| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 1. ਤੁਹਾਡੇ ਲਈ ਸ਼ੁਰੂਆਤੀ ਪਗ਼ | ਅੱਗੇ |
z/VM ਤੇ ਲੀਨਕਸ (Linux) ਮਹਿਮਾਨ ਖਾਤੇ ਵਾਂਗ ਲਾੱਗਆਨ ਕਰੋ। ਤੁਸੀਂ x3270 ਜਾਂ c3270 (Red Hat Enterprise Linux ਵਿਚੋਂ x3270-text ਪੈਕੇਜ ਤੋਂ) ਨੂੰ ਹੋਰ ਲੀਨਕਸ (Linux) ਸਿਸਟਮ ਤੋਂ z/VM ਤੇ ਲਾੱਗਆਨ ਕਰ ਸਕਦੇ ਹੋ। ਬਦਲਵੇਂ ਰੂਪ ਵਿੱਚ, S/390 ਪ੍ਰਬੰਧਨ ਕੋਂਨਸੋਲ ਤੇ OS/2 3270 ਟਰਮੀਨਲ ਸਮਰੂਪ ਦੀ ਵਰਤੋਂ ਕਰੋ। ਜੇਕਰ ਤੁਸੀਂ ਇੱਕ Windows ਆਧਾਰਿਤ ਮਸ਼ੀਨ ਦਾ ਇਸਤੇਮਾਲ ਕਰ ਰਹੇ ਹੋ, Jolly Giant (http://www.jollygiant.com/) ਇੱਕ SSL-enabled 3270 ਸਮਰੂਪ ਉਪਲੱਬਧ ਕਰਵਾਉਦੀ ਹੈ।
ਜੇਕਰ ਤੁਸੀਂ CMS ਮੋਡ ਵਿੱਚ ਨਹੀਂ ਹੋ ਤਾਂ ਹੁਣ ਜਾਓ।
i cms |
ਜੇਕਰ ਲੋੜ ਪਵੇ ਤਾਂ, z/VM's TCP/IP ਸੰਦ ਰੱਖਣ ਵਾਲੇ ਜੰਤਰ ਨੂੰ ਆਪਣੀ CMS ਡਿਸਕ ਵਿੱਚ ਸ਼ਾਮਿਲ ਕਰੋ। ਉਦਾਹਰਨ ਲਈ:
vmlink tcpmaint 592 592 |
ਜੇਕਰ ਕਿਸੇ qdio/qeth ਆਧਾਰਿਤ ਨੈੱਟਵਰਕ ਕੁਨੈਕਸ਼ਨ ਕਿਸਮ (ਜਿਵੇਂ ਕਿ OSA express ਜਾਂ hipersockets) ਦਾ ਇਸਤੇਮਾਲ ਕਰਨਾ ਹੈ, ਤਾਂ VM guest qioassist ਮੁੱਲ ਨੂੰ off ਕਰ ਦਿਓ:
set qioassist off |
FTP ਰਾਹੀਂ Red Hat Enterprise Linux ਬੂਟ ਪ੍ਰਤੀਬਿੰਬ (kernel.img ਅਤੇ initrd.img) ਰੱਖਣ ਵਾਲੀ ਮਸ਼ੀਨ ਤੇ ਲਾੱਗ ਆਨ ਕਰੋ ਅਤੇ ਹੇਠ ਦਿੱਤੀਆਂ ਕਮਾਂਡਾਂ ਚਲਾਉ ((repl ਚੋਣ ਇਸਤੇਮਾਲ ਕਰੋ, ਜੇ ਕਰ ਤੁਸੀਂ ਮੌਜੂਦਾ kernel.img ਅਤੇ initrd.img ਪ੍ਰਤੀਬਿੰਬ ਫਾਇਲਾਂ ਤੇ ਉੱਪਰ ਲਿਖਣਾ ਚਾਹੁੰਦੇ ਹੋ):
cd /location/of/boot/images/
locsite fix 80
bin
get kernel.img (repl
get initrd.img (repl
ascii
get redhat.parm (repl
quit
ਹੁਣ ਤੁਸੀਂ ਮੁੱਲ ਫਾਇਲ (ਉਦਾਹਰਨ ਲਈ redhat.parm) ਬਣਾ ਸਕਦੇ ਹੋ। ਨਮੂਨਾ parm ਫਾਇਲਾਂ ਲਈ ਅੰਤਿਕਾ B ਵੇਖੋ। ਹੇਠਾਂ ਇੱਕ parm ਫਾਇਲ ਦੇ ਭਾਗਾਂ ਦਾ ਵਰਣਨ ਦਿੱਤਾ ਹੈ।
ਮੁੱਲ ਫਾਇਲ ਵਿੱਚ ਕੁੱਲ 32 ਮੁੱਲਾਂ ਦੀ ਸੀਮਾ ਹੈ। ਮੁੱਲ ਫਾਇਲਾਂ ਨਾਲ ਇਸ ਕਮੀ ਨੂੰ ਪੂਰਾ ਕਰਨ ਲਈ CMS DASD ਤੇ ਇੱਕ ਨਵੀਂ ਸੰਰਚਨਾ ਫਾਇਲ ਦੀ ਸ਼ੁਰੂਆਤ ਨੈੱਟਵਰਕ ਸੈੱਟਅੱਪ ਅਤੇ DASD ਨਿਰਧਾਰਨ ਦੀ ਸੰਰਚਨਾ ਕਰਨ ਲਈ ਲੋੜ ਹੈ।
ਇੱਕ .parm ਫਾਇਲ ਹਾਲੇ ਵੀ real ਕਰਨਲ ਮੁੱਲ ਲਈ ਲੋੜੀਦੀ ਹੈ, ਉਦਾਹਰਨ ਲਈ root=/dev/ram0 ro ip=off ramdisk_size=40000 ਅਤੇ ਇੱਕਲੇ ਮੁੱਲ, ਜਿਨਾਂ ਨੂੰ ਹਾਲੇ ਵੇਰੀਬਲ ਦਿੱਤੇ ਨਹੀਂ ਗਏ ਹਨ, ਜਿਵੇਂ ਕਿ vnc। ਦੋ ਨਵੇਂ ਮੁੱਲ, ਜੋ ਕਿ ਨਵੀਂ ਸੰਰਚਨਾ ਫਾਇਲ ਤੇ ਇੰਸਟਾਲੇਸ਼ਨ ਕਾਰਜ ਵੱਲ ਨਿਰਦੇਸ਼ਿਤ ਕਰਦੇ ਹਨ, .parm ਫਾਇਲ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ:
CMSDASD=191 CMSCONFFILE=redhat.conf |
CMSDASD ਇੱਕ CMS ਫਾਰਮਿਟਿਡ DASD ਦਾ ਜੰਤਰ ID ਹੈ, ਜੋ ਕਿ ਸੰਰਚਨਾ ਫਾਇਲ ਰੱਖਦਾ ਹੈ। CMSDASD ਮੇਨਫਰੇਮ ਉਪਭੋਗਤਾ ਦਾ '$HOME' DASD 191 ਹੈ। ਸੰਰਚਨਾ ਫਾਇਲ ਦਾ ਨਾਂ CMSCONFFILE ਨਾਲ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਸਭ ਅੱਖਰ ਛੋਟੇ ਹੋਣੇ ਚਾਹੀਦੇ ਹਨ।
CMSCONFFILE ਦਾ ਸੰਟੈਕਸ ਹਰ ਸਤਰ ਲਈ, variable="value" ਜੋੜੇ ਵਾਲੀ bash ਸ਼ੈਲੀ ਵਰਗਾ ਹੈ।
ਉਦਾਹਰਨ ਲਈ redhat.parm ਫਾਇਲ:
root=/dev/ram0 ro ip=off ramdisk_size=40000 CMSDASD=191 CMSCONFFILE=redhat.conf vnc |
ਉਦਾਹਰਨ ਲਈ redhat.exec ਫਾਇਲ:
/* */ 'cl rdr' 'purge rdr all' 'spool punch * rdr' 'PUNCH KERNEL IMG A (NOH' 'PUNCH REDHAT PARM A (NOH' 'PUNCH INITRD IMG A (NOH' 'ch rdr all keep nohold' 'i 00c' |
ਉਦਾਹਰਨ ਲਈ redhat.conf ਫਾਇਲ:
HOSTNAME="foobar.zSeries.example.com" DASD="200-203" NETTYPE="qeth" IPADDR="192.168.17.115" SUBCHANNELS="0.0.0600,0.0.0601,0.0.0602" PORTNAME="FOOBAR" NETWORK="192.168.17.0" NETMASK="255.255.255.0" BROADCAST="192.168.17.255" SEARCHDNS="example.com:zSeries.example.com" GATEWAY="192.168.17.254" DNS="192.168.17.1" MTU="4096" |
ਇਹ ਮੁੱਲ ਲੋੜੀਦੇ ਹਨ ਅਤੇ ਮੁੱਲ ਫਾਇਲ ਵਿੱਚ ਲਾਜ਼ਮੀ ਸ਼ਾਮਿਲ ਹੋਣੇ ਚਾਹੀਦੇ ਹਨ:
DASD=<dasd-list>
ਜਿੱਥੇ ਕਿ <dasd-list> Red Hat Enterprise Linux ਰਾਹੀਂ ਵਰਤੇ ਜਾ ਸਕਦੇ DASD ਜੰਤਰਾਂ ਦੀ ਸੂਚੀ ਵੇਖਾ ਰਿਹਾ ਹੈ।
ਹਾਂਲਾਂਕਿ DASD ਲਈ ਸਵੈ-ਚਾਲਿਤ ਖੋਜ ਅਧੂਰੀ ਰਹਿ ਚੁੱਕੀ ਹੈ, ਜੇਕਰ ਇਹ ਮੁੱਲ ਉਪਲੱਬਧ ਨਾ ਹੋਵੇ ਤਾਂ DASD= ਮੁੱਲ ਨੂੰ ਸ਼ਾਮਿਲ ਕਰਨ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਦੀ ਹੈ, ਕਿਉਕਿ ਇੱਕ ਜੰਤਰ ਡਰਾਇਵਰ ਨੰਬਰ (ਅਤੇ ਇਸ ਕਰਕੇ ਜੰਤਰ ਨਾਂ) Red Hat Enterprise Linux ਮਹਿਮਾਨ ਵਿੱਚ ਇੱਕ ਨਵਾਂ DASD ਸ਼ਾਮਿਲ ਕਰਨ ਸਮੇਂ ਤਬਦੀਲ ਹੋ ਸਕਦਾ ਹੈ। ਇਸ ਦੇ ਨਤੀਜੇ ਵਜੋਂ ਸਿਸਟਮ ਅਣ-ਉਪਯੋਗੀ ਹੋ ਸਕਦਾ ਹੈ।
root=<file-system>
ਜਿੱਥੇ ਕਿ <file-system> ਜੰਤਰ ਵੇਖਾਉਦਾ ਹੈ, ਜਿਸ ਤੇ ਰੂਟ ਫਾਇਲ ਸਿਸਟਮ ਖੋਜਿਆ ਜਾ ਸਕਦਾ ਹੈ। ਇੰਸਟਾਲੇਸ਼ਨ ਦੇ ਮਕਸਦ ਲਈ, ਇਸ ਨੂੰ /dev/ram0 ਨਿਰਧਾਰਿਤ ਕਰਨਾ ਚਾਹੀਦਾ ਹੈ, ਜਿੱਥੇ ramdisk Red Hat Enterprise Linux ਇੰਸਟਾਲੇਸ਼ਨ ਕਾਰਜ ਰੱਖਦੀ ਹੈ।
ਨੈੱਟਵਰਕ ਸੈੱਟਅੱਪ ਕਰਨ ਲਈ ਹੇਠ ਲਿਖੇ ਮੁੱਲ (ਪੈਰਾਮੀਟਰ) ਲੋੜੀਦੇ ਹਨ:
SUBCHANNELS=
ਕਈ ਨੈੱਟਵਰਕ ਇੰਟਰਫੇਸਾਂ ਲਈ ਲੋੜੀਦਾ ਜੰਤਰ ਬਸ ID ਉਪਲੱਬਧ ਕਰਵਾਉਦਾ ਹੈ।
qeth: SUBCHANNELS="<read_device_bus_id>,<write_device_bus_id>, <data_device_bus_id>" lcs: SUBCHANNELS="<read_device_bus_id>,<write_device_bus_id>" ctc: SUBCHANNELS="<read_device_bus_id>,<write_device_bus_id>" |
ਉਦਾਹਰਨ ਲਈ (ਇੱਕ ਨਮੂਨਾ qeth SUBCHANNEL):
SUBCHANNELS=0.0.0600,0.0.0601,0.0.0602 |
ਇੱਕ ਖਾਸ CTC ਪ੍ਰੋਟੋਕੋਲ ਨੂੰ ਮਜਬੂਰ ਕਰਨ ਲਈ, ਵਾਧੂ ਮੁੱਲ ਸ਼ਾਮਿਲ ਕੀਤੇ ਜਾ ਸਕਦੇ ਹਨ। ਉਦਾਹਰਨ ਲਈ:
CTCPROT=<n>
ਜਿੱਥੇ ਕਿ <n> ਮੁੱਲ ਹੇਠ ਦਿੱਤਿਆਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ:
· 0 ਅਨੁਕੂਲ ਮੋਡ ਲਈ (ਨਾ-Linux peer S/390 ਅਤੇ zSeries ਓਪਰੇਟਿੰਗ ਸਿਸਟਮ ਨਾਲ ਵਰਤਿਆ ਜਾਦਾ ਹੈ)
· 1 ਐਕਸਟੈਡਿਡ ਮੋਡ ਲਈ
· 2 CTC-ਆਧਾਰਿਤ tty ਲਈ (Linux-to-Linux ਕੁਨੈਕਸ਼ਨ ਤੇ ਸਹਿਯੋਗ ਲਈ)
· 3 S/390 ਅਤੇ zSeries ਓਪਰੇਟਿੰਗ ਸਿਸਟਮ ਨਾਲ ਅਨੁਕੂਲਤਾ ਮੋਡ ਲਈ
PEERID=<userid>
ਜਿੱਥੇ ਕਿ <userid> ਮਹਿਮਾਨ ਮਸ਼ੀਨ, ਜਿਸ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ, ਦਾ ID ਵੇਖਾਉਦਾ ਹੈ। ID ਹਮੇਸ਼ਾ ਵੱਡੇ ਅੱਖਰਾਂ ਵਿੱਚ ਹੀ ਲਿਖਣਾ ਚਾਹੀਦਾ ਹੈ। ਉਦਾਹਰਨ ਲਈ z/VM TCP/IP ਸੇਵਾ ਮਸ਼ੀਨ ਲਈ ਇੱਕ PEERID ਕੁਨੈਕਸ਼ਨ ਕੁਝ ਇਸ ਤਰਾਂ ਲਿਖਿਆ ਜਾਵੇਗਾ:
PEERID=TCPIP
ਯਾਦ ਰੱਖੋ ਕਿ PEERID ਮੁੱਲ ਨੂੰ ਲੀਨਕਸ (Linux) ਕਰਨਲ ਵਰਜਨ 2.4 ਰਾਹੀ ਇਸਤੇਮਾਲ ਕੀਤੇ ਜਾ ਰਹੇ IUCV ਮੁੱਲ ਨਾਲ ਤਬਦੀਲ ਕਰੋ।
ਹੇਠ ਲਿਖੇ ਮੁੱਲ ਚੋਣਵੇਂ ਹਨ:
HOSTNAME=<string>
ਜਿੱਥੇ ਕਿ <string> ਨੂੰ ਨਵੇਂ ਇੰਸਟਾਲ ਲੀਨਕਸ (Linux) ਮਹਿਮਾਨ ਦੇ ਮੇਜ਼ਬਾਨ-ਨਾਂ ਨਾਲ ਤਬਦੀਲ ਕਰੋ।
NETTYPE=<type>
ਜਿੱਥੇ ਕਿ <type> ਨੂੰ ਇਹਨਾਂ ਵਿੱਚੋਂ ਇੱਕ ਨਾਲ ਤਬਦੀਲ ਕਰੋ: ctc, iucv, lcs, ਜਾਂ qeth
IPADDR=<IP>
ਜਿੱਥੇ ਕਿ <IP> ਨਵੇਂ ਲੀਨਕਸ (Linux) ਮਹਿਮਾਨ ਦੇ IP ਸਿਰਨਾਵੇਂ ਨਾਲ ਤਬਦੀਲ ਕਰੋ।
NETWORK=<network>
ਜਿੱਥੇ ਕਿ <network> ਨੂੰ ਆਪਣੇ ਨੈੱਟਵਰਕ ਸਿਰਨਾਵੇਂ ਨਾਲ ਤਬਦੀਲ ਕਰੋ।
NETMASK=<netmask>
ਜਿੱਥੇ ਕਿ <netmask> ਨੂੰ ਨੈੱਟਮਾਸਕ ਨਾਲ ਤਬਦੀਲ ਕਰੋ।
BROADCAST=<broadcast>
ਜਿੱਥੇ ਕਿ <broadcast> ਨੂੰ ਬਰਾਂਡਕਾਸਟ ਨਾਲ ਤਬਦੀਲ ਕਰੋ।
GATEWAY=<gw>
ਜਿੱਥੇ ਕਿ <gw> ਨੂੰ ਜਾਂ ਤਾਂ ਤੁਹਾਡੇ eth ਜੰਤਰ ਦੇ ਗੇਟਵੇ-IP ਨਾਲ ਜਾਂ ctc/escon/iucv ਪੁੰਆਇਟ-ਤੋਂ-ਪੁੰਆਇਟ ਭਾਗੀਦਾਰ ਦੇ IP ਸਿਰਨਾਵੇਂ ਨਾਲ ਤਬਦੀਲ ਕਰੋ।
MTU=<mtu>
ਜਿੱਥੇ ਕਿ <mtu> ਇਸ ਕੁਨੈਕਸ਼ਨ ਲਈ MTU (ਮੈਕਸੀਮਮ ਟਰਾਂਸਮਿਸ਼ਨ ਯੂਨਿਟ) ਹੈ।
DNS=<server1>:<server2>:…:<serverN>
ਜਿੱਥੇ ਕਿ <server1>:<server2>:…:<serverN> ਇੱਕ DNS ਸਰਵਰਾਂ ਦੀ ਕਾਮਿਆਂ ਨਾਲ ਵੱਖ ਕੀਤੀ ਸੂਚੀ ਹੈ। ਉਦਾਹਰਨ ਲਈ:
DNS=10.0.0.1:10.0.0.2
SEARCHDNS=<domain1>:<domain2>:…:<domainN>
ਜਿੱਥੇ ਕਿ <domain1>:<domain2>:...:<domainN> ਖੋਜ ਡੋਮੇਨਾਂ ਦੀ ਸੂਚੀ ਹੈ, ਜੋ ਕਿ ਕਾਮਿਆਂ ਰਾਹੀਂ ਵੱਖ ਹਨ। ਉਦਾਹਰਨ ਲਈ:
SEARCHDNS=example.com:example.org
PORTNAME=<osa_portname> | <lcs_portnumber>
ਇਹ ਵੇਰੀਬਲ qdio ਮੋਡ ਜਾਂ non-qdio ਮੋਡ ਵਿੱਚ ਕਾਰਜਸ਼ੀਲ OSA ਜੰਤਰਾਂ ਲਈ ਸਹਾਇਕ ਹੈ।
ਜਦੋਂ qdio ਮੋਡ ਦੀ ਵਰਤੋਂ ਹੋਵੇ: <qeth_portname> OSA ਜੰਤਰ ਤੇ ਨਿਰਧਾਰਿਤ ਪੋਰਟ-ਨਾਂ ਹੈ, ਜਦੋਂ ਕਿ ਇਹ qeth ਮੋਡ ਵਿੱਚ ਕਾਰਜ਼ਸ਼ੀਲ ਹੋਵੇ। PORTNAME ਸਿਰਫ z/VM 4.3 ਜਾਂ ਪੁਰਾਣੇ APARs VM63308 ਅਤੇ PQ73878 ਤੋਂ ਬਿਨਾਂ ਹੀ ਲੋੜੀਦਾ ਹੈ।
ਨਾ-qdio ਮੋਡ ਦੇ ਇਸਤੇਮਾਲ ਦੌਰਾਨ: <lcs_portnumber> ਨੂੰ ਇੱਕ ਅਨੁਸਾਰੀ ਪੋਰਟ ਨੰਬਰ ਇੱਕ ਪੂਰਨ ਅੰਕ ਸੀਮਾ 0 ਤੋਂ 15 ਵਿੱਚ ਦੇਣ ਲਈ ਇਸਤੇਮਾਲ ਕੀਤਾ ਜਾਦਾ ਹੈ।
FCP_<n>="<device_number> <SCSI_ID> <WWPN> <SCSI_LUN> <FCP_LUN>"
FCP ਜੰਤਰਾਂ ਵਾਲੇ ਸਿਸਟਮਾਂ ਤੇ ਮੁੱਲ ਇਸਤੇਮਾਲ ਕੀਤੇ ਜਾ ਸਕਦੇ ਹਨ, ਤਾਂ ਕਿ ਪਹਿਲਾਂ FCP ਨੂੰ ਨਿਰਧਾਰਿਤ ਕੀਤਾ ਜਾਵੇ ਅਤੇ ਐਨਾਂਕਾਡਾਂ ਵਿੱਚ ਇੰਸਟਾਲੇਸ਼ਨ ਦੌਰਾਨ ਸੋਧੇ ਜਾਣ ਸਕਣ। ਮੁੱਲ ਦੀ ਉਦਾਹਰਨ ਹੇਠ ਦਿੱਤੇ ਵਾਂਗ ਹੋਵੇਗੀ:
FCP_1="0.0.5000 0x01 0x5105074308c212e9 0x0 4010" |
<n> ਇੱਕ ਪੂਰਨ ਮੁੱਲ ਹੈ (ਜਿਵੇਂ ਕਿFCP_1, FCP_2, ...).
<device_number> ਨੂੰ FCP ਜੰਤਰ ਦਾ ਸਿਰਨਾਵਾਂ ਨਿਰਧਾਰਿਤ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ (ਉਦਾਹਰਨ ਲਈ 5000 ਜੰਤਰ ਲਈ 0.0.5000)।
<SCSI_ID> ਨੂੰ ਹੈਕਸਾ-ਮੁੱਲ ਵਿੱਚ ਨਿਰਧਾਰਿਤ ਕੀਤਾ ਜਾਦਾ ਹੈ, ਖਾਸ ਤੌਰ ਤੇ ਕ੍ਰਮ ਮੁੱਲ FCP_ ਮੁੱਲ ਅਨੁਸਾਰ (ਉਦਾਹਰਨ ਲਈ 0x01, 0x02 ... ) ਵਰਤੇ ਜਾਦੇ ਹਨ।
<WWPN> ਇੱਕ ਵਿਸ਼ਵ-ਵਿਆਪਕ ਪੋਰਟ-ਨਾਂ ਹੈ, ਜੋ ਕਿ ਅਕਸਰ ਰੂਟਿੰਗ (ਅਕਸਰ ਬਹੁ-ਮਾਰਗੀ ਨਾਲ ਸੰਯੋਜਕ ਦੇ ਤੌਰ ਤੇ) ਇਸਤੇਮਾਲ ਹੁੰਦੀ ਹੈ ਅਤੇ ਇੱਕ 16-ਅੰਕ ਹੈਕਸਾ ਮੁੱਲ ਹੈ (ਉਦਾਹਰਨ ਲਈ 0x5105074308c212e9)।
<SCSI_LUN> ਇੱਕ ਸਥਾਨਿਕ SCSI ਲਾਜ਼ੀਕਲ ਇਕਾਈ ਮੁੱਲ ਦਾ ਹਵਾਲਾ ਦਿੰਦਾ ਹੈ ਅਤੇ ਇੱਕ ਹੈਕਸਾ-ਮੁੱਲ ਨਾਲ ਨਿਰਧਾਰਿਤ ਕੀਤਾ ਜਾਦਾ ਹੈ, ਖਾਸ ਤੌਰ ਤੇ ਇਸਤੇਮਾਲ ਕੀਤੇ ਜਾਦੇ FCP _ ਮੁੱਲ ਦੇ ਆਧਾਰ ਤੇ (ਉਦਾਹਰਨ ਲਈ 0x00, 0x01, ...)।
<FCP_LUN> ਸਟੋਰੇਜ਼ ਲਾਜ਼ੀਕਲ ਇਕਾਈ ਪਛਾਣ ਨੂੰ ਵੇਖਾ ਰਿਹਾ ਹੈ ਅਤੇ ਇੱਕ ਹੈਕਸਾ-ਮੁੱਲ ਰਾਹੀ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ (ਜਿਵੇਂ ਕਿ 0x4010)।
![]() | ਸੂਚਨਾ |
|---|---|
FCP ਮੁੱਲ (FCP_1, FCP_2, ...) ਵਿੱਚ ਇਸਤੇਮਾਲ ਹਰ ਮੁੱਲ ਸਾਇਟ ਆਧਾਰਿਤ ਹੈ ਅਤੇ ਆਮ ਤੌਰ ਤੇ FCP ਸਟੋਰੇਜ਼ ਪ੍ਰਬੰਧਕ ਰਾਹੀਂ ਉਪਲੱਬਧ ਕਰਵਾਇਆ ਜਾਦਾ ਹੈ। |
ਕਿੱਕਸਟਾਰਟ ਇੰਸਟਾਲੇਸ਼ਨ ਲਈ ਹੇਠ ਦਿੱਤੇ ਮੁੱਲ ਚੋਣਵੇਂ ਹਨ:
RUNKS=<value>
ਜਿੱਥੇ ਕਿ <value> ਨੂੰ 1 ਪ੍ਰਭਾਸ਼ਿਤ ਕੀਤਾ ਜਾਦਾ ਹੈ, ਜੇਕਰ ਤੁਸੀਂ ਇੰਸਟਾਲੇਸ਼ਨ ਕਾਰਜ 3270 ਟਰਮੀਨਲ ਵਿੱਚ ਨਾ-ਦਿਲ ਖਿੱਚਵੇਂ ਢੰਗ ਨਾਲ ਚਲਾਉਣਾ ਚਾਹੁੰਦੇ ਹੋ ਜਾਂ ਸਿਰਫ 0 ਹੀ।
![]() | ਸੂਚਨਾ |
|---|---|
ਇਹ ਯਕੀਨੀ ਬਣਾ ਲਵੋ ਕਿ ਇਸ ਚੋਣ ਦੇ ਇਸਤੇਮਾਲ ਕਰਨ ਤੋਂ ਪਹਿਲਾਂ ਤੁਹਾਡੀ kickstart ਫਾਇਲ ਲੋੜੀਦੇ ਸਭ ਮੁੱਲ ਰੱਖਦੀ ਹੈ। |
ਜੇਕਰ ਸਹੀ ਤਰਾਂ ਨੈੱਟਵਰਕ ਚਲਾਉਣ ਲਈ ਲੋੜੀਦਾ ਕੋਈ ਨੈੱਟਵਰਕ ਮੁੱਲ parm ਫਾਇਲ ਵਿੱਚ ਮੌਜੂਦ ਨਾ ਹੋਇਆ ਤਾਂ ਇੰਸਟਾਲੇਸ਼ਨ ਬੂਟ ਕਾਰਜ ਦੌਰਾਨ ਜਾਣਕਾਰੀ ਉਪੱਲਬਧ ਕਰਵਾਉਣੀ ਪਵੇਗੀ।
ਜੇਕਰ ਤੁਸੀਂ ਲਾੱਗਆਫ ਹੋ, ਤਾਂ z/VM guest ID, ਜੋ ਕਿ ਤੁਸੀਂ ਇੰਸਟਾਲੇਸ਼ਨ ਲਈ ਸੰਰਚਿਤ ਕੀਤਾ ਹੈ, ਦਾ ਇਸਤੇਮਾਲ ਕਰਕੇ ਮੁੜ-ਸ਼ਾਮਿਲ ਹੋਵੇ ਅਤੇ ਲਾੱਗਇਨ ਹੋਵੋ। ਜੇਕਰ ਤੁਸੀਂ CMS ਮੋਡ ਵਿੱਚ ਨਹੀਂ ਹੋ ਤਾਂ ਹੁਣ ਜਾਓ।
i cms |
ਇੱਕ ਚੱਲਣਯੋਗ ਸਕ੍ਰਿਪਟ, ਜੋ ਕਿ IPL ਵਿੱਚ ਕਰਨਲ ਪ੍ਰਤੀਬਿੰਬ ਅਤੇ ਇੰਸਟਾਲੇਸ਼ਨ ਸ਼ੁਰੂ ਕਰਨ ਲਈ ਲੋੜੀਦੀਆਂ ਕਮਾਂਡਾਂ ਰੱਖਦੀ ਹੈ, ਬਣਾਉ। ਹੇਠ ਦਿੱਤੀ ਨਮੂਨਾ ਸਕ੍ਰਿਪਟ ਇੱਕ initial start-up ਸਕ੍ਰਿਪਟ ਹੈ:
/* */ 'CL RDR' 'PURGE RDR ALL' 'SPOOL PUNCH * RDR' 'PUNCH KERNEL IMG A (NOH' 'PUNCH REDHAT PARM A (NOH' 'PUNCH INITRD IMG A (NOH' 'CH RDR ALL KEEP NOHOLD' 'IPL 00C CLEAR' |
ਸ਼ੁਰੂਆਤੀ ਇੰਸਟਾਲੇਸ਼ਨ start-up ਸਕ੍ਰਿਪਟ ਤੁਹਾਨੂੰ ਤੁਹਾਡੀ ਨੈੱਟਵਰਕਿੰਗ ਅਤੇ DASD ਦੀ ਜਾਣਕਾਰੀ ਬਾਰੇ ਪੁੱਛੇਗੀ, ਜਦ ਤੱਕ ਕਿ ਤੁਸੀਂ ਨਿਰਧਾਰਿਤ ਸਾਰੀ ਲੋੜੀਦੀ ਠੀਕ ਜਾਣਕਾਰੀ parm ਫਾਇਲ ਉਪਲੱਬਧ ਕਰਵਾਈ ਨਾ ਹੋਵੇ।
ਇੱਕ ਵਾਰ ਸਾਰੇ ਸਵਾਲ ਦੇ ਜਵਾਬ ਦੇਣ ਉਪਰੰਤ, ਤੁਸੀਂ ਮੂਲ ਇੰਸਟਾਲੇਸ਼ਨ ਕਾਰਜ loader ਚਲਾਉਣ ਲਈ ਤਿਆਰ ਹੋ। ਇੰਸਟਾਲੇਸ਼ਨ ਨੂੰ ਜਾਰੀ ਰੱਖਣ ਲਈ, ਵਧੇਰੇ ਹਦਾਇਤਾਂ ਵੇਖਣ ਲਈ ਅਧਿਆਇ 2 ਵੇਖੋ।