3. ਸਹਾਇਕ ਹੱਲ਼

ਹਾਲਾਂਕਿ ਗਰਾਫਿਕਲ ਉਪਭੋਗਤਾ ਇੰਟਰਫੇਸ (GUI) ਨਜ਼ਰ ਵਾਲੇ ਉਪਭੋਗਤਾਵਾਂ ਲਈ ਸੌਖਾ ਹੈ, ਪਰ ਅਕਸਰ ਇਹ ਨਜ਼ਰ ਦੀ ਕਮੀਂ ਵਾਲਿਆਂ ਲਈ ਇਹ ਸਮੱਸਿਆ ਹੈ, ਕਿਉਕਿ ਆਵਾਜ਼ ਸ਼ੰਸਲੇਸ਼ਕ ਗਰਾਫਿਕਸ ਨਾਲ ਠੀਕ ਤਰਾਂ ਕੰਮ ਨਹੀਂ ਕਰਦੇ ਹਨ। Red Hat Enterprise Linux ਨਜ਼ਰ ਦੀ ਕਮੀ ਵਾਲਿਆਂ ਲਈ ਇੱਕ ਉੱਤਮ ਓਪਰੇਟਿੰਗ ਸਿਸਟਮ ਹੈ, ਕਿਉਕਿ GUI ਕਰਨਲ ਰਾਹੀਂ ਲੋੜੀਦਾ ਨਹੀਂ ਹੈ। ਲੀਨਕਸ (Linux) ਵਿੱਚ ਬਹੁਤੇ ਨਵੀਨ ਸੰਦ, ਜਿੰਨ੍ਹਾਂ ਵਿੱਚ ਈ-ਪੱਤਰ, ਖਬਰਾਂ, ਵੈੱਬ-ਝਲਕਾਰਾ, ਕੈਲੰਡਰ, ਕੈਲਕੂਲੇਟਰ ਅਤੇ ਹੋਰ ਸ਼ਾਮਿਲ ਹਨ, ਗਰਾਫਿਕਲ ਇੰਟਰਫੇਸ ਤੋਂ ਬਿਨਾਂ ਚੱਲਦੇ ਹਨ। ਕਾਰਜਕਾਰੀ ਵਾਤਾਵਰਣ ਨੂੰ ਉਪਭੋਗਤਾ ਦੀਆਂ ਹਾਰਡਵੇਅਰ ਜਾਂ ਸਾਫਟਵੇਅਰ ਲੋੜਾਂ ਮੁਤਾਬਕ ਤਬਦੀਲ ਕੀਤਾ ਜਾ ਸਕਦਾ ਹੈ।

Red Hat, Inc. ਉਹਨਾਂ ਲੋਕਾਂ ਦੀ ਚੋਣ ਹੈ, ਜਿਨ੍ਹਾਂ ਦੀ ਮੰਗਾਂ ਵੱਖ ਵੱਖ ਹਨ, ਕਿਉਕਿ ਕਿਸੇ ਵੀ ਬਾਕਸ ਸੈੱਟ ਦੀ ਖਰੀਦਾਰੀ ਨਾਲ ਉਪਲੱਬਧ ਸਹਾਇਤਾ ਬਹੁਤ ਹੀ ਵਧੀਆ ਹੈ। ਕਈ ਲੀਨਕਸ (Linux) ਵਿਕ੍ਰੇਤਾ ਗਾਹਕਾਂ ਲਈ ਸੀਮਤ ਜਾਂ ਨਾ-ਮਾਤਰ ਸਹਾਇਤਾ ਉਪਲੱਬਧ ਕਰਵਾਉਦੇ ਹਨ। Red Hat ਦੀ ਇੰਸਟਾਲੇਸ਼ਨ ਸਹਾਇਤਾ ਈ-ਪੱਤਰ ਜਾਂ ਟੈਲੀਫੋਨ ਰਾਹੀਂ ਅਤੇ ਉਪਭੋਗਤਾ ਦੇ ਭੌਤਿਕ ਕਮੀਆਂ ਲਈ ਖਾਸ ਹਾਲਾਤਾਂ ਨੂੰ ਵੇਖਿਆ ਤੇ ਖਿਆਲ ਰੱਖਿਆ ਜਾਦਾ ਹੈ। ਜੇਕਰ ਗਾਹਕਾਂ ਨੂੰ ਖਾਸ ਸਹਾਇਤਾ ਦੀ ਲੋੜ ਹੋਵੇ, ਤਾਂ ਉਹਨਾਂ ਨੂੰ ਸਹਾਇਤਾ ਤਕਨੀਕੀ ਮਾਹਿਰਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਲਈ ਵੇਖੋ: