ਜਾਣ ਪਛਾਣ

Red Hat Enterprise Linux ਇੰਸਟਾਲੇਸ਼ਨ ਗਾਇਡ ਤੇ ਜੀ ਆਇਆਂ ਨੂੰ। ਇਹ ਗਾਇਡ ਤੁਹਾਡੇ ਲਈ Red Hat Enterprise Linux 4 ਦੀ ਇੰਸਟਾਲੇਸ਼ਨ ਬਾਰੇ ਮਹੱਤਵਪੂਰਨ ਜਾਣਕਾਰੀਆਂ ਰੱਖਦੀ ਹੈ। ਮੂਲ ਧਾਰਨਾਵਾਂ, ਜਿਵੇਂ ਕਿ ਇੰਸਟਾਲੇਸ਼ਨ ਤਿਆਰੀ ਤੋਂ ਇੰਸਟਾਲੇਸ਼ਨ ਕਾਰਵਾਈ ਪਗ਼ ਦਰ ਪਗ਼ ਤੱਕ, ਤੋਂ ਲੈਕੇ ਇਹ ਕਿਤਾਬ ਤੁਹਾਨੂੰ Red Hat Enterprise Linux ਦੀ ਇੰਸਟਾਲੇਸ਼ਨ ਲਈ ਕਈ ਮਹੱਤਵਪੂਰਨ ਸਰੋਤ ਉਪਲੱਬਧ ਕਰਵਾਏਗੀ।

1. ਦਸਤਾਵੇਜ਼ ਪ੍ਰਚਲਣ

ਜਦੋਂ ਤੁਸੀਂ ਇਹ ਦਸਤਾਵੇਜ਼ ਪੜੋਗੇ, ਕੁਝ ਸ਼ਬਦ ਵੱਖਰੇ ਫੋਂਟ, ਕਿਸਮ, ਆਕਾਰ ਦੇ ਅਤੇ ਗੂੜੇ ਹੋਣਗੇ। ਉਭਾਰਨਾ ਇੱਕ ਢੰਗ ਹੈ, ਜੋ ਕਿ ਇੱਕੋ ਸ਼ੈਲੀ ਦੇ ਵੱਖਰੇ ਸ਼ਬਦਾਂ ਦਾ ਇੱਕ ਖਾਸ ਵਰਗ ਨਾਲ ਸੰਬੰਧ ਵੇਖਾਉਦਾ ਹੈ। ਇਸ ਢੰਗ ਵਿੱਚ ਸ਼ਾਮਿਲ ਸ਼ਬਦਾਂ ਦੀਆਂ ਕਿਸਮਾਂ ਹੇਠ ਲਿਖਿਆਂ ਹਨ:

ਕਮਾਂਡ

ਲੀਨਕਸ (Linux) ਕਮਾਂਡਾਂ (ਅਤੇ ਹੋਰ ਓਪਰੇਟਿੰਗ ਸਿਸਟਮ ਕਮਾਂਡਾਂ, ਜਦੋਂ ਇਸਤੇਮਾਲ ਕੀਤੀਆਂ ਜਾਣਗੀਆਂ) ਇਸ ਤਰੀਕੇ ਨਾਲ ਵੇਖਾਈਆਂ ਜਾਣਗੀਆਂ। ਇਹ ਸ਼ੈਲੀ ਤੁਹਾਨੂੰ ਵੇਖਾਉਦੀ ਹੈ ਕਿ ਤੁਸੀਂ ਕਮਾਂਡ ਲਾਇਨ ਤੇ ਸ਼ਬਦ ਜਾਂ ਸਤਰ ਲਿਖ ਸਕਦੇ ਹੋ ਅਤੇ [Enter] ਦਬਾ ਕੇ ਇਸ ਨੂੰ ਚਲਾ ਸਕਦੇ ਹੋ। ਕਈ ਵਾਰ ਕਮਾਂਡ ਵਿੱਚ ਆਪਣੀ ਵੱਖਰੀ ਸ਼ੈਲੀ ਦੇ ਸ਼ਬਦ (ਜਿਵੇਂ ਕਿ ਫਾਇਲ ਨਾਂ) ਹੁੰਦੇ ਹਨ। ਇਹਨਾਂ ਹਾਲਾਤਾਂ ਵਿੱਚ, ਇਹ ਕਮਾਂਡ ਦਾ ਹਿੱਸਾ ਹੀ ਮੰਨੇ ਜਾਦੇ ਹਨ, ਤਾਂ ਸਾਰਾ ਪ੍ਰਸੰਗ ਕਮਾਂਡ ਵਾਂਗ ਹੀ ਵੇਖਿਆ ਜਾਦਾ ਹੈ। ਉਦਾਹਰਨ ਲਈ:

ਕਮਾਂਡ cat testfile ਮੌਜੂਦਾ ਕਾਰਜਕਾਰੀ ਡਾਇਰੈਕਟਰੀ ਵਿੱਚ ਫਾਇਲ, ਜਿਸ ਦਾ ਨਾਂ testfile ਦੇ ਭਾਗ ਵੇਖਣ ਦੇ ਕੰਮ ਆਉਦੀ ਹੈ।

ਫਾਇਲ ਨਾਂ

ਫਾਇਲ ਨਾਂ, ਡਾਇਰੈਕਟਰੀ ਨਾਂ, ਮਾਰਗ ਅਤੇ RPM ਪੈਕੇਜ ਨਾਂ ਇਸ ਢੰਗ ਨਾਲ ਵੇਖਾਏ ਜਾਣਗੇ। ਇਹ ਸ਼ੈਲੀ ਤੁਹਾਡੇ ਸਿਸਟਮ ਤੇ ਉਸ ਨਾਂ ਨਾਲ ਖਾਸ ਫਾਇਲ ਜਾਂ ਡਾਇਰੈਕਟਰੀ ਦੀ ਮੌਜੂਦਗੀ ਵੇਖਾਏਗੀ। ਉਦਾਹਰਨ ਲਈ:

ਤੁਹਾਡੀ ਘਰ ਡਾਇਰੈਕਟਰੀ ਵਿੱਚ .bashrc ਫਾਇਲ ਤੁਹਾਡੀ ਸਹਾਇਤਾ ਲਈ ਬੈਸ਼ (bash) ਸ਼ੈੱਲ ਪ੍ਰੀਭਾਸ਼ਾ ਅਤੇ ਉਪ-ਨਾਂ ਰੱਖਦੀ ਹੈ।

ਫਾਇਲ /etc/fstab ਸਿਸਟਮ ਜੰਤਰਾਂ ਅਤੇ ਫਾਇਲ ਸਿਸਟਮਾਂ ਬਾਰੇ ਜਾਣਕਾਰੀ ਰੱਖਦੀ ਹੈ।

webalizer RPM ਨੂੰ ਇੰਸਟਾਲ ਕਰੋ, ਜੇਕਰ ਤੁਸੀਂ ਵੈੱਬ ਸਰਵਰ ਲਾੱਗ ਫਾਇਲ ਜਾਂਚ ਕਾਰਜ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ।

ਕਾਰਜ

ਇਹ ਸ਼ੈਲੀ ਉਪਭੋਗਤਾ ਕਾਰਜ ਵੇਖਾਉਦੀ ਹੈ (ਸਿਸਟਮ ਸਾਫਟਵੇਅਰ ਦੇ ਬਿਲਕੁੱਲ ਉਲਟ)। ਉਦਾਹਰਨ ਲਈ:

ਵੈੱਬ ਝਲਕ ਵੇਖਣ (ਬਰਾਊਜ਼ ਕਰਨ) ਲਈ ਮੌਜੀਲਾ ਇਸਤੇਮਾਲ ਕਰੋ।

[ਸਵਿੱਚ (key)]

ਕੀ-ਬੋਰਡ ਸਵਿੱਚ ਇਸ ਸ਼ੈਲੀ ਵਿੱਚ ਵੇਖਾਇਆ ਜਾਵੇਗਾ, ਜਿਵੇਂ ਕਿ:

[Tab] ਪੂਰਨਤਾ ਇਸਤੇਮਾਲ ਕਰਨ ਲਈ, ਇੱਕ ਅੱਖਰ ਲਿਖੋ ਅਤੇ [Tab] ਸਵਿੱਚ ਦਬਾਓ। ਤੁਹਾਡਾ ਟਰਮੀਨਲ ਤੁਹਾਨੂੰ ਡਾਇਰੈਕਟਰੀ ਵਿਚਲੀਆਂ ਉਹਨਾਂ ਸਾਰੀਆਂ ਫਾਇਲਾਂ ਦੀ ਸੂਚੀ ਵੇਖਾਏਗਾ, ਜੋ ਕਿ ਉਸ ਅੱਖਰ ਨਾਲ ਸ਼ੁਰੂ ਹੁੰਦੀਆਂ ਹਨ।

[ਸਵਿੱਚ]-[ਮਿਸ਼ਰਨ]

ਸਵਿੱਚ-ਦਬਾਉਣ ਦਾ ਮਿਸ਼ਰਨ ਇਸ ਢੰਗ ਨਾਲ ਵੇਖਾਇਆ ਜਾਵੇਗਾ। ਉਦਾਹਰਨ ਲਈ:

[Ctrl]-[Alt]-[Backspace] ਸਵਿੱਚ-ਮਿਸ਼ਰਨ ਤੁਹਾਡੇ ਗਰਾਫਿਕਲ ਅਜਲਾਸ ਨੂੰ ਬੰਦ ਕਰ ਦੇਵੇਗਾ ਅਤੇ ਤੁਹਾਨੂੰ ਗਰਾਫਿਕਲ ਲਾੱਗਆਨ ਪਰਦੇ ਜਾਂ ਕੋਂਨਸੋਲ ਤੇ ਲਿਆ ਦੇਵੇਗਾ।

ਇੱਕ GUI ਇੰਟਰਫੇਸ ਤੇ ਲੱਭਾ ਪਾਠ

GUI ਇੰਟਰਫੇਸ ਜਾਂ ਝਰੋਖੇ ਤੇ ਇੱਕ ਸਿਰਲੇਖ, ਸ਼ਬਦ ਜਾਂ ਪ੍ਰਸੰਗ ਇਸ ਸ਼ੈਲੀ ਨਾਲ ਵੇਖਾਇਆ ਜਾਵੇਗਾ। ਇਸ ਸ਼ੈਲੀ ਨਾਲ ਵੇਖਾਇਆ ਗਿਆ ਪਾਠ ਇੱਕ ਖਾਸ GUI ਪਰਦੇ ਜਾਂ GUI ਪਰਦੇ ਤੇ ਇੱਕ ਖਾਸ ਇਕਾਈ (ਜਿਵੇਂ ਕਿ ਚੈੱਕ-ਬਕਸੇ ਜਾਂ ਖੇਤਰ ਨਾਲ ਸੰਬੰਧਿਤ) ਪਾਠ ਨੂੰ ਵੱਖਰਾ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। ਜਿਵੇਂ ਕਿ:

ਜੇਕਰ ਤੁਸੀਂ ਚਾਹੁੰਦੇ ਹੋ ਕਿ ਵਿਹਲੇ-ਪਰਦੇ ਬੰਦ ਹੋਣ ਤੋਂ ਪਹਿਲਾਂ ਗੁਪਤ-ਕੋਡ ਲੋੜੀਦਾ ਹੋਵੇ ਤਾਂ ਗੁਪਤ-ਕੋਡ ਲੋੜੀਦਾ ਚੈੱਕ-ਬਕਸਾ ਚੁਣੋ।

ਇੱਕ GUI ਪਰਦੇ ਜਾਂ ਝਰੋਖੇ ਵਿੱਚ ਉੱਚ ਪੱਧਰ ਦਾ ਮੇਨੂ

ਇਸ ਸ਼ੈਲੀ ਦਾ ਸ਼ਬਦ ਉੱਚ ਪੱਧਰ ਦਾ ਖਿੱਚਿਆ ਜਾ ਸਕਣ ਵਾਲੇ ਮੇਨੂ ਦਾ ਸ਼ਬਦ ਵੇਖਾਉਦਾ ਹੈ। ਜੇਕਰ ਤੁਸੀਂ GUI ਪਰਦੇ ਤੇ ਸ਼ਬਦ ਨੂੰ ਦਬਾਉਦੇ ਹੋ, ਤਾਂ ਬਾਕੀ ਰਹਿੰਦਾ ਮੇਨੂ ਵੇਖਾਇਆ ਜਾਵੇਗਾ। ਉਦਾਹਰਨ ਲਈ:

ਗਨੋਮ ਟਰਮੀਨਲ ਵਿੱਚ ਫਾਇਲ ਹੇਠਾਂ ਨਵੀਂ ਟੈਬ ਚੋਣ ਤੁਹਾਨੂੰ ਇੱਕੋ ਝਰੋਖੇ ਹੇਠਾਂ ਕਈ ਸ਼ੈੱਲ ਪ੍ਰਾਉਟ ਖੋਲਣ ਵਿੱਚ ਸਹਾਇਕ ਹੈ।

ਜੇਕਰ ਤੁਹਾਨੂੰ GUI ਮੇਨੂ ਤੋਂ ਇੱਕ ਕ੍ਰਮ ਵਿੱਚ ਕਮਾਂਡਾਂ ਲਿਖਣੀਆਂ ਪੈਣ ਤਾਂ ਉਹ ਇਸ ਤਰਾਂ ਵੇਖਾਈਆਂ ਜਾਣਗੀਆਂ, ਜਿਵੇਂ ਕਿ ਉਦਾਹਰਨ ਲਈ:

ਜੇਕਰ Emacs ਪਾਠ ਸੰਪਾਦਕ ਚਾਲੂ ਕਰਨਾ ਹੈ ਤਾਂ ਮੁੱਖ ਮੇਨੂ ਬਟਨ (ਪੈਨਲ ਵਿੱਚ) => ਪ੍ਰੋਗਰਾਮਿੰਗ => ਈਮੈਕਸ (Emacs) ਤੇ ਜਾਓ।

GUI ਪਰਦੇ ਜਾਂ ਝਰੋਖੇ ਤੇ ਬਟਨ

ਇਹ ਸ਼ੈਲੀ GUI ਪਰਦੇ ਤੇ ਦਬਾਉਣਯੋਗ ਬਟਨ ਦੇ ਪਾਠ ਨੂੰ ਵੇਖਾਉਣ ਲਈ ਇਸਤੇਮਾਲ ਕੀਤੀ ਜਾਵੇਗੀ। ਉਦਾਹਰਨ ਲਈ:

ਆਪਣੇ ਪਹਿਲਾਂ ਖੋਲੋ ਵੈੱਬ ਸਫੇ ਨੂੰ ਵੇਖਣ ਲ਼ਈ ਪਿੱਛੇ ਬਟਨ ਨੂੰ ਦਬਾਉ।

ਕੰਪਿਊਟਰ ਆਉਟਪੁੱਟ

ਇਸ ਸ਼ੈਲੀ ਦਾ ਪਾਠ ਸ਼ੈੱਲ ਪ੍ਰਾਉਟ ਦੇ ਗਲਤੀ ਸੁਨੇਹੇ ਅਤੇ ਕਮਾਂਡਾਂ ਦੇ ਜਵਾਬ ਵੇਖਾਉਣ ਲਈ ਇਸਤੇਮਾਲ ਕੀਤਾ ਜਾਵੇਗਾ। ਉਦਾਹਰਨ ਲਈ:

ਕਮਾਂਡ ls ਇੱਕ ਡਾਇਰੈਕਟਰੀ ਦੇ ਸਾਰੇ ਭਾਗ ਵੇਖਾਉਦੀ ਹੈ। ਉਦਾਹਰਨ ਲਈ:

Desktop                about.html       logs          paulwesterberg.png
Mail                   backupfiles      mail          reports

ਕਮਾਂਡ (ਇਸ ਹਾਲਾਤ ਵਿੱਚ, ਡਾਇਰੈਕਟਰੀ ਦੇ ਭਾਗ) ਦੀ ਆਉਟਪੁੱਟ ਇਸ ਸ਼ੈਲੀ ਵਿੱਚ ਵੇਖਾਈ ਜਾਵੇਗੀ।

ਪ੍ਰਾਉਟ

ਇਹ ਪ੍ਰਾਉਟ, ਜੋ ਕਿ ਕੰਪਿਊਟਰ ਦਾ ਉਹ ਢੰਗ ਹੈ, ਜਿਸ ਰਾਹੀਂ ਇਹ ਤੁਹਾਡੇ ਕੋਲੋਂ ਕਿਸੇ ਇੰਪੁੱਟ ਲਈ ਇੰਤਜ਼ਾਰ ਕਰਦਾ ਹੈ, ਇਸ ਸ਼ੈਲੀ ਵਿੱਚ ਵੇਖਾਇਆ ਜਾਵੇਗਾ। ਉਦਾਹਰਨ ਲਈ:

$

#

[stephen@maturin stephen]$

leopard login:

ਉਪਭੋਗਤਾ ਇੰਪੁੱਟ

ਪਾਠ, ਜੋ ਕਿ ਉਪਭੋਗਤਾ ਨੂੰ ਕਮਾਂਡ ਸਤਰ ਤੇ ਲਿਖਣਾ ਪਵੇਗਾ ਜਾਂ GUI ਪਰਦੇ ਦੇ ਪਾਠ ਬਕਸੇ ਵਿੱਚ ਭਰਨਾ ਪਵੇਗਾ, ਇਸ ਸ਼ੈਲੀ ਨਾਲ ਵੇਖਾਇਆ ਜਾਵੇਗਾ। ਹੇਠ ਲਿਖੀ ਉਦਾਹਰਨ ਵਿੱਚ, ਇਸ ਸ਼ੈਲੀ ਵਿੱਚ ਪਾਠ ਵੇਖਾਇਆ ਗਿਆ ਹੈ:

ਆਪਣੇ ਸਿਸਟਮ ਨੂੰ ਪਾਠ ਆਧਾਰਿਤ ਕਾਰਜ ਵਿੱਚ ਸ਼ੁਰੂ (boot) ਸਮੇਂ ਚਾਲੂ ਕਰਨ ਲਈ, ਤੁਹਾਨੂੰ boot: ਪ੍ਰਾਉਟ ਦੀ ਕਮਾਂਡ ਤੇ text ਲਿਖਣਾ ਪਵੇਗਾ।

ਬਦਲਵਾਂ

ਉਦਾਹਰਨਾਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਪਾਠ, ਜਿਸ ਨੂੰ ਉਪਭੋਗਤਾ ਦੇ ਡਾਟੇ ਨਾਲ ਤਬਦੀਲ ਕੀਤਾ ਜਾਵੇਗਾ, ਨੂੰ ਇਸ ਸ਼ੈਲੀ ਨਾਲ ਵੇਖਾਇਆ ਜਾਵੇਗਾ। ਹੇਠ ਲਿਖੀ ਉਦਾਹਰਨ ਵਾਂਗ, <version-number> ਇਸ ਸ਼ੈਲੀ ਦੀ ਉਦਾਹਰਨ ਹੈ:

ਕਰਨਲ ਦੇ ਸਰੋਤ ਦੀ ਡਾਇਰੈਕਟਰੀ /usr/src/ ਹੈ < version-number>/, ਜਿੱਥੇ ਕਿ < version-number> ਇਸ ਸਿਸਟਮ ਤੇ ਇੰਸਟਾਲ ਕਰਨਲ ਦਾ ਵਰਜਨ ਨੰਬਰ ਹੈ।

ਹੋਰ, ਅਸੀਂ ਕੁਝ ਜਾਣਕਾਰੀਆਂ ਤੇ ਤੁਹਾਡਾ ਧਿਆਨ ਖਿੱਚਣ ਲਈ ਵੱਖ-ਵੱਖ ਢੰਗ ਇਸਤੇਮਾਲ ਕਰ ਸਕਦੇ ਹਾਂ। ਕੋਈ ਜਾਣਕਾਰੀ ਤੁਹਾਡੇ ਸਿਸਟਮ ਲਈ ਕਿੰਨੀ ਮਹੱਤਵਪੂਰਨ ਹੈ, ਇਸ ਆਧਾਰ ਤੇ ਇਹਨਾਂ ਨੂੰ ਸੂਚਨਾ, ਸੰਕੇਤ, ਖਾਸ, ਸਾਵਧਾਨ ਜਾਂ ਚੇਤਾਵਨੀ ਦੇ ਵਿੱਚ ਵੇਖਾਇਆ ਗਿਆ ਹੈ। ਉਦਾਹਰਨ ਲਈ:

ਸੂਚਨਾਸੂਚਨਾ
 

ਇਹ ਹਮੇਸ਼ਾ ਯਾਦ ਰੱਖੋ ਕਿ ਲੀਨਕਸ (Linux) ਅੱਖਰ-ਆਕਾਰ ਪ੍ਰਤੀ ਸ਼ੰਵੇਦਨਸ਼ੀਲ ਹੈ। ਅੰਗਰੇਜ਼ੀ ਦੇ rOsE ਅਤੇ ROSE ਸ਼ਬਦ ਇੱਕੋ ਨਹੀਂ ਹਨ।

ਸੰਕੇਤਸੰਕੇਤ
 

ਡਾਇਰੈਕਟਰੀ /usr/share/doc/ ਤੁਹਾਡੇ ਸਿਸਟਮ ਤੇ ਇੰਸਟਾਲ ਹੋਏ ਪੈਕੇਜਾਂ ਲਈ ਹੋਰ ਦਸਤਾਵੇਜ਼ ਰੱਖਦੀ ਹੈ।

ਖਾਸਖਾਸ
 

ਜੇਕਰ ਤੁਸੀਂ DHCP ਸੰਰਚਨਾ ਫਾਇਲ ਵਿੱਚ ਤਬਦੀਲੀਆਂ ਕੀਤੀਆਂ ਹਨ ਤਾਂ, ਇਹ ਤਬਦੀਲੀਆਂ ਸਿਰਫ ਤਾਂ ਹੀ ਅਸਰਦਾਰ ਹੋਣਗੀਆਂ, ਜੇਕਰ ਤੁਸੀਂ DHCP ਡਾਈਮੋਨ ਨੂੰ ਮੁੜ ਸ਼ੁਰੂ ਕਰੋਗੇ।

ਸਾਵਧਾਨਸਾਵਧਾਨ
 

ਨਿਯਮਿਤ ਕਾਰਜ ਪ੍ਰਬੰਧਕ (root) ਦੇ ਤੌਰ ਤੇ ਨਾ ਕਰੋ — ਇੱਕ ਨਿਯਮਿਤ ਖਾਤਾ ਹੀ ਇਸਤੇਮਾਲ ਕਰੋ, ਜਦੋਂ ਤੱਕ ਕਿ ਤੁਹਾਨੂੰ ਪ੍ਰਬੰਧਕ ਖਾਤਾ ਕੋਈ ਸਿਸਟਮ ਪ੍ਰਬੰਧਕੀ ਕੰਮ ਕਰਨ ਲਈ ਨਾ ਲੋੜੀਦਾ ਹੋਵੇ।

ਸਾਵਧਾਨਚੇਤਾਵਨੀ
 

ਸਿਰਫ ਲੋੜੀਦਾ Red Hat Enterprise Linux ਭਾਗ ਹਟਾਉਣ ਸਮੇਂ ਸਾਵਧਾਨ ਰਹੋ। ਹੋਰ ਭਾਗ ਹਟਾਉਣ ਵੀ ਤੇ ਡਾਟਾ ਗੁੰਮ ਹੋ ਸਕਦਾ ਹੈ ਜਾਂ ਸਿਸਟਮ ਵਾਤਾਵਰਣ ਨਿਕਾਰਾ ਹੋ ਸਕਦਾ ਹੈ।