B.4. ਇੰਸਟਾਲੇਸ਼ਨ ਉਪਰੰਤ ਸਮੱਸਿਆਵਾਂ

B.4.1. *NWSSTG ਤੋਂ IPL ਅਯੋਗ

ਜੇਕਰ ਤੁਸੀਂ *NWSSTG ਤੋਂ IPL ਨਾਲ ਕੋਸ਼ਿਸ ਕਰਨ ਦੌਰਾਨ ਸਮੱਸਿਆ ਪ੍ਰਾਪਤ ਕਰ ਰਹੇ ਹੋ, ਤਾਂ ਤੁਸੀਂ ਇੱਕ PReP ਬੂਟ ਭਾਗ active ਬਣਾਉਣਾ ਭੁੱਲ ਗਏ ਲੱਗਦੇ ਹੋ।

B.4.2. ਗਰਾਫਿਕਲ ਵਾਤਾਵਰਣ ਵਿੱਚ ਬੂਟ ਕਰਨ ਲਈ

ਇਹ ਜਾਣਕਾਰੀ iSeries ਸਿਸਟਮ ਉਪਭੋਗਤਾਵਾਂ ਤੇ ਲਾਗੂ ਨਹੀਂ ਹੁੰਦੀ ਹੈ।

ਜੇਕਰ ਤੁਸੀਂ X ਝਰੋਖਾ ਸਿਸਟਮ ਇੰਸਟਾਲ ਕੀਤਾ ਹੈ, ਪਰ ਤੁਸੀਂ ਇੱਕ ਵਾਰ ਆਪਣੇ Red Hat Enterprise Linux ਸਿਸਟਮ ਤੇ ਲਾਗਆਨ ਕਰਨ ਉਪਰੰਤ ਗਰਾਫਿਕਲ ਵਿਹੜਾ ਵਾਤਾਵਰਣ ਨਹੀਂ ਵੇਖ ਰਹੇ ਹੋ, ਤਾਂ ਤੁਸੀਂ ਗਰਾਫਿਕਲ ਵਾਤਾਵਾਰਨ startx ਕਮਾਂਡ ਚਲਾ ਕੇ ਸ਼ੁਰੂ ਕਰ ਸਕਦੇ ਹੋ।

ਇੱਕ ਵਾਰ ਕਮਾਂਡ ਭਰਨ ਉਪਰੰਤ [Enter] ਦਬਾਉ, ਇਸ ਨਾਲ ਤੁਸੀਂ ਗਰਾਫਿਕਲ ਵਾਤਾਵਰਣ ਵੇਖ ਸਕਦੇ ਹੋ।

ਸੂਚਨਾ, ਇਹ ਸਿਰਫ ਇੱਕ ਵਾਰ ਲਈ ਹੱਲ਼ ਹੈ ਅਤੇ ਇਹ ਤਬਦੀਲੀ ਕਾਰਵਾਈ ਲਾਗ ਨੂੰ ਅਗਲੇ ਲਾਗ ਵਿੱਚ ਨਹੀਂ ਹੋਵੇਗੀ।

ਆਪਣੇ ਸਿਸਟਮ ਨੂੰ ਨਿਰਧਾਰਿਤ ਕਰਨ ਲਈ ਤਾਂ ਕਿ ਤੁਸੀਂ ਗਰਾਫਿਕਲ ਲਾੱਗਆਨ ਕਰ ਸਕੋ, ਤੁਹਾਨੂੰ ਇੱਕ ਫਾਇਲ, /etc/inittab ਵਿੱਚ ਸਿਰਫ਼ ਰਨਲੈਵਲ ਤਬਦੀਲ ਕਰਨ ਦੀ ਲੋੜ ਹੈ। ਜਦੋਂ ਤੁਸੀਂ ਸਮਾਪਤ ਕਰੋ, ਤਾਂ ਆਪਣਾ ਸਿਸਟਮ ਮੁੜ ਚਾਲੂ ਕਰੋ। ਅਗਲੇ ਵਾਰ ਲਾਗਆਨ ਕਰਨ ਸਮੇਂ ਇੱਕ ਗਰਾਫਿਕਲ ਪਰਦਾ ਸਾਹਮਣੇ ਆਵੇਗਾ।

ਸ਼ੈੱਲ ਪ੍ਰਾਉਟ ਖੋਲੋ। ਜੇਕਰ ਤੁਸੀਂ ਆਪਣਾ ਉਪਭੋਗਤਾ ਖਾਤਾ ਇਸਤੇਮਾਲ ਕਰ ਰਹੇ ਹੋ, ਤਾਂ ਕਮਾਂਡ su ਲਿਖ ਕੇ ਪ੍ਰਬੰਧਕ (root) ਬਣੋ।

ਹੁਣ, gedit ਨਾਲ ਫਾਇਲ gedit /etc/inittab ਵਿੱਚ ਸੋਧ ਕਰਨ ਲਈ ਲਈ ਲਿਖੋ। ਫਾਇਲ /etc/inittab ਖੁੱਲੇਗੀ। ਪਹਿਲੇ ਪਰਦੇ ਤੇ, ਫਾਇਲ ਦਾ ਇੱਕ ਭਾਗ ਕੁਝ ਇਸ ਤਰਾਂ ਦਾ ਜਾਪੇਗਾ:

# Default runlevel. The runlevels used by RHS are:
#   0 - halt (Do NOT set initdefault to this)
#   1 - Single user mode
#   2 - Multiuser, without NFS (The same as 3, if you do not have networking)
#   3 - Full multiuser mode
#   4 - unused
#   5 - X11
#   6 - reboot (Do NOT set initdefault to this)
# 
id:3:initdefault:

ਕੋਂਨਸੋਲ ਤੋਂ ਗਰਾਫਿਕਲ ਲਾੱਗਆਨ ਕਰਨ ਲਈ, ਤੁਸੀਂ ਸਤਰ id:3:initdefault: ਵਿੱਚ 3 ਤੋਂ 5 ਤਬਦੀਲ ਕਰ ਦਿਓ।

ਸਾਵਧਾਨਚੇਤਾਵਨੀ
 

ਮੂਲ ਰਨਲੈਵਲ (runlevel) ਤੋਂ ਅੰਕ ਸਿਰਫ 3 ਤੋਂ 5 ਹੀ ਤਬਦੀਲ ਕਰੋ।

ਤੁਹਾਡੀ ਤਬਦੀਲ ਕੀਤੀ ਸਤਰ ਇਸਤਰਾਂ ਦੀ ਜਾਪੇਗੀ:

id:5:initdefault:

ਜਦੋਂ ਤੁਸੀਂ ਆਪਣੀ ਤਬਦੀਲੀਆਂ ਨਾਲ ਸਹਿਮਤ ਹੋ ਜਾਵੋ ਤਾਂ ਸੰਭਾਲੋ ਅਤੇ ਫਾਇਲ ਨੂੰ [Ctrl]-[Q] ਸਵਿੱਚਾਂ ਨਾਲ ਬੰਦ ਕਰੋ। ਇੱਕ ਝਰੋਖਾ ਖੁੱਲੇਗਾ ਅਤੇ ਜੇਕਰ ਤੁਸੀਂ ਤਬਦੀਲੀਆਂ ਸੰਭਾਲਣ ਲਈ ਪੁੱਛੇਗਾ। ਸੰਭਾਲੋ ਨੂੰ ਦਬਾਉ।

ਅਗਲੀ ਵਾਰ ਤੁਹਾਡੇ ਸਿਸਟਮ ਨੂੰ ਮੁੜ ਚਾਲੂ ਕਰਨ ਉਪਰੰਤ ਇਹ ਤੁਹਾਨੂੰ ਇੱਕ ਗਰਾਫਿਕਲ ਲਾਗ ਪਰਦਾ ਵੇਖਾਏਗਾ।

B.4.3. X ਝਰੋਖਾ ਸਿਸਟਮ (GUI) ਨਾਲ ਸਮੱਸਿਆਵਾਂ ਹਨ

ਜੇਕਰ ਤੁਹਾਨੂੰ X (X ਝਰੋਖਾ ਸਿਸਟਮ) ਸ਼ੁਰੂ ਕਰਨ ਵਿੱਚ ਸਮੱਸਿਆ ਹੈ, ਇਹ ਵੀ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਇੰਸਟਾਲੇਸ਼ਨ ਦੌਰਾਨ ਇੰਸਟਾਲ ਹੀ ਨਾ ਕੀਤਾ ਹੋਵੇ।

ਜੇਕਰ ਤੁਸੀਂ X ਚਾਹੁੰਦੇ ਹੋ, ਜਾਂ ਤਾਂ ਤੁਸੀਂ Red Hat Enterprise Linux CD-ROM ਤੋਂ ਪੈਕੇਜ ਇੰਸਟਾਲ ਕਰ ਸਕਦੇ ਹੋ ਜਾਂ ਨਵੀਨੀਕਰਨ ਕਰਨ ਸਕਦੇ ਹੋ।

ਜੇਕਰ ਤੁਸੀਂ ਨਵੀਕਰਨ ਕਰਨਾ ਹੈ, ਤਾਂ X ਝਰੋਖਾ ਸਿਸਟਮ ਪੈਕੇਜ ਅਤੇ ਗਨੋਮ, ਕੇਡੀਈ ਜਾਂ ਦੋਵੇਂ ਹੀ, ਪੈਕੇਜ ਨਵੀਨੀਕਰਨ ਚੋਣ ਕਾਰਵਾਈ ਦੌਰਾਨ ਚੁਣੋ।

B.4.4. X ਸਰਵਰ ਅਸਫਲ (ਕਰੈਸ਼ਿੰਗ) ਅਤੇ ਨਾ-ਪ੍ਰਬੰਧਕੀ (root) ਉਪਭੋਗਤਾ ਸਮੱਸਿਆ

ਜੇਕਰ ਤੁਹਾਨੂੰ X ਸਰਵਰ ਕਰੈਂਸ਼ ਹੋਣ ਕਰਕੇ ਸਮੱਸਿਆ ਹੈ, ਜਦੋਂ ਕਿ ਪ੍ਰਬੰਧਕ (root) ਤੋਂ ਬਿਨਾਂ ਕੋਈ ਵੀ ਲਾੱਗਆਨ ਕਰਦਾ ਹੈ, ਤਾਂ ਤੁਹਾਡਾ ਫਾਇਲ ਸਿਸਟਮ ਭਰਿਆ ਹੋ ਸਕਦਾ ਹੈ (ਜਾਂ, ਹਾਰਡ-ਡਿਸਕ ਤੇ ਖਾਲੀ ਥਾਂ ਦੀ ਕਮੀ ਹੋ ਸਕਦੀ ਹੈ)।

ਇਹ ਜਾਂਚ ਕਰਨ ਲਈ ਕਿ ਤੁਸੀਂ ਕਿਹੜੀ ਸਮੱਸਿਆ ਨਾਲ ਜੂਝ ਰਹੇ ਹੋ, ਹੇਠ ਲਿਖੀ ਕਮਾਂਡ ਚਲਾਉ:

     
df -h

ਕਮਾਂਡ df ਨੂੰ ਤੁਸੀਂ ਇਹ ਜਾਂਚ ਕਰਨ ਲਈ ਇਸਤੇਮਾਲ ਕਰ ਸਕਦੇ ਹੋ ਕਿ ਕਿਹੜਾ ਭਾਗ ਭਰ ਗਿਆ ਹੈ। df ਬਾਰੇ ਵਧੇਰੇ ਜਾਣਕਾਰੀ ਲਈ ਅਤੇ ਉਪਲੱਬਧ ਚੋਣਾਂ (ਜਿਵੇਂ ਕਿ -h ਚੋਣ ਇਸ ਉਦਾਹਰਨ ਵਿੱਚ ਇਸਤੇਮਾਲ ਕੀਤੀ ਗਈ ਹੈ) ਬਾਰੇ ਵੇਰਵੇ ਸਹਿਤ ਵੇਖਣ ਲਈ df man ਸਫਾ ਵੇਖਣ ਲਈ man df ਸ਼ੈੱਲ ਪ੍ਰਾਉਟ ਤੇ ਲਿਖੋ।

ਇੱਕ ਸਵਿੱਚ ਸੰਕੇਤਕ ਇੱਕ ਭਾਗ ਤੇ 100% ਪੂਰਾ ਜਾਂ 90% ਜਾਂ 95% ਤੋਂ ਵਧੇਰੇ ਪ੍ਰਤੀਸ਼ਤ ਵੇਖਾਏਗਾ। /home/ ਅਤੇ /tmp/ ਭਾਗ ਅਕਸਰ ਉਪਭੋਗਤਾ ਫਾਇਲਾਂ ਦਾ ਇਸਤੇਮਾਲ ਕਰਕੇ ਛੇਤੀ ਭਰ ਜਾਦੇ ਹਨ। ਤੁਸੀਂ ਇਹਨਾਂ ਭਾਗਾਂ ਵਿੱਚ ਕੁਝ ਪੁਰਾਣੀਆਂ ਫਾਇਲਾਂ ਹਟਾ ਕੇ ਕੁਝ ਥਾਂ ਖਾਲੀ ਕਰ ਸਕਦੇ ਹੋ। ਜਦੋਂ ਤੁਸੀਂ ਕੁਝ ਥਾਂ ਖਾਲੀ ਕਰ ਲਵੋ, ਤਾਂ X ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ ਕਰੋ, ਜੋ ਕਿ ਪਹਿਲਾਂ ਅਸਫਲ ਰਿਹਾ ਹੈ।

B.4.5. ਸਮੱਸਿਆ ਉਦੋਂ ਆਈ, ਜਦੋਂ ਲਾੱਗਆਨ ਕਰਨ ਦੀ ਕੋਸ਼ਿਸ ਕੀਤੀ

ਜੇਕਰ ਤੁਸੀਂ ਸੈੱਟਅੱਪ ਏਜੰਟ ਵਿੱਚ ਇੱਕ ਉਪਭੋਗਤਾ ਖਾਤਾ ਨਹੀਂ ਬਣਾਇਆ ਹੈ, ਤਾਂ ਪ੍ਰਬੰਧਕ (root) ਦੇ ਤੌਰ ਤੇ ਲਾਗਆਨ ਕਰੋ ਅਤੇ ਪ੍ਰਬੰਧਕ (root) ਨੂੰ ਦਿੱਤਾ ਗੁਪਤ-ਕੋਡ ਇਸਤੇਮਾਲ ਕਰੋ।

ਜੇਕਰ ਤੁਹਾਨੂੰ ਆਪਣਾ ਪ੍ਰਬੰਧਕ (root) ਦਾ ਗੁਪਤ-ਕੋਡ ਯਾਦ ਨਹੀਂ ਹੈ, ਆਪਣੇ ਸਿਸਟਮ ਨੂੰ linux single ਦੇ ਤੌਰ ਤੇ ਬੂਟ ਕਰੋ।

ਇੱਕ ਵਾਰ ਜਦੋਂ ਤੁਸੀਂ ਇੱਕ ਉਪਭੋਗਤਾ ਢੰਗ ਵਿੱਚ ਦਾਖਿਲ ਹੋ ਗਏ ਅਤੇ # ਪ੍ਰਾਉਟ ਤੇ ਪੁੱਜ ਗਏ, ਤਾਂ ਤੁਹਾਨੂੰ passwd root ਲਿਖਣਾ ਚਾਹੀਦਾ ਹੈ, ਜੋ ਕਿ ਤੁਹਾਨੂੰ ਇੱਕ ਨਵਾਂ ਪ੍ਰਬੰਧਕ (root) ਗੁਪਤ ਕੋਡ ਦੇਣ ਲਈ ਸਹਾਈ ਹੈ। ਇਸ ਸਮੇਂ ਤੇ ਤੁਸੀਂ ਕਮਾਂਡ shutdown -r now ਲਿਖ ਸਕਦੇ ਹੋ, ਤਾਂ ਤੁਸੀਂ ਨਵੇਂ ਪ੍ਰਬੰਧਕ (root) ਦੇ ਗੁਪਤ-ਕੋਡ ਨਾਲ ਸਿਸਟਮ ਮੁੜ ਚਾਲੂ ਕਰ ਸਕੋ।

ਜੇਕਰ ਤੁਹਾਨੂੰ ਆਪਣੇ ਉਪਭੋਗਤਾ ਖਾਤੇ ਦਾ ਗੁਪਤ-ਕੋਡ ਯਾਦ ਨਹੀਂ ਹੈ, ਤਾਂ ਤੁਹਾਨੂੰ ਪ੍ਰਬੰਧਕ (root) ਬਣ ਜਾਣਾ ਚਾਹੀਦਾ ਹੈ। ਪ੍ਰਬੰਧਕ (root) ਬਣਨ ਲਈ su - ਲਿਖੋ ਅਤੇ ਆਪਣਾ ਪ੍ਰਬੰਧਕ (root) ਗੁਪਤ ਕੋਡ ਪੁੱਛਣ ਤੇ ਭਰੋ। ਤਦ passwd <username> ਲਿਖੋ। ਇਹ ਤੁਹਾਨੂੰ ਇੱਕ ਖਾਸ ਉਪਭੋਗਤਾ ਖਾਤੇ ਲਈ ਨਵਾਂ ਗੁਪਤ-ਕੋਡ ਬਣਾਉਣ ਲਈ ਸਹਾਇਕ ਹੈ।

ਜੇਕਰ ਗਰਾਫਿਕਲ ਲਾੱਗਆਨ ਉਪਲੱਬਧ ਨਾ ਹੋਵੇ, ਆਪਣੇ ਹਾਰਡਵੇਅਰ ਅਨੁਕੂਲਤਾ ਦੀ ਜਾਂਚ ਕਰੋ। ਹਾਰਡਵੇਅਰ ਅਨੁਕੂਲਤਾ ਸੂਚੀ ਨੂੰ ਇੱਥੇ ਵੇਖਿਆ ਜਾ ਸਕਦਾ ਹੈ:

http://hardware.redhat.com/hcl/

B.4.6. ਤੁਹਾਡਾ ਪ੍ਰਿੰਟਰ ਕੰਮ ਨਹੀਂ ਕਰਦਾ ਹੈ

ਜੇਕਰ ਤੁਹਾਨੂੰ ਇਹ ਯਕੀਨੀ ਨਹੀਂ ਹੈ ਕਿ ਆਪਣਾ ਪ੍ਰਿੰਟਰ ਕਿਵੇਂ ਨਿਰਧਾਰਿਤ ਕਰਨਾ ਹੈ ਜਾਂ ਇਸ ਦੇ ਠੀਕ ਤਰਾਂ ਕਰਨ ਦੌਰਾਨ ਕੋਈ ਸਮੱਸਿਆ ਹੈ, ਤਾਂ ਪ੍ਰਿੰਟਰ ਸੰਰਚਨਾ ਸੰਦ ਦੇ ਨਾਲ ਕੋਸ਼ਿਸ ਕਰੋ।

ਪ੍ਰਿੰਟਰ ਸੰਰਚਨਾ ਸੰਦ ਨੂੰ ਸ਼ੁਰੂ ਕਰਨ ਲਈ ਸ਼ੈਲ ਪ੍ਰਾਉਟ ਤੇ system-config-printer ਕਮਾਂਡ ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ ਜਾਰੀ ਰੱਖਣ ਲਈ ਪ੍ਰਬੰਧਕ (root) ਦਾ ਗੁਪਤ-ਕੋਡ ਦਿਉ।

B.4.7. ਆਪਾਂਚੇ ਆਧਾਰਿਤ httpd ਸੇਵਾ/Sendmail ਸ਼ੁਰੂ ਦੌਰਾਨ ਅਟਕ ਜਾਂਦੀ ਹੈ

ਜੇਕਰ ਤੁਹਾਨੂੰ ਆਪਾਂਚੇ ਆਧਾਰਿਤ httpd ਸੇਵਾ/Sendmail ਸ਼ੁਰੂ ਦੌਰਾਨ ਅਟਕਣ ਦੀ ਸਮੱਸਿਆ ਹੈ, ਤਾਂ ਇਹ ਯਕੀਨੀ ਬਣਾਉ ਕਿ /etc/hosts ਫਾਇਲ ਵਿੱਚ ਇਹ ਸਤਰ ਹੈ:

127.0.0.1  localhost.localdomain  localhost