2.5. ਨੈੱਟਵਰਕ ਇੰਸਟਾਲੇਸ਼ਨ ਕਰਨੀ

ਜੇਕਰ ਤੁਸੀਂ ਨੈੱਟਵਰਕ ਇੰਸਟਾਲੇਸ਼ਨ ਕਰ ਰਹੇ ਹੋ, TCP/IP ਸੰਰਚਨਾ ਜਾਣਕਾਰੀ ਆਵੇਗੀ। ਇਹ ਵਾਰਤਾਲਾਪ ਤੁਹਾਨੂੰ ਤੁਹਾਡੇ IP ਅਤੇ ਹੋਰ ਨੈੱਟਵਰਕ ਸਿਰਨਾਵੇਂ ਲਈ ਪੁੱਛੇਗਾ। ਤੁਸੀਂ ਜੰਤਰ ਦਾ IP ਸਿਰਨਾਵਾਂ ਅਤੇ ਨੈੱਟਮਾਸਕ DHCP ਰਾਹੀ ਸਵੈ-ਚਾਲਿਤ ਢੰਗ ਨਾਲ ਸੰਰਚਿਤ ਜਾਂ ਦਸਤੀ ਢੰਗ ਨਾਲ ਸੰਰਚਿਤ ਹੋਣ ਲਈ ਚੁਣ ਸਕਦੇ ਹੋ। ਜੇਕਰ ਤੁਸੀਂ ਦਸਤੀ ਚੁਣਿਆ ਤਾਂ ਤੁਸੀਂ ਇੰਸਟਾਲੇਸ਼ਨ ਦੌਰਾਨ ਲੋੜੀਦਾ IP ਸਿਰਨਾਵਾਂ ਭਰ ਕੇ [Enter] ਦਬਾਓ। ਇੰਸਟਾਲੇਸ਼ਨ ਕਾਰਜ ਤੁਹਾਡੇ IP ਸਿਰਨਾਵੇਂ ਦੇ ਆਧਾਰ ਤੇ ਨੈੱਟਮਾਸਕ ਨਿਰਧਾਰਿਤ ਕਰਨ ਦੀ ਕੋਸ਼ਿਸ ਕਰੇਗਾ; ਤੁਸੀਂ ਨੈੱਟਮਾਸਕ ਨੂੰ ਗਲਤ ਹੋਣ ਦੀ ਸਥਿਤੀ ਵਿੱਚ ਤਬਦੀਲ ਵੀ ਕਰ ਸਕਦੇ ਹੋ। [Enter] ਦਬਾਓ ਇੰਸਟਾਲੇਸ਼ਨ ਕਾਰਜ ਤੁਹਾਡੇ IP ਸਿਰਨਾਵਾਂ ਅਤੇ ਨੈੱਟਮਾਸਕ ਤੋਂ ਮੂਲ ਗੇਟਵੇ ਅਤੇ ਪ੍ਰਾਇਮਰੀ ਨਾਂ-ਸਰਵਰ ਪ੍ਰਾਪਤ ਕਰਨ ਦੀ ਕੋਸ਼ਿਸ ਕਰੇਗਾ। ਤੁਸੀਂ ਇਹਨਾਂ ਨੂੰ ਗਲਤ ਹੋਣ ਦੀ ਸਥਿਤੀ ਵਿੱਚ ਤਬਦੀਲ ਵੀ ਕਰ ਸਕਦੇ ਹੋ।