2.3. ਇੰਸਟਾਲੇਸ਼ਨ ਕਾਰਜ ਚਲਾਉਣਾ

ਇੱਕ LPAR ਜਾਂ VM ਸਿਸਟਮ ਨੂੰ ਬੂਟ ਕਰਨ ਲਈ ਅਧਿਆਇ 1 ਵਿੱਚ ਦਿੱਤੇ ਪਗ਼ਾਂ ਤੇ ਚੱਲਦੇ ਹੋਏ, S/390 ਤੇ Linux install ਸਿਸਟਮ ਸੰਰਚਿਤ ਕਰਨ ਲਈ telnet ਜਾਂ ssh ਦਾ ਇਸਤੇਮਾਲ ਕਰੋ। ssh ਰਾਹੀਂ ਲਾੱਗਇਨ ਕਰਨਾ ਸਿਫਾਰਸ਼ੀ ਹੈ।

ਹਾਂਲਾਂਕਿ ਜਿਆਦਾਤਰ ਇੰਸਟਾਲੇਸ਼ਨ ਲਈ ਮੂਲ ਰੂਪ ਵਿੱਚ ਪਾਠ ਢੰਗ ਇੰਸਟਾਲੇਸ਼ਨ ਕਾਰਜ ਹੀ ਚੱਲਦਾ ਹੈ, ਤੁਸੀਂ ਚੋਣਵੇਂ ਰੂਪ ਵਿੱਚ NFS ਇੰਸਟਾਲੇਸ਼ਨ ਢੰਗ ਰਾਹੀਂ VM ਅਤੇ LPAR ਇੰਸਟਾਲੇਸ਼ਨ ਗਰਾਫਿਕਲ ਇੰਸ਼ਟਾਲੇਸ਼ਨ ਕਾਰਜ ਰਾਹੀਂ ਚਲਾ ਸਕਦੇ ਹੋ।

ਸੂਚਨਾਸੂਚਨਾ
 

ਜੇਕਰ ਤੁਹਾਡੇ ਕੋਲ ਇੱਕ ਹੌਲੀ ਨੈੱਟਵਰਕ ਕੁਨੈਕਸ਼ਨ ਹੈ ਜਾਂ ਤੁਸੀਂ ਇੱਕ ਪਾਠ ਆਧਾਰਿਤ ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ, ਤਾਂ parm ਫਾਇਲ ਵਿੱਚ DISPLAY= ਵੇਰੀਬਲ ਨਿਰਧਾਰਿਤ ਨਾ ਕਰੋ। ਪਾਠ ਇੰਸਟਾਲੇਸ਼ਨ ਗਰਾਫਿਕਲ ਇੰਸਟਾਲੇਸ਼ਨ ਵਰਗੀ ਹੈ, ਪਰ ਗਰਾਫਿਕਲ ਇੰਸਟਾਲੇਸ਼ਨ ਵਧੇਰੇ ਪੈਕੈਜ ਚੋਣ ਵੇਰਵਾ ਅਤੇ ਹੋਰ ਚੋਣਾਂ, ਜੋ ਕਿ ਪਾਠ ਆਧਾਰਿਤ ਇੰਸਟਾਲੇਸ਼ਨ ਵਿੱਚ ਨਹੀਂ, ਉਪਲੱਬਧ ਕਰਵਾਉਦੀ ਹੈ। ਜੇਕਰ ਸੰਭਵ ਹੋਵੇ ਤਾਂ ਗਰਾਫਿਕਲ ਇੰਸਟਾਲੇਸ਼ਨ ਹੀ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਜਾਦੀ ਹੈ।

ਗਰਾਫਿਕਲ ਇੰਸਟਾਲੇਸ਼ਨ ਚਲਾਉਣ ਲਈ, ਇੱਕ ਵਰਕਸਟੇਸ਼ਨ ਇਸਤੇਮਾਲ ਕਰੋ, ਜਿਸ ਤੇ ਇੱਕ X ਝਰੋਖਾ ਸਿਸਟਮ ਸਰਵਰ ਜਾਂ VNC ਕਲਾਂਇਟ ਇੰਸਟਾਲ ਹੋਵੇ। ਇੱਕ SSH ਕਲਾਂਇਟ ਦਾ ਇਸਤੇਮਾਲ ਕਰੋ, ਜੋ ਕਿ X11 forwarding ਜਾਂ ਇੱਕ Telnet ਕਲਾਂਇਟ ਸਵੀਕਾਰ ਕਰਦਾ ਹੈ। SSH ਵਿੱਚ ਇਸ ਦੇ ਸੁਰੱਖਿਆ ਫੀਚਰਾਂ ਅਤੇ forward X ਅਤੇ VNC ਅਜਲਾਸ ਸਹੂਲਤਾਂ ਹੋਣ ਕਰਕੇ ਇਸ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਦੀ ਹੈ। ਆਪਣੇ SSH ਕਲਾਂਇਟ ਵਿੱਚ X11 forwarding ਨੂੰ Linux image ਨਾਲ ਜੁੜਨ ਤੋਂ ਪਹਿਲਾਂ ਯੋਗ ਕਰੋ (z/VM ਤੇ Linux guest ਚੱਲਦਾ ਹੋਵੇ)।

2.3.1. X11 Forwarding ਦਾ ਇਸਤੇਮਾਲ ਕਰਕੇ ਇੰਸਟਾਲ ਕਰਨਾ

ਉਦਾਹਰਨ ਲਈ, Linux ਪ੍ਰਤੀਬਿੰਬ ਨਾਲ ਕੁਨੈਕਟ ਹੋਣ ਅਤੇ OpenSSH ਦਾ ਇਸਤੇਮਾਲ ਕਰਕੇ ਲੀਨਕਸ (Linux) ਵਰਕਸਟੇਸ਼ਨ ਤੇ X11 forwarding ਨਾਲ ਗਰਾਫਿਕਲ ਇੰਸਟਾਲੇਸ਼ਨ ਕਾਰਜ ਵੇਖਣ ਲਈ, ਵਰਕਸਟੇਸ਼ਨ ਸ਼ੈੱਲ ਪ੍ਰਾਉਟ ਤੇ ਇਹ ਲਿਖੋ:

ssh -X linuxvm.example.com

-X ਚੋਣ X11 forwarding ਯੋਗ ਕਰਦਾ ਹੈ।

ਗਰਾਫਿਕਲ ਇੰਸਟਾਲੇਸ਼ਨ ਕਾਰਜ ਸ਼ੁਰੂ ਨਹੀਂ ਹੋਵੇਗਾ, ਜੇਕਰ ਤੁਸੀਂ ਆਪਣਾ DNS ਜਾਂ ਮੇਜ਼ਬਾਨ ਨਾਂ ਠੀਕ ਤਰਾਂ ਨਿਰਧਾਰਿਤ ਨਾ ਕੀਤਾ, ਜਾਂ Linux ਪ੍ਰਤੀਬਿੰਬ ਕਾਰਜ ਨੂੰ ਤੁਹਾਡੇ ਦਰਿਸ਼ ਤੇ ਖੋਲਣ ਲਈ ਸਹਾਇਕ ਨਾ ਹੋਵੇ। ਤੁਸੀਂ ਇਸ ਨੂੰ ਸਹੀ DISPLAY= ਵੇਰੀਬਲ ਨਿਰਧਾਰਿਤ ਕਰਕੇ ਟਾਲ ਕਰ ਸਕਦੇ ਹੋ। ਮੁੱਲ ਫਾਇਲ ਵਿੱਚ DISPLAY=workstationname:0.0 ਮੁੱਲ ਸ਼ਾਮਿਲ ਕਰੋ, ਜਿੱਥੇ ਕਿ workstationname ਨੂੰ Linux ਪ੍ਰਤੀਬਿੰਬ ਨਾਲ ਜੁੜੇ ਕਲਾਂਇਟ ਵਰਕਸਟੇਸ਼ਨ ਦੇ ਮੇਜ਼ਬਾਨ-ਨਾਂ ਨਾਲ ਤਬਦੀਲ ਕਰੋ। ਸਥਾਨਿਕ ਵਰਕਸਟੇਸ਼ਨ ਤੇ xhost +linuxvm ਕਮਾਂਡ ਲੀਨਕਸ (Linux) ਪ੍ਰਤੀਬਿੰਬ ਨੂੰ ਵਰਕਸਟੇਸ਼ਨ ਨਾਲ ਜੁੜਨ ਲਈ ਸਹਾਇਕ ਹੈ।

ਜੇਕਰ ਗਰਾਫਿਕਲ ਇੰਸਟਾਲੇਸ਼ਨ NFS ਰਾਹੀਂ ਸਵੈ-ਚਾਲਿਤ ਸ਼ੁਰੂ ਨਹੀਂ ਹੁੰਦੀ ਹੈ, ਫਾਇਲ parm ਵਿੱਚ DISPLAY= ਵੇਰੀਬਲ ਵਿਵਸਥਾ ਦੀ ਜਾਂਚ ਕਰੋ। ਜੇਕਰ ਇੱਕ VM ਇੰਸਟਾਲੇਸ਼ਨ ਕਰ ਰਹੇ ਹੋ, reader ਤੇ ਨਵੀਂ parm ਫਾਇਲ ਨੂੰ ਲੋਡ ਕਰਨ ਲਈ ਇੰਸਟਾਲੇਸ਼ਨ ਮੁੜ-ਚਲਾਉ। ਹੋਰ, X11 forwarded ਦਰਿਸ਼ ਚਲਾਉਣ ਦੌਰਾਨ ਇਹ ਯਕੀਨੀ ਬਣਾ ਲਵੋ ਕਿ ਵਰਕਸਟੇਸ਼ਨ ਮਸ਼ੀਨ ਤੇ X ਸਰਵਰ ਚੱਲ ਰਿਹਾ ਹੈ। ਅੰਤ ਵਿੱਚ, ਇਹ ਯਕੀਨੀ ਬਣਾ ਲਵੋ ਕਿ NFS ਇੰਸਟਾਲੇਸ਼ਨ ਢੰਗ ਚੁਣਿਆ ਹੈ, ਕਿਉਕਿ ਇਹੀ ਹੀ ਉਹ ਢੰਗ ਹੈ, ਜੋ ਕਿ ਗਰਾਫਿਕਲ ਇੰਸਟਾਲੇਸ਼ਨ ਲਈ ਸਹਿਯੋਗੀ ਹੈ।

2.3.2. VNC ਰਾਹੀਂ ਇੰਸਟਾਲ ਕਰਨਾ

ਜੇਕਰ ਤੁਸੀਂ ਇੱਕ VNC ਵਰਤ ਰਹੇ ਹੋ, ਤਾਂ workstation SSH ਟਰਮੀਨਲ ਤੇ ਇੱਕ ਸੁਨੇਹਾ ਤੁਹਾਨੂੰ VNC ਕਲਾਂਇਟ ਦਰਸ਼ਕ ਸ਼ੁਰੂ ਅਤੇ VNC ਦਰਿਸ਼ ਹਦਾਇਤਾਂ ਦੇਣ ਲਈ ਪੁੱਛੇਗਾ। SSH ਟਰਮੀਨਲ ਤੋਂ VNC ਕਲਾਂਇਟ ਦਰਸ਼ਕ ਲਈ ਹਦਾਇਤਾਂ ਦਿਓ ਅਤੇ ਇੰਸਟਾਲੇਸ਼ਨ ਸ਼ੁਰੂ ਕਰਨ ਲਈ ਲੀਨਕਸ (Linux) ਪ੍ਰਤੀਬਿੰਬ ਨਾਲ ਕੁਨੈਕਟ ਹੋਵੋ।

ਇੱਕ ਵਾਰ ਤੁਸੀਂ ਲੀਨਕਸ (Linux) ਪ੍ਰਤੀਬਿੰਬ ਵਿੱਚ ਲਾੱਗਆਨ ਕਰ ਲਿਆ ਤਾਂ, loader ਕਮਾਂਡ ਇੰਸਟਾਲੇਸ਼ਨ ਕਾਰਜ ਨੂੰ ਸ਼ੁਰੂ ਕਰ ਦੇਵੇਗੀ।

ਜਦੋਂ loader ਕਮਾਂਡ ਸ਼ੁਰੂ ਹੁੰਦੀ ਹੈ, ਇੰਸਟਾਲੇਸ਼ਨ ਢੰਗ ਦੀ ਚੋਣ ਕਰਨ ਲਈ ਕਈ ਪਰਦੇ ਆਉਦੇ ਹਨ।