ਅੰਤਿਕਾ E. ਹੋਰ ਬੂਟ ਚੋਣ

ਇਹ ਅੰਤਿਕਾ Red Hat Enterprise Linux ਇੰਸਟਾਲੇਸ਼ਨ ਕਾਰਜ ਲਈ ਉਪਲੱਬਧ ਹੋਰ ਬੂਟ ਅਤੇ ਕਰਨਲ ਬੂਟ ਚੋਣਾਂ ਵੇਖਾ ਰਹੀ ਹੈ।

ਇੱਥੇ ਦਿੱਤੀ ਕੋਈ ਵੀ ਬੂਟ ਚੋਣ ਇਸਤੇਮਾਲ ਕਰਨ ਲਈ, ਇੰਸਟਾਲੇਸ਼ਨ boot: ਪ੍ਰਾਉਟ ਤੇ ਉਹ ਕਮਾਂਡ ਲਿਖੋ, ਜੋ ਕਿ ਤੁਸੀਂ ਇਸਤੇਮਾਲ ਕਰਨੀ ਚਾਹੁੰਦੇ ਹੋ।

iSeries ਸਿਸਟਮ ਉਪਭੋਗਤਾਵਾਂ ਨੂੰ ਬੂਟ ਚੋਣ ਸ਼ਾਮਿਲ ਕਰਨੀ ਯਾਦ ਰੱਖਣੀ ਚਾਹੀਦੀ ਹੈ, ਜੋ ਕਿ ਹੋਰ ਓਪਰੇਟਿੰਗ ਸਿਸਟਮਾਂ ਲਈ ਇਸ ਦਸਤਾਵੇਜ਼ ਵਿੱਚ ਸੂਚੀਬੱਧ ਹਨ, ਜਿਸ ਲਈ ਪਹਿਲਾਂ ਮੇਜ਼ਬਾਨ OS/400 ਭਾਗ ਤੇ iSeries ਉਪਭੋਗਤਾ ਵਾਂਗ ਲਾੱਗਆਨ ਕਰੋ ਅਤੇ ਉਸ ਭਾਗ ਦੇ NWSD ਵਿੱਚ IPL ਪੈਰਾਮੀਟਰ ਨਿਰਧਾਰਿਤ ਕਰੋ।

ਬੂਟ ਸਮੇਂ ਕਮਾਂਡ ਮੁੱਲ

askmethod

ਇਹ ਕਮਾਂਡ ਤੁਹਾਡੇ ਕੋਲੋਂ ਇੰਸਟਾਲੇਸ਼ਨ ਢੰਗ ਪੁੱਛੇਗੀ, ਜਿਸ ਤੋਂ ਤੁਸੀਂ Red Hat Enterprise Linux CD-ROM ਰਾਹੀਂ ਬੂਟ ਕਰਨ ਉਪਰੰਤ ਇਸਤੇਮਾਲ ਕਰਨਾ ਚਾਹੁੰਦੇ ਹੋ।

dd

ਇਸ ਮੁੱਲ ਨਾਲ ਇੰਸਟਾਲੇਸ਼ਨ ਪ੍ਰੋਗਰਾਮ ਤੁਹਾਡੇ ਕੋਲੋਂ ਇੱਕ ਡਰਾਇਵਰ ਡਿਸਕੀਟ ਦੀ ਮੰਗ ਕਰੇਗਾ।

dd=url

ਇਹ ਮੁੱਲ ਇੰਸਟਾਲੇਸ਼ਨ ਕਾਰਜ ਨੂੰ ਤੁਹਾਡੇ ਕੋਲੋਂ ਇੱਕ ਡਰਾਇਵਰ ਪ੍ਰਤੀਬਿੰਬ ਲਈ ਇੱਕ HTTP, FTP, ਜਾਂ NFS ਨੈੱਟਵਰਕ ਸਿਰਨਾਵਾਂ ਦੀ ਤਿਆਰ ਕਰੇਗਾ।

display=IP:0

ਇਹ ਕਮਾਂਡ ਰਿਮੋਟ ਦਰਿਸ਼ forwarding ਸਵੀਕਾਰ ਕਰਦੀ ਹੈ। ਇਸ ਕਮਾਂਡ ਵਿੱਚ IP ਨੂੰ ਉਸ ਸਿਸਟਮ ਦੇ IP ਸਿਰਨਾਵੇਂ ਨਾਲ ਤਬਦੀਲ ਕਰਨਾ ਚਾਹੀਦਾ ਹੈ, ਜਿਸ ਤੇ ਤੁਸੀਂ ਦਰਿਸ਼ ਵੇਖਣਾ ਚਾਹੁੰਦੇ ਹੋ।

ਸਿਸਟਮ, ਜਿਸ ਉੱਪਰ ਤੁਸੀਂ ਚਾਹੁੰਦੇ ਹੋ ਕਿ ਦਰਿਸ਼ ਵੇਖਾਈ ਦੇਵੇ, ਤੁਹਾਨੂੰ ਇਹ ਕਮਾਂਡ xhost +remotehostname, ਚਲਾਉਣੀ ਚਾਹੀਦੀ ਹੈ, ਜਿੱਥੇ ਕਿ remotehostname ਨੂੰ ਉਸ ਮੇਜ਼ਬਾਨ ਦੇ ਨਾਂ ਨਾਲ ਤਬਦੀਲ ਕਰਨਾ ਚਾਹੀਦਾ ਹੈ, ਜਿਸ ਦਾ ਤੁਸੀਂ ਅਸਲੀ ਦਰਿਸ਼ ਤੁਸੀਂ ਵੇਖ ਰਹੇ ਹੋ। xhost +remotehostname ਦਾ ਇਸਤੇਮਾਲ ਕਰਨ ਨਾਲ ਰਿਮੋਟ ਦਰਿਸ਼ ਟਰਮੀਨਲ ਤੋਂ ਪਹੁੰਚ ਸੀਮਤ ਹੋ ਜਾਂਦੀ ਹੈ ਅਤੇ ਕਿਸੇ ਲਈ ਜਾਂ ਕਿਸੇ ਸਿਸਟਮ ਤੋਂ, ਜੋ ਕਿ ਪ੍ਰਮਾਣਿਤ ਨਹੀਂ, ਲਈ ਰਿਮੋਟ ਪਹੁੰਚ ਸਵੀਕਾਰ ਨਹੀਂ ਕੀਤੀ ਜਾਦੀ ਹੈ।

driverdisk

ਇਹ ਕਮਾਂਡ dd ਵਾਂਗ ਹੀ ਕੰਮ ਕਰਦੀ ਹੈ ਅਤੇ ਤੁਹਾਡੇ ਕੋਲੋਂ Red Hat Enterprise Linux ਦੀ ਇੰਸਟਾਲੇਸ਼ਨ ਦੌਰਾਨ ਇੱਕ ਡਰਾਇਵਰ ਡਿਸਕੀਟ ਦੀ ਮੰਗ ਕਰਦੀ ਹੈ।

ide=nodma

ਇਹ ਕਮਾਂਡ ਸਭ IDE ਜੰਤਰਾਂ ਦਾ DMA ਆਯੋਗ ਕਰ ਦੇਵੇਗੀ ਅਤੇ ਇਸ IDE-ਨਾਲ ਸੰਬੰਧਿਤ ਸਮੱਸਿਆ ਸਮੇਂ ਸਹਾਇਕ ਹੈ।

mediacheck

ਇਹ ਕਮਾਂਡ ਤੁਹਾਨੂੰ ਇੰਸਟਾਲੇਸ਼ਨ ਮਾਧਿਅਮ (ਜੇਕਰ ਇਹ ISO-ਆਧਾਰਿਤ ਢੰਗ ਹੈ) ਦੀ ਇਕਸਾਰਤਾ ਜਾਂਚ ਕਰਨ ਦੀ ਚੋਣ ਦਿੰਦੀ ਹੈ। ਇਹ ਕਮਾਂਡ CD, DVD, ਹਾਰਡ ਡਰਾਇਵ, ISO, ਅਤੇ NFS ISO ਇੰਸਟਾਲੇਸ਼ਨ ਢੰਗ ਨਾਲ ਕੰਮ ਕਰਦੀ ਹੈ। ਜਾਂਚ ਕਰੋ ਕਿ ISO ਪ੍ਰਤੀਬਿੰਬ ਠੀਕ ਹਨ, ਇਸ ਤੋਂ ਪਹਿਲਾਂ ਕਿ ਇੰਸਟਾਲੇਸ਼ਨ ਦੌਰਾਨ ਅਕਸਰ ਆਉਣ ਵਾਲੀਆਂ ਸਮੱਸਿਆਵਾਂ ਲਈ ਤੁਸੀਂ ਇੰਸਟਾਲੇਸ਼ਨ ਸਹਾਇਤਾ ਦੀ ਖੋਜ ਕਰੋ।

mem=xxxM

ਇਹ ਕਮਾਂਡ ਤੁਹਾਨੂੰ ਕਰਨਲ ਰਾਹੀਂ ਤੁਹਾਡੀ ਮਸ਼ੀਨ ਤੇ ਖੋਜ ਮੈਮੋਰੀ ਦੀ ਮਾਤਰਾ ਨੂੰ ਤਬਦੀਲ ਕਰਨ ਲਈ ਸਹਾਇਕ ਹੈ। ਇਹ ਕੁਝ ਪੁਰਾਣੇ ਸਿਸਟਮਾਂ ਲਈ ਲੋੜੀਦੀ ਹੈ, ਜਿੱਥੇ ਕਿ ਸਿਰਫ 16 ਮੈਬਾ ਹੀ ਖੋਜੀ ਗਈ ਹੈ ਅਤੇ ਕੁਝ ਨਵੀਆਂ ਮਸ਼ੀਨਾਂ, ਜਿੱਥੇ ਕਿ ਵੀਡਿਓ ਕਾਰਡ ਮੁੱਖ ਮੈਮੋਰੀ ਨਾਲ ਵੀਡਿਓ ਮੈਮੋਰੀ ਲਈ ਸਾਂਝੇ ਤੌਰ ਤੇ ਵਰਤਦੇ ਹਨ। ਜਦੋਂ ਇਹ ਕਮਾਂਡ ਚਲਾਈ ਜਾਵੇ ਤਾਂ xxx ਨੂੰ ਮੈਮੋਰੀ ਦੀ ਮਾਤਰਾ, ਜੋ ਕਿ ਮੈਗਾਬਾਈਟ ਵਿੱਚ ਹੁੰਦੀ ਹੈ, ਨਾਲ ਤਬਦੀਲ ਕਰਨਾ ਚਾਹੀਦਾ ਹੈ।

nopass

ਇਹ ਕਮਾਂਡ ਇੰਸਟਾਲੇਸ਼ਨ ਕਾਰਜ ਦੇ ਪਗ਼ 2 ਤੇ ਕੀ-ਬੋਰਡ ਤੇ ਮਾਊਸ ਜਾਣਕਾਰੀ ਭੇਜਣ ਨੂੰ ਆਯੋਗ ਕਰਦੀ ਹੈ। ਇਸ ਨੂੰ ਇੰਸਟਾਲੇਸ਼ਨ ਕਾਰਜ ਦੇ ਪਗ਼ 2 ਦੌਰਾਨ ਕੀ-ਬੋਰਡ ਅਤੇ ਮਾਊਸ ਸੰਰਚਨਾ ਪਰਦਿਆਂ ਦੀ ਜਾਂਚ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦੋਂ ਕਿ ਇੱਕ ਨੈੱਟਵਰਕ ਆਧਾਰਿਤ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ।

nopcmcia

ਇਹ ਕਮਾਂਡ ਸਿਸਟਮ ਵਿੱਚ ਕਿਸੇ PCMCIA ਕੰਟਰੋਲਰ ਨੂੰ ਅਣਡਿੱਠਾ ਕਰ ਦੇਵੇਗੀ।

noprobe

ਇਹ ਕਮਾਂਡ ਜੰਤਰ ਖੋਜ ਨੂੰ ਆਯੋਗ ਕਰੇਗੀ ਅਤੇ ਉਪਭੋਗਤਾ ਨੂੰ ਜੰਤਰਾਂ ਦੀ ਜਾਣਕਾਰੀ ਬਾਰੇ ਪੁੱਛੇਗੀ।

noshell

ਇਹ ਕਮਾਂਡ ਵਰੁਚੁਅਲ ਕੋਂਨਸੋਲ 2 ਤੋਂ ਇੰਸਟਾਲੇਸ਼ਨ ਦੌਰਾਨ ਸ਼ੈੱਲ ਪਹੁੰਚ ਆਯੋਗ ਕਰਦੀ ਹੈ।

nousb

ਇਹ ਕਮਾਂਡ ਇੰਸਟਾਲੇਸ਼ਨ ਦੌਰਾਨ USB ਸਹਿਯੋਗ ਲੋਡ ਕਰਨ ਨੂੰ ਆਯੋਗ ਕਰਦੀ ਹੈ। ਜੇਕਰ ਇੰਸਟਾਲੇਸ਼ਨ ਕਾਰਜ ਸ਼ੁਰੂਆਤ ਵਿੱਚ ਹੀ ਅਟਕ ਜਾਦਾ ਹੋਵੇ ਤਾਂ ਇਹ ਕਮਾਂਡ ਸਹਿਯੋਗੀ ਹੋ ਸਕਦੀ ਹੈ।

nousbstorage

ਇਹ ਕਮਾਂਡ ਇੰਸਟਾਲੇਸ਼ਨ ਲੋਡਰ ਵਿੱਚ usbstorage ਮੈਡੀਊਲ ਲੋਡਿੰਗ ਨੂੰ ਆਯੋਗ ਕਰਦੀ ਹੈ। ਇਹ SCSI ਸਿਸਟਮ ਤੇ ਜੰਤਰ ਕ੍ਰਮ ਲਈ ਲਾਭਦਾਇਕ ਹੋ ਸਕਦੀ ਹੈ।

rescue

ਇਹ ਕਮਾਂਡ ਸੰਕਟਕਾਲੀਨ ਢੰਗ ਵਿੱਚ ਜਾਣ ਲਈ ਸਹਾਇਕ ਹੈ ਸੰਕਟਕਾਲੀਨ ਢੰਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Enterprise Linux System Administration Guide ਵੇਖੋ।

resolution=

ਇੰਸਟਾਲੇਸ਼ਨ ਕਾਰਜ ਨੂੰ ਦੱਸੋ ਕਿ ਕਿਹੜਾ ਵੀਡਿਓ ਢੰਗ ਇਸਤੇਮਾਲ ਕਰਨਾ ਹੈ। ਇਹ ਮਿਆਰੀ ਰੈਜ਼ੋਲੇਸ਼ਨ ਸਵੀਕਾਰ ਕਰਦਾ ਹੈ, ਜਿਵੇਂ ਕਿ 640x480, 800x600, 1024x768, ਅਤੇ ਹੋਰ।

serial

ਇਹ ਕਮਾਂਡ ਸੀਰੀਅਲ ਕੋਂਨਸੋਲ ਸਹਿਯੋਗ ਚਾਲੂ ਕਰਦੀ ਹੈ।

text

ਇਹ ਕਮਾਂਡ ਗਰਾਫਿਕਲ ਇੰਸਟਾਲੇਸ਼ਨ ਕਾਰਜ ਨੂੰ ਅਯੋਗ ਕਰਦੀ ਹੈ ਅਤੇ ਇੰਸਟਾਲੇਸ਼ਨ ਕਾਰਜ ਨੂੰ ਸਿਰਫ ਪਾਠ ਢੰਗ ਵਿੱਚ ਚੱਲਣ ਲਈ ਮਜ਼ਬੂਰ ਕਰਦੀ ਹੈ।

updates

ਇਹ ਕਮਾਂਡ ਤੁਹਾਨੂੰ ਇੱਕ ਨਵੀਨੀਕਰਨ ਵਾਲੀ ਫਲਾਪੀ ਡਿਸਕੀਟ (ਬੱਗ ਨਿਰਧਾਰਨ) ਇਸਤੇਮਾਲ ਲਈ ਕਹੇਗੀ। ਜੇਕਰ ਤੁਸੀਂ ਇੱਕ ਨੈੱਟਵਰਕ ਇੰਸਟਾਲੇਸ਼ਨ ਕਰ ਰਹੇ ਹੋ ਅਤੇ ਨਵੀਨ ਪ੍ਰਤੀਬਿੰਬ ਭਾਗ ਸਰਵਰ ਤੇ RHupdates/ ਤੇ ਰੱਖ ਦਿੱਤੇ ਹਨ, ਤਾਂ ਇਸ ਦੀ ਲੋੜ ਨਹੀਂ ਹੈ।

vnc

ਇਹ ਕਮਾਂਡ ਤੁਹਾਨੂੰ ਇੱਕ VNC ਸਰਵਰ ਤੋਂ ਇੰਸਟਾਲ ਕਰਨ ਦਿੰਦੀ ਹੈ।

vncpassword=

ਇਹ ਕਮਾਂਡ ਤੁਹਾਨੂੰ VNC ਸਰਵਰ ਨਾਲ ਜੁੜਨ ਸਮੇਂ ਗੁਪਤ-ਕੋਡ ਨਿਰਧਾਰਿਤ ਕਰਨ ਦਿੰਦੀ ਹੈ।