Red Hat Enterprise Linux ਦਸਤਾਵੇਜ਼ ਆਨਲਾਈਨ ਜਾਂ Red Hat Enterprise Linux ਦਸਤਾਵੇਜ਼ CD, ਜੋ ਕਿ ਤੁਹਾਡੀ Red Hat Enterprise Linux ਮੈਂਬਰਸ਼ਿਪ ਨਾਲ ਸ਼ਾਮਿਲ ਹੈ, ਵਿੱਚ ਉਪਲੱਬਧ ਹਨ।
ਜੇਕਰ ਤੁਸੀਂ ਨਵੇਂ ਉਪਭੋਗਤਾ ਹੋ ਅਤੇ ਤੁਹਾਨੂੰ Red Hat Enterprise Linux ਨਾਲ ਸ਼ੁਰੂ ਕਰਨ ਲਈ ਜਾਣਕਾਰੀ ਚਾਹੀਦੀ ਹੈ, ਤਾਂ ਤੁਸੀਂ Red Hat Enterprise Linux Step By Step Guide ਨੂੰ ਲਾਭਦਾਇਕ ਮੰਨ ਸਕਦੇ ਹੋ।
ਸਿਸਟਮ ਪ੍ਰਬੰਧਨ ਬਾਰੇ ਸੰਖੇਪ ਜਾਣਕਾਰੀ ਲਈ, Red Hat Enterprise Linux Introduction to System Administration ਵੇਖੋ। ਜੇਕਰ ਤੁਸੀਂ ਸਿਸਟਮ ਸੰਰਚਨਾ ਬਾਰੇ ਜਾਣਕਾਰੀ ਲੱਭ ਰਹੇ ਹੋ ਤਾਂ Red Hat Enterprise Linux System Administration Guide ਲਾਭਦਾਇਕ ਹੋ ਸਕਦਾ ਹੈ।
ਜੇਕਰ ਤੁਸੀਂ ਕੁਝ ਤਜਰਬੇਕਾਰ ਉਪਭੋਗਤਾ ਹੋ, ਜੋ ਕਿ ਪ੍ਰਬੰਧਕ ਵਿਸ਼ੇ ਤੇ ਜਾਣਕਾਰੀ ਲੱਭ ਰਹੇ ਹੋ, ਤੁਹਾਡੇ ਲਈ Red Hat Enterprise Linux Reference Guide ਲਾਭਦਾਇਕ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੇ ਸਿਸਟਮ ਦੀ ਸੁਰੱਖਿਆ ਬਾਰੇ ਜਾਣਕਾਰੀ ਲੱਭ ਰਹੇ ਹੋ, ਤਾਂ Red Hat Enterprise Linux Security Guide ਵੇਖੋ।
ਦਸਤਾਵੇਜ਼ਾਂ ਦੇ ਵਰਜਨ HTML, PDF, ਅਤੇ RPM Red Hat Enterprise Linux ਦਸਤਾਵੇਜ਼ CD ਅਤੇ ਆਨਲਾਈਨ http://www.redhat.com/docs/ ਤੇ ਉਪਲੱਬਧ ਹਨ।
![]() | ਸੂਚਨਾ |
|---|---|
ਹਾਲਾਂਕਿ ਇਹ ਦਸਤਾਵੇਜ਼ ਨਵੀਨਤਮ ਜਾਣਕਾਰੀ ਰੱਖਦਾ ਹੈ, ਪਰ ਸਾਡੇ ਦਸਤਾਵੇਜ਼ ਦੇ ਮੁਕੰਮਲ ਹੋਣ ਤੱਕ, ਜੋ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ ਹੈ, ਨੂੰ Red Hat Enterprise Linux ਜਾਰੀ ਸੂਚਨਾ ਵਿੱਚ ਵੇਖਿਆ ਜਾ ਸਕਦਾ ਹੈ, ਇਹਨਾਂ ਨੂੰ Red Hat Enterprise Linux CD #1 ਅਤੇ ਆਨਲਾਇਨhttp://www.redhat.com/docs/ ਤੇ ਖੋਜਿਆ ਜਾ ਸਕਦਾ ਹੈ। |