F.7. ਕਰਨਲ ਨਾਲ ਸੰਬੰਧਿਤ ਜਾਣਕਾਰੀ

Red Hat Enterprise Linux ਵਿੱਚ ਲੀਕਨਸ (Linux) ਕਰਨਲ ਟਾਈਮਰ ਇੰਟਰਪ੍ਰਟ ਨੂੰ ਨਿਰਧਾਰਿਤ ਕਰਨ ਲਈ ਢੰਗ ਸ਼ਾਮਿਲ ਹੈ। ਸਧਾਰਨ ਟਾਇਮਰ ਇੱਕ ਨਿਯਮਿਤ ਇੰਟਰਪ੍ਰਟ ਇੱਕ ਨਿਸ਼ਚਿਤ ਦਰ (ਜਿਆਦਾਤਰ ਢਾਂਚਿਆਂ ਲਈ ਇੱਕ ਸਕਿੰਟ ਵਿੱਚ 100 ਵਾਰ) ਪੈਦਾ ਕਰਨ ਦਾ ਸਮੂਹ ਹੈ। ਇਹ ਨਿਯਮਿਤ ਟਾਇਮਰ ਇੰਟਰਪ੍ਰਟਾਂ ਨੂੰ ਕਰਨਲ ਰਾਹੀਂ ਕਈ ਅੰਦਰੂਨੀ ਕੰਮਾਂ ਨੂੰ ਨਿਯਮਿਤ ਕਰਨ, ਜਿਵੇਂ ਕਿ ਕਾਰਜ ਨਿਯਮਿਤ, ਖਾਤਾ ਅਤੇ ਸਿਸਟਮ ਚੱਲਣ ਦੇ ਸਮੇਂ ਦੇ ਪ੍ਰਬੰਧਨ ਲਈ ਇਸਤੇਮਾਲ ਕੀਤਾ ਜਾਦਾ ਹੈ।

ਟਾਇਮਰ-ਆਧਾਰਿਤ ਢੰਗ ਇੱਕ ਸਿਸਟਮ ਵਾਤਾਵਰਣ, ਜਿੱਥੇ ਕਿ ਸਿਰਫ ਇੱਕ ਹੀ ਕਰਨਲ ਹੈ, ਠੀਕ ਕੰਮ ਕਰਦਾ ਹੈ, ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜਦੋਂ ਇੱਕ ਇੱਕਲੇ ਸਿਸਟਮ ਤੇ ਕਰਨਲ ਦੀਆਂ ਕਈ ਨਕਲਾਂ (ਉਦਾਹਰਨ ਲਈ z/VM(R) ਮਹਿਮਾਨ) ਚੱਲਦੀਆਂ ਹਨ। ਇਹਨਾਂ ਹਾਲਾਤਾਂ ਵਿੱਚ, ਕਰਨਲਾਂ ਦੀਆਂ ਹਜ਼ਾਰਾਂ ਨਕਲਾਂ ਵਿੱਚੋਂ ਹਰ ਇੱਕ ਸਕਿੰਟ ਵਿੱਚ ਕਈ ਇੰਟਰਪ੍ਰਟ ਪੈਦਾ ਕਰਦੀ ਹੈ, ਇੱਕ ਸਿਸਟਮ ਤੇ ਸਮੱਸਿਆ ਬਣ ਸਕਦੀਆਂ ਹਨ।

ਇਸਕਰਕੇ Red Hat Enterprise Linux ਵਿੱਚ ਹੁਣ ਇੱਕ ਨਿਯਮਿਤ ਅੰਤਰਾਲ ਇੰਟਰਪ੍ਰਟ ਭੇਜਣ ਨੂੰ ਬੰਦ ਕਰਨ ਦੀ ਸਹੂਲਤ ਸ਼ਾਮਿਲ ਹੈ। ਇਸ ਨੂੰ /proc/ ਫਾਇਲ ਸਿਸਟਮ ਰਾਹੀਂ, ਨਿਯਮਿਤ ਅੰਤਰਾਲ ਇੰਟਰਪ੍ਰਟ ਭੇਜਣ ਤੋਂ ਰੋਕਣ ਲਈ, ਹੇਠ ਦਿੱਤੀ ਕਮਾਂਡ ਦਿਉ:

echo "0" > /proc/sys/kernel/hz_timer

ਨਿਯਮਿਤ ਅੰਤਰਾਲ ਇੰਟਰਪ੍ਰਟ ਨੂੰ ਯੋਗ ਕਰਨ ਲਈ, ਹੇਠ ਦਿੱਤੀ ਕਮਾਂਡ ਦਿਉ:

echo "1" > /proc/sys/kernel/hz_timer

ਮੂਲ ਰੂਪ ਵਿੱਚ ਨਿਯਮਿਤ ਅੰਤਰਾਲ ਇੰਟਰਪ੍ਰਟ ਯੋਗ ਹੈ।

ਨਿਯਮਿਤ ਟਾਇਮਰ ਇੰਟਰਪ੍ਰਟ ਨੂੰ ਬੂਟ-ਸਮੇਂ ਤੇ ਵੀ ਨਿਰਧਾਰਿਤ ਕੀਤਾ ਜਾ ਸਕਦਾ ਹੈ, /etc/sysctl.conf ਵਿੱਚ ਹੇਠ ਦਿੱਤੀ ਸਤਰ ਨਿਯਮਿਤ ਅੰਤਰਾਲ ਇੰਟਰਪ੍ਰਟ ਨੂੰ ਆਯੋਗ ਕਰਨ ਲਈ ਸ਼ਾਮਿਲ ਕਰੋ:

kernel.hz_timer = 0

ਸੂਚਨਾਸੂਚਨਾ
 

ਨਿਯਮਿਤ ਟਾਇਮਰ ਇੰਟਰਪ੍ਰਟ ਨੂੰ ਆਯੋਗ ਕਰਨਾ ਸਿਸਟਮ ਖਾਤਾ ਸੰਦ ਵਿੱਚ ਮੂਲ ਧਾਰਨਾਵਾਂ ਦੀ ਉਲੰਘਨਾ ਕਰਦਾ ਹੈ। ਜੇਕਰ ਤੁਸੀਂ ਸਿਸਟਮ ਖਾਤੇ ਨਾਲ ਸੰਬੰਧਿਤ ਕੋਈ ਨਿਕਾਰਾਪਨ ਖੋਜੋ, ਤਾਂ ਇਹ ਜਾਂਚ ਕਰੋ ਕਿ ਕੀ ਇਹ ਨਿਯਮਿਤ ਟਾਇਮਰ ਇੰਟਰਪ੍ਰਟ ਨੂੰ ਯੋਗ ਕਰਨ ਤੇ ਇਹ ਠੀਕ ਹੋ ਜਾਦਾ ਹੈ, ਜੇਕਰ ਇਹ ਹੈ ਤਾਂ http://bugzilla.redhat.com/bugzilla/ ਤੇ ਬੱਗ ਜਾਣਕਾਰੀ ਦਿਓ। (malfunctioning bundled ਸੰਦਾਂ ਲਈ), ਜਾਂ ਸੰਦ ਵਿਕ੍ਰੇਤਾ ਨੂੰ ਜਾਣਕਾਰੀ ਦਿਉ (malfunctioning third-party ਸੰਦਾਂ ਲਈ)।