F.6. ਇੱਕ ਨਵਾਂ ਨੈੱਟਵਰਕ ਜੰਤਰ ਸ਼ਾਮਿਲ ਕਰਨਾ

Red Hat Enterprise Linux ਲਈ ਨਵਾਂ ਨੈੱਟਵਰਕ ਜੰਤਰ ਸ਼ਾਮਿਲ ਕਰਨ ਦਾ ਢੰਗ ਕਾਫ਼ੀ ਬਦਲ ਗਿਆ ਹੈ। ਇਸ ਨੂੰ ਕਰਨਲ 2.4 ਤੋਂ ਕਰਨਲ 2.6 ਵਿੱਚ ਤਬਦੀਲੀ ਦੇ ਇੱਕ ਭਾਗ ਵਜੋਂ ਕੀਤਾ ਜਾ ਰਿਹਾ ਹੈ:

ਹਿੱਸਾ F.6.1 ਭਾਗ ਵੇਰਵੇ ਸਹਿਤ ਦਰਸਾਉਦਾ ਹੈ ਕਿ ਮੌਜੂਦਾ Red Hat Enterprise Linux ਤੇ ਇੱਕ qeth ਜੰਤਰ ਨੂੰ ਕਿਵੇਂ ਸ਼ਾਮਿਲ ਕੀਤਾ ਜਾਵੇ। ਹਿੱਸਾ F.6.2 ਹੋਰ zSeries ਨੈੱਟਵਰਕ ਇੰਟਰਫੇਸ ਲਈ ਇੰਸਟਾਲ ਕਰਨ ਲਈ ਤੇਜ਼ ਹਵਾਲਾ ਹੈ।

F.6.1. qeth ਡਰਾਇਵਰ ਦੀ ਵਰਤੋਂ ਕਰਕੇ

ਪਹਿਲਾਂ, ਇਹ ਜਾਂਚ ਕਰੋ ਕਿ qeth ਜੰਤਰ ਡਰਾਇਵਰ ਮੈਡੀਊਲ ਲੋਡ ਕੀਤਾ ਜਾ ਚੁੱਕਾ ਹੈ।

# lsmod | grep qeth
qeth                  135240  0
qdio                   45360  2 qeth
ipv6                  303984  13 qeth
ccwgroup               15104  1 qeth

ਜੇਕਰ ਕਮਾਂਡ lsmod ਕਮਾਂਡ ਦੀ ਆਉਟਪੁੱਟ ਵੇਖਾਵੇ ਕਿ ਮੈਡੀਊਲ ਲੋਡ ਨਹੀਂ ਹੈ, ਤਾਂ ਤੁਹਾਨੂੰ modprobe ਕਮਾਂਡ ਉਹਨਾਂ ਨੂੰ ਲੋਡ ਕਰਨ ਲਈ ਦੇਣੀ ਚਾਹੀਦੀ ਹੈ:

# modprobe qeth

ਅੱਗੇ, ਇੱਕ qeth ਸਮੂਹ ਜੰਤਰ ਬਣਾਉ।

# echo <read_device_bus_id>,<write_device_bus_id>,<data_device_bus_id>
> /sys/bus/ccwgroup/drivers/qeth/group

ਇਸ ਕਮਾਂਡ ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਵੰਡਿਆ ਗਿਆ ਹੈ।

ਹੇਠ ਦਿੱਤੀ ਉਦਾਹਰਨ ਵਿੱਚ, read_device_bus_id 0.0.0600, write_device_bus_id 0.0.0601 ਅਤੇ data_device_bus_id 0.0.0602 ਹੈ। ਜੰਤਰ z/VM ਵਰੁਚੁਅਲ NIC ਹੈ ਅਤੇ ਇਸ ਇੰਟਰਫੇਸ ਨੂੰ ਦਿੱਤਾ IP ਸਿਰਨਾਵਾਂ 192.168.70.69 ਹੈ।

# echo 0.0.0600,0.0.0601,0.0.0602 > /sys/bus/ccwgroup/drivers/qeth/group

ਅੱਗੇ, ਜਾਂਚ ਕਰੋ ਕਿ qeth ਸਮੂਹ ਜੰਤਰ ਠੀਕ ਤਰਾਂ ਬਣ ਗਿਆ ਹੈ।

# ls /sys/bus/ccwgroup/drivers/qeth
0.0.0600  0.0.09a0  group  notifier_register

ਚੋਣਵੇਂ ਰੂਪ ਵਿੱਚ ਤੁਸੀਂ ਇੱਕ ਪੋਰਟ ਨਾਂ ਦੇ ਸਕਦੇ ਹੋ। ਪਹਿਲਾਂ, ਜਾਂਚ ਕਰੋ ਤੇ ਵੇਖੋ ਕਿ ਕੀ ਇੱਕ ਪੋਰਟ-ਨਾਂ ਲੋੜੀਦਾ ਹੈ:

# cat /sys/bus/ccwgroup/drivers/qeth/0.0.0600/portname
no portname required

ਇਸ ਤਰਾਂ ਦਾ ਜਵਾਬ ਮਿਲਣ ਦਾ ਅਰਥ ਹੈ ਕਿ ਤੁਹਾਨੂੰ ਇੱਕ ਪੋਰਟ-ਨਾਂ ਉਪਲੱਬਧ ਕਰਵਾਉਣ ਦੀ ਲੋੜ ਨਹੀਂ ਹੈ।

ਇੱਕ ਪੋਰਟ-ਨਾਂ ਸ਼ਾਮਿਲ ਕਰਨ ਲਈ, ਜਾਂਚ ਕਰੋ ਕਿ ਜੰਤਰ ਬੰਦ (ਆਫਲਾਇਨ) ਹਨ, ਅਤੇ ਤਦ ਇਹ ਕਮਾਂਡ ਇਸਤੇਮਾਲ ਕਰੋ:

ਸੂਚਨਾਸੂਚਨਾ
 

ਜਦੋਂ ਤੁਸੀਂ ਪੋਰਟ-ਨਾਂ ਸ਼ਾਮਿਲ ਕਰੋ, ਤਾਂ ਜੰਤਰ ਬੰਦ (ਆਫਲਾਇਨ) ਹੋਣੇ ਚਾਹੀਦੇ ਹਨ।

# echo <portname> > /sys/bus/ccwgroup/drivers/qeth/0.0.0600/portname

ਅੱਗੇ, ਜੰਤਰ ਨੂੰ ਵਾਪਿਸ ਚਾਲੂ (ਆਨਲਾਇਨ) ਕਰੋ:

# echo 1 /sys/bus/ccwgroup/drivers/qeth/0.0.0600/online

ਤਦ ਜੰਤਰ ਦੀ ਸਥਿਤੀ ਦੀ ਜਾਂਚ ਕਰੋ:

# cat /sys/bus/ccwgroup/drivers/qeth/0.0.0600/online
1

ਜਵਾਬ "1" ਆਉਣ ਦਾ ਅਰਥ ਹੈ ਕਿ ਜੰਤਰ ਚਾਲੂ (ਆਨਲਾਇਨ) ਹੈ, ਜਦੋਂ ਕਿ '0' ਆਉਣ ਦਾ ਅਰਥ ਹੈ ਕਿ ਜੰਤਰ ਚਾਲੂ ਨਹੀਂ (ਆਫਲਾਇਨ) ਹੈ।

ਜਾਂਚ ਕਰੋ ਕਿ ਕਿਹੜਾ ਇੰਟਰਫੇਸ ਨਾਂ ਜੰਤਰ ਨੂੰ ਦਿੱਤਾ ਗਿਆ ਹੈ:

# cat /sys/bus/ccwgroup/drivers/qeth/0.0.0600/if_name
eth1

if_name ਮੁੱਲ ਨੂੰ ਤਬਦੀਲ ਕਰਨ ਲਈ, ਹੇਠ ਦਿੱਤੀ ਕਮਾਂਡ ਇਸਤੇਮਾਲ ਕਰੋ:

# echo <new_if_name> > /sys/bus/ccwgroup/drivers/qeth/0.0.0600/if_name

ਤੁਸੀਂ ਚੋਣਵੇਂ ਰੂਪ ਵਿੱਚ ਜੰਤਰ ਅਤੇ ਮੁੱਲ ਸ਼ਾਮਿਲ ਕਰਨੇ ਪੈ ਸਕਦੇ ਹੋ, ਇਹ ਇਸ ਤੇ ਨਿਰਭਰ ਹੈ ਕਿ ਤੁਹਾਡਾ ਸਿਸਟਮ ਕਿਵੇਂ ਵਿਵਸਥਿਤ ਕੀਤਾ ਗਿਆ ਹੈ ਅਤੇ ਕਿਹੜੇ ਫੀਚਰ ਤੁਹਾਨੂੰ ਲੋੜੀਦੇ ਹਨ।

ਇਹਨਾਂ ਫੀਚਰਾਂ ਦੇ ਕੰਮ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, http://oss.software.ibm.com/developerworks/opensource/linux390/docu/lx26apr04dd01.pdf ਨੂੰ ਵੇਖੋ (zSeries ਅਤੇ S/390 ਜੰਤਰ ਡਰਾਇਵਰ, ਫੀਚਰ ਅਤੇ ਕਮਾਂਡ ਲਈ ਲੀਨਕਸ (Linux))।

ਹੁਣ ਤੁਹਾਨੂੰ ਆਪਣੇ ਨਵੇਂ ਇੰਟਰਫੇਸ ਲਈ ਸੰਰਚਨਾ ਫਾਇਲ ਬਣਾਉਣ ਦੀ ਲੋੜ ਹੈ। ਨੈੱਟਵਰਕ ਇੰਟਰਫੇਸ ਸੰਰਚਨਾ ਫਾਇਲਾਂ /etc/sysconfig/network-scripts ਵਿੱਚ ਮੌਜੂਦ ਹਨ।

ਨੈੱਟਵਰਕ ਸੰਰਚਨਾ ਫਾਇਲਾਂ ਨਾਂ-ਢੰਗ ifcfg-<device> ਇਸਤੇਮਾਲ ਕਰਦੀਆਂ ਹਨ, ਜਿੱਥੇ ਕਿ device ਜੰਤਰ ਮੁੱਲ ਹੈ, ਜੋ ਕਿ qeth ਸਮੂਹ ਜੰਤਰ ਦੀ ਫਾਇਲ if_name, ਜੋ ਕਿ ਪਹਿਲਾਂ ਬਣਾਈ ਗਈ ਹੈ, ਵਿੱਚ ਖੋਜਿਆ ਜਾ ਸਕਦਾ ਹੈ। ਇਸ ਉਦਾਹਰਨ ਵਿੱਚ ਇਹeth1 ਹੈ।

ਜੇਕਰ ਕਿਸੇ ਹੋਰ ਜੰਤਰ ਲਈ ਇਸ ਕਿਸਮ ਦੀ ਇੱਕ ਮੌਜੂਦ ਸੰਰਚਨਾ ਫਾਇਲ ਪਹਿਲਾਂ ਹੀ ਪ੍ਰਭਾਸ਼ਿਤ ਹੈ, ਤਾਂ ਸਭ ਤੋਂ ਆਸਾਨ ਕੰਮ ਇਹ ਹੈ ਕਿ ਇਸ ਦੀ ਨਕਲ ਇੱਕ ਵੱਖਰੇ ਨਾਂ ਨਾਲ ਬਣਾ ਲਵੋ।

# cd /etc/sysconfig/network-scripts
# cp ifcfg-eth0 ifcfg-eth1

ਜੇਕਰ ਇਸਤਰਾਂ ਦਾ ਜੰਤਰ ਪ੍ਰਭਾਸ਼ਿਤ ਨਹੀਂ ਹੈ, ਤਾਂ ਤੁਹਾਨੂੰ ਇੱਕ ਬਣਾਉਣੀ ਪਵੇਗੀ। ਇਸ ifcfg-eth0 ਦੀ ਉਦਾਹਰਨ ਨੂੰ ਇੱਕ ਨਮੂਨੇ ਦੇ ਤੌਰ ਤੇ ਇਸਤੇਮਾਲ ਕਰੋ।

/etc/sysconfig/network-scripts/ifcfg-eth0
# IBM QETH
DEVICE=eth0
BOOTPROTO=static
HWADDR=00:06:29:FB:5F:F1
IPADDR=9.12.20.136
NETMASK=255.255.255.0
ONBOOT=yes
NETTYPE=qeth
SUBCHANNELS=0.0.09a0,0.0.09a1,0.0.09a2
TYPE=Ethernet

ਨਵੀਂ ifcfg-eth1 ਫਾਇਲ ਵਿੱਚ ਸੋਧ ਕਰੋ।

ਹੁਣ HWADDR ਨੂੰ ਹਟਾ ਦਿਓ।

ਆਪਣੇ ccwgroup ਤੋਂ if_name ਫਾਇਲ ਦੇ ਅੰਸ਼ ਠੀਕ ਕਰਨ ਲਈ DEVICE ਸਤਰ ਤਬਦੀਲ ਕਰੋ।

ਆਪਣੇ ਨਵੇਂ ਇੰਟਰਫੇਸ ਦਾ IP ਸਿਰਨਾਵਾਂ ਵੇਖਾਉਣ ਲਈ IPADDR ਸਤਰ ਨੂੰ ਤਬਦੀਲ ਕਰੋ।

ਜੇਕਰ ਲੋੜ ਹੋਵੇ ਤਾਂ NETMASK ਸਥਿਤੀ ਨੂੰ ਵੀ ਤਬਦੀਲ ਕਰੋ।

ਜੇਕਰ ਤੁਸੀਂ ਆਪਣੇ ਨਵੇਂ ਇੰਟਰਫੇਸ ਨੂੰ ਬੂਟ ਸਮੇਂ ਤੇ ਸਰਗਰਮ ਕਰਨਾ ਚਾਹੁੰਦੇ ਹੋ ਤਾਂ ONBOOT ਨੂੰ yes ਨਿਰਧਾਰਿਤ ਕਰਨਾ ਨਾ ਭੁੱਲੋ।

ਇਹ ਯਕੀਨੀ ਬਣਾ ਲਵੋ ਕਿ SUBCHANNELS ਸਤਰ ਤੁਹਾਡੇ qeth ਦੇ ਜੰਤਰ ਸਿਰਨਾਵੇਂ ਨਾਲ ਮੇਲ ਖਾਂਦੀ ਹੈ।

/etc/sysconfig/network-scripts/ifcfg-eth1
# IBM QETH
DEVICE=eth1
BOOTPROTO=static
IPADDR=192.168.70.87
NETMASK=255.255.255.0
ONBOOT=yes
NETTYPE=qeth
SUBCHANNELS=0.0.0600,0.0.0601,0.0.0602
TYPE=Ethernet

qeth ਜੰਤਰ ਨੂੰ /etc/modprobe.conf ਫਾਇਲ ਵਿੱਚ ਇੱਕ ਉਪ ਨਾਂ ਦੀ ਵੀ ਲੋੜ ਹੈ। ਇਸ ਫਾਇਲ ਨੂੰ ਤਬਦੀਲ ਕਰੋ ਅਤੇ ਆਪਣੇ ਇੰਟਰਫੇਸ ਲਈ ਉਪ-ਨਾਂ ਦਿਓ।

/etc/modprobe.conf
alias eth0 qeth
alias eth1 qeth
options dasd_mod dasd=0.0.0100,0.0.4b19

ਹੁਣ ਤੁਸੀਂ ਨਵਾਂ ਇੰਟਰਫੇਸ ਸ਼ੁਰੂ ਕਰ ਸਕਦੇ ਹੋ:

# ifup eth1

ਨਵੇਂ ਇੰਟਰਫੇਸ ਲਈ ਰੂਟਿੰਗ ਦੀ ਜਾਂਚ ਕਰਨਾ:

# ifconfig eth1
eth1      Link encap:Ethernet  HWaddr 02:00:00:00:00:01
inet addr:192.168.70.87  Bcast:192.168.70.255  Mask:255.255.255.0
inet6 addr: fe80::ff:fe00:1/64 Scope:Link
UP BROADCAST RUNNING NOARP MULTICAST  MTU:1492  Metric:1
RX packets:23 errors:0 dropped:0 overruns:0 frame:0
TX packets:3 errors:0 dropped:0 overruns:0 carrier:0
collisions:0 txqueuelen:1000
RX bytes:644 (644.0 b)  TX bytes:264 (264.0 b)

ਯਾਦ ਰੱਖੋ ਕਿ ifconfig ਕਮਾਂਡ ਆਉਟਪੁੱਟ ਦਾ ਪਹਿਲੀ ਸਤਰ ਦਾ HWaddr ਖੇਤਰ ਹੈ। ਇਸ ਦੇ ਅੱਗੇ ਦੇ ਮੁੱਲ ਨੂੰ ifcfg-eth1 ਫਾਇਲ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਉਸ ਫਾਇਲ ਵਿੱਚ ਇੱਕ ਸਤਰ ਇਸਤਰਾਂ ਸ਼ਾਮਿਲ ਕਰੋ:

HWADDR=02:00:00:00:00:01

ਹੁਣ ifcfg-eth1 ਇਸ ਤਰਾਂ ਵੇਖਾਈ ਦੇਵੇਗੀ:

# IBM QETH
DEVICE=eth1
HWADDR=02:00:00:00:00:01
BOOTPROTO=static
IPADDR=192.168.70.69
NETMASK=255.255.255.0
ONBOOT=yes
NETTYPE=qeth
SUBCHANNELS=0.0.0600,0.0.0601,0.0.0602
TYPE=Ethernet

ਨਵੇਂ ਇੰਟਰਫੇਸ ਲਈ ਰੂਟਿੰਗ ਦੀ ਜਾਂਚ ਕਰਨਾ:

# route
Kernel IP routing table
Destination     Gateway         Genmask        Flags Metric Ref  Use Iface
192.168.70.0    *               255.255.255.0  U     0      0      0 eth1
9.12.20.0       *               255.255.255.0  U     0      0      0 eth0
169.254.0.0     *               255.255.0.0    U     0      0      0 eth1
default         pdlrouter-if5.p 0.0.0.0        UG    0      0      0 eth0

ਆਪਣੀਆਂ ਤਬਦੀਲੀਆਂ ਦੀ ਜਾਂਚ ਕਰਨ ਲਈ ਕਮਾਂਡ ping ਰਾਹੀ ਗੇਟਵੇ ਨੂੰ ਪਿੰਗ(ping) ਕਰਕੇ ਵੇਖੋ।

# ping -c 1 192.168.70.8
PING 192.168.70.8 (192.168.70.8) 56(84) bytes of data.
64 bytes from 192.168.70.8: icmp_seq=0 ttl=63 time=8.07 ms

ਜੇਕਰ ਮੂਲ ਰੂਟ ਜਾਣਕਾਰੀ ਤਬਦੀਲ ਹੋ ਗਈ ਗਈ ਹੈ, ਤਾਂ ਤੁਹਾਨੂੰ ਉਸ ਦੇ ਅਨੁਸਾਰ /etc/sysconfig/network ਦਾ ਨਵੀਨੀਕਰਨ ਕਰਨਾ ਪਵੇਗਾ।

F.6.2. ਨੈੱਟਵਰਕ ਜੰਤਰ ਸ਼ਾਮਿਲ ਕਰਨ ਲਈ ਤੇਜ਼ ਹਵਾਲਾ

zSeries ਤੇ ਇੱਕ ਨੈੱਟਵਰਕ ਇੰਟਰਫੇਸ ਸ਼ਾਮਿਲ ਕਰਨ ਲਈ ਕਈ ਮੂਲ ਕੰਮ ਹਨ।

ਹੇਠ ਦਿੱਤਾ ਭਾਗ ਹਰ zSeries ਨੈੱਟਵਰਕ ਜੰਤਰ ਡਰਾਇਵਰ ਲਈ ਹਰ ਕੰਮ ਲਈ ਮੁੱਢਲੀ ਜਾਣਕਾਰੀ ਉਪਲੱਬਧ ਕਰਵਾਉਦਾ ਹੈ।

F.6.2.1. LCS ਜੰਤਰ ਡਰਾਇਵਰ ਨਾਲ ਕੰਮ ਕਰਨਾ

LCS(LAN ਚੈਨਲ ਸਟੇਸ਼ਨ) ਜੰਤਰ ਡਰਾਇਵਰ OSA-2 Ethernet/Token Ring, non-QDIO ਮੋਡ ਵਿੱਚ OSA-Express Fast Ethernet, ਅਤੇ non-QDIO ਮੋਡ ਵਿੱਚ OSA-Express High Speed Token Ring ਲਈ ਸਹਿਯੋਗੀ ਹੈ। z990 ਲਈ, LCS ਡਰਾਇਵਰ non-QDIO ਮੋਡ (ਜਿਸ ਵਿੱਚ 1000Base-T ਸ਼ਾਮਿਲ ਹੈ) ਵਿੱਚ Gigabit Ethernet ਲਈ ਸਹਾਇਕ ਹੈ।

ਇੰਟਰਫੇਸ ਸ਼ਾਮਿਲ ਕਰਨ ਦੇ ਆਧਾਰ ਤੇ, LCS ਡਰਾਇਵਰ ਨੂੰ ਦੋ ਮੂਲ ਇੰਟਫੇਸ ਨਾਵਾਂ ਵਿੱਚੋਂ ਇੱਕ ਦਿੱਤਾ ਜਾਦਾ ਹੈ: OSA-Express Fast Ethernet ਅਤੇ Gigabit Ethernet ਲਈ eth<n>, Token Ring ਲਈ tr<n> , ਜਿੱਥੇ ਕਿ <n> ਇੱਕ ਪੂਰਨ ਅੰਕ ਹੈ, ਜੋ ਕਿ ਜੰਤਰ ਨੂੰ ਵੱਖਰੇ ਤੌਰ ਤੇ ਪਛਾਣਦਾ ਹੈ। <n> ਪਹਿਲੇ ਜੰਤਰ ਕਿਸਮ ਲਈ 0, 1 ਦੂਜੇ ਲਈ ਅਤੇ ਇਸ ਤਰਾਂ ਹੀ ਹੋਰ ਹੈ।

  • ਜੰਤਰ ਡਰਾਇਵਰ ਲੋਡ ਕਰਨਾ:

    # modprobe lcs
  • ਸਮੂਹ ਜੰਤਰ ਨਿਰਮਾਣ:

    # echo <read_device_bus_id>,<write_device_bus_id> 
    > /sys/bus/ccwgroup/drivers/lcs/group

    ਇਸ ਕਮਾਂਡ ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਵੰਡਿਆ ਗਿਆ ਹੈ।

  • ਜੰਤਰ ਸੰਰਚਨਾ ਕਰਨੀ।

    OSA ਕਾਰਡ ਇੱਕ ਇੱਕਲੇ CHPID ਲਈ 16 ਪੋਰਟਾਂ ਉਪਲੱਬਧ ਕਰਵਾ ਸਕਦਾ ਹੈ। ਮੂਲ ਰੂਪ ਵਿੱਚ, LCS ਸਮੂਹ ਜੰਤਰ ਪੋਰਟ 0 ਵਰਤਦਾ ਹੈ। ਇੱਕ ਵੱਖਰੀ ਪੋਰਟ ਵਰਤਣ ਲਈ, ਕਮਾਂਡ ਇਸਤਰਾਂ ਦਿਓ:

    # echo <portno> > /sys/bus/ccwgroup/drivers/lcs/<device_bus_id>/portno

    LCS ਜੰਤਰ ਨੂੰ ਸੰਰਚਿਤ ਕਰਨ ਬਾਰੇ ਵਧੇਰੇ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ:

    http://oss.software.ibm.com/developerworks/opensource/linux390/docu/lx26apr04dd01.pdf (zSeries ਅਤੇ S/390 ਜੰਤਰ ਡਰਾਇਵਰ, ਫੀਚਰ ਅਤੇ ਕਮਾਂਡਾਂ ਲਈ ਲੀਨਕਸ (Linux))

  • ਜੰਤਰ ਚਾਲੂ (ਆੱਨਲਾਇਨ) ਕਰੋ:

    # echo 1 /sys/bus/ccwgroup/drivers/lcs/<read_device_bus_id>/online
  • ਉਪ-ਨਾਂ ਪ੍ਰਭਾਸ਼ਿਤ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, /etc/modprobe.conf ਵਿੱਚ ਇੱਕ ਸਤਰ ਇਸਤਰਾਂ ਦੀ ਸ਼ਾਮਿਲ ਕਰੋ:

    eth<n> alias lcs
    tr<n> alias lcs
  • ਇੱਕ ਸੰਰਚਨਾ ਸਕ੍ਰਿਪਟ ਤਿਆਰ ਕਰਨੀ।

    /etc/sysconfig/network-scripts ਵਿੱਚ ਇੱਕ ਹੇਠ ਦਿੱਤੇ ਨਾਂਵਾਂ ਵਿੱਚੋਂ ਇੱਕ ਨਾਂ ਦੀ ਫਾਇਲ ਬਣਾਉ:

    ifcfg-eth<n>
    ifcfg-tr<n>

    ਫਾਇਲ ਹੇਠ ਦਿੱਤੇ ਅਨੁਸਾਰ ਵੇਖਾਈ ਦੇਣੀ ਚਾਹੀਦੀ ਹੈ:

    /etc/sysconfig/network-scripts/ifcfg-eth0
    # IBM LCS
    DEVICE=eth0
    BOOTPROTO=static
    HWADDR=00:06:29:FB:5F:F1
    IPADDR=9.12.20.136
    NETMASK=255.255.255.0
    ONBOOT=yes
    NETTYPE=lcs
    SUBCHANNELS=0.0.09a0,0.0.09a1
    PORTNAME=0
    TYPE=Ethernet

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, DEVICE ਮੁੱਲ (ਪੈਰਾਮੀਟਰ) ਹੇਠ ਦਿੱਤੇ ਅਨੁਸਾਰ ਹੋਣਾ ਚਾਹੀਦਾ ਹੈ:

    DEVICE=eth<n>
    DEVICE=tr<n>
  • ਜੰਤਰ ਸਰਗਰਮ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, ਇੱਕ ਕਮਾਂਡ ifup ਚਲਾਉ:

    # ifup eth<n>
    # ifup tr<n>

F.6.2.2. QETH ਜੰਤਰ ਡਰਾਇਵਰ ਨਾਲ ਕੰਮ ਕਰਨਾ

QETH ਨੈੱਟਵਰਕ ਜੰਤਰ ਡਰਾਇਵਰ QDIO ਮੋਡ ਵਿੱਚ zSeries HiperSockets, OSA-Express Fast ਈਥਰਨੈੱਟ, Gigabit ਈਥਰਨੈੱਟ (1000Base-T ਸ਼ਾਮਿਲ ਹੈ), High Speed Token Ring, ਅਤੇ ATM (ਈਥਰਨੈੱਟ LAN ਸਮਰੂਪ ਚੱਲਦਾ) ਫੀਚਰਾਂ ਲਈ ਸਹਾਇਕ ਹੈ।

ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, QETH ਡਰਾਇਵਰ ਤਿੰਨ ਮੂਲ ਇੰਟਰਫੇਸ ਨਾਂਵਾਂ ਦੇ ਆਧਾਰ ਤੇ ਦਿੱਤਾ ਜਾ ਸਕਦਾ ਹੈ:

  • HiperSocket ਜੰਤਰਾਂ ਲਈ hsi<n>

  • OSA-Express Fast ਈਥਰਨੈੱਟ ਅਤੇ Gigabit ਈਥਰਨੈੱਟ ਲਈ eth<n>

  • ਟੋਕਨ ਰਿੰਗ ਲਈ <n>

ਜਿੱਥੇ ਕਿ <n> ਇੱਕ ਪੂਰਨ ਅੰਕ ਹੈ, ਜੋ ਕਿ ਜੰਤਰ ਨੂੰ ਵੱਖਰੇ ਤੌਰ ਤੇ ਪਛਾਣਦਾ ਹੈ। <n> ਪਹਿਲੇ ਜੰਤਰ ਕਿਸਮ ਲਈ 0, 1 ਦੂਜੇ ਲਈ ਅਤੇ ਇਸ ਤਰਾਂ ਹੀ ਹੋਰ।

  • ਜੰਤਰ ਡਰਾਇਵਰ ਲੋਡ ਕਰਨਾ:

    # modprobe qeth
  • ਸਮੂਹ ਜੰਤਰ ਨਿਰਮਾਣ:

    # echo <read_device_bus_id>,<write_device_bus_id>,<data_device_bus_id>
    > /sys/bus/ccwgroup/drivers/qeth/group

    ਇਸ ਕਮਾਂਡ ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਵੰਡਿਆ ਗਿਆ ਹੈ।

  • ਜੰਤਰ ਸੰਰਚਨਾ ਕਰਨੀ।

    QETH ਜੰਤਰ ਨੂੰ ਸੰਰਚਿਤ ਕਰਨ ਬਾਰੇ ਵਧੇਰੇ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ:

    http://oss.software.ibm.com/developerworks/opensource/linux390/docu/lx26apr04dd01.pdf (zSeries ਅਤੇ S/390 ਜੰਤਰ ਡਰਾਇਵਰ, ਫੀਚਰ ਅਤੇ ਕਮਾਂਡਾਂ ਲਈ ਲੀਨਕਸ (Linux))

  • ਜੰਤਰ ਚਾਲੂ (ਆੱਨਲਾਇਨ) ਕਰੋ:

    # echo 1 /sys/bus/ccwgroup/drivers/qeth/<read_device_bus_id>/nline
  • ਉਪ-ਨਾਂ ਪ੍ਰਭਾਸ਼ਿਤ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, /etc/modprobe.conf ਵਿੱਚ ਇੱਕ ਸਤਰ ਹੇਠ ਦਿੱਤੇ ਅਨੁਸਾਰ ਸ਼ਾਮਿਲ ਕਰੋ:

    hsi<n> alias qeth
    eth<n> alias qeth
    tr<n> alias qeth
  • ਇੱਕ ਸੰਰਚਨਾ ਸਕ੍ਰਿਪਟ ਤਿਆਰ ਕਰਨੀ।

    /etc/sysconfig/network-scripts ਵਿੱਚ ਇੱਕ ਹੇਠ ਦਿੱਤੇ ਨਾਂਵਾਂ ਵਿੱਚੋਂ ਇੱਕ ਨਾਂ ਦੀ ਫਾਇਲ ਬਣਾਉ:

    ifcfg-hsi<n> 
    ifcfg-eth<n>
    ifcfg-tr<n>

    ਇਹ ਫਾਇਲ ਇਸ ਤਰਾਂ ਦੀ ਜਾਪਣੀ ਚਾਹੀਦੀ ਹੈ:

    /etc/sysconfig/network-scripts/ifcfg-eth0
    # IBM QETH
    DEVICE=eth0
    BOOTPROTO=static
    HWADDR=00:06:29:FB:5F:F1
    IPADDR=9.12.20.136
    NETMASK=255.255.255.0
    ONBOOT=yes
    NETTYPE=qeth
    SUBCHANNELS=0.0.09a0,0.0.09a1,0.0.09a2
    TYPE=Ethernet

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, DEVICE ਮੁੱਲ ਹੇਠ ਦਿੱਤਿਆਂ ਵਿੱਚੋਂ ਇੱਕ ਹੀ ਹੋਣਾ ਚਾਹੀਦਾ ਹੈ:

    DEVICE=hsi<n>
    DEVICE=eth<n>
    DEVICE=tr<n>
  • ਜੰਤਰ ਸਰਗਰਮ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, ਇੱਕ ਕਮਾਂਡ ifup ਚਲਾਉ:

    # ifup hsi<n>
    # ifup eth<n>
    # ifup tr<n>

F.6.2.3. CTC ਜੰਤਰ ਡਰਾਇਵਰ ਨਾਲ ਕੰਮ ਕਰਨਾ

ਇੱਕ CTC (ਚੈਨਲ-ਟੂ-ਚੈਨਲ) ਕੁਨੈਕਸ਼ਨ ਮੇਨਫਰੇਮਾਂ ਵਿੱਚ ਗੁੰਝਲਦਾਰ ਤੇਜ਼ ਗਤੀ ਦਾ ਕੁਨੈਕਸ਼ਨ ਹੈ। CTC ਜੰਤਰ ਡਰਾਇਵਰ ਨੂੰ zSeries ਅਤੇ S/390 ਤੇ ਦੋ Linux ਲਈ ਜਾਂ zSeries and S/390 ਲਈ ਇੱਕ ਲੀਨਕਸ (Linux) ਅਤੇ ਹੋਰ ਮੇਨਫਰੇਮ ਓਪਰੇਟਿੰਗ ਸਿਸਟਮ ਸਿਸਟਮ, ਜਿਵੇਂ ਕਿ z/OS, OS/390, z/VM, ਜਾਂ z/VSE ਵਿੱਚ ਪੁਆਇੰਟ-ਟੂ-ਪੁਆਇੰਟ TCP/IP ਜਾਂ tty ਕੁਨੈਕਸ਼ਨ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

CTC ਡਰਾਇਵਰ ਇੱਕ ਮੂਲ ਇੰਟਰਫੇਸ ਨਾਂ ਹੇਠ ਦਿੱਤੇ ਅਨੁਸਾਰ ਪ੍ਰਾਪਤ ਹੁੰਦਾ ਹੈ:

ctc<n>

ਜਿੱਥੇ ਕਿ <n> ਇੱਕ ਪੂਰਨ ਅੰਕ ਹੈ, ਜੋ ਕਿ ਜੰਤਰ ਨੂੰ ਵੱਖਰੇ ਤੌਰ ਤੇ ਪਛਾਣਦਾ ਹੈ। <n> ਪਹਿਲੇ ਜੰਤਰ ਕਿਸਮ ਲਈ 0, 1 ਦੂਜੇ ਲਈ ਅਤੇ ਇਸ ਤਰਾਂ ਹੀ ਹੋਰ।

  • ਜੰਤਰ ਡਰਾਇਵਰ ਲੋਡ ਕਰਨਾ:

    # modprobe ctc
  • ਸਮੂਹ ਜੰਤਰ ਨਿਰਮਾਣ:

    # echo <read_device_bus_id>,<write_device_bus_id> 
    > /sys/bus/ccwgroup/drivers/ctc/group

    ਇਸ ਕਮਾਂਡ ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਵੰਡਿਆ ਗਿਆ ਹੈ।

  • ਜੰਤਰ ਸੰਰਚਨਾ ਕਰਨੀ।

    ਪ੍ਰੋਟੋਕੋਲ ਨਿਰਧਾਰਨ:

    # echo <protocol> /sys/bus/ccwgroup/drivers/ctc/<device_bus_id>/protocol

    ਜਿੱਥੇ ਕਿ <protocol> 0, 1, 2, ਜਾਂ 3 ਹੈ

    0 — ਇਹ ਪ੍ਰੋਟੋਕੋਲ OS/390, ਜਾਂ z/OS, ਤੋਂ ਬਿਨਾਂ ਹੋਰਾਂ ਨਾਲ peer ਅਨੁਕੂਲਤਾ ਉਪਲੱਬਧ ਕਰਵਾਉਦਾ ਹੈ, ਉਦਾਹਰਨ ਲਈ, ਇੱਕ VM TCP ਸੇਵਾ ਮਸ਼ੀਨ ਲਈ। ਇਹ ਮੂਲ ਹੈ।

    1 — ਇਹ ਪੈਕੇਜ Linux peer ਦੀ ਜਾਂਚ ਲਈ ਸਹਿਯੋਗੀ ਪੈਕਜ ਉਪਲੱਬਧ ਕਰਵਾਉਦਾ ਹੈ।

    2 — ਇਹ ਪ੍ਰੋਟੋਕੋਲ Linux peer ਨਾਲ ਇੱਕ CTC-ਆਧਾਰਿਤ tty ਕੁਨੈਕਸ਼ਨ ਉਪਲੱਬਧ ਕਰਵਾਉਦਾ ਹੈ।

    3 — ਇਹ ਪ੍ਰੋਟੋਕੋਲ OS/390 ਜਾਂ z/OS peer ਨਾਲ ਅਨੁਕੂਲਤਾ ਉਪਲੱਬਧ ਕਰਵਾਉਦਾ ਹੈ।

    ਤੁਸੀਂ CTC ਡਰਾਇਵਰ ਨੂੰ ਸੰਰਚਿਤ ਕਰਨ ਬਾਰੇ ਵਧੇਰੇ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ:

    http://oss.software.ibm.com/developerworks/opensource/linux390/docu/lx26apr04dd01.pdf (zSeries ਅਤੇ S/390 ਜੰਤਰ ਡਰਾਇਵਰ, ਫੀਚਰ ਅਤੇ ਕਮਾਂਡਾਂ ਲਈ ਲੀਨਕਸ (Linux))

  • ਜੰਤਰ ਚਾਲੂ (ਆੱਨਲਾਇਨ) ਕਰੋ:

    # cho 1 /sys/bus/ccwgroup/drivers/lcs/<read_device_bus_id>/online
  • ਉਪ-ਨਾਂ ਪ੍ਰਭਾਸ਼ਿਤ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, /etc/modprobe.conf ਫਾਇਲ ਵਿੱਚ ਇਹ ਸਤਰ ਹੇਠ ਦਿੱਤੇ ਅਨੁਸਾਰ ਸ਼ਾਮਿਲ ਕਰੋ:

    ctc<n> alias ctc
  • ਇੱਕ ਸੰਰਚਨਾ ਸਕ੍ਰਿਪਟ ਤਿਆਰ ਕਰਨੀ।

    ਹੇਠ ਦਿੱਤੇ ਨਾਂ ਵਿੱਚੋਂ ਇੱਕ ਨਾਂ ਦੀ ਫਾਇਲ /etc/sysconfig/network-scripts ਵਿੱਚ ਬਣਾਉ:

    ifcfg-ctc<n>

    ਫਾਇਲ ਹੇਠ ਦਿੱਤੇ ਅਨੁਸਾਰ ਵੇਖਾਈ ਦੇਣੀ ਚਾਹੀਦੀ ਹੈ:

    /etc/sysconfig/network-scripts/ifcfg-ctc0
    # IBM CTC
    DEVICE=ctc0
    BOOTPROTO=static
    IPADDR=192.168.70.136
    GATEWAY=172.16.70.136
    NETMASK=255.255.255.255
    ONBOOT=yes
    SUBCHANNELS=0.0.1b00,0.0.1b01
    NETTYPE=ctc
    CTCPROT=0
    TYPE=CTC
  • ਜੰਤਰ ਸਰਗਰਮ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, ਇੱਕ ਕਮਾਂਡ ifup ਚਲਾਉ:

    # ifup ctc<n>

F.6.2.4. IUCV ਜੰਤਰ ਡਰਾਇਵਰ ਨਾਲ ਕੰਮ ਕਰਨਾ

IUCV (ਇੰਟਰ-ਯੂਜਰ ਕਮਿਊਨੀਕੇਸ਼ਨ ਵਹੀਕਲ) ਇੱਕ VM ਸੰਚਾਰ ਸਹੂਲਤ ਹੈ, ਜੋ ਕਿ ਇੱਕ VM ਮਹਿਮਾਨ ਵਿੱਚ ਚੱਲ ਰਹੇ ਕਾਰਜ ਨੂੰ ਦੂਜੇ VM ਮਹਿਮਾਨ ਨਾਲ ਸੰਚਾਰ ਕਰਨ ਇੱਕ ਕੰਟਰੋਲ ਕਾਰਜ ਜਾਂ ਖੁਦ ਨਾਲ ਹੀ ਸਹਾਇਕ ਹੈ। zSeries ਅਤੇ S/390 Linux IUCV ਜੰਤਰ ਡਰਾਇਵਰ ਇੱਕ ਨੈੱਟਵਰਕ ਜੰਤਰ ਡਰਾਇਵਰ ਹੈ, ਜੋ ਕਿ IUCV ਨੂੰ ਵੱਖਰੇ ਵੱਖਰੇ VM ਉਪਭੋਗਤਾ ID ਤੇ ਚੱਲਣ ਵਾਲੇ Linux ਮਹਿਮਾਨ ਨਾਲ ਜੁੜਨ ਜਾਂ ਇੱਕ Linux ਮਹਿਮਾਨ ਨੂੰ ਹੋਰ VM ਮਹਿਮਾਨ, ਜਿਵੇਂ ਕਿ ਇੱਕ TCP/IP ਸੇਵਾ ਮਸ਼ੀਨ, ਨਾਲ ਜੁੜਨ ਲਈ ਇਸਤੇਮਾਲ ਕਰਦਾ ਹੈ।

IUCV ਜੰਤਰ ਇੱਕ ਮੂਲ ਇੰਟਰਫੇਸ ਨਾਂ ਹੇਠ ਦਿੱਤੇ ਮੁਤਾਬਕ ਦਿੱਤਾ ਜਾਦਾ ਹੈ:

iucv<n>

ਜਿੱਥੇ ਕਿ <n> ਇੱਕ ਪੂਰਨ ਅੰਕ ਹੈ, ਜੋ ਕਿ ਜੰਤਰ ਨੂੰ ਵੱਖਰੇ ਤੌਰ ਤੇ ਪਛਾਣਦਾ ਹੈ। <n> ਪਹਿਲੇ ਜੰਤਰ ਕਿਸਮ ਲਈ 0, 1 ਦੂਜੇ ਲਈ ਅਤੇ ਇਸ ਤਰਾਂ ਹੀ ਹੋਰ।

  • ਜੰਤਰ ਡਰਾਇਵਰ ਲੋਡ ਕਰਨਾ:

    # modprobe netiucv
  • IUCV ਜੰਤਰ ਬਣਾਉਣਾ:

    # echo <peer_id> > /sys/bus/iucv/drivers/netiucv/connection

    ਮੁੱਲ <peer_id> ਨੂੰ VM ਮਹਿਮਾਨ, ਜਿਸ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ, ਦੇ ਮਹਿਮਾਨ ID ਨਾਲ ਤਬਦੀਲ ਕਰੋ। IUCV ਜੰਤਰ ਡਰਾਇਵਰ ID ਵੱਡੇ ਅੱਖਰਾਂ ਵਿੱਚ ਇੰਟਰਪ੍ਰੇਟ ਕਰੇਗਾ। ਇਹ ਅਕਸਰ TCPIP ਹੁੰਦਾ ਹੈ।

    ਇਹ ਹੇਠ ਦਿੱਤੇ ਮੁਤਾਬਕ ਇੱਕ sysfs ਢਾਂਚਾ ਬਣਾਉਦਾ ਹੈ:

    cat /sys/bus/iucv/drivers/netiucv/netiucv<n>

    ਜਿੱਥੇ ਕਿ <n> ਇੱਕ ਪੂਰਨ ਅੰਕ ਹੈ, ਜੋ ਕਿ ਜੰਤਰ ਨੂੰ ਵੱਖਰੇ ਤੌਰ ਤੇ ਪਛਾਣਦਾ ਹੈ। <n> ਪਹਿਲੇ ਜੰਤਰ ਕਿਸਮ ਲਈ 0, 1 ਦੂਜੇ ਲਈ ਅਤੇ ਇਸ ਤਰਾਂ ਹੀ ਹੋਰ।

  • ਜੰਤਰ ਸੰਰਚਨਾ ਕਰਨੀ।

    ਜੇ ਲੋੜੀਦਾ ਹੈ ਤਾਂ, ਅਧਿਕਤਮ ਬਫਰ ਆਕਾਰ ਨਿਸ਼ਚਿਤ ਕਰੋ।

    # echo <value> > /sys/bus/iucv/drivers/netiucv/netiucv<n>/buffer

    ਜਿੱਥੇ ਕਿ <value> ਨੂੰ ਤੁਸੀਂ ਜਿੰਨੇ ਬਿੱਟ ਚਾਹੁੰਦੇ ਹੋ, ਅਨੁਸਾਰ ਨਿਰਧਾਰਿਤ ਕਰਨ ਸਕਦੇ ਹੋ। ਜੇਕਰ ਤੁਸੀਂ ਨਿਯਤ ਸੀਮਾ ਤੋਂ ਵੱਧ ਮੁੱਲ ਦਿੱਤਾ ਤਾਂ ਕਮਾਂਡ ਅਣਡਿੱਠੀ ਕਰ ਦਿੱਤੀ ਜਾਵੇਗੀ।

    ਅਧਿਕਤਮ ਬਫਰ ਲਈ ਸੰਭਵ ਮੁੱਲਾਂ ਦੀ ਸੀਮਾ MTU ਵਿਵਸਥਾ ਤੇ ਨਿਰਭਰ ਕਰਦਾ ਹੈ। ਇਹ <ਨਿਊਨਤਮ MTU + ਹੈਂਡਰ ਆਕਾਰ> ਤੋਂ <ਅਧਿਕਤਮ MTU + ਹੈਂਡਰ ਆਕਾਰ> ਸੀਮਾ ਵਿੱਚ ਹੋਣਾ ਚਾਹੀਦਾ ਹੈ। ਹੈਂਡਰ ਥਾਂ ਲੱਗਭਗ 4 ਬਾਈਟ ਦੀ ਹੁੰਦੀ ਹੈ। ਅਧਿਕਤਮ ਬਫਰ ਆਕਾਰ ਲਈ ਮੂਲ 32768 ਬਾਈਟ (32 ਕਿਬਾ) ਹੈ।

    ਤੁਸੀਂ IUCV ਡਰਾਇਵਰ ਨੂੰ ਸੰਰਚਿਤ ਕਰਨ ਬਾਰੇ ਵਧੇਰੇ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ:

    http://oss.software.ibm.com/developerworks/opensource/linux390/docu/lx26apr04dd01.pdf (zSeries ਅਤੇ S/390 ਜੰਤਰ ਡਰਾਇਵਰ, ਫੀਚਰ ਅਤੇ ਕਮਾਂਡਾਂ ਲਈ ਲੀਨਕਸ (Linux))

  • ਉਪ-ਨਾਂ ਪ੍ਰਭਾਸ਼ਿਤ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, /etc/modprobe.conf ਫਾਇਲ ਵਿੱਚ ਇਹ ਸਤਰ ਹੇਠ ਦਿੱਤੇ ਅਨੁਸਾਰ ਸ਼ਾਮਿਲ ਕਰੋ:

    iucv<n> alias netiucv
  • ਇੱਕ ਸੰਰਚਨਾ ਸਕ੍ਰਿਪਟ ਤਿਆਰ ਕਰਨੀ।

    ਹੇਠ ਦਿੱਤੇ ਨਾਂ ਵਿੱਚੋਂ ਇੱਕ ਨਾਂ ਦੀ ਫਾਇਲ /etc/sysconfig/network-scripts ਵਿੱਚ ਬਣਾਉ:

    ifcfg-iucv<n>

    ਇਹ ਫਾਇਲ ਇਸ ਤਰਾਂ ਦੀ ਜਾਪਣੀ ਚਾਹੀਦੀ ਹੈ:

    /etc/sysconfig/network-scripts/ifcfg-iucv0
    # IBM IUCV
    DEVICE=iucv0
    BOOTPROTO=static
    IPADDR=192.168.70.136
    GATEWAY=172.16.70.136
    NETMASK=255.255.255.255
    ONBOOT=yes
    NETTYPE=iucv
    PEERID=TCPIP
    TYPE=IUCV
  • ਜੰਤਰ ਸਰਗਰਮ ਕਰਨਾ।

    ਇੰਟਰਫੇਸ ਕਿਸਮ ਸ਼ਾਮਿਲ ਕਰਨ ਦੇ ਆਧਾਰ ਤੇ, ਇੱਕ ifup ਕਮਾਂਡ ਹੇਠ ਦਿੱਤੇ ਮੁਤਾਬਕ ਚਲਾਉ:

    # ifup iucv<n>