| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਜਾਣ ਪਛਾਣ | ਅੱਗੇ |
ਇਸ ਦਸਤਾਵੇਜ਼ ਇੱਕ VM and LPAR - ਆਧਾਰਿਤ ਇੰਸਟਾਲੇਸ਼ਨ ਲਈ ਕੇਂਦਰਿਤ ਹੈ ਅਤੇ ਉਪਭੋਗਤਾ (ਦੋਵੇਂ ਨਵੇਂ ਅਤੇ ਪੁਰਾਣੇ) ਲਈ ਉੱਤਮ ਹੈ, ਜੋ ਕਿ ਤੇਜ਼ ਅਤੇ ਸਧਾਰਨ ਇੰਸਟਾਲੇਸ਼ਨ ਹੱਲ ਚਾਹੁੰਦੇ ਹਨ। ਇਹ ਤੁਹਾਨੂੰ ਆਪਣਾ ਸਿਸਟਮ ਤਿਆਰ ਕਰਨ ਅਤੇ Red Hat Enterprise Linux ਦੀ ਇੰਸਟਾਲੇਸ਼ਨ ਨਾਲ ਜਾਣ ਪਛਾਣ ਕਰਨ ਲਈ ਸਹਾਇਕ ਹੈ।
Red Hat Enterprise Linux ਵਿੱਚ ਕਈ ਇੰਸਟਾਲੇਸ਼ਨ CD-ROM ਸ਼ਾਮਿਲ ਹਨ। ਯਾਦ ਰੱਖੋ ਕਿ ਸਿਰਫ਼ ਪਹਿਲੀ CD-ROM (CD #1) ਹੀ ਬੂਟ ਕਰਨ ਯੋਗ ਹੈ। ਹੋਰ ਇੰਸਟਾਲੇਸ਼ਨ CD-ROM ਵੀ ਚਾਹੀਦੀਆਂ ਹਨ, ਭਾਵੇਂ ਕਿ ਨਿਊਨਤਮ ਇੰਸਟਾਲੇਸ਼ਨ ਹੀ ਕਿਉਂ ਨਾ ਕਰਨੀ ਹੋਵੇ। Red Hat ਅਨਪੂਰਕ CD-ROM, ਜੋ ਕਿ ਸਭ ਪੈਕੇਜਾਂ ਲਈ ਸਰੋਤ RPM ਅਤੇ ਦਸਤਾਵੇਜ਼ ਰੱਖਦੀਆਂ ਹਨ, ਦੇ ਨਾਲ ਨਾਲ ਲੀਨਕਸ ਐਪਲੀਕੇਸ਼ਨ ਸੀਡੀ (LACD) ਵੀ ਉਪਲੱਬਧ ਕਰਵਾਉਂਦਾ ਹੈ।
ਜੇਕਰ ਤੁਸੀਂ ਇੱਕ ਤਜਰਬੇਕਾਰ ਉਪਭੋਗਤਾ ਹੋ ਅਤੇ ਤੁਹਾਨੂੰ ਮੁੱਢਲੀ ਜਾਣਕਾਰੀ ਵੇਖਣ ਦੀ ਲੋੜ ਨਹੀਂ ਹੈ, ਤਾਂ ਤੁਸੀਂ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਲਈ ਅਧਿਆਇ 2 ਤੇ ਜਾ ਸਕਦੇ ਹੋ।
ਜੇਕਰ ਤੁਹਾਨੂੰ Red Hat Enterprise Linux ਇੰਸਟਾਲੇਸ਼ਨ ਗਾਇਡ ਵਿੱਚ ਕੋਈ ਲਿਖਣ ਸੰਬੰਧੀ ਗਲਤੀ ਲੱਭਦੀ ਹੈ ਜਾਂ ਇਸ ਦਸਤਾਵੇਜ਼ ਨੂੰ ਬੇਹਤਰ ਬਣਾਉਣ ਲਈ ਕੋਈ ਸੁਝਾਅ ਹੈ, ਤਾਂ ਅਸੀਂ ਤੁਹਾਡੇ ਕੋਲੋਂ ਸੁਣਨ ਲਈ ਉਤਾਵਲੇ ਰਹਾਂਗੇ। ਬੱਗਜੀਲਾ ਤੇ ਭਾਗ rhel-ig-s390 ਬਾਰੇ ਇੱਕ ਬੱਗ ਰਿਪਰੋਟ ਦਿਉ:
http://bugzilla.redhat.com/bugzilla/ |
ਬੱਗ ਜਾਣਕਾਰੀ ਦੇਣ ਸਮੇਂ, ਕਿਰਪਾ ਕਰਕੇ ਦਸਤਾਵੇਜ਼ ਦੀ ਇਹ ਪਛਾਣ ਦੇਣੀ ਨਾ ਭੁੱਲਣਾ:
rhel-ig-s390(EN)-4-HTML-RHI (2004-09-24T13:10) |
ਜੇਕਰ ਤੁਹਾਡੇ ਕੋਲ ਦਸਤਾਵੇਜ਼ ਨੂੰ ਉੱਤਮ ਬਣਾਉਣ ਲਈ ਕੋਈ ਸੁਝਾਅ ਹੈ, ਤਾਂ ਇਸ ਦਾ ਵੇਰਵਾ ਦੇਣ ਸਮੇਂ ਸਪਸ਼ਟ ਜਾਣਕਾਰੀ ਦਿਉ। ਜੇਕਰ ਤੁਹਾਨੂੰ ਕੋਈ ਗਲਤੀ ਲੱਭੀ ਹੈ, ਤਾਂ ਕਿਰਪਾ ਕਰਕੇ ਭਾਗ ਨੰਬਰ ਅਤੇ ਆਲੇ ਦੁਆਲੇ ਦਾ ਪਾਠ ਸ਼ਾਮਿਲ ਕਰੋ, ਤਾਂ ਕਿ ਅਸੀਂ ਸੌਖੀ ਤਰ੍ਹਾਂ ਲੱਭ ਸਕੀਏ।
ਜੇਕਰ ਤੁਹਾਨੂੰ ਇੱਕ ਸਹਿਯੋਗ ਸਵਾਲ (ਉਦਾਹਰਨ ਲਈ, ਜੇਕਰ ਤੁਹਾਨੂੰ X ਸੰਰਚਨਾ ਲਈ ਸਹਾਇਤਾ ਦੀ ਲੋੜ ਹੈ ਜਾਂ ਤੁਸੀਂ ਆਪਣੀ ਹਾਰਡ ਡਿਸਕ ਦੇ ਭਾਗ ਬਣਾਉਣ ਲਈ ਯਕੀਨੀ ਨਹੀਂ ਹੋ), ਤਾਂ ਤੁਸੀਂ ਆਪਣੀ ਮੈਂਬਰਸ਼ਿਪ ਆਨਲਾਇਨ ਸਹਿਯੋਗ ਸਿਸਟਮ ਨਾਲ ਇੱਥੇ ਰਜਿਸਟਰ ਕਰਵਾ ਸਕਦੇ ਹੋ:
http://www.redhat.com/apps/activate/ |