2.3. CD-ROM ਤੋਂ ਇੰਸਟਾਲ ਕਰਨਾ

CD-ROM ਤੋਂ Red Hat Enterprise Linux ਇੰਸਟਾਲ ਕਰਨ ਲਈ, ਚੋਣ CD-ROM ਚੁਣੋ ਅਤੇ OK ਨੂੰ ਦਬਾਓ। ਜਦੋਂ ਤੁਹਾਡੇ ਕੋਲੋਂ ਮੰਗ ਕੀਤੀ ਜਾਵੇ ਤਾਂ Red Hat Enterprise Linux ਸੀਡੀ ਆਪਣੇ CD-ROM ਡਰਾਇਵ ਵਿੱਚ ਪਾਓ (ਜੇਕਰ ਤੁਸੀਂ CD ਨਾਲ ਸ਼ੁਰੂ ਨਾ ਕੀਤਾ ਹੋਵੇ)। ਇੱਕ ਵਾਰ CD-ROM ਡਰਾਇਵ ਵਿੱਚ CD ਪਾਉਣ ਉਪਰੰਤ OK ਬਟਨ ਦਬਾਓ ਅਤੇ [Enter] ਦਬਾਓ।

ਸੂਚਨਾਸੂਚਨਾ
 

ਜਦੋਂ ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨਾ ਹੋਵੇ ਤਾਂ ਪਹਿਲੀ CD-ROM ਲੋੜੀਦੀ ਹੈ, ਅਤੇ ਇਸ ਉਪਰੰਤ ਲੋੜੀਦੀਆਂ ਸੀਡੀਆਂ ਨਾਲ ਕਾਰਵਾਈ ਜਾਰੀ ਰੱਖੀ ਜਾਦੀ ਹੈ।

ਇੰਸਟਾਲੇਸ਼ਨ ਕਾਰਜ ਤਦ ਤੁਹਾਡੇ ਸਿਸਟਮ ਦੀ ਜਾਂਚ ਕਰੇਗਾ ਅਤੇ ਤੁਹਾਡੇ CD-ROM ਡਰਾਇਵ ਦੀ ਪਛਾਣ ਕਰਨ ਦੀ ਕੋਸ਼ਿਸ ਕਰੇਗਾ। ਇਹ IDE (ਇਸ ਨੂੰ ATAPI ਵੀ ਆਖਦੇ ਹਨ) ਤੋਂ CD-ROM ਡਰਾਇਵ ਦੀ ਖੋਜ ਸ਼ੁਰੂ ਕਰਦਾ ਹੈ। ਜੇਕਰ ਲੱਭੇ ਤਾਂ, ਇਹ ਇੰਸਟਾਲੇਸ਼ਨ ਕਾਰਵਾਈ ਦਾ ਅਗਲਾ ਪਗ਼ ਜਾਰੀ ਰੱਖਦਾ ਹੈ (ਵਧੇਰੇ ਜਾਣਕਾਰੀ ਲਈ ਹਿੱਸਾ 2.10 ਵੇਖੋ)।

ਸੂਚਨਾਸੂਚਨਾ
 

ਇਸ ਸਮੇਂ ਇੰਸਟਾਲੇਸ਼ਨ ਨੂੰ ਰੱਦ ਕਰਨ ਲਈ, iSeries ਉਪਭੋਗਤਾਵਾਂ ਨੂੰ NWS ਬੰਦ ਕਰਨਾ ਚਾਹੀਦਾ ਹੈ ਅਤੇ pSeries ਉਪਭੋਗਤਾਵਾਂ ਨੂੰ ਕੰਪਿਊਟਰ ਦਾ ਮੁੜ-ਚਾਲੂ ਕਰਨ ਵਾਲਾ ਬਟਨ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ [Control]-[Alt]-[Delete] ਸਵਿੱਚ ਮਿਸ਼ਰਨ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰਨ ਲਈ ਇਸਤੇਮਾਲ ਕਰਨਾ ਚਾਹੀਦਾ ਹੈ। ਤੁਸੀਂ ਇੰਸਟਾਲੇਸ਼ਨ ਨੂੰ ਇੰਸਟਾਲ ਕਰਨ ਬਾਰੇ ਪਰਦੇ ਤੋਂ ਪਹਿਲਾਂ ਕਦੇ ਵੀ ਸੁਰੱਖਿਅਤ ਰੂਪ ਵਿੱਚ ਛੱਡ ਸਕਦੇ ਹੋ। ਵਧੇਰੇ ਜਾਣਕਾਰੀ ਲਈ ਹਿੱਸਾ 2.21 ਵੇਖੋ।

ਹੇਠ ਲਿਖੀ ਜਾਣਕਾਰੀ ਕੇਵਲ ਨਾ-iSeries ਸਿਸਟਮਾਂ ਤੇ ਹੀ ਲਾਗੂ ਹੁੰਦੀ ਹੈ:

ਜੇਕਰ ਤੁਹਾਡੀ CD-ROM ਡਰਾਇਵ ਖੋਜੀ ਨਹੀਂ ਗਈ ਹੈ ਅਤੇ ਇਹ SCSI CD-ROM ਹੈ, ਤਾਂ ਇੰਸਟਾਲੇਸ਼ਨ ਕਾਰਜ ਤੁਹਾਨੂੰ SCSI ਡਰਾਇਵਰ ਦੀ ਚੋਣ ਕਰਨ ਲਈ ਕਹੇਗਾ। ਆਪਣੇ ਐਡਪੇਟਰ ਲਈ ਸਭ ਤੋਂ ਵੱਧ ਅਨੁਕੂਲ ਡਰਾਇਵਰ ਚੁਣੋ। ਜੇਕਰ ਲਾਜ਼ਮੀ ਹੋਵੇ ਤਾਂ ਤੁਸੀਂ ਡਰਾਇਵਰ ਲਈ ਚੋਣ ਨਿਰਧਾਰਿਤ ਵੀ ਕਰ ਸਕਦੇ ਹੋਂ, ਪਰ ਤੁਹਾਡੇ SCSI ਐਡਪੇਟਰ ਲਈ ਬਹੁਤੇ ਡਰਾਇਵਰ ਖੁਦ ਹੀ ਪ੍ਰਾਪਤ ਕਰ ਲਏ ਜਾਦੇ ਹਨ।

ਸੰਕੇਤਸੰਕੇਤ
 

CD-ROM ਡਰਾਇਵਾਂ ਲਈ ਚੋਣਵੇਂ ਮੁੱਲਾਂ ਦੀ ਅਧੂਰੀ ਸੂਚੀ Red Hat Enterprise Linux Reference Guide ਵਿੱਚ General Parameters and Modules ਅੰਤਿਕਾ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

2.3.1. ਕੀ ਕੀਤਾ ਜਾਵੇ, ਜੇ ਇੱਕ IDE CD-ROM ਨਾ ਖੋਜੀ ਜਾਵੇ?

ਜੇਕਰ ਤੁਹਾਡੇ ਕੋਲ IDE (ATAPI) CD-ROM ਹੈ, ਪਰ ਇੰਸਟਾਲੇਸ਼ਨ ਕਾਰਜ ਤੁਹਾਡੇ IDE (ATAPI) CD-ROM ਦੀ ਪਛਾਣ ਵਿੱਚ ਅਸਫਲ ਰਿਹਾ ਹੈ ਅਤੇ ਤੁਹਾਨੂੰ ਤੁਹਾਡੇ CD-ROM ਡਰਾਇਵ ਦੀ ਕਿਸਮ ਪੁੱਛ ਰਿਹਾ ਹੈ ਤਾਂ ਕਿਰਪਾ ਕਰਕੇ ਅੱਗੇ ਦਿੱਤੀ ਬੂਟ ਕਮਾਂਡ ਇਸਤੇਮਾਲ ਕਰੋ। ਇੰਸਟਾਲੇਸ਼ਨ ਮੁੜ ਆਰੰਭ ਕਰੋ ਅਤੇ boot: ਤੇ linux hdX=cdrom. ਦਿਓ, ਜਿੱਥੇ ਕਿ X ਨੂੰ ਤੁਸੀਂ ਹੇਠ ਲਿਖੇ ਅੱਖਰਾਂ ਨਾਲ ਤਬਦੀਲ ਕਰ ਸਕਦੇ ਹੋ, ਜੋ ਕਿ ਇੰਟਰਫੇਸ ਇਕਾਈ ਦੇ ਜੁੜੇ ਹੋਣ ਤੇ ਨਿਰਭਰ ਹੈ ਅਤੇ ਇਹ ਮਾਸਟਰ ਜਾਂ ਸਲੇਵ ਦਾ ਤੌਰ ਤੇ ਸੰਰਚਿਤ ਹੈ (ਇਸ ਨੂੰ ਪ੍ਰਾਇਮਰੀ ਤੇ ਸੈਕੰਡਰੀ ਵੀ ਕਹਿੰਦੇ ਹਨ।):

ਜੇਕਰ ਤੁਹਾਡੇ ਕੋਲ ਤੀਜਾ ਅਤੇ/ਜਾਂ ਚੌਥਾ ਕੰਟਰੋਲਰ ਹੈ ਤਾਂ ਲਗਾਤਾਰ ਅੰਗਰੇਜ਼ੀ ਵਰਣਮਾਲਾ ਦੇ ਅਨੁਸਾਰ ਅੱਖਰ, ਕੰਟਰੋਲਰ ਤੋਂ ਬਾਅਦ ਕੰਟਰੋਲਰ ਤੇ ਮਾਸਟਰ ਦੇ ਬਾਅਦ ਸਲੀਵ ਨੂੰ, ਦਿੰਦੇ ਜਾਓ।