2.16. ਭਾਸ਼ਾ ਸਹਾਇਤਾ ਚੋਣ

ਤੁਸੀਂ ਆਪਣੇ ਸਿਸਟਮ ਤੇ ਕਈ ਭਾਸ਼ਾਵਾਂ ਨੂੰ ਇੰਸਟਾਲ ਤੇ ਇਸਤੇਮਾਲ ਕਰ ਸਕਦੇ ਹੋ।

ਤੁਹਾਨੂੰ ਮੂਲ ਰੂਪ ਵਿੱਚ ਇਸਤੇਮਾਲ ਕਰਨ ਲਈ ਭਾਸ਼ਾ ਦੀ ਚੋਣ ਕਰਨੀ ਲਾਜ਼ਮੀ ਹੈ। ਇਹ ਮੂਲ ਭਾਸ਼ਾ, ਉਹ ਭਾਸ਼ਾ ਹੈ, ਜੋ ਕਿ ਇੱਕ ਵਾਰ ਸਿਸਟਮ ਤੇ ਇੰਸਟਾਲੇਸ਼ਨ ਮੁਕੰਮਲ ਹੋਣ ਉਪਰੰਤ ਇਸਤੇਮਾਲ ਕੀਤੀ ਜਾਵੇਗੀ। ਅਕਸਰ ਮੂਲ ਭਾਸ਼ਾ, ਉਹ ਭਾਸ਼ਾ ਹੁੰਦੀ ਹੈ, ਜੋ ਕਿ ਤੁਸੀਂ ਇੰਸਟਾਲੇਸ਼ਨ ਦੌਰਾਨ ਚੁਣੀ ਸੀ।

ਜੇਕਰ ਤੁਸੀਂ ਇਸ ਇੰਸ਼ਟਾਲੇਸ਼ਨ ਦੌਰਾਨ ਹੋਰ ਭਾਸ਼ਾਵਾਂ ਚੁਣੀਆਂ, ਤਾਂ ਤੁਸੀਂ ਇੰਸਟਾਲੇਸ਼ਨ ਬਾਅਦ ਮੂਲ ਭਾਸ਼ਾ ਤਬਦੀਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਸਿਸਟਮ ਤੇ ਸਿਰਫ ਇੱਕ ਹੀ ਭਾਸ਼ਾ ਇਸਤੇਮਾਲ ਕਰਨ ਜਾ ਰਹੇ ਹੋ ਤਾਂ ਤੁਸੀਂ ਸਿਰਫ਼ ਉਸੇ ਭਾਸ਼ਾ ਦੀ ਚੋਣ ਕਰਕੇ ਕਾਫ਼ੀ ਡਿਸਕ ਥਾਂ ਦੀ ਬੱਚਤ ਕਰ ਸਕਦੇ ਹੋ।

ਸਾਵਧਾਨਸਾਵਧਾਨ
 

ਜੇਕਰ ਤੁਸੀਂ ਸਿਰਫ਼ ਇੱਕ ਹੀ ਭਾਸ਼ਾ ਚੁਣੀ, ਤਾਂ ਤੁਸੀਂ ਇੰਸਟਾਲੇਸ਼ਨ ਦੇ ਮੁਕੰਮਲ ਹੋਣ ਉਪਰੰਤ ਨਿਰਧਾਰਿਤ ਭਾਸ਼ਾ ਹੀ ਇਸਤੇਮਾਲ ਕਰ ਸਕਦੇ ਹੋ।

ਚਿੱਤਰ 2-13. ਭਾਸ਼ਾ ਸਹਾਇਤਾ ਚੋਣ

ਆਪਣੇ ਸਿਸਟਮ ਤੇ ਇੱਕ ਤੋਂ ਵਧੇਰੇ ਭਾਸ਼ਾਵਾਂ ਚੁਣਨ ਲਈ, ਜਾਂ ਤਾਂ ਖਾਸ ਭਾਸ਼ਾਵਾਂ ਹੀ ਚੁਣੋ ਜਾਂ ਸਾਰੀਆਂ ਉਪਲੱਬਧ ਭਾਸ਼ਾਵਾਂ ਨੂੰ ਆਪਣੇ Red Hat Enterprise Linux ਸਿਸਟਮ ਤੇ ਇੰਸਟਾਲ ਕਰਨ ਲਈ ਚੁਣੋ।

ਮੁੜ-ਨਿਰਧਾਰਨ ਬਟਨ ਨੂੰ ਆਪਣੀ ਚੋਣ ਨੂੰ ਰੱਦ ਕਰਨ ਲਈ ਇਸਤੇਮਾਲ ਕਰੋ, ਜੋ ਕਿ ਮੂਲ ਤੇ ਵਾਪਿਸ ਕਰ ਦੇਵੇਗੀ, ਸਿਰਫ ਉਸੇ ਭਾਸ਼ਾ ਤੇ, ਜੋ ਕਿ ਤੁਸੀਂ ਇੰਸਟਾਲੇਸ਼ਨ ਦੌਰਾਨ ਚੁਣੀ ਸੀ।

ਸੰਕੇਤਸੰਕੇਤ
 

ਆਪਣੀ ਇੰਸਟਾਲੇਸ਼ਨ ਮੁਕੰਮਲ ਹੋਣ ਉਪਰੰਤ, ਭਾਸ਼ਾ ਸੰਰਚਨਾ ਨੂੰ ਤਬਦੀਲ ਕਰਨ ਲਈ ਭਾਸ਼ਾ ਸੰਰਚਨਾ ਸੰਦ ਇਸਤੇਮਾਲ ਕਰੋ।

ਭਾਸ਼ਾ ਸੰਰਚਨਾ ਸੰਦ ਨੂੰ ਸ਼ੁਰੂ ਕਰਨ ਲਈ ਸ਼ੈੱਲ ਪ੍ਰਾਉਟ ਤੇ system-config-language ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ ਤੁਹਾਨੂੰ ਜਾਰੀ ਰਹਿਣ ਲਈ ਪ੍ਰਬੰਧਕ (root) ਦਾ ਗੁਪਤ-ਕੋਡ ਦੇਣਾ ਪਵੇਗਾ।