ਇੰਸਟਾਲੇਸ਼ਨ ਕਾਰਜ ਇਹ ਮੰਨ ਕੇ ਚੱਲਦਾ ਹੈ ਕਿ IBM S/390 ਅਤੇ IBM eServer zSeries ਪਲੇਟਫਾਰਮ ਨੂੰ ਜਾਣਦੇ ਹੋ। ਇਹਨਾਂ ਪਲੇਟਫਾਰਮ ਬਾਰੇ ਵਧੇਰੇ ਜਾਣਕਾਰੀ ਲਈ, ਆਨਲਾਈਨ ਤੁਸੀਂ IBM Redbooks ਵੇਖ ਸਕਦੇ ਹੋ:
http://www.redbooks.ibm.com/ |
ਇਹ ਦਸਤਾਵੇਜ਼ ਇਹ ਮੰਨ ਕੇ ਚੱਲਦਾ ਹੈ ਕਿ ਤੁਸੀਂ Redbooks ਬਾਰੇ ਜਾਣਦੇ ਹੋ ਅਤੇ ਤੁਸੀਂ S/390 ਜਾਂ IBM eServer zSeries ਸਿਸਟਮ ਤੇ logical partitions (LPAR) ਅਤੇ ਵਰੁਚੁਅਲ ਮਸ਼ੀਨ (VMs) ਇਸਤੇਮਾਲ ਕਰ ਸਕਦੇ ਹੋ।
![]() | ਸੂਚਨਾ |
|---|---|
ਤਾਜ਼ਾ IBM ਸਰੋਤਾਂ ਲਈ, http://www.ibm.com/eserver/zseries/ ਵੇਖੋ। |
ਇਸ ਤੋਂ ਪਹਿਲਾਂ ਕੀ ਤੁਸੀਂ Red Hat Enterprise Linux ਇੰਸਟਾਲ ਕਰੋ, ਹੇਠਾਂ ਪਗ਼ਾਂ ਤੇ ਵਿਚਾਰ ਕਰੋ:
ਲੋੜੀਦੀ ਡਿਸਕ ਥਾਂ ਲਈ ਉੱਚਿਤ DASD [1] ਜਾਂ SCSI[2] ਭਾਗ ਜਾਰੀ ਕੀਤੇ ਹਨ (ਉਦਾਹਰਨ ਲਈ ਸਰਵਰ ਇੰਸਟਾਲੇਸ਼ਨ ਲਈ 2 ਗੈਬਾ ਥਾਂ ਕਾਫੀ ਹੈ, ਜਦੋਂ ਕਿ ਪੂਰੇ ਪੈਕੇਜ ਇੰਸਟਾਲ ਕਰਨ ਲਈ 5 ਗੈਬਾ ਘੱਟੋ-ਘੱਟ ਥਾਂ ਚਾਹੀਦੀ ਹੈ।)
ਇੱਕ ਲੀਨਕਸ (Linux) ਵਰੁਚੁਅਲ ਮਸ਼ੀਨ ਬਣਾਉਣ ਲਈ ਘੱਟੋ-ਘੱਟ 256 ਮੈਬਾ RAM ਦੀ (512 ਮੈਬਾ ਦੀ ਜ਼ੋਰਦਾਰ ਸਿਫਾਰਸ਼) ਕੀਤੀ ਜਾਦੀ ਹੈ।
ਇਹ ਜਾਂਚ ਕਰੋ ਕਿ ਕੀ ਤੁਹਾਨੂੰ ਸਵੈਪ (swap) ਥਾਂ ਦੀ ਲੋੜ ਹੈ ਅਤੇ ਜੇਕਰ ਹੈ ਤਾਂ ਕਿੰਨੀ ਦੀ। ਜਦੋਂ ਕਿ z/VM ਨੂੰ ਉੱਚਿਤ ਮੈਮੋਰੀ ਉਪਲੱਬਧ ਕੀਤੀ (ਅਤੇ ਸਿਫਾਰਸ਼ੀ ਵੀ) ਜਾ ਸਕਦੀ ਹੈ ਅਤੇ z/VM ਨੂੰ ਹੀ ਖੁਦ ਹੀ ਲੋੜੀਦੀ ਸਵੈਪ ਪ੍ਰਾਪਤ ਕਰਨ ਦੇਣਾ ਸੰਭਵ ਹੈ, ਪਰ ਕੁਝ ਹਾਲਾਤਾਂ ਹੋ ਸਕਦੇ ਹਨ, ਜਿੱਥੇ ਕਿ ਲੋੜੀਦੀ ਰੈਮ (RAM) ਖੋਜੀ ਨਹੀਂ ਜਾ ਸਕਦੀ ਹੈ। ਇਹ ਮੌਕੇ ਹਾਲਾਤ ਦੇ ਆਧਾਰ ਤੇ ਵੇਖੇ ਜਾ ਸਕਦੇ ਹਨ।
ਕਿਹੜਾ ਵਾਤਾਵਰਣ ਨਿਯਤ ਕਰਨਾ ਹੈ, ਜਿਸ ਵਿੱਚ Red Hat Enterprise Linux ਓਪਰੇਟਿੰਗ ਸਿਸਟਮ (ਇੱਕ LPAR ਤੇ ਜਾਂ ਇੱਕ ਜਾਂ ਵਧੇਰੇ ਵਰੁਚੁਅਲ ਮਸ਼ੀਨਾਂ ਤੇ ਮਹਿਮਾਨ ਓਪਰੇਟਿੰਗ ਸਿਸਟਮ) ਚੱਲਣਾ ਹੈ।
ਅੰਤ ਵਿੱਚ, IBM Linux for S/390 Redbook ਦੇ ਭਾਗ 3.3 ਤੋਂ 3.8 ਅਤੇ Chapters 5 ਤੇ 6 ਤੇ ਮੁੜ ਨਜ਼ਰ ਮਾਰਨੀ ਚਾਹੀਦੀ ਹੈ, ਕਿਉਕਿ ਇਹ S/390 ਪਲੇਟਫਾਰਮ ਲਈ ਵੱਖਰੀ ਸੰਰਚਨਾ ਅਤੇ scenarios ਇੰਸਟਾਲੇਸ਼ਨ ਦਾ ਬਾਰੇ ਵੇਰਵੇ ਦਾ ਨਾਲ ਇੱਕ ਸ਼ੁਰੂਆਤੀ LPAR ਜਾਂ Linux virtual machine (z/VM) ਇਸਤੇਮਾਲ ਕਰਨ ਲਈ ਸਹਾਇਕ ਹੈ।
ਨੈੱਟਵਰਕ ਸੰਰਚਨਾ ਪਹਿਲਾਂ ਜਾਣ ਲੈਣੀ ਚਾਹੀਦੀ ਹੈ। S/390 ਲਈ Red Hat Enterprise Linux ਬਹੁ-ਨੈੱਟਵਰਕ ਜੰਤਰਾਂ, ਜਿਨਾਂ ਵਿੱਚ CTC (ਚੈਨਲ-ਟੂ-ਚੈਨਲ), IUCV (ਇੰਟਰ-ਯੂਜਰ ਕੰਨਿਊਕੇਸ਼ਨ ਵਹੀਕਲ), LCS (LAN ਚੈਨਲ ਸਟੇਸ਼ਨ) ਅਤੇ QDIO-ਯੋਗ(ਕਿਉਡ ਡਾਇਰੈਕਟ I/O) ਜੰਤਰ ਸ਼ਾਮਿਲ ਹਨ, ਲਈ ਸਹਾਇਕ ਹੈ।
ਇਸ ਇੰਸਟਾਲੇਸ਼ਨ ਲਈ, ਘੱਟੋ-ਘੱਟ 4 ਗੈਬਾ ਡਿਸਕ ਥਾਂ (ਜਿਵੇਂ ਕਿ ਦੋ 2 GB DASD, ਡਾਇਰੈਕਟ ਐਕਸਸ ਸਟੋਰੇਜ਼ ਡਿਵਾਇਸ, ਭਾਗ ਜਾਂ ਬਰਾਬਰ ਦੇ zSeries SCSI LUN) ਦੀ ਇੰਸਟਾਲੇਸ਼ਨ ਕਾਰਜ ਲਈ ਸਿਫਾਰਸ਼ ਕੀਤੀ ਜਾਦੀ ਹੈ। ਸਭ DASD ਡਿਸਕ ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਾਰੀ ਹੋਣੀਆਂ ਚਾਹੀਦੀਆਂ ਹਨ। ਇੰਸਟਾਲੇਸ਼ਨ ਦੇ ਬਾਅਦ, ਹੋਰ DASD ਜਾਂ SCSI (ਸਿਰਫ zSeries ਲਈ) ਡਿਸਕ ਭਾਗ ਲੋੜ ਅਨੁਸਾਰ ਸ਼ਾਮਿਲ ਜਾਂ ਹਟਾਏ ਜਾ ਸਕਦੇ ਹਨ।
| [1] | Direct Access Storage Devices (ਜਾਂ DASDs) ਹਾਰਡ ਡਿਸਕਾਂ ਹਨ, ਜੋ ਕਿ ਹਰ DASD ਲਈ ਅਧਿਕਤਮ ਤਿੰਨ ਹੀ ਭਾਗਾਂ ਲਈ ਸਹਾਇਕ ਹਨ। ਉਦਾਹਰਨ ਲਈ, dasda ਦੇ dasda[123] ਹਨ। |
| [2] | ਫਾਇਬਰ ਉੱਪਰ zFCP ਡਰਾਇਵਰ ਅਤੇ ਇੱਕ ਸਮਰਪਿਤ ਸਵਿੱਚ ਤੇ, SCSI LUN ਪੇਸ਼ ਹੋ ਸਕਦੇ ਹਨ। |