ਇਸ ਪਾਠ ਵਿੱਚ ਇਹ ਦੱਸਿਆ ਜਾਵੇਗਾ ਕਿ Red Hat Enterprise Linux ਦੀ ਇੰਸਟਾਲੇਸ਼ਨ ਗਰਾਫਿਕਲ, ਮਾਊਸ ਆਧਾਰਿਤ ਇੰਸਟਾਲੇਸ਼ਨ ਕਾਰਜ ਦਾ ਇਸਤੇਮਾਲ ਕਰਕੇ ਕਿਵੇਂ ਕੀਤੀ ਜਾਵੇ। ਹੇਠ ਲਿਖੇ ਵਿਸ਼ੇ ਵਿਚਾਰ ਅਧੀਨ ਹਨ:
ਇੰਸਟਾਲੇਸ਼ਨ ਕਾਰਜ ਦੇ ਉਪਭੋਗਤਾ ਇੰਟਰਫੇਸ ਨਾਲ ਜਾਣ ਪਛਾਣ
ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨਾ
ਇੱਕ ਇੰਸਟਾਲੇਸ਼ਨ ਢੰਗ ਚੁਣਨਾ
ਇੰਸਟਾਲੇਸ਼ਨ ਦੌਰਾਨ ਸੰਰਚਨਾ ਪਗ (ਭਾਸ਼ਾ, ਕੀ-ਬੋਰਡ, ਮਾਊਸ, ਵਿਭਾਗੀਕਰਨ ਆਦਿ)
ਇੰਸਟਾਲੇਸ਼ਨ ਮੁਕੰਮਲ ਕਰਨੀ
ਜੇਕਰ ਤੁਸੀਂ ਇੱਕ ਗਰਾਫਿਕਲ ਉਪਭੋਗਤਾ ਇੰਟਰਫੇਸ (GUI) ਪਹਿਲਾਂ ਇਸਤੇਮਾਲ ਕੀਤਾ ਹੈ, ਤਾਂ ਤੁਸੀਂ ਇਸ ਕਾਰਵਾਈ ਨਾਲ ਵਾਕਿਫ਼ ਹੋਵੇਗੇ, ਪਰਦਿਆਂ ਵਿੱਚ ਅੱਗੇ-ਪਿੱਛੇ ਜਾਣ ਲਈ ਆਪਣਾ ਮਾਊਸ ਇਸਤੇਮਾਲ ਕਰੋ, ਬਟਨ ਦਬਾਉ ਜਾਂ ਪਾਠ ਬਕਸੇ ਵਿੱਚ ਜਾਣਕਾਰੀ ਭਰੋ।
ਤੁਸੀਂ ਇੰਸਟਾਲੇਸ਼ਨ ਵਿੱਚ ਕੀ-ਬੋਰਡ ਨਾਲ ਵੀ ਅੱਗੇ ਪਿੱਛੇ ਜਾ ਸਕਦੇ ਹੋ।