1.2. eServer OpenPower, p5, ਅਤੇ i5 ਲਈ ਤਿਆਰੀ

eServer OpenPower, p5, ਅਤੇ i5 ਸਿਸਟਮ ਵਿਭਾਗੀਕਰਨ, ਵਰੁਚੁਅਲ ਜਾਂ ਮੂਲ ਜੰਤਰ ਤੇ ਕੋਂਨਸੋਲ ਬਣਾਉ ਲਈ ਕਈ ਚੋਣਾਂ ਦਿੰਦੇ ਹਨ। ਸਿਸਟਮ ਦੇ ਤਿੰਨੇ ਵਰਜਨ ਹੀ ਇੱਕ ਹੀ ਕਰਨਲ ਦਾ ਇਸਤੇਮਾਲ ਕਰਦੇ ਹਨ ਅਤੇ ਤੁਹਾਡੇ ਸਿਸਟਮ ਦੇ ਆਧਾਰ ਤੇ ਬਹੁਤੀਆਂ ਚੋਣਾਂ ਵੀ ਇੱਕ ਤਰਾਂ ਦੀਆਂ ਹੀ ਉਪਲੱਬਧ ਹਨ।

ਜੇਕਰ ਤੁਸੀਂ ਨਾ-ਵਿਭਾਗੀਕ੍ਰਿਤ OpenPower ਜਾਂ p5 ਸਿਸਟਮ ਇਸਤੇਮਾਲ ਕਰ ਰਹੇ ਹੋ, ਤਾਂ ਤੁਹਾਨੂੰ ਇੰਸਟਾਲੇਸ਼ਨ ਤੋਂ ਪਹਿਲਾਂ ਸੈੱਟਅਪ ਦੀ ਲੋੜ ਨਹੀਂ ਹੈ। ਸਿਸਟਮ ਲਈ HVSI ਸੀਰੀਅਲ ਕੋਂਨਸੋਲ ਦਾ ਇਸਤੇਮਾਲ ਕਰਕੇ, ਆਪਣੀ ਕੋਂਨਸੋਲ ਨੂੰ T2 ਸੀਰੀਅਲ ਪੋਰਟ ਤੇ ਲਗਾ ਦਿਉ।

ਜੇਕਰ ਤੁਸੀਂ ਇੱਕ ਵਿਭਾਗੀਕ੍ਰਿਤ ਸਿਸਟਮ ਇਸਤੇਮਾਲ ਕਰ ਰਹੇ ਹੋ, ਜੋ ਵੀ OpenPower, p5, ਜਾਂ i5 ਹੋਵੇ, ਭਾਗ ਬਣਾਉਣ ਅਤੇ ਇੰਸਟਾਲੇਸ਼ਨ ਸ਼ੁਰੂ ਕਰਨ ਦਾ ਵਧੇਰੇ ਭਾਗ ਇੱਕੋ ਜਿਹਾ ਹੈ। ਤੁਹਾਨੂੰ HMC ਤੇ ਭਾਗ ਬਣਾਉਣਾ ਚਾਹੀਦਾ ਹੈ ਅਤੇ ਕੁਝ CPU ਤੇ ਮੈਮੋਰੀ ਸਰੋਤਾਂ ਦੇ ਨਾਲ ਨਾਲ SCSI ਤੇ ਈਥਰਨੈੱਟ ਸਰੋਤ, ਜੋ ਕਿ ਵਰੁਚੁਅਲ ਜਾਂ ਮੂਲ ਹੋ ਸਕਦੇ ਹਨ, ਉਪਲੱਬਧ ਕਰਵਾਉਣੇ ਪੈਣਗੇ। HMC create partition ਵਿਜਾਰਡ ਤੁਹਾਨੂੰ ਨਿਰਮਾਣ ਵਿੱਚ ਲੈ ਜਾਏਗਾ।

ਭਾਗ ਬਣਾਉਣ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, IBM ਦੇ ਸੂਚਨਾ ਕੇਂਦਰ ਤੇ ਲੇਖ Configuring Linux logical partitions ਨੂੰ ਆਨਲਾਇਨ ਇੱਥੇ ਵੇਖੋ:

http://publib.boulder.ibm.com/infocenter/eserver/v1r2s/en_US/
index.htm?info/iphbi/iphbiconfig.htm

ਇਹ ਯਾਦ ਰੱਖੋ ਕਿ ਇਸ URL ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਲਿਖਿਆ ਗਿਆ ਹੈ।

ਜੇਕਰ ਤੁਸੀਂ ਵਰੁਚੁਅਲ SCSI ਸਰੋਤ, ਮੂਲ SCSI ਦੀ ਬਜਾਏ ਇਸਤੇਮਾਲ ਕਰ ਰਹੇ ਹੋ, ਤੁਹਾਨੂੰ ਇੱਕ 'link' ਵਰੁਚੁਅਲ SCSI ਸਰਵਿੰਗ ਭਾਗ ਲਈ ਸੰਰਚਿਤ ਕਰਨਾ ਚਾਹੀਦਾ ਹੈ ਅਤੇ ਤਦ ਵਰੁਚੁਅਲ SCSI ਸਰਵਿੰਗ ਭਾਗ ਸਵੈ-ਚਾਲਿਤ ਹੀ ਸੰਰਚਿਤ ਹੋ ਜਾਵੇਗਾ। ਵਰੁਚੁਅਲ SCSI ਕਲਾਂਇਟ ਅਤੇ ਸਰਵਰ ਸਲੋਟ ਵਿੱਚ HMC ਦੀ ਵਰਤੋਂ ਕਰਕੇ 'link' ਬਣਾ ਸਕਦੇ ਹੋ। ਤੁਸੀਂ AIX ਜਾਂ i5/OS ਤੇ ਇੱਕ ਵਰੁਚੁਅਲ SCSI ਸਰਵਰ ਤੇ ਸੰਰਚਿਤ ਕਰ ਸਕਦੇ ਹੋ, ਜੋ ਕਿ ਤੁਹਾਡੇ ਮਾਡਲ ਤੇ ਉਪਲੱਬਧ ਚੋਣਾਂ ਤੇ ਨਿਰਭਰ ਕਰਦਾ ਹੈ।

ਇਹ ਵਿਸ਼ਿਆਂ ਤੇ ਵਧੇਰੇ ਜਾਣਕਾਰੀ ਲੈਣ ਲਈ, IBM ਦੇ ਸੂਚਨਾ ਕੇਂਦਰ ਲੇਖ Creating a Linux logical partition using i5/OS virtual I/O resources ਨੂੰ ਆਨਲਾਇਨ ਇੱਥੇ ਵੇਖੋ:

http://publib.boulder.ibm.com/infocenter/eserver/v1r2s/en_US/
index.htm?info/iphbl/iphblioserverpartition.htm

ਇਹ ਯਾਦ ਰੱਖੋ ਕਿ ਇਸ URL ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਲਿਖਿਆ ਗਿਆ ਹੈ।

ਸੂਚਨਾਸੂਚਨਾ
 

eServer i5 ਅਤੇ p5 ਵਰੁਚੁਅਲੇਸ਼ਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ Redbooks SG24-6388-00 ਅਤੇ SG24-7940-00, Linux on IBM eServer i5 Implementation Guide ਅਤੇ Introduction to Advanced POWER Virtualization on IBM eServer p5 Servers ਵੇਖੋ। ਇਹਨਾਂ ਨੂੰ http://www.redbooks.ibm.com/ ਤੇ ਕਿਤਾਬ ਨੰਬਰ ਰਾਹੀਂ ਖੋਜਿਆ ਜਾ ਸਕਦਾ ਹੈ।

ਇੱਕ ਵਾਰ ਜਦੋਂ ਤੁਸੀਂ ਆਪਣੇ ਸਿਸਟਮ ਦੀ ਸੰਰਚਨਾ ਕਰ ਲਈ, ਤਦ ਤੁਹਾਨੂੰ HMC ਤੋਂ ਸਰਗਰਮ ਕਰਨ ਜਾਂ ਮੁੜ ਕਰਨ ਦੀ ਲੋੜ ਹੈ। ਤੁਹਾਡੀ ਇੰਸਟਾਲੇਸ਼ਨ ਦੀ ਕਿਸਮ ਦੇ ਆਧਾਰ ਤੇ, ਤੁਹਾਨੂੰ SMS ਦੀ ਸੰਰਚਨਾ ਠੀਕ ਤਰਾਂ ਕਰਨ ਦੀ ਲੋੜ ਪੈ ਸਕਦੀ ਹੈ ਤਾਂ ਕਿ ਸਿਸਟਮ ਨੂੰ ਇੰਸਟਾਲੇਸ਼ਨ ਕਾਰਜ ਵਿੱਚ ਬੂਟ ਕੀਤਾ ਜਾ ਸਕੇ।