| Red Hat Enterprise Linux 4: IBM® POWER ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. Red Hat Enterprise Linux ਇੰਸਟਾਲੇਸ਼ਨ | ਅੱਗੇ |
ਤੁਸੀਂ ਇੰਸਟਾਲੇਸ਼ਨ ਡਿਸਕਾਂ ਨੂੰ ਸੰਕਟਕਾਲੀਨ ਢੰਗ ਦੌਰਾਨ ਇਸਤੇਮਾਲ ਕਰ ਸਕਦੇ ਹੋ, ਜਦੋਂ ਕਿ ਤੁਹਾਡਾ ਸਿਸਟਮ ਬੂਟ ਨਾ ਕਰ ਰਿਹਾ ਹੋਵੇ। ਸੰਕਟਕਾਲੀਨ ਢੰਗ ਤੁਹਾਨੂੰ ਤੁਹਾਡੇ ਸਿਸਟਮ ਦੇ ਡਿਸਕ ਭਾਗਾਂ ਲਈ ਪਹੁੰਚ ਮਾਰਗ ਦਿੰਦਾ ਹੈ ਤਾਂ ਤੁਸੀਂ ਆਪਣੀ ਇੰਸਟਾਲੇਸ਼ਨ ਦੌਰਾਨ ਬਚਾ ਲਈ ਕੋਈ ਤਬਦੀਲੀ ਕਰ ਸਕੋ।
iSeries ਜਾਂ i5 ਤੇ ਪਾਵਰ ਕੰਟਰੋਲ NWSD ਨਾਲ ਸੰਕਟਕਾਲੀਨ ਢੰਗ ਨਾਲ ਬੂਟ ਕਰਨ ਲਈ, ਇੰਸਟਾਲੇਸ਼ਨ ਕਾਰਜ ਨੂੰ ਬੂਟ ਕਰਨ ਲਈ ਇਸ ਤਬਦੀਲੀ ਨਾਲ ਹਦਾਇਤਾਂ ਦੀ ਪਾਲਨਾ ਕਰੋ। NWSD ਵਿੱਚ, IPL ਮੁੱਲ ਖੇਤਰ ਨੂੰ 'rescue' (ਕਾਮਿਆਂ ਸਹਿਤ) ਜਾਂ 'dd rescue' ਲਿਖੋ, ਜੇਕਰ ਤੁਹਾਨੂੰ SCSI ਡਰਾਇਵਰ ਲੋਡ ਕਰਨ ਦੀ ਲੋੜ ਹੈ। ਹੋਰ ਸਿਸਟਮਾਂ ਤੇ, rescue ਜਾਂ dd rescue (ਕਾਮਿਆਂ ਬਿਨਾਂ) YABOOT ਪ੍ਰਾਉਟ ਤੇ ਮੂਲ ਕਰਨਲ ਨਾਂ ਉਪਰੰਤ ਲਿਖੋ।
ਭਾਸ਼ਾ ਚੋਣ ਪਰਦੇ ਬਾਅਦ (ਹਿੱਸਾ 2.10), ਇੰਸਟਾਲੇਸ਼ਨ ਕਾਰਜ ਤੁਹਾਡੇ ਸਿਸਟਮ ਦੇ ਡਿਸਕ ਭਾਗਾਂ ਨੂੰ ਮਾਊਟ ਕਰਨ ਦੀ ਕੋਸ਼ਿਸ ਕਰੇਗਾ। ਤਦ ਇਹ ਤੁਹਾਨੂੰ ਇੱਕ ਸ਼ੈੱਲ ਪ੍ਰਾਉਟ ਦੇਵੇਗਾ, ਜਿੱਥੇ ਕਿ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਤਬਦੀਲੀਆਂ ਕਰ ਸਕਦੇ ਹੋ। ਇਹ ਤਬਦੀਲੀਆਂ ਵਿੱਚ IPL ਸਰੋਤ ਵਿੱਚ ਕਰਨਲ ਸੰਭਾਲਣ ਅਤੇ ਕਮਾਂਡ ਸ਼ਾਮਿਲ ਹੋ ਸਕਦੀਆਂ ਹਨ, ਜਿਵੇਂ ਕਿ ਇੰਸਟਾਲੇਸ਼ਨ ਭਾਗ (ਹਿੱਸਾ 2.23) ਵਿੱਚ ਦਰਸਾਇਆ ਗਿਆ ਹੈ।
ਜਦੋਂ ਤੁਸੀਂ ਆਪਣੀਆਂ ਤਬਦੀਲੀਆਂ ਮੁਕੰਮਲ ਕਰ ਲਈਆਂ, ਤਦ ਤੁਸੀਂ ਸ਼ੈੱਲ ਵਿੱਚੋਂ exit 0 ਦਾ ਇਸਤੇਮਾਲ ਕਰਕੇ ਬਾਹਰ ਆ ਸਕਦੇ ਹੋ। ਇਹ C ਸਾਇਡ ਤੋਂ ਮੁੜ-ਚਾਲੂ ਕਰੇਗਾ। A ਜਾਂ B ਸਾਇਡ ਜਾਂ *NWSSTG ਤੋਂ ਮੁੜ-ਚਾਲੂ ਕਰਨ ਲਈ, ਤੁਹਾਨੂੰ ਸ਼ੈੱਲ ਵਿੱਚੋਂ ਬਾਹਰ ਆਉਣ ਦੀ ਬਜਾਏ ਸਿਸਟਮ ਨੂੰ ਬੰਦ ਕਰਨਾ ਪਵੇਗਾ।
ਜੇਕਰ ਤੁਹਾਡਾ ਸਿਸਟਮ ਮੂਲ DASD ਡਿਸਕਾਂ ਇਸਤੇਮਾਲ ਕਰ ਰਿਹਾ ਹੈ, ਤਾਂ ਤੁਹਾਨੂੰ ਸੰਕਟਕਾਲੀਨ ਢੰਗ ਤੋਂ SCSI ਸਹੂਲਤਾਂ ਦੀ ਲੋੜ ਖੋਲਣ ਲਈ ਪੈ ਸਕਦੀ ਹੈ। ਇਹ ਸਹੂਲਤਾਂ ਡਰਾਇਵਰ ਡਿਸਕ CD ਤੇ ਸਥਿਤ ਹਨ। ਡਰਾਇਵ ਡਿਸਕ CD ਨੂੰ ਖਾਸ ਪਗ਼ ਧਿਆਨ ਰੱਖੇ ਬਿਨਾਂ ਸੰਕਟਕਾਲੀਨ ਢੰਗ ਵਿੱਚ ਮਾਊਟ ਨਹੀਂ ਕੀਤਾ ਜਾ ਸਕਦਾ ਹੈ। ਇਹਨਾਂ ਪਗ਼ਾਂ ਦਾ ਵੇਰਵਾ ਹੇਠਾਂ ਦਿੱਤਾ ਹੈ।
ਜੇਕਰ ਤੁਹਾਡੇ ਲੀਨਕਸ (Linux) ਸਿਸਟਮ ਤੇ ਦੂਜੀ CD-ROM ਡਰਾਇਵ CD-ROM ਉਪਲੱਬਧ ਹੈ, ਤਾਂ ਡਰਾਇਵਰ ਡਿਸਕ CD ਨੂੰ ਦੂਜੀ ਡਰਾਇਵ ਵਿੱਚ ਮਾਊਟ ਕਰ ਸਕਦੇ ਹੋ।
ਜੇਕਰ ਤੁਸੀਂ ਸਿਰਫ ਇੱਕ CD-ROM ਡਰਾਇਵ ਹੀ ਇਸਤੇਮਾਲ ਕਰ ਰਹੇ ਹੋ, ਤਾਂ ਤੁਹਾਨੂੰ NFS ਬੂਟ ਇਹਨਾਂ ਪਗ਼ਾਂ ਰਾਹੀਂ ਸਥਾਪਿਤ ਕਰਨਾ ਪਵੇਗਾ:
OpenPower, p5, i5, ਅਤੇ pSeries ਲਈ:
CD-ROM ਤੋਂ linux rescue askmethod ਕਮਾਂਡ ਰਾਹੀਂ ਬੂਟ ਕਰੋ। ਇਹ ਤੁਹਾਨੂੰ ਦਸਤੀ ਰੂਪ ਵਿੱਚ ਤੁਹਾਡੇ ਸੰਕਟਕਾਲੀਨ ਢੰਗ ਲਈ CD-ROM ਡਰਾਇਵ ਦੀ ਬਜਾਏ NFS ਚੁਣਨ ਲਈ ਸਹਾਇਤਾ ਕਰਦੀ ਹੈ।
iSeries ਲਈ:
ਤੁਹਾਡੇ ਲੀਨਕਸ (Linux) ਸਿਸਟਮ ਨੂੰ ਰੱਖਣ ਵਾਲੇ iSeries ਸਿਸਟਮ ਦੇ IFS ਵਿੱਚ /qopt/red_hat/ppc/iSeries/boot.img ਨਕਲ ਕਰੋ। ਤੁਸੀਂ ਇਸਤਰਾਂ ਦੀ ਇੱਕ ਕਮਾਂਡ ਨਾਲ ਇਹ ਕਰ ਸਕਦੇ ਹੋ:
COPY OBJ ('/qopt/red_hat/ppc/iSeries/boot.img') TODIR('/tmp') |
ਇਹ ਯਾਦ ਰੱਖੋ ਕਿ /tmp ਨੂੰ ਤੁਹਾਡੇ IFS ਦੀ ਸਥਿਤੀ ਮੁਤਾਬਕ ਤਬਦੀਲ ਕੀਤਾ ਜਾ ਸਕਦਾ ਹੈ।
ਹੋਰ ਲੀਨਕਸ (Linux) ਸਿਸਟਮ ਤੇ ਪਹਿਲੀ ਇੰਸਟਾਲੇਸ਼ਨ ਡਿਸਕ ਦੀ ਨਕਲ ਕਰੋ।
ਇੰਸਟਾਲੇਸ਼ਨ ਡਿਸਕ ਦੀ ਇਹ ਨਕਲ ਨੂੰ NFS ਜਾਂ FTP ਰਾਹੀਂ ਉਪਲੱਬਧ ਕਰਵਾਉ।
ਸਿਸਟਮ, ਜਿਸ ਤੇ ਸੰਕਟਕਾਲੀਨ ਦੀ ਲੋੜ ਹੈ, ਉਹ ਮੁੜ ਚਾਲੂ ਕਰੋ। ਇਸ ਦੇ IPL ਮੁੱਲ ਨੂੰ ਜਿਵੇਂ ਕਿ ਸੰਕਟਕਾਲੀਨ ਢੰਗ ਵਿੱਚ ਇੰਸਟਾਲੇਸ਼ਨ ਡਿਸਕ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ, ਵਾਂਗ ਨਿਰਧਾਰਿਤ, ਸਿਰਫ IPL ਸਰੋਤ ਤੁਹਾਡੇ IFS ਤੇ boot.img ਦੀ ਨਕਲ ਵੱਲ ਇਸ਼ਾਰਾ ਕਰਦਾ ਹੋਣਾ ਚਾਹੀਦਾ ਹੈ (ਪਗ਼ 1 ਤੋਂ, ਉੱਪਰ)
ਇਹ ਯਕੀਨੀ ਬਣਾ ਲਵੋ ਕਿ ਤੁਹਾਡੀ CD-ROM ਡਰਾਇਵ ਵਿੱਚ ਇੰਸਟਾਲੇਸ਼ਨ ਡਿਸਕ ਨਹੀਂ ਹੈ।
IPL ਲੀਨਕਸ (Linux) ਸਿਸਟਮ।
ਹਿੱਸਾ 2.25 ਵਿੱਚ ਦਰਸਾਏ ਵਾਂਗ ਪ੍ਰਾਉਟ ਦੀ ਪਾਲਨਾ ਕਰੋ। ਇੰਸਟਾਲੇਸ਼ਨ ਸਰੋਤ ਲਈ ਇੱਕ ਵਾਧੂ ਪ੍ਰਾਉਟ ਆਵੇਗੀ। NFS ਜਾਂ FTP (ਜੋ ਵੀ ਲਾਗੂ ਹੋਵੇ) ਚੁਣੋ ਅਤੇ ਹੇਠ ਦਿੱਤਾ ਸੰਰਚਨਾ ਪਰਦਾ ਮੁਕੰਮਲ ਕਰੋ।
ਜਦੋਂ ਲੀਨਕਸ (Linux) ਸਿਸਟਮ ਸੰਕਟਕਾਲੀਨ ਢੰਗ ਰਾਹੀਂ ਬੂਟ ਕਰੇਗਾ, ਤਦ CD-ROM ਡਰਾਇਵ ਇਸਤੇਮਾਲ ਕਰਨ ਲਈ ਉਪਲੱਬਧ ਹੋਵੇਗੀ ਅਤੇ ਤੁਸੀਂ ਡਰਾਇਵ ਡਿਸਕ ਨੂੰ SCSI ਸਹੂਲਤਾਂ ਇਸਤੇਮਾਲ ਕਰਨ ਲਈ ਮਾਊਟ ਕਰ ਸਕਦੇ ਹੋ।