| Red Hat Enterprise Linux 4: IBM® POWER ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. Red Hat Enterprise Linux ਇੰਸਟਾਲੇਸ਼ਨ | ਅੱਗੇ |
ਜੇਕਰ ਤੁਸੀਂ ਸਵੈ-ਚਾਲਿਤ ਵਿਭਾਗੀਕਰਨ ਕਰਨਾ ਚੁਣਿਆ ਅਤੇ ਮੁੜ-ਵਿਚਾਰ ਨਹੀਂ ਚੁਣਿਆ ਤਾਂ, ਤੁਸੀਂ ਸਿੱਧੇ ਹਿੱਸਾ 2.15 ਤੇ ਜਾ ਸਕਦੇ ਹੋ।
ਜੇਕਰ ਤੁਸੀਂ ਸਵੈ-ਚਾਲਿਤ ਵਿਭਾਗੀਕਰਨ ਕਰਨਾ ਚੁਣਿਆ ਅਤੇ ਮੁੜ-ਵਿਚਾਰ ਚੁਣਿਆ ਹੈ ਤਾਂ, ਤੁਸੀਂ ਜਾਂ ਮੌਜੂਦਾ ਭਾਗ ਵਿਵਸਥਾ ਸਵੀਕਾਰ ਕਰ ਸਕਦੇ ਹੋ (ਅੱਗੇ ਬਟਨ ਦਬਾਕੇ) ਜਾਂ ਵਿਵਸਥਾ ਨੂੰ Disk Druid, ਦਸਤੀ ਵਿਭਾਗੀਕਰਨ ਸੰਦ, ਦਬਾ ਕੇ ਮੁੜ ਤਬਦੀਲ ਕਰ ਸਕਦੇ ਹੋ।
ਜੇਕਰ ਤੁਸੀਂ ਭਾਗ ਦਸਤੀ ਰੂਪ ਵਿੱਚ ਚੁਣੇ ਹਨ ਤਾਂ ਤੁਹਾਨੂੰ ਇੰਸਟਾਲੇਸ਼ਨ ਕਾਰਜ ਨੂੰ ਇਹ ਦੱਸਣਾ ਚਾਹੀਦਾ ਹੈ ਕਿ Red Hat Enterprise Linux ਕਿੱਥੇ ਇੰਸਟਾਲ ਕਰਨਾ ਹੈ। ਇਹ ਇੱਕ ਜਾਂ ਵਧੇਰੇ ਡਿਸਕ ਭਾਗ ਮਾਊਟ ਸਥਿਤੀਆਂ ਪ੍ਰਭਾਸ਼ਿਤ ਕਰਕੇ ਕਿ ਕਿੱਥੇ Red Hat Enterprise Linux ਇੰਸਟਾਲ ਕਰਨਾ ਹੈ, ਕੀਤਾ ਜਾ ਸਕਦਾ ਹੈ।
![]() | ਸੂਚਨਾ |
|---|---|
ਜੇਕਰ ਕਰ ਤੁਸੀਂ ਅਜੇ ਤੱਕ ਨਿਰਧਾਰਿਤ ਨਹੀਂ ਕੀਤਾ ਹੈ ਕਿ ਵਿਭਾਗੀਕਰਨ ਕਿਵੇਂ ਕਰਨਾ ਹੈ, ਤਾਂ ਤੁਸੀਂ ਅੰਤਿਕਾ C ਵੇਖ ਸਕਦੇ ਹੋ। ਘੱਟੋ-ਘੱਟ ਤੁਹਾਨੂੰ ਨਾ-iSeries ਸਿਸਟਮ ਲਈ ਲੋੜੀਦੇ ਆਕਾਰ ਦਾ ਰੂਟ (/) ਭਾਗ, ਇੱਕ /boot ਭਾਗ (iSeries ਸਿਸਟਮ ਲਈ /boot/ ਦੀ ਜ਼ਰੂਰਤ ਦੀ ਲੋੜ ਨਹੀਂ ਹੈ), PPC PReP ਬੂਟ ਭਾਗ, ਅਤੇ ਇੱਕ ਸਵੈਪ ਭਾਗ, ਜੋ ਕਿ ਤੁਹਾਡੇ ਸਿਸਟਮ ਦੀ ਰੈਮ (RAM) ਤੋਂ ਦੋ-ਗੁਣੇ ਆਕਾਰ ਦਾ ਹੋਵੇ, ਦੀ ਜ਼ਰੂਰਤ ਹੈ। iSeries ਉਪਭੋਗਤਾਵਾਂ ਲਈ: ਇੱਕ PReP ਬੂਟ ਭਾਗ ਨਿਰਧਾਰਿਤ ਕਰਨ ਦੀ ਸਿਫਾਰਸ਼ ਕੀਤੀ ਜਾਦੀ ਹੈ, ਆਪਣੇ ਮੂਲ ਜਾਂ ਬੈਕਅੱਪ ਬੂਟ ਢੰਗ ਦੇ ਤੌਰ ਤੇ। PReP ਬੂਟ ਭਾਗ ਦਾ ਆਕਾਰ 16 ਮੈਬਾ ਤੋਂ 32 ਮੈਬਾ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪ੍ਰਾਇਮਰੀ ਭਾਗ ਸਰਗਰਮ ਹੋਣਾ ਚਾਹੀਦਾ ਹੈ। |
ਵਿਭਾਗੀਕਰਨ ਸੰਦ, ਜੋ ਕਿ ਇੰਸਟਾਲੇਸ਼ਨ ਕਾਰਜ ਰਾਹੀਂ ਇਸਤੇਮਾਲ ਕੀਤਾ ਜਾਦਾ ਹੈ, Disk Druid ਹੈ। ਕੁਝ ਖਾਸ ਲੁਕਵੀਆਂ ਸਥਿਤੀਆਂ ਦੇ ਅਪਵਾਦ ਤੋਂ ਬਿਨਾਂ Disk Druid ਇੱਕ ਖਾਸ ਇੰਸਟਾਲੇਸ਼ਨ ਦੀਆਂ ਸਾਰੀਆਂ ਵਿਭਾਗੀਕਰਨ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
Disk Druid ਤੁਹਾਡੇ ਹਾਰਡ-ਡਰਾਇਵ ਦਾ ਗਰਾਫਿਕਲ ਦਰਿਸ਼ ਦਿੰਦਾ ਹੈ।
ਆਪਣੇ ਮਾਊਸ ਨਾਲ, ਕੋਈ ਖਾਸ ਖੇਤਰ ਉਭਾਰਨ ਲਈ ਤੁਸੀਂ ਗਰਾਫਿਕਲ ਦਰਿਸ਼ ਤੇ ਇੱਕ ਵਾਰ ਕਲਿੱਕ ਕਰੋ। ਮੌਜੂਦਾ ਭਾਗ ਨੂੰ ਸੋਧਣ ਲਈ ਦੋ-ਵਾਰ ਕਲਿੱਕ ਕਰੋ ਜਾਂ ਉਪਲੱਬਧ ਖਾਲੀ ਥਾਂ ਤੋਂ ਭਾਗ ਬਣਾਉਣ ਲਈ ਇਸਤੇਮਾਲ ਕਰੋ।
ਉੱਪਰੀ ਦਰਿਸ਼ ਵਿੱਚ, ਤੁਸੀਂ ਇੰਸਟਾਲੇਸ਼ਨ ਕਾਰਜ ਦੌਰਾਨ ਖੋਜੀਆਂ ਹਾਰਡ ਡਿਸਕਾਂ ਦੇ ਡਰਾਇਵ ਨਾਂ (ਜਿਵੇਂ ਕਿ /dev/hda ), Geom (ਜੋ ਕਿ ਹਾਰਡ ਡਿਸਕ ਦਾ ਢਾਂਚਾ ਵੇਖਾਉਦਾ ਹੈ ਅਤੇ ਹਾਰਡ ਡਿਸਕ ਤਿੰਨ ਲੜੀ ਨੰਬਰ ਸਿਲੰਡਰ, ਹੈੱਡ ਅਤੇ ਸੈਕਟਰ ਵੀ ਸ਼ਾਮਿਲ ਰੱਖਦਾ ਹੈ) ਅਤੇ ਮਾਡਲ ਵਿੱਚ ਸੋਧ ਕਰ ਸਕਦੇ ਹੋ।
ਇਹ ਬਟਨ Disk Druid ਤੇ ਕੰਟਰੋਲ ਰੱਖਦੇ ਹਨ। ਇਹ ਇੱਕ ਭਾਗ ਦੇ ਗੁਣ (ਉਦਾਹਰਨ ਲਈ ਇੱਕ ਫਾਇਲ-ਸਿਸਟਮ ਕਿਸਮ ਤੇ ਮਾਊਸ ਸਥਿਤੀ ਆਦਿ) ਤਬਦੀਲ ਕਰਨ ਅਤੇ ਰੇਡ (RAID) ਜੰਤਰ ਬਣਾਉਣ ਦੇ ਕੰਮ ਆਉਦੇ ਹਨ। ਇਸ ਪਰਦੇ ਦੇ ਬਟਨ ਉਹਨਾਂ ਤਬਦੀਲੀਆਂ ਨੂੰ ਸੰਭਾਲਣ ਦੇ ਕੰਮ ਵੀ ਆਉਦੇ ਹਨ, ਜੋ ਕਿ ਤੁਸੀਂ ਕੀਤੀਆਂ ਹਨ ਜਾਂ Disk Druid ਕਾਰਜ ਨੂੰ ਬੰਦ ਕਰਨ ਇਸਤੇਮਾਲ ਕੀਤੇ ਜਾਦੇ ਹਨ।
ਨਵਾਂ: ਨਵਾਂ ਭਾਗ ਬਣਾਉਣ ਲਈ ਇਸਤੇਮਾਲ ਕੀਤਾ ਜਾਦਾ ਹੈ। ਜਦੋਂ ਇਹ ਚੁਣਿਆ ਤਾਂ ਇੱਕ ਵਾਰਤਾਲਾਪ ਬਕਸਾ ਖੁੱਲੇਗਾ, ਜਿਸ ਵਿੱਚ ਖੇਤਰ (ਜਿਵੇਂ ਕਿ ਮਾਊਟ ਸਥਿਤੀ ਤੇ ਆਕਾਰ ਖੇਤਰ ਆਦਿ) ਹੋਣਗੇ, ਜਿਨਾਂ ਨੂੰ ਤੁਸੀਂ ਭਰਨਾ ਹੋਵੇਗਾ।
ਸੋਧ: ਭਾਗ ਵਿੱਚ ਇਸ ਬਟਨ ਨੂੰ ਮੌਜੂਦਾ ਚੁਣੇ ਭਾਗ ਵਿੱਚ ਤਬਦੀਲੀ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਸੋਧ ਇੱਕ ਵਾਰਤਾਲਾਪ ਤਖਤੀ ਖੋਲੇਗਾ। ਇਹਨਾਂ ਵਿੱਚੋਂ ਕੁਝ ਭਾਗ ਦੀ ਜਾਣਕਾਰੀ ਤਬਦੀਲ ਕੀਤੀ ਜਾ ਸਕਦੀ ਹੈ, ਜੋ ਕਿ ਇਸ ਤੇ ਨਿਰਭਰ ਕਰਦਾ ਹੈ ਕਿ ਭਾਗ ਦੀ ਜਾਣਕਾਰੀ ਡਿਸਕ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ ਜਾਂ ਨਹੀਂ।
ਤੁਸੀਂ ਗਰਾਫਿਕਲ ਦਰਿਸ਼ ਵਿੱਚ ਉਪਲੱਬਧ ਖਾਲੀ ਥਾਂ ਨੂੰ ਸੋਧ ਸਕਦੇ ਹੋ ਤਾਂ ਕਿ ਇੱਕ ਨਵਾਂ ਭਾਗ ਬਣਾਇਆ ਜਾ ਸਕੇ ਜਾਂ ਤਾਂ ਖਾਲੀ ਥਾਂ ਨੂੰ ਉਭਾਰੋ ਅਤੇ ਤਦ ਸੋਧ ਬਟਨ ਚੁਣੋ, ਜਾਂ ਖਾਲੀ ਥਾਂ ਨੂੰ ਸੋਧ ਲਈ ਇਸ ਨੂੰ ਦੋ ਵਾਰ ਦਬਾਓ।
ਰੇਡ ਜੰਤਰ ਬਣਾਉਣ ਲਈ, ਤੁਹਾਨੂੰ ਪਹਿਲਾਂ ਸਾਫਟਵੇਅਰ ਰੇਡ ਭਾਗ ਬਣਾਉਣਾ ਜ਼ਰੂਰੀ ਹੈ (ਜਾਂ ਪਹਿਲਾਂ ਬਣਾਇਆ ਇਸਤੇਮਾਲ ਕਰੋ)। ਇੱਕ ਵਾਰ ਤੁਸੀਂ ਦੋ ਜਾਂ ਜਿਆਦਾ ਸਾਫਟਵੇਅਰ ਰੇਡ ਜੰਤਰ ਬਣਾ ਲਏ ਤਾਂ ਬਟਨ ਰੇਡ (RAID) ਨੂੰ ਸਾਫਟਵੇਅਰ ਰੇਡ ਭਾਗਾਂ ਨੂੰ ਆਪਸ ਵਿੱਚ ਜੋੜ ਕੇ ਰੇਡ ਜੰਤਰ ਬਣਾਉਣ ਲਈ ਇਸਤੇਮਾਲ ਕਰੋ।
ਹਟਾਓ: ਇਸ ਨੂੰ ਮੌਜੂਦਾ ਡਿਸਕ ਭਾਗ ਚੋਣ ਵਿੱਚ ਉਭਾਰੇ ਭਾਗ ਨੂੰ ਹਟਾਉਣ ਲਈ ਇਸਤੇਮਾਲ ਕੀਤਾ ਜਾਦਾ ਹੈ। ਕਿਸੇ ਭਾਗ ਨੂੰ ਹਟਾਉਣ ਲਈ ਤੁਹਾਡੇ ਕੋਲ ਪੁਸ਼ਟੀ ਕਰਵਾਈ ਜਾਵੇਗੀ।
ਮੁੜ-ਨਿਰਧਾਰਨ: ਇਸ ਨੂੰ Disk Druid ਨੂੰ ਮੁੜ ਮੁੱਢਲੀ ਸਥਿਤੀ ਵਿੱਚ ਲਿਆਉਣ ਲਈ ਇਸਤੇਮਾਲ ਕੀਤਾ ਜਾਦਾ ਹੈ। ਜੇਕਰ ਤੁਸੀਂ ਭਾਗ ਨੂੰ ਮੁੜ-ਨਿਰਧਾਰਨ ਕੀਤਾ ਤਾਂ ਸਭ ਤਬਦੀਲ ਖਤਮ ਹੋ ਜਾਣਗੀਆਂ।
ਰੇਡ (RAID): ਕਿਸੇ ਭਾਗ ਜਾਂ ਸਭ ਭਾਗਾਂ ਦੇ ਸਮਰੂਪ ਬਣਾਉਣ ਲਈ ਵਰਤਿਆ ਜਾਦਾ ਹੈ। ਇਹ ਤਾਂ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜੇਕਰ ਤੁਹਾਡੇ ਕੋਲ ਰੇਡ (RAID) ਦਾ ਤਜਰਬਾ ਹੈ। ਰੇਡ (RAID) ਬਾਰੇ ਵਧੇਰੇ ਜਾਣਕਾਰੀ ਲਈ,Red Hat Enterprise Linux System Administration Guide ਵੇਖੋ।
ਰੇਡ (RAID) ਜੰਤਰ ਬਣਾਉਣ ਲਈ, ਤੁਹਾਨੂੰ ਸਾਫਟਵੇਅਰ ਰੇਡ (RAID) ਪਹਿਲਾਂ ਬਣਾਉਣਾ ਪਵੇਗਾ। ਇੱਕ ਵਾਰ ਤੁਸੀਂ ਦੋ ਜਾਂ ਵਧੇਰੇ ਸਾਫਟਵੇਅਰ ਰੇਡ (RAID) ਭਾਗ ਬਣਾ ਲਏ ਤਾਂ ਰੇਡ (RAID) ਦੀ ਚੋਣ ਸਾਫਵੇਅਰ ਰੇਡ (RAID) ਭਾਗ ਨੂੰ ਇੱਕ ਰੇਡ (RAID) ਜੰਤਰ ਦੇ ਭਾਗ ਵਿੱਚ ਜੋੜਨ ਲਈ ਚੁਣੋ।
LVM: ਇਹ ਤੁਹਾਨੂੰ LVM ਲਾਜ਼ੀਕਲ ਵਾਲੀਅਮ ਬਣਾਉਣ ਲਈ ਸਹਾਇਕ ਹੈ। LVM(ਲਾਜ਼ੀਕਲ ਵਾਲੀਅਮ ਮੈਨਜਰ) ਦਾ ਕੰਮ ਭੌਤਿਕ ਸੰਭਾਲ ਥਾਂ ਜਿਵੇਂ ਕਿ ਹਾਰਡ ਡਿਸਕ ਆਦਿ ਨੂੰ ਇੱਕ ਸਧਾਰਨ ਲਾਜ਼ੀਕਲ ਤਰੀਕੇ ਨਾਲ ਨਾਲ ਪੇਸ਼ ਕਰਨਾ ਹੈ। LVM ਵੱਖ-ਵੱਖ ਭੌਤਿਕ ਡਿਸਕਾਂ — ਜਾਂ ਹੋਰ ਵੀ ਡੂੰਘਾਈ ਨਾਲ ਉਹਨਾਂ ਤੇ ਬਣੇ ਭਾਗਾਂ ਨੂੰ ਵੀ। ਤੁਹਾਨੂੰ ਇਹ ਤਾਂ ਹੀ ਵਰਤਣਾ ਚਾਹੀਦਾ ਹੈ, ਜੇਕਰ ਤੁਹਾਡੇ ਕੋਲ LVM ਦਾ ਤਜਰਬਾ ਹੈ LVM ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux System Administration Guide ਵੇਖੋ ਸੂਚਨਾ, LVM ਸਿਰਫ ਗਰਾਫਿਕਲ ਇੰਸਟਾਲੇਸ਼ਨ ਦੌਰਾਨ ਹੀ ਉਪਲੱਬਧ ਹੈ।
ਇੱਕ LVM ਲਾਜ਼ੀਕਲ ਵਾਲੀਅਮ ਬਣਾਉਣ ਲਈ, ਤੁਹਾਨੂੰ ਪਹਿਲਾਂ ਇੱਕ ਭਾਗ ਭੌਤਿਕ ਵਾਲੀਅਮ (LVM) ਕਿਸਮ ਦਾ ਬਣਾਉਣਾ ਪਵੇਗਾ। ਇੱਕ ਵਾਰ ਤੁਸੀਂ ਇੱਕ ਜਾਂ ਵਧੇਰੇ ਭੌਤਿਕ ਵਾਲੀਅਮ (LVM) ਬਣਾ ਲਏ, ਤਾਂ LVM ਨੂੰ ਇੱਕ LVM ਲਾਜ਼ੀਕਲ ਵਾਲੀਅਮ ਬਣਾਉਣ ਲਈ ਚੁਣੋ।
ਭਾਗ ਲੜੀ ਦੇ ਉੱਪਰ ਲੇਬਲ ਹਨ, ਜੋ ਕਿ ਭਾਗ, ਜਿਸ ਨੂੰ ਤੁਸੀਂ ਬਣਾਉਣ ਜਾ ਰਹੇ, ਦੇ ਬਾਰੇ ਜਾਣਕਾਰੀ ਦੇ ਰਿਹਾ ਹੈ। ਲੇਬਲ ਹੇਠਾਂ ਪ੍ਰਭਾਸ਼ਿਤ ਕੀਤੇ ਜਾ ਰਹੇ ਹਨ:
ਜੰਤਰ: ਇਹ ਖੇਤਰ ਭਾਗ ਦੇ ਜੰਤਰ ਦਾ ਨਾਂ ਵੇਖਾਉਦਾ ਹੈ।
ਮਾਊਟ ਸਥਿਤੀ/RAID/ਵਾਲੀਅਮ: ਮਾਊਟ ਸਥਿਤੀ ਡਾਇਰੈਕਟਰੀ ਲੜੀ ਵਿੱਚ ਸਥਿਤੀ ਹੈ, ਜਿੱਥੇ ਕਿ ਇੱਕ ਵਾਲੀਅਮ ਮੌਜੂਦ ਹੁੰਦਾ ਹੈ, ਵਾਲੀਅਮ ਉਸ ਥਾਂ ਤੇ "ਮਾਊਟ" ਹੁੰਦਾ ਹੈ। ਇਹ ਖੇਤਰ ਵੇਖਾ ਰਿਹਾ ਹੈ ਕਿ ਭਾਗ ਕਿੱਥੇ ਮਾਊਟ ਕੀਤਾ ਗਿਆ ਹੈ। ਜੇਕਰ ਇੱਕ ਭਾਗ ਮੌਜੂਦ ਹੈ, ਪਰ ਨਿਰਧਾਰਿਤ ਨਹੀਂ ਹੈ, ਤਦ ਤੁਸੀਂ ਉਸ ਲਈ ਮਾਊਟ ਸਥਿਤੀ ਨਿਰਧਾਰਿਤ ਕਰ ਸਕਦੇ ਹੋ। ਭਾਗ ਦੇ ਦੋ ਵਾਰ ਕਲਿੱਕ ਕਰੋ ਜਾਂ ਸੋਧ ਨੂੰ ਦਬਾਉ।
ਕਿਸਮ: ਇਹ ਖੇਤਰ ਭਾਗ ਦੀ ਕਿਸਮ ਵੇਖਾਉਦਾ ਹੈ (ਉਦਾਹਰਨ ਲਈ, ext2 ਜਾਂ ext3 )।
ਫਾਰਮਿਟ: ਇਹ ਖੇਤਰ ਤੁਹਾਨੂੰ ਵੇਖਾਉਦਾ ਹੈ ਕਿ ਜੇਕਰ ਇਹ ਭਾਗ ਬਣਾਇਆ ਗਿਆ ਤਾਂ ਇਹ ਫਾਰਮਿਟ ਕੀਤਾ ਜਾਵੇਗਾ।
ਆਕਾਰ (ਮੈਬਾ): ਇਹ ਖੇਤਰ ਭਾਗ ਦਾ ਆਕਾਰ ਵੇਖਾਉਦਾ ਹੈ (ਮੈਬਾ ਵਿੱਚ)।
ਸ਼ੁਰੂ: ਇਹ ਖੇਤਰ ਤੁਹਾਡੀ ਹਾਰਡ-ਡਿਸਕ ਦਾ ਉਹ ਸਿਲੰਡਰ ਵੇਖਾਉਦਾ ਹੈ, ਜਿਥੋਂ ਕਿ ਭਾਗ ਸ਼ੁਰੂ ਕੀਤਾ ਜਾਵੇਗਾ।
ਸਮਾਪਤ: ਇਹ ਖੇਤਰ ਵੇਖਾਉਦਾ ਹੈ ਕਿ ਤੁਹਾਡੀ ਹਾਰਡ-ਡਿਸਕ ਦੇ ਕਿਸ ਸਿਲੰਡਰ ਤੇ ਭਾਗ ਦਾ ਅੰਤ ਕੀਤਾ ਜਾਵੇਗਾ।
ਰੇਡ (RAID) ਜੰਤਰ/LVM ਵਾਲੀਅਮ ਸਮੂਹ ਮੈਂਬਰ ਓਹਲੇ: ਇਹ ਚੋਣ ਕਰੋ, ਜੇਕਰ ਤੁਸੀਂ ਕੋਈ ਰੇਡ (RAID) ਜੰਤਰ ਜਾਂ LVM ਵਾਲੀਅਮ ਸਮੂਹ ਮੈਂਬਰ, ਜੋ ਕਿ ਬਣਾਇਆ ਗਿਆ ਹੈ, ਨੂੰ ਵੇਖਣਾ ਨਹੀਂ ਚਾਹੁੰਦੇ ਹੋ।
ਜਦੋਂ ਤੱਕ ਕਿ ਤੁਹਾਡੇ ਕੋਲ ਕੋਈ ਠੋਸ ਕਾਰਨ ਨਾ ਹੋਵੇ, ਤਦ ਤੱਕ ਅਸੀਂ ਤੁਹਾਨੂੰ ਹੇਠ ਲਿਖੇ ਭਾਗ ਬਣਾਉਣ ਦੀ ਸਿਫਾਰਸ਼ਕਰਦੇ ਹਾਂ:
ਇੱਕ ਸਵੈਪ ਭਾਗ (ਨਿਊਨਤਮ 265 ਮੈਬਾ) — ਸਵੈਪ ਭਾਗ ਵਰੁਚੁਅਲ ਮੈਮੋਰੀ ਨੂੰ ਸਹਿਯੋਗ ਦੇਣ ਲਈ ਲਾਜ਼ਮੀ ਹੈ। ਹੋਰ ਸ਼ਬਦਾਂ ਵਿੱਚ, ਜਦੋਂ ਤੁਹਾਡੇ ਸਿਸਟਮ ਨੂੰ ਕਾਰਵਾਈ ਕਰਨ ਲਈ ਲਾਜ਼ਮੀ ਡਾਟੇ ਨੂੰ ਲਿਖਣ ਲਈ ਲੋੜੀਦੀ ਥਾਂ ਤੁਹਾਡੀ ਰੈਮ (RAM) ਤੇ ਨਾ ਹੋਵੇ ਤਾਂ ਸਵੈਪ ਭਾਗ ਨੂੰ ਉਹ ਡਾਟਾ ਲਿਖਣ ਲਈ ਇਸਤੇਮਾਲ ਕੀਤਾ ਜਾਦਾ ਹੈ।
ਜੇਕਰ ਤੁਸੀਂ ਸਵੈਪ ਭਾਗ ਦਾ ਆਕਾਰ ਬਣਾਉਣ ਬਾਰੇ ਯਕੀਨੀ ਨਾ ਹੋਵੋ, ਤਾਂ ਇਸ ਨੂੰ ਆਪਣੀ ਮਸ਼ੀਨ ਦੀ ਰੈਮ (RAM) ਤੋਂ ਦੋ-ਗੁਣਾ ਬਣਾਉ (ਪਰ 2 ਗੈਬਾ ਤੋਂ ਵਧੇਰੇ ਨਹੀਂ)। ਇਸ ਦੀ ਕਿਸਮ ਸਵੈਪ (swap) ਹੋਣੀ ਚਾਹੀਦੀ ਹੈ।
ਸਵੈਪ ਥਾਂ ਦੀ ਸਹੀਂ ਮਾਤਰਾ ਵਿੱਚ ਬਣਾਉਣਾ ਕਈ ਹਾਲਾਤਾਂ ਤੇ ਨਿਰਭਰ ਕਰਦੀ ਹੈ, ਜੋ ਕਿ ਹੇਠ ਲਿਖੀਆਂ ਇਕਾਈਆਂ ਤੇ ਨਿਰਭਰ ਹੈ (ਮਹੱਤਤਾ ਦੇ ਆਧਾਰ ਤੇ ਘੱਟਦੇ ਕ੍ਰਮ ਵਿੱਚ):
ਮਸ਼ੀਨ ਤੇ ਕਾਰਜ ਚੱਲਣ ਵਾਲੇ ਕਾਰਜਾਂ ਦੀ ਗਿਣਤੀ
ਮਸ਼ੀਨ ਤੇ ਇੰਸਟਾਲ ਭੌਤਿਕ ਰੈਮ (RAM) ਦੀ ਮਾਤਰਾ
ਓਪਰੇਟਿੰਗ ਸਿਸਟਮ (OS) ਦਾ ਵਰਜਨ
ਸਵੈਪ ਭੌਤਿਕ ਰੈਮ (RAM) ਦੇ 2x ਬਰਾਬਰ, ਜਿੱਥੇ ਭੌਤਿਕ ਰੈਮ (RAM) 2 ਗੈਬਾ ਤੱਕ ਹੋਵੇ ਅਤੇ ਤਦ 2 ਗੈਬਾ ਤੋਂ ਵਧੇਰੇ ਮਾਤਰਾ ਲਈ ਭੌਤਿਕ ਰੈਮ (RAM) ਦੇ 1x ਬਰਾਬਰ, ਪਰ 32 ਮੈਬਾ ਤੋਂ ਕਿਸੇ ਵੀ ਹਾਲਾਤ ਵਿੱਚ ਘੱਟ ਨਾ ਹੋਵੇ।
ਇਸ ਸੂਤਰ ਦਾ ਇਸਤੇਮਾਲ ਕਰਕੇ, ਇੱਕ ਸਿਸਟਮ, ਜਿਸ ਤੇ 2 ਗੈਬਾ ਭੌਤਿਕ ਰੈਮ (RAM) ਹੈ, ਲਈ ਸਵੈਪ ਦਾ ਆਕਾਰ 4 ਗੈਬਾ ਹੋਵੇਗਾ, ਜਦੋਂ ਕਿ ਭੌਤਿਕ ਰੈਮ (RAM) 3 ਗੈਬਾ ਹੋਣ ਦੀ ਸੂਰਤ ਵਿੱਚ ਇਹ 5 ਗੈਬਾ ਹੋ ਸਕਦਾ ਹੈ। ਵੱਡਾ ਸਵੈਪ ਭਾਗ ਬਣਾਉਣ ਦਾ ਖਾਸ ਲਾਭ ਇਹ ਹੈ ਕਿ ਤੁਸੀਂ ਆਪਣੀ ਰੈਮ (RAM) ਦੀ ਮਾਤਰਾ ਕਦੇ ਵੀ ਵਧਾ ਸਕਦੇ ਹੋ।
![]() | ਸੰਕੇਤ |
|---|---|
ਜੇਕਰ ਤੁਹਾਡੀ ਵਿਭਾਗੀਕਰਨ ਸਕੀਮ ਲਈ ਇੱਕ ਸਵੈਪ ਭਾਗ ਲੋੜੀਦਾ ਹੈ, ਜੋ ਕਿ 2 ਗੈਬਾ ਤੋਂ ਵਧੇਰੇ ਹੋਵੇ, ਤਾਂ ਤੁਹਾਨੂੰ ਵਧੇਰੇ ਸਵੈਪ ਭਾਗ ਬਣਾਉਣੇ ਚਾਹੀਦੇ ਹਨ। ਉਦਾਹਰਨ ਲਈ, ਜੇਕਰ ਤੁਹਾਨੂੰ 4 ਗੈਬਾ ਸਵੈਪ ਦੀ ਲੋੜ ਹੈ, ਤਾਂ ਤੁਹਾਨੂੰ 2 ਗੈਬਾ ਦੇ ਦੋ ਸਵੈਪ ਭਾਗ ਬਣਾਉਣੇ ਚਾਹੀਦੇ ਹਨ। ਤੁਹਾਡੇ ਕੋਲ 4 ਗੈਬਾ ਰੈਮ (RAM) ਹੈ ਤਾਂ ਤੁਸੀਂ ਤਿੰਨ 2 ਗੈਬਾ ਆਕਾਰ ਦੇ ਸਵੈਪ ਭਾਗ ਬਣਾ ਸਕਦੇ ਹੋ। Red Hat Enterprise Linux 32 ਸਵੈਪ ਫਾਇਲਾਂ ਲਈ ਸਹਾਇਕ ਹੈ। |
ਸਿਸਟਮ, ਜਿੰਨਾ ਤੇ ਕਾਫ਼ੀ ਵੱਡੀ ਮਾਤਰਾ ਵਿੱਚ ਰੈਮ (RAM) (32 ਗੈਬਾ ਤੋਂ ਵਧੇਰੇ) ਲੱਗੀ ਹੈ, ਉਹਨਾਂ ਤੇ ਤੁਸੀਂ ਛੋਟੇ ਸਵੈਪ ਭਾਗ ਨਾਲ ਕੰਮ ਚਲਾ ਸਕਦੇ ਹੋ (ਭੌਤਿਕ ਰੈਮ (RAM) ਦੇ ਲੱਗਭਗ 1x ਬਰਾਬਰ ਜਾਂ ਘੱਟ)।
ਹਾਰਡ ਡਿਸਕ ਦੇ ਪਹਿਲੇ ਭਾਗ ਤੇ ਇੱਕ PPC PRe ਬੂਟ ਭਾਗ — PPC PRe ਬੂਟ ਭਾਗ ਤੇ ਓਪਰੇਟਿੰਗ ਸਿਸਟਮ ਕਰਨਲ (iSeries ਸਿਸਟਮ) ਜਾਂ YABOOT ਬੂਟ ਲੋਡਰ (ਜੋ ਕਿ ਹੋਰ POWER ਸਿਸਟਮ ਨੂੰ Red Hat Enterprise Linux ਬੂਟ ਕਰਨ ਲਈ ਸਹਾਇਕ ਹੈ।) ਰੱਖਦਾ ਹੈ। POWER ਸਿਸਟਮ ਲਈ, iSeries ਸਿਸਟਮ ਸ਼ਾਮਿਲ ਨਹੀਂ,: ਜਦੋਂ ਤੱਕ ਤੁਸੀਂ ਇੱਕ ਫਲਾਪੀ ਜਾਂ ਨੈੱਟਵਰਕ ਸਰੋਤ ਤੋਂ ਬੂਟ ਕਰਨ ਦੀ ਚੋਣ ਨਹੀਂ ਕਰਦੇ ਹੋ, ਤੁਹਾਡੇ ਕੋਲ Red Hat Enterprise Linux ਨੂੰ ਬੂਟ ਕਰਨ ਲਈ ਇੱਕ PPC PReP ਭਾਗ ਹੋਣਾ ਲਾਜ਼ਮੀ ਹੈ।
OpenPower, p5, i5, ਅਤੇ pSeries ਉਪਭੋਗਤਾਵਾਂ ਲਈ: PPC PReP ਬੂਟ ਭਾਗ 4-8 ਮੈਬਾ ਦੇ ਵਿਚਕਾਰ ਹੀ ਹੋਣਾ ਚਾਹੀਦਾ ਹੈ, 10 ਮੈਬਾ ਤੋਂ ਵੱਧਣਾ ਨਹੀਂ ਚਾਹੀਦਾ ਹੈ।
iSeries ਉਪਭੋਗਤਾ ਲਈ: ਇੱਕ PPC PReP ਬੂਟ ਭਾਗ ਦੀ ਸਿਫਾਰਸ਼ ਕੀਤੀ ਜਾਦੀ ਹੈ, ਜਾਂ ਤਾਂ ਤੁਹਾਡੇ ਪ੍ਰਾਇਮਰੀ ਜਾਂ ਬੈੱਕਅੱਪ ਬੂਟ ਢੰਗ ਰਾਹੀਂ। PPC PReP ਦੇ ਬੂਟ ਆਕਾਰ ਦੀ ਸੀਮਾ 16 ਅਤੇ 32 ਮੈਬਾ (ਪਰ 32 ਮੈਬਾ ਤੋਂ ਵੱਧਣਾ ਨਹੀਂ ਚਾਹੀਦਾ) ਵਿਚਕਾਰ ਹੈ। PPC PReP ਭਾਗ ਦਾ ਇੱਕ ਪ੍ਰਾਇਮਰੀ ਭਾਗ ਅਤੇ ਸਰਗਰਮ ਨਿਸ਼ਾਨਬੱਧ ਹੋਣਾ ਲਾਜ਼ਮੀ ਹੈ।
ਨਾ-iSeries ਉਪਭੋਗਤਾਵਾਂ ਲਈ: ਇੱਕ /boot/ ਭਾਗ (100 ਮੈਬਾ) (/boot/ ਭਾਗ iSeries ਸਿਸਟਮ ਲਈ ਲੋੜੀਦਾ ਨਹੀਂ ਹੈ।) — ਭਾਗ, ਜੋ ਕਿ /boot/ ਤੇ ਮਾਊਟ ਕੀਤਾ ਹੈ, ਓਪਰੇਟਿੰਗ ਸਿਸਟਮ ਕਰਨਲ (ਜੋ ਕਿ ਤੁਹਾਨੂੰ Red Hat Enterprise Linux ਦੇ ਬੂਟ ਕਰਨ ਲਈ ਸਹਾਇਕ ਹੈ), ਦੇ ਨਾਲ ਨਾਲ ਬੂਟਸਟਰਿਪ ਕਾਰਵਾਈ ਦੌਰਾਨ ਲੋੜੀਦੀਆਂ ਫਾਇਲਾਂ ਵੀ ਰੱਖਦਾ ਹੈ। ਜ਼ਿਆਦਾਤਰ PC ਵਿੱਚ ਕਮੀਂ ਹੋਣ ਕਰਕੇ firmware ਇਹਨਾਂ ਨੂੰ ਸੰਭਾਲਣ ਲਈ ਇਹ ਉੱਤਮ ਢੰਗ ਹੈ। ਆਮ ਉਪਭੋਗਤਾਵਾਂ ਲਈ, ਇੱਕ 100 ਮੈਬਾ ਬੂਟ ਭਾਗ ਕਾਫੀ ਹੈ।
![]() | ਸਾਵਧਾਨ |
|---|---|
ਜੇਕਰ ਤੁਹਾਡੇ ਕੋਲ ਇੱਕ ਰੇਡ (RAID) ਭਾਗ ਹੈ, ਤਾਂ ਖਿਆਲ ਰੱਖੋ ਕਿ ਕੁਝ firmware ਰੇਡ (RAID) ਕਾਰਡ ਤੋਂ ਬੂਟ ਕਰਨ ਲਈ ਸਹਾਇਕ ਨਹੀਂ ਹਨ। ਇਸ ਹਾਲਾਤ ਵਿੱਚ, /boot/ ਭਾਗ ਨੂੰ ਰੇਡ (RAID) ਲੜੀ ਤੋਂ ਬਾਹਰ ਇੱਕ ਭਾਗ, ਜਿਵੇਂ ਕਿ ਵੱਖਰੀ ਹਾਰਡ ਡਿਸਕ ਤੇ ਬਣਾਇਆ ਜਾਣਾ ਚਾਹੀਦਾ ਹੈ। ਇਹ ਹਾਲਾਤ ਸਿਰਫ iSeries ਸਿਸਟਮਾਂ ਤੇ PReP ਲਈ ਹੀ ਹੈ। |
ਇੱਕ root ਭਾਗ (500 ਮੈਬਾ - 5.0 ਗੈਬਾ) — ਜਿੱਥੇ ਕਿ "/" (ਰੂਟ ਡਾਇਰੈਕਟਰੀ) ਸਥਿਤ ਹੁੰਦੀ ਹੈ। ਇਸ ਸੈੱਟਅੱਪ ਦੌਰਾਨ ਸਭ ਫਾਇਲਾਂ (/boot ਵਿਚਲੀਆਂ ਫਾਇਲਾਂ ਨੂੰ ਛੱਡ ਕੇ) ਰੂਟ ਭਾਗ ਤੇ ਹੀ ਹੁੰਦੀਆਂ ਹਨ।
ਇੱਕ 500 ਮੈਬਾ ਦਾ ਭਾਗ ਤੁਹਾਨੂੰ ਨਿਊਨਤਮ ਇੰਸਟਾਲ ਕਰਨ ਲਈ ਸਹਾਇਕ ਹੈ, ਜਦੋਂ 5.0 ਗੈਬਾ ਰੂਟ (root) ਭਾਗ ਤੁਹਾਨੂੰ ਪੂਰੀ ਇੰਸਟਾਲੇਸ਼ਨ, ਜਿਸ ਵਿੱਚ ਸਾਰੇ ਪੈਕੇਜ ਸਮੂਹ ਸ਼ਾਮਿਲ ਹੋਣ, ਕਰਨ ਲਈ ਸਹਾਇਕ ਹੈ।
ਨਵਾਂ ਭਾਗ ਸ਼ਾਮਿਲ ਕਰਨ ਲਈ, ਨਵਾਂ ਬਟਨ ਚੁਣੋ। ਇੱਕ ਵਾਰਤਾਲਾਪ ਬਕਸਾ ਆਵੇਗਾ (ਚਿੱਤਰ 2-14 ਵੇਖੋ)।
![]() | ਸੂਚਨਾ |
|---|---|
ਤੁਹਾਨੂੰ ਘੱਟੋ-ਘੱਟ ਭਾਗ ਦੋ ਭਾਗ ਇਸ ਇੰਸਟਾਲੇਸ਼ਨ ਲਈ ਅਤੇ ਬਾਕੀ ਚੋਣਵੇਂ ਹਨ। ਵਧੇਰੇ ਜਾਣਕਾਰੀ ਲਈ ਅੰਤਿਕਾ C ਵੇਖੋ। |
ਮਾਊਟ ਸਥਿਤੀ: ਭਾਗ ਦੀ ਮਾਊਟ ਸਥਿਤੀ ਦਿਓ। ਉਦਾਹਰਨ ਲਈ ਜੇਕਰ ਇਹ ਭਾਗ ਰੂਟ (root) ਭਾਗ ਹੈ ਤਾਂ ਤੁਸੀਂ / ਦਿਓ; /boot ਦਿਓ, ਜੇਕਰ /boot ਭਾਗ ਹੈ ਅਤੇ ਇਸੇ ਤਰਾਂ ਹੋਰ। ਤੁਸੀਂ ਲਟਕਣ ਵਾਲੇ ਮੇਨੂ ਨੂੰ ਆਪਣੇ ਭਾਗ ਨੂੰ ਸਹੀ ਜਗਾਂ ਤੇ ਮਾਊਟ ਕਰਨ ਲਈ ਇਸਤੇਮਾਲ ਕਰ ਸਕਦੇ ਹੋ।
ਫਾਇਲ ਸਿਸਟਮ ਕਿਸਮ: ਲਟਕਦੇਂ ਮੇਨੂ ਇਸਤੇਮਾਲ ਕਰਕੇ, ਤੁਸੀਂ ਇਸ ਭਾਗ ਲਈ ਲੋੜੀਦਾ ਫਾਇਲ ਸਿਸਟਮ ਚੁਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਹਿੱਸਾ 2.14.5.1 ਵੇਖ ਸਕਦੇ ਹੋ।
ਸਵੀਕਾਰ ਡਰਾਇਵਾਂ: ਇਹ ਖੇਤਰ ਤੁਹਾਡੇ ਸਿਸਟਮ ਤੇ ਇੰਸਟਾਲ ਹਾਰਡ ਡਿਸਕਾਂ ਦੀ ਸੂਚੀ ਰੱਖਦਾ ਹੈ। ਜੇਕਰ ਹਾਰਡ-ਡਿਸਕ ਦਾ ਖੇਤਰ ਉਭਾਰਿਆ ਜਾਦਾ ਹੈ ਤਾਂ ਲੋੜੀਦਾ ਭਾਗ ਉਸ ਹਾਰਡ ਡਿਸਕ ਤੇ ਬਣਾਇਆ ਜਾਵੇਗਾ। ਜੇਕਰ ਬਕਸਾ ਚੁਣਿਆ ਨਹੀਂ ਜਾਦਾ ਤਾਂ ਭਾਗ ਹਾਰਡ ਡਿਸਕ ਤੇ ਕਦੇ-ਨਹੀਂ ਬਣਾਇਆ ਜਾਵੇਗਾ। ਵੱਖਰੀ ਚੋਣ-ਬਕਸਾ ਵਿਵਸਥਾ ਨਾਲ ਤੁਸੀ Disk Druid ਨਾਲ ਜਿੱਥੇ ਤੁਸੀਂ ਚਾਹੋ, ਉੱਥੇ ਭਾਗ ਬਣਾ ਸਕਦੇ ਹੋ ਜਾਂ Disk Druid ਨੂੰ ਖੁਦ ਇਹ ਨਿਰਧਾਰਨ ਕਰਨ ਦੇ ਸਕਦੇ ਹੋ ਕਿ ਭਾਗ ਕਿੱਥੇ ਬਣਾਇਆ ਜਾਵੇ।
ਆਕਾਰ (ਮੈਬਾ): ਭਾਗ ਦਾ ਆਕਾਰ (ਮੈਗਾਬਾਈਟ ਵਿੱਚ) ਦਿਓ। ਟਿੱਪਣੀ, ਇੱਕ ਭਾਗ 100 ਮੈਬਾ ਨਾਲ ਸ਼ੁਰੂ ਹੁੰਦਾ ਹੈ; ਅਤੇ ਜਦੋਂ ਤੱਕ ਕਿ ਤਬਦੀਲ ਨਾ ਕੀਤਾ ਜਾਵੇ, 100 ਮੈਬਾ ਭਾਗ ਬਣਾਇਆ ਜਾਵੇਗਾ।
ਵਾਧੂ ਆਕਾਰ ਚੋਣ: ਚੁਣੋ ਕਿ ਕੀ ਇਸ ਭਾਗ ਦਾ ਆਕਾਰ ਸਥਿਰ ਰੱਖਣਾ ਹੈ, ਕੀ ਕੁਝ ਹੱਦ ਤੱਕ "ਫੈਲਣ" ਦੇਣਾ ਹੈ (ਖਾਲੀ ਡਿਸਕ ਥਾਂ ਭਰਨ ਲਈ) ਜਾਂ ਕੀ ਸਾਰੀ ਹਾਰਡ ਡਿਸਕ ਵਿੱਚ ਉਪਲੱਬਧ ਖਾਲੀ ਥਾਂ ਭਰਨ ਲਈ।
ਜੇਕਰ ਤੁਸੀਂ ਸਭ ਥਾਂ (ਮੈਬਾ) ਤੱਕ ਭਰੋ ਚੁਣਿਆ, ਤਾਂ ਤੁਹਾਨੂੰ ਇਸ ਚੋਣ ਦੇ ਸੱਜੇ ਪਾਸੇ ਆਕਾਰ ਸੀਮਾ ਦੇਣੀ ਪਵੇਗੀ। ਇਹ ਤੁਹਾਨੂੰ ਤੁਹਾਡੀ ਡਿਸਕ ਤੇ ਕੁਝ ਖਾਲੀ ਥਾਂ ਮੁੜ ਵਰਤੋਂ ਲਈ ਰੱਖਣ ਲਈ ਸਹਾਈ ਹੋਵੇਗਾ।
ਪ੍ਰਾਇਮਰੀ ਬਣਨ ਲਈ ਮਜੂਬਰ: ਚੋਣ ਕਰੋ ਕਿ ਜਿਹੜਾ ਭਾਗ ਤੁਸੀਂ ਬਣਾ ਰਹੇ ਹੋ, ਉਹ ਹਾਰਡ ਡਿਸਕ ਤੇ ਪਹਿਲੇ ਚਾਰ ਭਾਗਾਂ ਵਿੱਚੋਂ ਕੋਈ ਇੱਕ ਹੋਵੇ। ਜੇਕਰ ਤੁਸੀਂ ਨਾ ਚੁਣਿਆ ਤਾਂ ਇਹ ਭਾਗ ਇੱਕ ਲਾਜ਼ੀਕਲ ਭਾਗ ਬਣਾਇਆ ਜਾਵੇਗਾ। ਹਿੱਸਾ C.1.3 ਨੂੰ ਵਧੇਰੇ ਜਾਣਕਾਰੀ ਲਈ ਵੇਖੋ।
ਠੀਕ ਹੈ: ਠੀਕ ਹੈ ਦੀ ਚੋਣ ਤਾਂ ਕਰੋ, ਜਦੋਂ ਤੁਸੀਂ ਵਿਵਸਥਾ ਨਾਲ ਸਹਿਮਤ ਹੋ ਗਏ ਅਤੇ ਭਾਗ ਬਣਾਉਣ ਲਈ ਤਿਆਰ ਹੋਏ।
ਰੱਦ ਕਰੋ: ਜੇਕਰ ਤੁਸੀਂ ਭਾਗ ਬਣਾਉਣਾ ਨਹੀਂ ਚਾਹੁੰਦੇ ਹੋ ਤਾਂ ਰੱਦ ਕਰੋ ਨੂੰ ਚੁਣੋ।
Red Hat Enterprise Linux ਤੁਹਾਨੂੰ ਵੱਖਰੇ ਕਿਸਮ ਦੇ ਭਾਗ ਬਣਾਉਣ ਲਈ ਸਹਾਇਕ ਹੈ, ਜੋ ਕਿ ਉਹਨਾਂ ਦੇ ਵਰਤਣ ਵਾਲੇ ਫਾਇਲ ਸਿਸਟਮ ਤੇ ਆਧਾਰਿਤ ਹੈ। ਹੇਠਾਂ ਕੁਝ ਵੱਖਰੇ ਉਪਲੱਬਧ ਫਾਇਲ ਸਿਸਟਮਾਂ ਦਾ ਕੁਝ ਵੇਰਵਾ ਅਤੇ ਉਹਨਾਂ ਵਿੱਚ ਸ਼ਾਮਿਲ ਸਹੂਲਤਾਂ ਦਿੱਤੀਆਂ ਗਈਆਂ ਹਨ।
ext2 — ਇੱਕ ext2 ਫਾਇਲ ਸਿਸਟਮ Unix ਫਾਇਲ ਕਿਸਮਾਂ (ਨਿਯਮਿਤ ਫਾਇਲਾਂ, ਡਾਇਰੈਕਟਰੀਆਂ, ਸੰਬੰਧਿਤ ਸੰਬੰਧ, ਆਦਿ) ਲਈ ਸਹਾਇਕ ਹੈ। ਇਹ ਲੰਮੇ ਫਾਇਲ ਨਾਂ (255 ਅੱਖਰਾਂ ਤੱਕ) ਉਪਲੱਬਧ ਕਰਵਾਉਦਾ ਹੈ।
ext3 — ext3 ਫਾਇਲ ਸਿਸਟਮ ext2 ਫਾਇਲ ਸਿਸਟਮ ਤੇ ਆਧਾਰਿਤ ਹੈ ਅਤੇ ਇਸ ਦਾ ਖਾਸ ਲਾਭ ਹੈ — ਜਰਨਲਿੰਗ (journaling)। ਇਸ ਜਰਨਲਿੰਗ ਫਾਇਲ ਸਿਸਟਮ ਦਾ ਇਸਤੇਮਾਲ ਕਰਨ ਨਾਲ ਸਿਸਟਮ ਕਰੈਂਸ਼ ਹੋਣ ਉਪਰੰਤ ਫਾਇਲ ਪ੍ਰਾਪਤੀ ਲਈ ਸਮਾਂ ਘਟਾ ਦਿੰਦਾ ਹੈ, ਕਿਉਕਿ ਫਾਇਲ ਸਿਸਟਮ ਨੂੰ fsck ਦੀ ਲੋੜ ਨਹੀਂ ਹੈ। ਇਹ ext3 ਫਾਇਲ ਸਿਸਟਮ ਹੁਣ ਮੂਲ ਹੈ ਅਤੇ ਇਸ ਦੀ ਹੀ ਸਿਫ਼ਾਰਸ਼ ਕੀਤੀ ਜਾਦੀ ਹੈ।[1]
ਭੌਤਿਕ ਵਾਲੀਅਮ (LVM)— ਇੱਕ ਜਾਂ ਵਧੇਰੇ ਭੌਤਿਕ ਵਾਲੀਅਮ (LVM) ਤੁਹਾਨੂੰ ਇੱਕ LVM ਲਾਜ਼ੀਕਲ ਵਾਲੀਅਮ ਬਣਾਉਣ ਲਈ ਸਹਾਇਕ ਹਨ। LVM ਭੌਤਿਕ ਡਿਸਕ ਦੇ ਇਸਤੇਮਾਲ ਨਾਲ ਕਾਰਜਕੁਸ਼ਤਾ ਵਧਾ ਸਕਦਾ ਹੈ। LVM ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux System Administration Guide ਵੇਖੋ।
ਸਾਫਟਵੇਅਰ ਰੇਡ (RAID)— ਇੱਕ ਜਾਂ ਵਧੇਰੇ ਸਾਫਟਵੇਅਰ ਰੇਡ (RAID) ਭਾਗ ਬਣਾਉਣਾ ਤੁਹਾਨੂੰ ਇੱਕ ਰੇਡ (RAID) ਜੰਤਰ ਬਣਾਉਣ ਵਿੱਚ ਸਹਾਇਕ ਹੈ। RAID ਬਾਰੇ ਵਧੇਰੇ ਜਾਣਕਾਰੀ ਲੈਣ ਲਈ, Red Hat Enterprise Linux System Administration Guide ਵਿੱਚ ਅਧਿਆਇ RAID (ਰੀਟੱਨਡੈਂਟ ਅਰੇ ਆਫ ਇਡਿਪੈਂਡਟ ਡਿਸਕ) ਵੇਖੋ।
ਸਵੈਪ (swap)— ਸਵੈਪ ਭਾਗ ਵੈਰਚੁਅਲ (ਆਰਜ਼ੀ) ਮੈਮੋਰੀ ਨੂੰ ਸਹਾਇਤਾ ਦੇਣ ਲਈ ਇਸਤੇਮਾਲ ਕੀਤਾ ਜਾਦਾ ਹੈ। ਹੋਰ ਸ਼ਬਦਾਂ ਵਿੱਚ, ਜਦੋਂ ਤੁਹਾਡੇ ਸਿਸਟਮ ਕੋਲ ਕਾਰਵਾਈ ਅਧੀਨ ਡਾਟੇ ਨੂੰ ਸੰਭਾਲਣ ਲਈ ਲੋੜੀਦੀ ਥਾਂ RAM ਵਿੱਚ ਨਹੀਂ ਹੁੰਦੀ ਤਾਂ ਇਸ ਨੂੰ ਸਵੈਪ ਵਿੱਚ ਹੀ ਸੰਭਾਲਿਆ ਜਾਦਾ ਹੈ। ਵਧੇਰੇ ਜਾਣਕਾਰੀ ਲਈ Red Hat Enterprise Linux System Administration Guide ਵੇਖੋ।
ਵੀ-ਫੈਟ (vfat)— ਇਹ VFAT ਫਾਇਲ ਸਿਸਟਮ ਇੱਕ ਲੀਨਕਸ (Linux) ਫਾਇਲ ਸਿਸਟਮ ਹੈ, ਜੋ ਕਿ FAT ਫਾਇਲ ਸਿਸਟਮ ਤੇ Microsoft Windows ਲੰਮਾ ਫਾਇਲ-ਨਾਂ ਦੇ ਅਨੁਕੂਲ ਹੈ।
| [1] | fsck ਕਾਰਜ ਫਾਇਲ ਸਿਸਟਮ ਤੇ ਸਿਸਟਮ ਡਾਟੇ ਦੀ ਇਕਸਾਰਤਾ ਅਤੇ ਚੋਣਵੇਂ ਰੂਪ ਵਿੱਚ ਲੀਨਕਸ (Linux) ਫਾਇਲ ਸਿਸਟਮ ਜਾਂ ਹੋਰ ਲਈ ਮੁਰੰਮਤ ਵੀ ਕਰ ਸਕਦਾ ਹੈ। |