2.2. ਪਾਠ ਢੰਗ ਇੰਸਟਾਲੇਸ਼ਨ ਕਾਰਜ ਉਪਭੋਗਤਾ ਇੰਟਰਫੇਸ

Red Hat Enterprise Linux ਪਾਠ ਢੰਗ ਇੰਸਟਾਲੇਸ਼ਨ ਕਾਰਜ ਪਰਦਾ-ਆਧਾਰਿਤ ਇੰਟਰਫੇਸ ਇਸਤੇਮਾਲ ਕਰਦਾ ਹੈ, ਜਿਸ ਵਿੱਚ ਪਰਦੇ ਤੇ ਵਿਦਜਿਟ ਸ਼ਾਮਿਲ ਹਨ, ਜੋ ਕਿ ਅਕਸਰ ਗਰਾਫਿਕਲ ਉਪਭੋਗਤਾ ਇੰਟਰਫੇਸ ਵਿੱਚ ਉਪਲੱਬਧ ਹਨ। ਚਿੱਤਰ 2-2, ਅਤੇ ਚਿੱਤਰ 2-3, ਉਹਨਾਂ ਪਰਦਿਆਂ ਨੂੰ ਦਰਸਾਉਦੇ ਹਨ, ਜੋ ਕਿ ਇੰਸਟਾਲੇਸ਼ਨ ਦੌਰਾਨ ਦਿਖਾਈ ਦੇਣਗੇ।

ਸੂਚਨਾਸੂਚਨਾ
 

ਹਾਲਾਂਕਿ ਪਾਠ ਢੰਗ ਇੰਸਟਾਲੇਸ਼ਨ ਲਈ ਕੋਈ ਵੱਖਰਾ ਦਸਤਾਵੇਜ਼ ਨਹੀਂ ਹੈ, ਪਰ ਉਹ, ਜੋ ਕਿ ਪਾਠ ਢੰਗ ਇੰਸਟਾਲੇਸ਼ਨ ਕਾਰਜ ਇਸਤੇਮਾਲ ਕਰ ਰਹੇ ਹਨ, GUI ਇੰਸਟਾਲੇਸ਼ਨ ਕਾਰਜ ਦੀਆਂ ਹਦਾਇਤਾਂ ਵੇਖ ਸਕਦੇ ਹਨ।

ਚਿੱਤਰ 2-2. ਬੂਟ ਲੋਡਰ ਸੰਰਚਨਾ ਵਿੱਚ ਇੰਸਟਾਲੇਸ਼ਨ ਕਾਰਜ ਵਿਦਜਿਟ ਇਸਤਰਾਂ ਵੇਖੇ ਜਾ ਸਕਦੇ ਹਨ।

ਚਿੱਤਰ 2-3. Disk Druid ਵਿੱਚ ਇੰਸਟਾਲੇਸ਼ਨ ਕਾਰਜ ਵਿਦਜਿਟ ਇਸਤਰਾਂ ਵੇਖੇ ਜਾ ਸਕਦੇ ਹਨ।

ਕੁਝ ਖਾਸ ਉਪਲੱਬਧ ਵਿਦਜਿਟ ਦੀ ਸੂਚੀ ਚਿੱਤਰ 2-2 ਅਤੇ ਚਿੱਤਰ 2-3 ਵਿੱਚ ਹੈ:

2.2.1. ਏਧਰ-ਓਧਰ ਜਾਣ ਲਈ ਕੀ-ਬੋਰਡ ਦਾ ਇਸਤੇਮਾਲ

ਇੰਸਟਾਲੇਸ਼ਨ ਗੱਲਬਾਤ ਵਿੱਚ ਏਧਰ-ਓਧਰ ਜਾਣ ਲਈ ਤੁਸੀਂ ਸਧਾਰਨ ਸਵਿੱਚ-ਸਮੂਹ ਇਸਤੇਮਾਲ ਕਰ ਸਕਦੇ ਹੋ। ਕਰਸਰ ਨੂੰ ਏਧਰ-ਓਧਰ ਕਰਨ ਲਈ [ਖੱਬਾ], [ਸੱਜਾ], [ਉੱਪਰ], ਅਤੇ [ਹੇਠਾਂ] ਤੀਰ ਸਵਿੱਚਾਂ ਇਸਤੇਮਾਲ ਕਰੋ। [ਟੈਬ (Tab)] ਅਤੇ [Alt]-[ਟੈਬ (Tab)] ਸਵਿੱਚਾਂ ਨੂੰ ਪਰਦੇ ਤੇ ਹਰੇਕ ਵਿਦਜਿਟ ਵਿੱਚ ਅੱਗੇ ਪਿੱਛੇ ਜਾਣ ਲਈ ਇਸਤੇਮਾਲ ਕਰੋ। ਅਕਸਰ ਪਰਦੇ ਦੇ ਹੇਠਾਂ ਕਰਸਰ ਦੀ ਸਥਿਤੀ ਲਈ ਸਵਿੱਚਾਂ ਬਾਰੇ ਜਾਣਕਾਰੀ ਉਪਲੱਬਧ ਹੁੰਦੀ ਹੈ।

ਇੱਕ ਬਟਨ "ਦਬਾਉਣ" ਲਈ, ਕਰਸਰ ਦੀ ਸਥਿਤੀ ਬਟਨ ਦੇ ਉੱਪਰ ਲੈ ਕੇ ਜਾਓ (ਉਦਾਹਰਨ ਲਈ [ਟੈਬ(Tab)] ਇਸਤੇਮਾਲ ਕਰਕੇ) ਅਤੇ [Space] ਜਾਂ [Enter] ਨੂੰ ਦਬਾਉ। ਸੂਚੀ ਵਿੱਚੋਂ ਇਕਾਈ ਚੁਣਨ ਲਈ ਤੁਸੀਂ ਕਰਸਰ ਨੂੰ ਉਸ ਸਥਿਤੀ ਤੇ ਲੈ ਕੇ ਜਾਉ, ਜਿਸ ਨੂੰ ਤੁਸੀਂ ਚੁਣਨਾ ਚਾਹੁੰਦੇ ਹੋ ਅਤੇ [Enter] ਦਬਾਉ। ਚੋਣ-ਬਕਸੇ ਵਿੱਚ ਇੱਕ ਇਕਾਈ ਚੁਣਨ ਲਈ, ਕਰਸਰ ਨੂੰ ਚੋਣ-ਬਕਸੇ ਤੇ ਲੈ ਜਾਓ ਅਤੇ [Space] ਦਬਾਉ ਤਾਂ ਕਿ ਇਕਾਈ ਚੁਣੀ ਜਾਵੇ। ਇਕਾਈ ਨੂੰ ਨਾ-ਚੁਣਨ ਲਈ [Space] ਨੂੰ ਦੂਜੀ ਵਾਰ ਦਬਾ ਦਿਉ।

[F12] ਸਵਿੱਚ ਦਬਾਉਣ ਨਾਲ ਮੌਜੂਦਾ ਮੁੱਲ ਸਵੀਕਾਰ ਕਰ ਲਿਆ ਜਾਵੇਗਾ ਅਤੇ ਅੱਗੇ ਵਾਰਤਾਲਾਪ ਝਰੋਖਾ ਖੁੱਲ ਜਾਵੇਗਾ, ਜੋ ਕਿ OK ਬਟਨ ਦੇ ਸਮਰੂਪ ਹੋਵੇਗਾ।

ਸਾਵਧਾਨਸਾਵਧਾਨ
 

ਜਦੋਂ ਤੱਕ ਕਿ ਇੱਕ ਵਾਰਤਾਲਾਪ ਬਕਸਾ ਤੁਹਾਡੀ ਇੰਪੁੱਟ ਦੀ ਉਡੀਕ ਨਾ ਕਰ ਰਿਹਾ ਹੋਵੇ, ਉਸ ਸਮੇਂ ਤੱਕ ਇੰਸਟਾਲੇਸ਼ਨ ਕਾਰਜ ਦੌਰਾਨ ਕੋਈ ਸਵਿੱਚ ਨਾ ਦਬਾਉ (ਇਸਤਰਾਂ ਕਰਨ ਨਾਲ ਗੰਭੀਰ ਸਮੱਸਿਆ ਆ ਸਕਦੀ ਹੈ)