| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 1. ਤੁਹਾਡੇ ਲਈ ਸ਼ੁਰੂਆਤੀ ਪਗ਼ | ਅੱਗੇ |
![]() | ਸੂਚਨਾ |
|---|---|
DASD ਇੰਸਟਾਲੇਸ਼ਨ ਸਿਰਫ਼ ext2 ਜਾਂ ext3 ਫਾਇਲ ਸਿਸਟਮ ਨਾਲ ਹੀ ਕੰਮ ਕਰਦੀ ਹੈ। ਜੇਕਰ ਤੁਹਾਡੇ ਕੋਲ ext2 ਜਾਂ ext3 ਤੋਂ ਬਿਨਾਂ ਕੋਈ ਹੋਰ ਫਾਇਲ ਸਿਸਟਮ ਹੈ ਤਾਂ ਤੁਸੀਂ DASD ਇੰਸਟਾਲੇਸ਼ਨ ਨਹੀਂ ਕਰ ਸਕਦੇ ਹੋ। |
ਆਪਣੇ ਸਿਸਟਮ ਨੂੰ ਇੱਕ ਹਾਰਡ ਡਰਾਇਵ ਇੰਸਟਾਲੇਸ਼ਨ ਲਈ ਤਿਆਰ ਕਰਨ ਲਈ, ਤੁਹਾਨੂੰ ਹੇਠ ਲਿਖੇ ਇੱਕ ਤਰੀਕੇ ਨਾਲ ਸਿਸਟਮ ਤਿਆਰ ਕਰਨਾ ਪਵੇਗਾ:
CD-ROM ਸਮੂਹ ਦਾ ਇਸੇਤਮਾਲ ਕਰਕੇ — ਇਸ ਨੂੰ ਇਸਤੇਮਾਲ ਕਰਨ ਲਈ ਹਰ ਇੰਸਟਾਲੇਸ਼ਨ CD-ROM ਲਈ CD-ROM ISO ਪ੍ਰਤੀਬਿੰਬ ਫਾਇਲਾਂ ਬਣਾਉ। ਹਰ CD-ROM ਲਈ, ਲੀਨਕਸ (Linux) ਸਿਸਟਮ ਤੇ ਹੇਠ ਲਿਖੀ ਕਮਾਂਡ ਦਿਓ:
dd if=/dev/cdromof=/tmp/file-name.iso |
ਜਦੋਂ ਕਿ CD-ROM ਦਾ ਅੰਤ ਨੇੜੇ ਹੋਵੇਗਾ ਤਾਂ ਇਹ ਕਮਾਂਡ ਕੁਝ ਗਲਤੀਆਂ ਦੇ ਸੁਨੇਹੇ ਵੇਖਾ ਸਕਦੀ ਹੈ, ਉਹਨਾਂ ਨੂੰ ਅਣਡਿੱਠਾ ਕੀਤਾ ਜਾ ਸਕਦਾ ਹੈ। ਇੱਕ ਵਾਰ ਸਹੀ DASD ਨਕਲ ਹੋਣ ਤੇ ISO ਪ੍ਰਤੀਬਿੰਬ ਇੰਸਟਾਲੇਸ਼ਨ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ।
ISO ਪ੍ਰਤੀਬਿੰਬ ਇਸੇਤਮਾਲ ਕਰਕੇ — ਇਹ ਪ੍ਰਤੀਬਿੰਬ ਸਿਸਟਮ, ਜਿਸ ਤੇ ਇੰਸਟਾਲੇਸ਼ਨ ਕਰਨੀ ਹੈ, ਤੇ ਭੇਜ ਦਿਓ (ਜਾਂ DASD ਠੀਕ ਹੋਵੇ) ।
ਇਸ ਤੋਂ ਪਹਿਲਾਂ ਕਿ ਤੁਸੀਂ ਇੰਸਟਾਲੇਸ਼ਨ ਸ਼ੁਰੂ ਕਰੋ, ISO ਪ੍ਰਤੀਬਿੰਬਾਂ ਦਾ ਜਾਂਚ ਤੁਹਾਨੂੰ ਹਾਰਡ-ਡਿਸਕ ਇੰਸਟਾਲੇਸ਼ਨ ਦੌਰਾਨ ਆਉਣ ਵਾਲੀਆਂ ਸਮੱਸਿਆ ਤੋਂ ਬਚਾ ਸਕਦੀ ਹੈ। ISO ਪ੍ਰਤੀਬਿੰਬਾਂ ਦੀ ਜਾਂਚ ਇੰਸਟਾਲੇਸ਼ਨ ਕਰਨ ਤੋਂ ਪਹਿਲਾਂ ਕਰਨ ਲਈ, md5sum ਕਾਰਜ (ਵੱਖੋ-ਵੱਖ ਓਪਰੇਟਿੰਗ ਸਿਸਟਮਾਂ ਲਈ ਕਈ md5sum ਕਾਰਜ ਉਪਲੱਬਧ ਹਨ) ਇਸਤੇਮਾਲ ਕਰੋ। ਇੱਕ md5sum ਕਾਰਜ ਉਸੇ ਹੀ ਲੀਨਕਸ (Linux) ਮਸ਼ੀਨ ਤੇ ਉਪਲੱਬਧ ਹੋਣਾ ਚਾਹੀਦਾ ਹੈ, ਜਿੱਥੇ ਕਿ ISO ਪ੍ਰਤੀਬਿੰਬ ਉਪਲੱਬਧ ਹਨ।
VM ਜਾਂ LPAR ਤੇ ਸਹੀ DASD ਪਹੁੰਚ ਬਣਾਉ ਅਤੇ ਤਦ ਇੰਸਟਾਲੇਸ਼ਨ ਨਾਲ ਜਾਰੀ ਰੱਖੋ।
ਜੇਕਰ ਇੱਕ ਫਾਇਲ RedHat/base/updates.img ਉਸ ਡਾਇਰੈਕਟਰੀ ਵਿੱਚ ਮੌਜੂਦ ਹੋਵੇ, ਜਿਸ ਤੋਂ ਇੰਸਟਾਲ ਕੀਤਾ ਹੈ, ਇਹ ਇੰਸਟਾਲੇਸ਼ਨ ਕਾਰਜ ਦੇ ਨਵੀਨੀਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। Red Hat Enterprise Linux ਦਾ ਵੱਖ-ਵੱਖ ਇੰਸਟਾਲੇਸ਼ਨ ਢੰਗਾਂ ਬਾਰੇ ਵਧੇਰੇ ਜਾਣਕਾਰੀ ਲੈਣ ਅਤੇ ਇਹਨਾਂ ਨੂੰ ਇੰਸਟਾਲੇਸ਼ਨ ਕਾਰਜ ਦੇ ਨਵੀਨੀਕਰਨ ਲਈ ਕਿਵੇਂ ਇਸਤੇਮਾਲ ਕਰਨਾ ਹੈ, ਦੇ ਲਈ anaconda RPM ਪੈਕੇਜ ਵਿੱਚ install-methods.txt ਫਾਇਲ ਨੂੰ ਵੇਖੋ।