| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 1. ਤੁਹਾਡੇ ਲਈ ਸ਼ੁਰੂਆਤੀ ਪਗ਼ | ਅੱਗੇ |
Support Element Workplace ਤੇ ਇੱਕ ਓਪਰੇਟਿੰਗ ਸਿਸਟਮ ਤੋਂ ਇੱਕ LPAR ਇੰਸਟਾਲ ਕਰਨ ਦੇ ਲੋੜੀਦੇ ਅਧਿਕਾਰਾਂ ਨਾਲ ਇੱਕ ਉਪਭੋਗਤਾ ਦੇ ਤੌਰ ਤੇ ਲਾੱਗਆਨ ਕਰੋ।
Images ਚੁਣੋ, ਤਦ ਜਿਸ LPAR ਨੂੰ ਤੁਸੀਂ ਇੰਸਟਾਲ ਕਰਨਾ ਚਾਹੁੰਦੇ ਹੋ, ਚੁਣੋ।
CPC Recovery ਮੇਨੂ ਤੇ ਜਾਣ ਲਈ ਫਰੇਮ ਵਿੱਚ ਸੱਜੀ ਬਾਹੀ ਤੇ ਏਧਰ-ਓਧਰ ਜਾਣ ਲਈ ਤੀਰ ਇਸਤੇਮਾਲ ਕਰੋ।
Load from CD-ROM or Server ਨੂੰ ਦੋ ਵਾਰ ਦਬਾਉ।
ਅਗਲੇ ਵਾਰਤਾਲਾਪ ਵਿੱਚ, FTP Source ਚੁਣੋ ਅਤੇ ਹੇਠ ਦਿੱਤੀ ਜਾਣਕਾਰੀ ਭਰੋ:
ਜਿਸ FTP ਸਰਵਰ ਤੋਂ ਤੁਸੀਂ ਇੰਸਟਾਲ ਕਰਨਾ ਚਾਹੁੰਦੇ ਹੋ, ਦਾ ਮੇਜ਼ਬਾਨ ਨਾਂ ਜਾਂ IP ਸਿਰਨਾਵਾਂ (ਉਦਾਹਰਨ ਲਈ, ftp.redhat.com)
FTP ਸਰਵਰ ਤੇ ਤੁਹਾਡਾ ਉਪਭੋਗਤਾ ਨਾਂ (ਜਾਂ anonymous)
ਤੁਹਾਡਾ ਗੁਪਤ-ਕੋਡ (ਜੇਕਰ ਤੁਸੀਂ anonymous ਦੇ ਤੌਰ ਤੇ ਲਾੱਗਆਨ ਕਰ ਰਹੇ ਹੋ ਤਾਂ ਆਪਣਾ ਈ-ਪੱਤਰ ਸਿਰਨਾਵਾਂ)
ਇਹ ਖੇਤਰ ਖਾਲੀ ਰਹਿਣ ਦਿਓ
FTP ਸਰਵਰ ਤੇ ਡਾਇਰੈਕਟਰੀ, ਜੋ ਕਿ S/390 ਲਈ Red Hat Enterprise Linux ਰੱਖਦੀ ਹੈ (ਉਦਾਹਰਨ ਲਈ /pub/redhat/linux/rawhide/s390)
Continue ਦਬਾਉ।
ਹੇਠ ਦਿੱਤੇ ਝਰੋਖੇ ਵਿੱਚ, redhat.ins ਦੀ ਮੂਲ ਚੋਣ ਰੱਖੋ ਅਤੇ Continue ਚੁਣੋ।
ਜਾਰੀ ਰੱਖਣ ਲਈ ਹਿੱਸਾ 1.8 ਵੇਖੋ।