ਲੱਗਭਗ ਹਰ ਨਵਾਂ ਓਪਰੇਟਿੰਗ ਸਿਸਟਮ ਡਿਸਕ ਭਾਗ ਇਸਤੇਮਾਲ ਕਰਦਾ ਹੈ ਅਤੇ Red Hat Enterprise Linux ਵੀ ਕੋਈ ਅਪਵਾਦ ਨਹੀਂ ਹੈ। ਜਦੋਂ ਤੁਸੀਂ Red Hat Enterprise Linux ਨੂੰ ਇੰਸਟਾਲ ਕੀਤਾ ਤਾਂ ਤੁਸੀਂ ਡਿਸਕ ਭਾਗਾਂ ਨਾਲ ਕੰਮ ਕੀਤਾ ਹੋ ਸਕਦਾ ਹੈ। ਜੇਕਰ ਤੁਸੀਂ ਡਿਸਕ ਭਾਗਾਂ ਨਾਲ ਪਹਿਲਾਂ ਕੰਮ ਨਹੀਂ ਕੀਤਾ ਹੈ (ਜਾਂ ਮੂਲ ਧਾਰਨਾ ਦੀ ਇੱਕ ਝਲਕ ਵੇਖਣੀ ਚਾਹੁੰਦੇ ਹੋ), ਤਾਂ ਅੰਤਿਕਾ C ਨੂੰ ਕਾਰਵਾਈ ਤੋਂ ਪਹਿਲਾਂ ਵੇਖੋ।
ਡਿਸਕ ਥਾਂ, ਜਿਸ ਨੂੰ ਕਿ Red Hat Enterprise Linux ਨੇ ਇਸਤੇਮਾਲ ਕਰਨਾ ਹੈ, ਤੁਹਾਡੇ ਸਿਸਟਮ ਤੇ ਹੋਰ ਓਪਰੇਟਿੰਗ ਸਿਸਟਮਾਂ ਰਾਹੀਂ ਇਸਤੇਮਾਲ ਕੀਤੀ ਜਾਦੀਂ ਡਿਸਕ ਥਾਂ ਤੋਂ ਵੱਖਰੀ ਹੋਣੀ ਚਾਹੀਦੀ ਹੈ। .
ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਕੋਲ
ਲੋੜੀਦੀ ਨਾ-ਵੰਡੀ ਡਿਸਕ ਥਾਂ Red Hat Enterprise Linux ਨੂੰ ਇੰਸਟਾਲ ਕਰਨ ਲਈ ਮੌਜੂਦ ਹੈ, ਜਾਂ [1]
ਇੱਕ ਜਾਂ ਵਧੇਰੇ ਭਾਗ ਹਨ, ਜੋ ਕਿ ਹਟਾਏ ਜਾ ਸਕਦੇ ਹਨ, ਤਾਂ Red Hat Enterprise Linux ਇੰਸਟਾਲ ਕਰਨ ਲਈ ਥਾਂ ਖਾਲੀ ਕੀਤੀ ਜਾ ਸਕੇ।
ਤੁਹਾਨੂੰ ਅਸਲੀਂ ਕਿੰਨੀ ਖਾਲੀ ਥਾਂ ਲੋੜੀਦੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਹਿੱਸਾ 2.14.4 ਵਿੱਚ ਸ਼ਿਫਾਰਸ਼ੀ ਭਾਗ ਆਕਾਰ ਵੇਖੋ।
| [1] | ਨਾ-ਵੰਡੀ ਡਿਸਕ ਥਾਂ ਦਾ ਅਰਥ ਹੈ ਕਿ ਜਿਸ ਹਾਰਡ ਡਰਾਇਵ ਤੇ ਤੁਸੀਂ ਇੰਸਟਾਲ ਕਰਨ ਜਾ ਰਹੇ ਹੋ, ਤੇ ਥਾਂ ਉਪਲੱਬਧ ਹੈ, ਜਿਸ ਨੂੰ ਡਾਟੇ ਲਈ ਕਿਸੇ ਭਾਗ ਦੇ ਰੂਪ ਵਿੱਚ ਨਹੀਂ ਇਸਤੇਮਾਲ ਨਹੀਂ ਕੀਤਾ ਗਿਆ ਹੈ। ਜਦੋਂ ਤੁਸੀਂ ਇੱਕ ਡਿਸਕ ਦੇ ਭਾਗ ਬਣਾਉਦੇ ਹੋ, ਤਾਂ ਹਰ ਭਾਗ ਇੱਕ ਵੱਖਰੀ ਡਿਸਕ ਡਰਾਇਵ ਦੇ ਤੌਰ ਤੇ ਵਿਵਹਾਰ ਕਰਦਾ ਹੈ। |