ਅੰਤਿਕਾ D. ਡਰਾਇਵਰ ਮਾਧਿਅਮ

D.1. ਮੈਨੂੰ ਡਰਾਇਵਰ ਮਾਧਿਅਮ ਦੀ ਲੋੜ ਕਿਉ ਹੈ?

Red Hat Enterprise Linux ਇੰਸਟਾਲੇਸ਼ਨ ਕਾਰਜ ਲੋਡ ਹੋਣ ਦੌਰਾਨ, ਇੱਕ ਪਰਦਾ ਤੁਹਾਨੂੰ ਡਰਾਇਵਰ ਮਾਧਿਅਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆ ਸਕਦਾ ਹੈ। ਡਰਾਇਵਰ ਮਾਧਿਅਮ ਪਰਦਾ ਹੇਠ ਲਿਖੇ ਕਾਰਜ ਲਈ ਅਕਸਰ ਆਉਦਾ ਹੈ:

D.1.1. ਤਾਂ ਕੀ ਹੈ ਡਰਾਇਵਰ ਮਾਧਿਅਮ?

ਡਰਾਇਵਰ ਮਾਧਿਅਮ ਕਿਸੇ ਜੰਤਰ ਦੀ ਸਹਾਇਤਾ ਸ਼ਾਮਿਲ ਕਰ ਸਕਦਾ ਹੈ, ਜਿਸ ਲਈ ਇੰਸਟਾਲੇਸ਼ਨ ਕਾਰਜ ਸਹਾਇਕ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਡਰਾਇਵਰ ਮਾਧਿਅਮ ਵਿੱਚ ਡਰਾਇਵਰ ਡਿਸਕੀਟ ਜਾਂ Red Hat ਦੁਆਰਾ ਬਣਾਇਆ ਪ੍ਰਤੀਬਿੰਬ ਹੋ ਸਕਦਾ ਹੈ, ਜੋ ਕਿ ਡਿਸਕੀਟ ਜਾਂ CD-ROM ਤੇ ਹੋ ਸਕਦਾ ਹੈ, ਜਿਸ ਨੂੰ ਤੁਸੀਂ ਇੰਟਰਨੈੱਟ ਤੇ ਖੁਦ ਲੱਭ ਕੇ ਬਣਾਇਆ ਹੋਵੇਗਾ ਜਾਂ ਇਹ ਡਿਸਕੀਟ ਜਾਂ CD-ROM ਹੋ ਸਕਦੀ ਹੈ, ਜਿਸ ਨੂੰ ਤੁਹਾਡੇ ਹਾਰਡਵੇਅਰ ਵਿਕ੍ਰੇਤਾ ਨੇ ਹਾਰਡਵੇਅਰ ਨਾਲ ਉਪਲੱਬਧ ਕਰਵਾਇਆ ਹੋ ਸਕਦਾ ਹੈ।

ਡਰਾਇਵਰ ਮਾਧਿਅਮ ਲਾਭਦਾਇਕ ਹੈ, ਜੇਕਰ ਤੁਹਾਨੂੰ ਇੱਕ ਖਾਸ ਜੰਤਰ ਤੋਂ Red Hat Enterprise Linux ਇੰਸਟਾਲੇਸ਼ਨ ਕਰਨ ਲਈ ਜ਼ਰੂਰਤ ਹੈ। ਡਰਾਇਵਰ ਨੈੱਟਵਰਕ (NFS) ਇੰਸਟਾਲੇਸ਼ਨ, ਇੱਕ PCMCIA ਦੀ ਵਰਤੋਂ ਨਾਲ ਇੰਸਟਾਲੇਸ਼ਨ, ਜਾਂ ਇੱਕ ਬਲਾਕ ਜੰਤਰ, ਨਾ-ਮਿਆਰੀ ਜਾਂ ਬਹੁਤ ਨਵੀਨ CD-ROM ਡਰਾਇਵ, SCSI ਐਡਪੇਟਰ, NIC ਅਤੇ ਹੋਰ ਅਸਧਾਰਨ ਤੋਂ ਜੰਤਰ ਇੰਸਟਾਲੇਸ਼ਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਸੂਚਨਾਸੂਚਨਾ
 

ਜੇਕਰ ਤੁਹਾਡੇ ਸਿਸਟਮ ਤੇ ਨਾ-ਸਹਿਯੋਗੀ ਜੰਤਰ Red Hat Enterprise Linux ਨੂੰ ਇੰਸਟਾਲ ਕਰਨ ਲਈ ਲੋੜੀਦਾ ਨਹੀਂ ਹੈ, ਤਾਂ ਇੰਸਟਾਲੇਸ਼ਨ ਨੂੰ ਜਾਰੀ ਰੱਖੋ ਅਤੇ ਇੰਸਟਾਲੇਸ਼ਨ ਦੇ ਮੁਕੰਮਲ ਹੋਣ ਉਪਰੰਤ ਤੁਸੀਂ ਨਵੇਂ ਹਾਰਡਵੇਅਰ ਲਈ ਸਹਿਯੋਗ ਸ਼ਾਮਿਲ ਕਰ ਸਕਦੇ ਹੋ।

D.1.2. ਮੈਂ ਇਹ ਡਰਾਇਵਰ ਮਾਧਿਅਮ ਕਿਵੇਂ ਪ੍ਰਾਪਤ ਕਰਾਂ?

ਡਰਾਇਵ ਪ੍ਰਤੀਬਿੰਬ ਕਈ ਸਰੋਤਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ Red Hat Enterprise Linux ਨਾਲ ਉਪਲੱਬਧ ਹੋ ਸਕਦਾ ਹੈ, ਜਾਂ ਇਹ ਹਾਰਡਵੇਅਰ ਜਾਂ ਸਾਫਟਵੇਅਰ ਵਿਕ੍ਰੇਤਾ ਦੀ ਵੈੱਬਸਾਇਟ ਤੋਂ ਉਪਲੱਬਧ ਹੋ ਸਕਦਾ ਹੈ। ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਸਿਸਟਮ ਨੂੰ ਇਹਨਾਂ ਡਰਾਇਵਰਾਂ ਦੀ ਲੋੜ ਹੋ ਸਕਦੀ ਹੈ ਤਾਂ ਤੁਸੀਂ ਇੱਕ ਡਰਾਇਵਰ ਡਿਸਕੀਟ ਜਾਂ CD-ROM ਆਪਣੀ Red Hat Enterprise Linux ਇੰਸਟਾਲੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਬਣਾ ਸਕਦੇ ਹੋ।

ਸੰਕੇਤਸੰਕੇਤ
 

ਡਰਾਇਵਰ ਪ੍ਰਤੀਬਿੰਬ ਨੈੱਟਵਰਕ ਫਾਇਲ ਤੋਂ ਵਰਤਣਾ ਵੀ ਸੰਭਵ ਹੈ। linux dd ਕਮਾਂਡ ਬੂਟ ਪ੍ਰਾਉਟ ਤੇ ਇਸਤੇਮਾਲ ਕਰਨ ਦੀ ਬਜਾਏ, ਕਮਾਂਡ linux dd=url ਇਸਤੇਮਾਲ ਕਰੋ, ਜਿੱਥੇ ਕਿ url ਨੂੰ ਡਰਾਇਵਰ ਪ੍ਰਤੀਬਿੰਬ ਦੇ HTTP, FTP, ਜਾਂ NFS ਸਿਰਨਾਵੇਂ ਨਾਲ ਤਬਦੀਲ ਕਰਨਾ ਹੈ।

ਖਾਸ ਡਰਾਇਵਰ ਲੱਭਣ ਲਈ ਇੱਕ ਹੋਰ ਢੰਗ ਹੈ, Red Hat ਦੀ ਵੈੱਬ ਸਾਇਟ, ਜੋ ਕਿ

http://www.redhat.com/support/errata/ 

ਦਾ ਭਾਗ ਹੈ, ਜਿਸ ਨੂੰ ਕਿ Bug Fixes ਕਹਿੰਦੇ ਹਨ। ਅਕਸਰ, ਆਮ ਹਾਰਡਵੇਅਰ Red Hat Enterprise Linux ਦੇ ਜਾਰੀ ਹੋਣ ਉਪਰੰਤ ਵੀ ਬਣਾਏ ਜਾ ਸਕਦੇ ਹਨ, ਜੋ ਕਿ ਇੰਸਟਾਲੇਸ਼ਨ ਕਾਰਜ ਜਾਂ Red Hat Enterprise Linux CD #1 ਡਰਾਇਵਰ ਪ੍ਰਤੀਬਿੰਬ ਵਿੱਚ ਸ਼ਾਮਿਲ ਡਰਾਇਵਰਾਂ ਨਾਲ ਕੰਮ ਨਹੀਂ ਕਰਦੇ ਹਨ। ਇਸ ਹਾਲਾਤ ਵਿੱਚ, Red Hat ਵੈੱਬਸਾਇਟ ਇੱਕ ਡਰਾਇਵਰ ਪ੍ਰਤੀਬਿੰਬ ਉਪਲੱਬਧ ਕਰਵਾ ਸਕਦੀ ਹੈ।

D.1.3. ਇੰਸਟਾਲੇਸ਼ਨ ਦੌਰਾਨ ਡਰਾਇਵਰ ਪ੍ਰਤੀਬਿੰਬ ਦਾ ਇਸਤੇਮਾਲ

ਜੇਕਰ ਤੁਹਾਨੂੰ ਇੱਕ ਡਰਾਇਵਰ ਪ੍ਰਤੀਬਿੰਬ ਦੀ ਲੋੜ ਹੈ, ਜਿਵੇਂ ਕਿ PCMCIA ਜੰਤਰ ਜਾਂ NFS ਇੰਸਟਾਲੇਸ਼ਨ ਦੌਰਾਨ, ਇੰਸਟਾਲੇਸ਼ਨ ਕਾਰਜ ਤੁਹਾਨੂੰ ਡਰਾਇਵਰ (ਜਿਵੇਂ ਕਿ ਡਿਸਕੀਟ, CD-ROM ਜਾਂ ਫਾਇਲ ਨਾਂ ਆਦਿ) ਲੋੜ ਮੁਤਾਬਕ ਉਪਲੱਬਧ ਕਰਵਾਉਣ ਲਈ ਕਹੇਗਾ।

ਪਰ, ਕੁਝ ਹਾਲਾਤ ਵਿੱਚ ਤੁਹਾਨੂੰ Red Hat Enterprise Linux ਇੰਸਟਾਲੇਸ਼ਨ ਕਾਰਜ ਲਈ ਇੱਕ ਖਾਸ ਡਰਾਇਵਰ ਡਿਸਕੀਟ ਲੋਡ ਕਰਨਾਦੱਸਣਾ ਹੁੰਦਾ ਹੈ ਅਤੇ ਇਸ ਨੂੰ ਇੰਸਟਾਲੇਸ਼ਨ ਕਾਰਜ ਦੌਰਾਨ ਇਸਤੇਮਾਲ ਕਰਨਾ ਹੁੰਦਾ ਹੈ।

ਉਦਾਹਰਨ ਲਈ, ਉਸ ਡਰਾਇਵਰ ਡਿਸਕੀਟ ਨੂੰ ਲੋਡ ਕਰਨ ਲਈ, ਜੋ ਕਿ ਤੁਸੀਂ ਬਣਾਈ ਹੈ, ਇੰਸਟਾਲੇਸ਼ਨ ਕਾਰਜ Red Hat Enterprise Linux CD #1 (ਜਾਂ ਬੂਟ ਮਾਧਿਅਮ, ਜੋ ਵੀ ਤੁਸੀਂ ਬਣਾਇਆ ਹੈ) ਰਾਹੀਂ ਆਰੰਭ ਕਰੋ। boot: ਪ੍ਰਾਉਟ ਤੇ ਜਾਂ ਲੀਨਕਸ (Linux) ਦੇ NWSD ਭਾਗ ਦੇ IPL ਪੈਰਾਮੀਟਰ ਖੇਤਰ ਵਿੱਚ linux dd ਲਿਖੋ। ਇੰਸਟਾਲੇਸ਼ਨ ਕਾਰਜ ਬੂਟ ਕਰਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਆਇ 2 ਵੇਖੋ।

Red Hat Enterprise Linux ਇੰਸਟਾਲੇਸ਼ਨ ਕਾਰਜ ਤੁਹਾਨੂੰ ਇੱਕ ਡਰਾਇਵਰ ਡਿਸਕੀਟ ਲਈ ਪੁੱਛੇਗਾ। ਜੇਕਰ ਇੰਸਟਾਲੇਸ਼ਨ ਕਾਰਜ ਨੇ ਡਰਾਇਵਰ ਡਿਸਕੀਟ ਇੱਕ ਵਾਰ ਖੋਜ ਲਈ ਤਾਂ, ਇਹ ਤੁਹਾਡੇ ਸਿਸਟਮ ਤੇ ਬਾਅਦ ਵਿੱਚ ਖੋਜੇ ਹੋਰ ਹਾਰਡਵੇਅਰ ਦੇ ਡਰਾਇਵਰਾਂ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।