| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. Red Hat Enterprise Linux ਇੰਸਟਾਲੇਸ਼ਨ | ਅੱਗੇ |
FTP ਜਾਣਕਾਰੀ ਤਾਂ ਹੀ ਲਾਗੂ ਹੋਵੇਗੀ, ਜੇਕਰ ਤੁਸੀਂ FTP ਸਰਵਰ ਤੋਂ ਇੰਸਟਾਲ ਕਰ ਰਹੇ ਹੋ (ਮਤਲਬ ਕਿ ਜੇਕਰ ਤੁਸੀਂ FTP ਦੀ ਚੋਣ ਇੰਸਟਾਲੇਸ਼ਨ ਢੰਗ ਵਾਰਤਾਲਾਪ ਦੌਰਾਨ ਕੀਤੀ ਹੈ।)। ਇਹ ਜਾਣਕਾਰੀ ਤੁਹਾਨੂੰ FTP ਸਰਵਰ ਦੀ ਪਛਾਣ ਕਰਨ ਲਈ ਸਹਾਈ ਹੈ, ਜਿਸ ਤੋਂ ਤੁਸੀਂ Red Hat Enterprise Linux ਨੂੰ ਇੰਸਟਾਲ ਕਰ ਸਕਦੇ ਹੋ।
ਉਸ FTP ਸਾਇਟ ਦਾ ਨਾਂ ਜਾਂ IP ਸਿਰਨਾਵਾਂ ਦਿਓ, ਜਿਥੋਂ ਕਿ ਤੁਸੀਂ ਇੰਸਟਾਲ ਕਰ ਰਹੇ ਹੋ ਅਤੇ ਉਹ ਡਾਇਰੈਕਟਰੀ ਦਿਓ, ਜੋ ਕਿ RedHat/ ਡਾਇਰਕੈਟਰੀ ਰੱਖਦੀ ਹੈ (ਜੇਕਰ ਤੁਸੀਂ ਇਹ ਡਾਇਰੈਕਟਰੀ ਮਾਰਗ ਨੂੰ ਨਹੀਂ ਜਾਣਦੇ ਹੋ, ਤਾਂ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ।)। ਉਦਾਹਰਨ ਲਈ, ਜੇਕਰ FTP ਸਾਇਟ ਡਾਇਰੈਕਟਰੀ /mirrors/redhat/arch/RedHat/, ਰੱਖਦੀ ਹੈ ਤਾਂ /mirrors/redhat/arch/ ਦਿਓ (ਜਿੱਥੇ ਕਿ arch ਨੂੰ ਆਪਣੇ ਸਿਸਟਮ ਦੇ ਆਰਕੀਟੈਕਚਰ, ਜਿਵੇਂ ਕਿ i386, ia64, ppc, ਜਾਂ s390, ਨਾਲ ਤਬਦੀਲ ਕਰੋ।)। ਜੇਕਰ ਹਰ ਚੀਜ਼ ਠੀਕ ਤਰਾਂ ਨਿਰਧਾਰਿਤ ਹੈ, ਤਾਂ ਇੱਕ ਸੁਨੇਹਾ ਆਵੇਗਾ, ਜੋ ਕਿ ਵੇਖਾਏਗਾ ਕਿ base/hdlist ਪ੍ਰਾਪਤ ਕੀਤਾ ਜਾ ਰਿਹਾ ਹੈ।
ਅੱਗੇ, ਜੀ ਆਇਆਂ ਨੂੰ ਵਾਰਤਾਲਾਪ ਆਵੇਗਾ।
![]() | ਸੰਕੇਤ | |
|---|---|---|
ਤੁਸੀਂ ਡਿਸਕ ਦੀ ਥਾਂ ISO ਪ੍ਰਤੀਬਿੰਬ ਰਾਹੀ ਬਚਾ ਸਕਦੇ ਹੋ, ਜੋ ਕਿ ਪਹਿਲਾਂ ਹੀ ਸਰਵਰ ਤੇ ਨਕਲ ਕੀਤੇ ਗਏ ਹਨ। ਇਹ ਕਰਨ ਲਈ, Red Hat Enterprise Linux ਨੂੰ ISO ਪ੍ਰਤੀਬਿੰਬਾਂ ਰਾਹੀਂ ਲੂਪਬੈਕ ਮਾਊਟ ਕੀਤੇ ਬਿਨਾਂ ਇੱਕੋ ਲੜੀ ਵਿੱਚੋਂ ਇੰਸਟਾਲ ਕਰੋ। ਹਰੇਕ ISO ਪ੍ਰਤੀਬਿੰਬ ਲਈ:
|