1.2. ਬੂਟ ਢੰਗ ਬਾਰੇ ਮੁੱਢਲੀ ਜਾਣਕਾਰੀ

ਇੰਸਟਾਲੇਸ਼ਨ ਲਈ ਤਿਆਰੀ ਕਰਨ ਲਈ, ਤੁਹਾਡੇ ਕੋਲ ਲੀਨਕਸ (Linux) ਕਰਨਲ (kernel.img), ram ਡਿਸਕ (initrd.img), ਇੱਕ CMS ਸੰਰਚਨਾ ਫਾਇਲ (generic.conf) ਅਤੇ ਇੱਕ ਮੁੱਲ ਫਾਇਲ ਲਾਜ਼ਮੀ ਹੋਣੀ ਚਾਹੀਦੀ ਹੈ। ਸਧਾਰਨ ਮੁੱਲ ਅਤੇ CMS ਸੰਰਚਨਾ ਫਾਇਲਾਂ (generic.prm ਅਤੇ generic.conf) ਉਪਲੱਬਧ ਕਰਵਾਈਆਂ ਜਾਦੀਆਂ ਹਨ। ਤੁਹਾਨੂੰ CMS ਸੰਰਚਨਾ ਫਾਇਲ ਵਿੱਚ ਸੋਧ ਕਰਕੇ ਆਪਣੇ DASD ਬਾਰੇ ਜਾਣਕਾਰੀ ਸ਼ਾਮਿਲ ਕਰਨੀ ਚਾਹੀਦੀ ਹੈ। ਤੁਸੀਂ ਆਪਣੀ ਨੈੱਟਵਰਕ ਸੰਰਚਨਾ ਬਾਰੇ ਵੀ ਕੁਝ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। ਇੱਕ ਵਾਰ S/390 ਸ਼ੁਰੂ ਹੋਣ ਉਪਰੰਤ, ਨੈੱਟਵਰਕਿੰਗ ਸੰਰਚਿਤ ਹੋ ਜਾਵੇਗੀ। ਤਦ ਤੁਸੀਂ ਹੋਰ ਕੰਪਿਊਟਰ ਤੇ telnet ਜਾਂ ssh ਨੂੰ ਆਪਣੇ Red Hat Enterprise Linux ਇੰਸਟਾਲੇਸ਼ਨ ਪ੍ਰਤੀਬਿੰਬ ਵਿੱਚ ਲਾੱਗਆਨ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਹੁਣ ਤੁਸੀਂ Red Hat Enterprise Linux ਨੂੰ ਇੰਸਟਾਲ ਕਰਨ ਲਈ ਇੱਕ ਇੰਸਟਾਲੇਸ਼ਨ ਸਕ੍ਰਿਪਟ ਸ਼ੁਰੂ ਕਰ ਸਕਦੇ ਹੋ।

ਸੂਚਨਾਸੂਚਨਾ
 

CMS ਸੰਰਚਨਾ ਫਾਇਲ Red Hat Enterprise Linux 4 ਲਈ ਨਵੀਂ ਫਾਇਲ ਹੈ। ਪਹਿਲਾਂ ਜਾਰੀ ਵਰਜਨ ਇਸਤੇਮਾਲ ਕਰਨ ਵਾਲਿਆਂ ਨੇ ਇਹ ਤਬਦੀਲੀ ਵੇਖੀ ਹੈ। ਇਹ ਨਵੀਂ ਫਾਇਲ ਵੇਰਵੇ ਸਾਹਿਤ ਅਧਿਆਇ 1 ਵਿੱਚ ਵੇਖ ਸਕਦੇ ਹੋ।