| Red Hat Enterprise Linux 4: IBM® POWER ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. Red Hat Enterprise Linux ਇੰਸਟਾਲੇਸ਼ਨ | ਅੱਗੇ |
ਜੇਕਰ ਤੁਹਾਡੇ ਕੋਲ ਨੈੱਟਵਰਕ ਜੰਤਰ , ਭੌਤਿਕ LAN ਕਾਰਡ, ਜਾਂ ਫ਼ਰਜ਼ੀ LAN ਨਹੀਂ ਹੈ, ਤਾਂ ਇਹ ਪਰਦਾ ਤੁਹਾਡੀ ਇੰਸਟਾਲੇਸ਼ਨ ਦੌਰਾਨ ਨਹੀਂ ਆਏਗਾ ਅਤੇ ਤੁਹਾਨੂੰ ਹਿੱਸਾ 2.16 ਤੇ ਜਾਣਾ ਚਾਹੀਦਾ ਹੈ।
ਇੰਸਟਾਲੇਸ਼ਨ ਕਾਰਜ ਸਵੈ-ਚਾਲਿਤ ਹੀ ਕਿਸੇ ਵੀ ਨੈੱਟਵਰਕ ਜੰਤਰ ਨੂੰ ਪਛਾਣ ਲਵੇਗਾ, ਜੋ ਕਿ ਤੁਹਾਡੇ ਸਿਸਟਮ ਤੇ ਹੈ ਅਤੇ ਉਸ ਨੂੰ ਨੈੱਟਵਰਕ ਜੰਤਰ ਸੂਚੀ ਵਿੱਚ ਵੇਖਾਏਗਾ।
ਇੱਕ ਵਾਰ ਜਦੋਂ ਤੁਸੀਂ ਨੈੱਟਵਰਕ ਜੰਤਰ ਚੁਣ ਲਿਆ ਗਿਆ, ਤਾਂ ਸੋਧ ਨੂੰ ਦਬਾਉ। ਸੋਧ ਇੰਟਰਫੇਸ ਪਰਦਾ ਸਾਹਮਣੇ ਆਵੇਗਾ, ਤਦ ਤੁਸੀਂ ਜੰਤਰ ਲਈ IP ਸਿਰਨਾਵਾਂ ਤੇ ਨੈੱਟਮਾਸਕ DHCP ਰਾਹੀਂ (ਜਾਂ ਦਸਤੀ, ਜੇਕਰ DHCP ਨਹੀਂ ਚੁਣਿਆ ਗਿਆ ਹੈ) ਅਤੇ ਬੂਟ ਸਮੇਂ ਸਰਗਰਮ ਹੋਣ ਦੀ ਚੋਣ ਕਰ ਸਕਦੇ ਹੋ। ਜੇਕਰ ਤੁਸੀਂ ਬੂਟ ਤੇ ਸਰਗਰਮ ਨੂੰ ਚੁਣਿਆ ਤਾਂ ਤੁਹਾਡਾ ਨੈੱਟਵਰਕ ਇੰਟਰਫੇਸ ਬੂਟ ਕਰਨ ਸਮੇਂ ਸ਼ੁਰੂ ਹੋ ਜਾਵੇਗਾ। ਜੇਕਰ ਤੁਹਾਡੇ ਕੋਲ DHCP ਕਲਾਂਇਟ ਪਹੁੰਚ ਨਹੀਂ ਹੈ ਜਾਂ ਤੁਸੀਂ ਇੱਥੇ ਦੇਣ ਸਮੇਂ ਯਕੀਨੀ ਨਹੀਂ ਹੋ ਤਾਂ ਕਿਰਪਾ ਕਰਕੇ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ।
![]() | ਸੂਚਨਾ |
|---|---|
ਇਸ ਨਮੂਨਾ ਸੰਰਚਨਾ ਵਿੱਚ ਦਿੱਤੇ ਜਾ ਰਹੇ ਅੰਕ ਇਸਤੇਮਾਲ ਨਾ ਕਰੋ। ਇਹ ਮੁੱਲ ਤੁਹਾਡੇ ਆਪਣੀ ਨੈੱਟਵਰਕ ਸੰਰਚਨਾ ਲਈ ਕੰਮ ਨਹੀਂ ਕਰਨਗੇ। ਜੇਕਰ ਤੁਸੀਂ ਆਪਣੇ ਮੁੱਲ ਭਰਨ ਲਈ ਯਕੀਨੀ ਨਹੀਂ ਹੋ, ਤਾਂ ਕਿਰਪਾ ਕਰਕੇ ਸਹਾਇਤਾ ਲਈ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਦਿਓ। |
ਜੇਕਰ ਤੁਹਾਡੇ ਕੋਲ ਨੈੱਟਵਰਕ ਜੰਤਰ ਲਈ ਮੇਜ਼ਬਾਨ ਨਾਂ (ਸੰਪੂਰਨ ਡੋਮੇਨ ਨਾਂ) ਹੈ, ਤਾਂ ਤੁਸੀਂ DHCP (ਡਾਇਆਨਾਮਿਕ ਹੋਸਟ ਕੰਫੀਗ੍ਰੇਸ਼ਨ ਪ੍ਰੋਟੋਕੋਲ) ਰਾਹੀਂ ਸਵੈ-ਚਾਲਿਤ ਪ੍ਰਾਪਤ ਕਰ ਸਕਦੇ ਹੋ ਜਾਂ ਮੇਜ਼ਬਾਨ ਨਾਂ ਖੇਤਰ ਵਿੱਚ ਦਸਤੀ ਰੂਪ ਵਿੱਚ ਦੇ ਸਕਦੇ ਹੋ।
ਅੰਤ ਵਿੱਚ, ਜੇਕਰ ਤੁਸੀਂ IP ਅਤੇ ਨੈੱਟਮਾਸਕ ਜਾਣਕਾਰੀ ਦਸਤੀ ਭਰੀ ਹੈ, ਤਾਂ ਤੁਸੀਂ ਗੇਟਵੇ (gateway) ਸਿਰਨਾਵਾਂ ਅਤੇ ਪ੍ਰਾਇਮਰੀ, ਸੈਕੰਡਰੀ ਅਤੇ ਟ੍ਰਿਸ਼ਰੀ DNS ਸਿਰਨਾਵੇਂ ਲੋੜੀਦੇ ਰੂਪ ਵਿੱਚ ਭਰ ਸਕਦੇ ਹੋ।
![]() | ਸੰਕੇਤ |
|---|---|
ਜੇਕਰ ਤੁਹਾਡਾ ਕੰਪਿਊਟਰ ਇੱਕ ਨੈੱਟਵਰਕ ਦਾ ਹਿੱਸਾ ਨਹੀਂ ਹੈ, ਤਾਂ ਵੀ ਤੁਸੀਂ ਆਪਣੇ ਸਿਸਟਮ ਲਈ ਇੱਕ ਮੇਜ਼ਬਾਨ ਨਾਂ ਦੇ ਸਕਦੇ ਹੋ। ਜੇਕਰ ਤੁਸੀਂ ਇਸ ਮੌਕੇ ਤੇ ਨਾਂ ਨਾ ਭਰਿਆ ਤਾਂ ਤੁਹਾਡਾ ਸਿਸਟਮ localhost ਦੇ ਤੌਰ ਤੇ ਜਾਣਿਆ ਜਾਵੇਗਾ। |
![]() | ਸੰਕੇਤ |
|---|---|
ਇੰਸਟਾਲੇਸ਼ਨ ਦੇ ਮੁਕੰਮਲ ਹੋਣ ਉਪਰੰਤ ਆਪਣੀ ਨੈੱਟਵਰਕ ਸੰਰਚਨਾ ਤਬਦੀਲੀ ਕਰਨ ਲਈ ਨੈੱਟਵਰਕ ਪ੍ਰਬੰਧਕ ਸੰਦ ਇਸਤੇਮਾਲ ਕਰੋ। ਨੈੱਟਵਰਕ ਪ੍ਰਬੰਧਕ ਸੰਦ ਨੂੰ ਚਲਾਉਣ ਲਈ ਸ਼ੈੱਲ ਪ੍ਰਾਉਟ ਤੇ system-config-network ਕਮਾਂਡ ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ, ਤੁਹਾਨੂੰ ਜਾਰੀ ਰੱਖਣ ਲਈ ਪ੍ਰਬੰਧਕ (root) ਗੁਪਤ-ਕੋਡ ਦੇਣਾ ਪਵੇਗਾ। |