ਇੰਸਟਾਲੇਸ਼ਨ ਕਾਰਜ ਇਹ ਮੰਨਦਾ ਹੈ ਕਿ ਤੁਸੀਂ IBM iSeries ਪਲੇਟਫਾਰਮ ਤੇ ਕੰਮ ਕਰ ਚੁੱਕੇ ਹੋ ਅਤੇ IBM ਦੇ Configuring Linux in a Guest Partition ਨੂੰ ਵਧੇਰੇ ਜਾਣਕਾਰੀ ਲਈ ਵੇਖੋ। ਸਧਾਰਨ ਰੂਪ ਵਿੱਚ, ਇਹ ਭਾਗ ਮੰਨਦਾ ਹੈ ਕਿ ਤੁਸੀਂ ਭਾਗ Configuring Linux in a Guest Partition ਦਸਤਾਵੇਜ਼ (http://publib.boulder.ibm.com/iseries/v5r2/ic2924/info/rzalm/rzalmlinuxkickoff.htm) ਪੜ੍ਹ ਲਿਆ ਹੈ।
![]() | ਸੂਚਨਾ | |
|---|---|---|
iSeries ਬਾਰੇ ਵਧੇਰੇ ਜਾਣਕਾਰੀ ਆਨਲਾਇਨ ਇੱਥੇ ਵੇਖੀ ਜਾ ਸਕਦੀ ਹੈ:
|
ਤੁਹਾਡੇ iSeries ਸਿਸਟਮ ਤੇ ਇੰਸਟਾਲੇਸ਼ਨ ਕਰਨ ਲਈ, Planning to run Linux on a logical partition ਅਤੇ Creating a logical partition to run Linux Configuring Linux in a Guest Partition ਦਸਤਾਵੇਜ਼ਾਂ ਵਿੱਚੋਂ ਹਦਾਇਤਾਂ ਦੀ ਪਾਲਨਾ ਕਰੋ। ਆਪਣੇ OS/400 ਕਮਾਂਡ ਦਸਤਾਵੇਜ਼ ਨੂੰ OS/400 ਸਹੂਲਤਾਂ ਸੰਰਚਿਤ ਕਰਨ ਲਈ ਜਾਣਕਾਰੀ ਪ੍ਰਾਪਤ ਕਰਨ ਲਈ ਇਸਤੇਮਾਲ ਕਰੋ (http://publib.boulder.ibm.com/iseries/v5r2/ic2924/info/rbam6/rbam6clmain.htm)। ਤੁਹਾਡੇ iSeries ਸਿਸਟਮ ਨੂੰ ਇੰਸਟਾਲੇਸ਼ਨ ਲਈ ਤਿਆਰ ਕਰਨ ਲਈ ਹੇਠ ਲਿਖੇ ਪਗ਼ ਹਨ:
ਪਹਿਲਾਂ, SST ਵਿੱਚ Work with system partitions ਦੇ ਪਰਦਿਆਂ ਨੂੰ ਵੇਖ ਕੇ ਲਾਜ਼ੀਕਲ ਭਾਗ ਬਣਾਉ। ਭਾਗ, ਜਿਸ ਦੀ ਕਿਸਮ Guest ਹੋਵੇ, ਕੋਲ ਕੁਝ ਪ੍ਰੋਸੈਂਸਰ ਅਤੇ ਮੈਮੋਰੀ ਦੀ ਮਾਤਰਾ ਹੋਵੇ ਅਤੇ ਜਾਂ ਤਾਂ ਮੂਲ LAN ਐਡਪਟਰ ਹੋਵੇ ਜਾਂ ਵਰੁਚੁਅਲ ਈਥਰਨੈੱਟ ਦਿੱਤਾ ਹੋਵੇ। ਜਦੋਂ ਤੁਸੀਂ ਆਪਣਾ ਲੀਨਕਸ (Linux) ਭਾਗ ਬਣਾ ਲਵੋ, ਇਸ ਨੂੰ ਇੱਕ ਮੇਜ਼ਬਾਨ ਭਾਗ ਦੇ ਦਿਓ। Work with Partition Configuration ਪਰਦੇ ਤੇ ਨਵੇਂ ਲੀਨਕਸ (Linux) ਭਾਗ ਤੇ 13 ਦੀ ਚੋਣ ਕਰੋ। ਅੱਗੇ, ਨਵਾਂ ਭਾਗ ਬਣਾਉਣ ਉਪਰੰਤ IPL ਤੁਹਾਡਾ ਪ੍ਰਾਇਮਰੀ ਭਾਗ ਹੈ।
ਜੇਕਰ ਤੁਸੀਂ 5R2 OS/400 ਸਾਂਝੇ ਪ੍ਰੋਸੈਂਸਰ ਇਸਤੇਮਾਲ ਕਰ ਰਹੇ ਹੋ, ਤਾਂ ਤੁਸੀਂ ਆਪਣੇ ਭਾਗ ਲਈ ਪ੍ਰੋਸੈਂਸਰਾਂ ਦੀ ਮਾਤਰਾ ਡਾਇਆਨਾਮਿਕੀ ਤਬਦੀਲ ਕਰ ਸਕਦੇ ਹੋ, ਜਦੋਂ ਤੱਕ ਇਹ ਤੁਹਾਡੇ ਰਾਹੀਂ ਭਾਗ ਲਈ ਨਿਰਧਾਰਿਤ ਨਿਊਨਤਮ ਅਤੇ ਅਧਿਕਤਮ ਪ੍ਰੋਸੈਂਸਰ ਇਕਾਈ ਵਿੱਚ ਮੌਜੂਦ ਹੈ। ਤੁਸੀਂ ਨਿਊਨਤਮ ਕੁੱਲ ਪ੍ਰੋਸੈਂਸਰਾਂ ਦੇ 0.10 ਵੇਂ ਹਿੱਸੇ ਤੋਂ ਘੱਟ ਨਹੀਂ ਕਰ ਸਕਦੇ ਹੋ। ਪ੍ਰੋਸੈਂਸਰ ਜਾਂ ਮੈਮੋਰੀ ਸੀਮਾ ਤਬਦੀਲ ਕਰਨ ਲਈ ਪ੍ਰਾਇਮਰੀ ਭਾਗ IPL ਚਾਹੀਦਾ ਹੈ।
ਅੱਗੇ, ਇੱਕ NWSD ਨੂੰ ਕਮਾਂਡ crtnwsd OS/400 ਕਮਾਂਡ ਲਾਇਨ ਤੇ ਚਲਾ ਕੇ ਬਣਾਉ। ਭਾਗ ਖੇਤਰ ਦਾ ਨਾਂ ਲਾਜ਼ੀਕਲ ਖੇਤਰ, ਜੋ ਕਿ ਤੁਸੀਂ SST ਵਿੱਚ ਬਣਾਇਆ ਹੈ, ਹੋਣਾ ਚਾਹੀਦਾ ਹੈ, ਇਸ ਦੀ ਕਿਸਮ Guest ਅਤੇ Codepage 437 ਹੋਣੀ ਚਾਹੀਦੀ ਹੈ। ਮੂਲ NWSD ਲਈ, *None ਨੂੰ ਸਰੋਤ ਨਾਂ ਲਈ ਇਸਤੇਮਾਲ ਕਰੋ ਅਤੇ ਬਾਕੀ ਸਾਰੇ ਖੇਤਰ ਨੂੰ ਮੂਲ ਹੀ ਰਹਿਣ ਦਿਓ — ਬੂਟ ਖੇਤਰ ਹਿੱਸਾ 2.1.2 ਵਿੱਚ ਨਿਰਧਾਰਿਤ ਕੀਤੇ ਜਾਣਗੇ।
ਇਹ ਮੰਨ ਕੇ ਕਿ ਤੁਸੀਂ ਇੱਕ ਵਰੁਚੁਅਲ ਡਿਸਕ ਨੂੰ ਮੂਲ SCSI ਦੀ ਬਜਾਏ ipr ਡਰਾਇਵਰ ਰਾਹੀਂ ਇਸਤੇਮਾਲ ਕਰ ਰਹੇ ਹੋ, ਇੱਕ NWSSTG (ਵਰੁਚੁਅਲ ਡਿਸਕ) OS/400 ਕਮਾਂਡ ਲਾਇਨ ਤੇ wrknwsstg ਕਮਾਂਡ ਇਸਤੇਮਾਲ ਕਰਕੇ ਬਣਾਉ। ਇਕ ਵਾਰ ਤੁਸੀਂ ਇਹ ਬਣਾ ਲਈ ਤਾਂ ਤੁਹਾਨੂੰ NWSD ਨਾਲ ਸੰਬੰਧ ਬਣਾ ਦੇਣਾ ਚਾਹੀਦਾ ਹੈ, ਜਿਸ ਨੂੰ NWSD ਦੇ ਨਾਂ ਨਾਲ ਹੀ ਬਣਾਉਣਾ ਚਾਹੀਦਾ ਹੈ।