2.22. ਇੰਸਟਾਲੇਸ਼ਨ ਮੁਕੰਮਲ

ਮੁਬਾਰਕ! ਤੁਹਾਡੀ Red Hat Enterprise Linux ਇੰਸਟਾਲੇਸ਼ਨ ਮੁਕੰਮਲ ਹੋ ਚੁੱਕੀ ਹੈ!

ਇੰਸਟਾਲੇਸ਼ਨ ਕਾਰਜ ਤੁਹਾਨੂੰ ਆਪਣੇ ਸਿਸਟਮ ਨੂੰ ਮੁੜ-ਚਾਲੂ ਕਰਨ ਲਈ ਹਦਾਇਤ ਕਰ ਰਿਹਾ ਹੈ।

ਇੱਕ ਵਾਰ ਜਦੋਂ ਇੰਸਟਾਲੇਸ਼ਨ ਮੁਕੰਮਲ ਹੋ ਗਈ ਤਾਂ, ਤੁਹਾਨੂੰ DASD, ਜਿੱਥੇ ਕਿ Red Hat Enterprise Linuxਇੰਸਟਾਲ ਹੈ, ਤੋਂ IPL (boot) ਕਰਨਾ ਚਾਹੀਦਾ ਹੈ। ਉਦਾਹਰਨ ਲਈ, 3270 ਕੋਂਨਸੋਲ ਤੇ ਤੁਸੀਂ ਕਮਾਂਡ #cp i 200 ਦੇ ਸਕਦੇ ਹੋ।

ਸੂਚਨਾਸੂਚਨਾ
 

ਇਹ ਮੰਨ ਕੇ ਤੁਸੀਂ 3270 ਕੋਂਨਸੋਲ ਬੰਦ ਕਰ ਚੁੱਕੇ ਹੋ, #cp disc ਨੂੰ #cp logout ਜਾਂ #cp log ਦੀ ਬਜਾਏ ਇਸਤੇਮਾਲ ਕਰੋ। ਇਹ Red Hat Enterprise Linux ਨੂੰ S/390 ਲਈ ਚਾਲੂ ਰੱਖਣ ਲਈ ਸਹਾਈ ਹੈ, ਜਦੋਂ ਕਿ 3270 ਕੋਂਨਸੋਲ ਨਾਲ ਜੁੜੇ ਨਹੀਂ ਹੋ।

ਇੰਸਟਾਲ ਕੀਤੇ Red Hat Enterprise Linux OS ਦੇ IPLing ਅਨੁਸਾਰ, ਤੁਸੀਂ ਸਿਸਟਮ ਤੇ telnet ਜਾਂ ssh ਰਾਹੀ ਲਾੱਗਆਨ ਕਰ ਸਕਦੇ ਹੋ। ਇਹ ਖਾਸ ਤੌਰ ਤੇ ਯਾਦ ਰੱਖਣਯੋਗ ਹੈ ਕਿ ਇੱਕ ਥਾਂ ਜਿੱਥੇ ਕਿ ਤੁਸੀਂ 3270 ਰਾਹੀਂ ਜਾਂ ਹੋਰ ਜੰਤਰ, ਜੋ ਕਿ /etc/securetty ਸੂਚੀ ਵਿੱਚ ਹਨ, ਰਾਹੀਂ ਪ੍ਰਬੰਧਕ (root ) ਦੇ ਤੌਰ ਤੇ ਲਾੱਗ ਰੱਖ ਸਕਦੇ ਹੋ। ਰਿਮੋਟ ਸਿਸਟਮ ਤੋਂ ਪ੍ਰਬੰਧਕ (root) ਦੇ ਤੌਰ ਤੇ ਲਾੱਗਆਨ ਕਰਨ ਲਈ ssh ਇਸਤੇਮਾਲ ਕਰੋ।

ਤੁਹਾਡੇ Red Hat Enterprise Linux ਨੂੰ ਪਹਿਲੀ ਵਾਰ ਰਨ-ਪੱਧਰ 5 (ਗਰਾਫਿਕਲ ਪੱਧਰ) ਤੇ ਚੱਲਣ ਉਪਰੰਤ ਸੈੱਟਅੱਪ ਏਜੰਟ ਪੇਸ਼ ਕੀਤਾ ਜਾਵੇਗਾ, ਇਹ ਤੁਹਾਨੂੰ Red Hat Enterprise Linux ਸੰਰਚਨਾ ਨਾਲ ਰੂਬਰੂ ਕਰਵਾਏਗਾ। ਇਸ ਸਹਾਇਕ ਦੇ ਇਸਤੇਮਾਲ ਕਰਨ ਨਾਲ ਤੁਸੀਂ ਆਪਣੇ ਸਿਸਟਮ ਦਾ ਸਮਾਂ ਤੇ ਮਿਤੀ ਨਿਰਧਾਰਨ, ਸਾਫਟਵੇਅਰ ਇੰਸਟਾਲ, ਆਪਣੀ ਮਸ਼ੀਨ Red Hat ਨੈੱਟਵਰਕ ਨਾਲ ਰਜਿਸਟਰ ਕਰਵਾ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ। ਸੈੱਟਅੱਪ ਏਜੰਟ ਤੁਹਾਡਾ ਵਾਤਾਵਰਣ ਸ਼ੁਰੂ ਤੇ ਸੰਰਚਿਤ ਕਰਨ ਲਈ ਸਹਾਇਕ ਹੈ, ਤਾਂ ਕਿ ਤੁਸੀਂ ਆਪਣੇ Red Hat Enterprise Linux ਨਾਲ ਤੇਜ਼ੀ ਨਾਲ ਕੰਮ ਕਰਨਾ ਆਰੰਭ ਕਰ ਸਕੋ।

ਸੈੱਟਅੱਪ ਏਜੰਟ ਦੇ ਇਸਤੇਮਾਲ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Enterprise Linux Step By Step Guide ਵਿੱਚ ਪਾਠ Getting Started ਤੇ ਜਾਓ।

ਆਪਣੀ Red Hat Enterprise Linux ਮੈਂਬਰਸ਼ਿਪ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਹਿੱਸਾ 2.23 ਵੇਖੋ।