2.9. FCP ਜੰਤਰ

FCP (ਫਾਇਬਰ ਚੈਨਲ ਪ੍ਰੋਟੋਕੋਲ) ਜੰਤਰ zSeries ਸਿਸਟਮਾਂ ਨੂੰ DASD ਜੰਤਰਾਂ ਦੀ ਬਜਾਏ SCSI ਜੰਤਰ ਇਸਤੇਮਾਲ ਲਈ ਯੋਗ ਕਰਦੇ ਹਨ।

ਆਮ ਕਰਕੇ, ਇੱਕ ਓਪਰੇਟਿੰਗ ਸਿਸਟਮ ਲੋਡ ਹੁੰਦਾ ਹੈ, ਅਤੇ ਸਵੈ-ਚਾਲਿਤ ਖੋਜ ਅਤੇ ਜੰਤਰਾਂ ਦੀ ਪ੍ਰੀਭਾਸ਼ਾ OS ਰਾਹੀਂ ਕੀਤੀ ਜਾਦੀ ਹੈ। ਪਰ, zSeries ਸਿਸਟਮਾਂ ਲਈ ਕੋਈ FCP (ਫਾਇਬਰ ਚੈਨਲ ਪ੍ਰੋਟੋਕੋਲ) ਜੰਤਰ ਦਸਤੀ ਸੰਰਚਿਤ ਕਰਨਾ ਪੈਂਦਾ ਹੈ ਤਾਂ ਕਿ ਇੰਸਟਾਲੇਸ਼ਨ ਕਾਰਜ ਜੰਤਰ ਨੂੰ ਪਛਾਣ ਸਕੇ। ਇੱਥੇ ਦਿੱਤੇ ਮੁੱਲ ਹਰ ਸਾਇਟ ਲਈ ਨਿਵੇਕਲੇ ਹੁੰਦੇ ਹਨ, ਜਿਸ ਵਿੱਚ ਉਹ ਦਿੱਤੇ ਗਏ ਹਨ।

ਹਰ ਦਿੱਤੇ ਮੁੱਲ ਦੀ ਸਹੀਂ ਹੋਣ ਲਈ ਜਾਂਚ ਕਰਨੀ ਲਾਜ਼ਮੀ ਹੈ, ਕਿਉਕਿ ਕੋਈ ਵੀ ਗਲਤੀ ਸਿਸਟਮ ਨੂੰ ਸਹੀਂ ਕੰਮ ਕਰਨ ਤੋਂ ਰੋਕ ਸਕਦੀ ਹੈ।

ਇਹਨਾਂ ਮੁੱਲਾਂ ਬਾਰੇ ਵਧੇਰੇ ਜਾਣਕਾਰੀ ਲਈ, ਤੁਹਾਡੇ ਸਿਸਟਮ ਨਾਲ ਆਏ ਜੰਤਰ ਦਸਤਾਵੇਜ਼ ਵੇਖੋ ਅਤੇ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ, ਜਿਸ ਨੇ ਇਸ ਸਿਸਟਮ ਲਈ ਨੈੱਟਵਰਕ ਨਿਰਧਾਰਿਤ ਕੀਤਾ ਹੈ।