ਇਸ ਅੰਤਿਕਾ ਵਿੱਚ ਕੁਝ ਆਮ ਇੰਸਟਾਲੇਸ਼ਨ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ਼ ਦਿੱਤੇ ਜਾ ਰਹੇ ਹਨ।
ਇੱਕ ਸੰਕੇਤ 11 ਗਲਤੀ, ਇਸ ਨੂੰ ਅਕਸਰ segmentation ਗਲਤੀ ਕਹਿੰਦੇ ਹਨ, ਇਸ ਦਾ ਮਤਲਬ ਹੈ ਕਿ ਕਾਰਜ ਉਸ ਮੈਮੋਰੀ ਸਥਿਤੀ ਨੂੰ ਖੋਲ ਰਿਹਾ ਹੈ, ਜਿਹੜੀ ਇਸ ਨੂੰ ਜਾਰੀ ਨਹੀਂ ਕੀਤੀ ਗਈ ਹੈ।
ਜੇਕਰ ਤੁਸੀਂ ਘਾਤਕ ਸੰਕੇਤ 11 ਗਲਤੀ ਇੰਸਟਾਲੇਸ਼ਨ ਦੌਰਾਨ ਪ੍ਰਾਪਤ ਕੀਤੀ ਹੈ ਤਾਂ, ਇਹ ਸੰਭਵ ਤੌਰ ਤੇ ਇੱਕ ਤੁਹਾਡੇ ਸਿਸਟਮ ਦੀ ਬਸ ਤੇ ਮੈਮੋਰੀ ਵਿੱਚ ਇੱਕ ਜੰਤਰ ਗਲਤੀ ਕਰਕੇ ਹੁੰਦਾ ਹੈ। ਮੈਮੋਰੀ ਵਿੱਚ ਇੱਕ ਜੰਤਰ ਗਲਤੀ ਚੱਲਣਯੋਗ ਜਾਂ ਸਿਸਟਮ ਦੇ ਜੰਤਰ ਨਾਲ ਹੋ ਸਕਦੀ ਹੈ। ਹੋਰ ਓਪਰੇਟਿੰਗ ਸਿਸਟਮਾਂ ਵਾਂਗ, Red Hat Enterprise Linux ਤੁਹਾਡੇ ਸਿਸਟਮ ਦੇ ਜੰਤਰਾਂ ਤੇ ਆਪਣੀਆਂ ਮੰਗਾਂ ਰੱਖਦਾ ਹੈ। ਇਹਨਾਂ ਵਿੱਚੋਂ ਕੁਝ ਜੰਤਰ ਉਹਨਾਂ ਮੰਗਾਂ ਨੂੰ ਪੂਰਨ ਨਹੀਂ ਕਰ ਸਕਦੇ ਹਨ, ਭਾਵੇਂ ਕਿ ਉਹ ਹੋਰ ਓਪਰੇਟਿੰਗ ਸਿਸਟਮ ਨਾਲ ਠੀਕ ਕੰਮ ਕਰਦੇ ਹੋਣ।
ਇਹ ਯਕੀਨੀ ਕਰ ਲਵੋ ਕਿ ਤੁਹਾਡੇ ਕੋਲ ਨਵੀਨਤਮ ਇੰਸਟਾਲੇਸ਼ਨ ਅਤੇ Red Hat ਤੋਂ ਪ੍ਰਤੀਬਿੰਬ ਹਨ। ਆਨਲਾਈਨ ਈਰਟਾ(errata) ਨੂੰ ਕਿਸੇ ਨਵੇਂ ਵਰਜਨ ਲਈ ਵੇਖੋ। ਜੇਕਰ ਨਵੇਂ ਪ੍ਰਤੀਬਿੰਬ ਵੀ ਅਸਫਲ ਰਹਿੰਦੇ ਹਨ, ਤਾਂ ਇਹ ਤੁਹਾਡੇ ਜੰਤਰ ਦੀ ਸਮੱਸਿਆ ਹੈ।