1.3. ਨੈੱਟਵਰਕ ਇੰਸਟਾਲੇਸ਼ਨ ਲਈ ਤਿਆਰੀ

Red Hat Enterprise Linux ਇੰਟਾਸਲੇਸ਼ਨ ਮਾਧਿਅਮ ਜਾਂ ਤਾਂ ਇੱਕ ਨੈੱਟਵਰਕ ਇੰਸਟਾਲੇਸ਼ਨ (ਜਿਵੇਂ NFS, FTP, ਜਾਂ HTTP ਰਾਹੀਂ) ਜਾਂ ਸਥਾਨਿਕ ਸਟੋਰੇਜ਼ ਰਾਹੀਂ ਉਪਲੱਬਧ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇੱਕ NFS, FTP, ਜਾਂ HTTP ਇੰਸਟਾਲੇਸ਼ਨ ਕਰ ਰਹੇ ਹੋ ਤਾਂ ਹੇਠ ਲਿਖੇ ਪਗ਼ ਕਰੋ।

NFS, FTP, ਜਾਂ HTTP ਸਰਵਰ, ਜਿਸ ਨੂੰ ਨੈੱਟਵਰਕ ਤੇ ਇੰਸਟਾਲੇਸ਼ਨ ਲਈ ਇਸਤੇਮਾਲ ਕਰਨਾ ਹੈ, ਇੱਕ ਵੱਖਰੀ ਮਸ਼ੀਨ ਹੋਣੀ ਚਾਹੀਦੀ ਹੈ, ਜੋ ਕਿ ਇੱਕ ਸੰਪੂਰਨ RedHat ਡਾਇਰੈਕਟਰੀ ਉਪਲੱਬਧ ਕਰਵਾਉਦੀ ਹੋਵੇ। ਦੋਵੇਂ RedHat/base/ ਅਤੇ RedHat/RPMS/ ਡਾਇਰੈਕਟਰੀਆਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ ਅਤੇ ਇੰਸਟਾਲੇਸ਼ਨ CD-ROM ਤੋਂ ਸਾਰੀਆਂ ਫਾਇਲਾਂ ਮੌਜੂਦ ਹੋਣ ਚਾਹੀਦੀਆਂ ਹਨ।

ਸੂਚਨਾਸੂਚਨਾ
 

ਨਿਰਧਾਰਿਤ ਕੀਤੀ ਡਾਇਰੈਕਟਰੀ ਹੇਠ ਦਿੱਤੇ ਮੁਤਾਬਕ /location/of/disk/space/ ਹੈ। ਇਸ ਦਾ ਅਰਥ ਹੈ ਕਿ ਡਾਇਰੈਕਟਰੀ RedHat/ ਤੱਕ ਹੈ, ਪਰ ਇਹ ਵਿੱਚ ਸ਼ਾਮਿਲ ਨਹੀਂ ਹੈ। ਉਦਾਹਰਨ ਲਈ ਤੁਹਾਡੇ ਕੋਲ Red Hat Enterprise Linux 4 ਇੰਸਟਾਲੇਸ਼ਨ ਫਾਇਲਾਂ /export/rhel/ ਇੰਸਟਾਲੇਸ਼ਨ ਸਰਵਰ ਤੇ ਮੌਜੂਦ ਹਨ, ਤਾਂ/location/of/disk/space/ ਹਮੇਸ਼ਾ /export/rhel/ ਹੋਣੀ ਚਾਹੀਦੀ ਹੈ।

ਇੰਸਟਾਲੇਸ਼ਨ CD-ROM ਤੋਂ RedHat/ ਡਾਇਰੈਕਟਰੀ ਦੀ ਨਕਲ ਲੀਨਕਸ (Linux) ਮਸ਼ੀਨ ਤੇ ਕਰਨ ਲਈ, ਜੋ ਕਿ ਇੰਸਟਾਲੇਸ਼ਨ ਸਰਵਰ ਦੇ ਤੌਰ ਤੇ ਕੰਮ ਕਰੇਗੀ, ਹੇਠ ਲਿਖੇ ਪਗ਼ ਕਰੋ:

1.3.1. NFS ਇੰਸਟਾਲ ਕਰਨ ਲਈ ISO ਪ੍ਰਤੀਬਿੰਬ ਇਸਤੇਮਾਲ ਕਰਨਾ

NFS ਇੰਸਟਾਲੇਸ਼ਨ ISO (ਜਾਂ CD-ROM) ਪ੍ਰਤੀਬਿੰਬ ਨੂੰ ਇੱਕ ਪੂਰਨ ਇੰਸਟਾਲੇਸ਼ਨ ਲੜੀ ਦੀ ਨਕਲ ਤੋਂ ਬਿਨਾਂ ਵੀ ਇਸਤੇਮਾਲ ਕੀਤਾ ਸਕਦਾ ਹੈ। ਲੋੜੀਦੇ ISO ਪ੍ਰਤੀਬਿੰਬ (ਬਾਈਨਰੀ Red Hat Enterprise Linux CD-ROM) ਨੂੰ ਇੱਕ ਡਾਇਰੈਕਟਰੀ ਵਿੱਚ ਰੱਖਣ ਉਪਰੰਤ, NFS ਰਾਹੀਂ ਇੰਸਟਾਲੇਸ਼ਨ ਦੀ ਚੋਣ ਕਰੋ। ਤਦ ਤੁਹਾਨੂੰ ਇੰਸਟਾਲੇਸ਼ਨ ਕਰਨ ਲਈ ਇੰਸਟਾਲੇਸ਼ਨ ਕਾਰਜ ਨੂੰ ਉਸ ਡਾਇਰੈਕਟਰੀ ਦੀ ਸਥਿਤ ਦੱਸਣੀ ਹੋਵੇਗੀ।

ਇਸ ਤੋਂ ਪਹਿਲਾਂ ਕਿ ਤੁਸੀਂ ਇੰਸਟਾਲੇਸ਼ਨ ਸ਼ੁਰੂ ਕਰੋ, ISO ਪ੍ਰਤੀਬਿੰਬਾਂ ਦਾ ਜਾਂਚ ਤੁਹਾਨੂੰ ਹਾਰਡ-ਡਿਸਕ ਇੰਸਟਾਲੇਸ਼ਨ ਦੌਰਾਨ ਆਉਣ ਵਾਲੀਆਂ ਸਮੱਸਿਆ ਤੋਂ ਬਚਾ ਸਕਦੀ ਹੈ। ISO ਪ੍ਰਤੀਬਿੰਬਾਂ ਦੀ ਜਾਂਚ ਇੰਸਟਾਲੇਸ਼ਨ ਕਰਨ ਤੋਂ ਪਹਿਲਾਂ ਕਰਨ ਲਈ, md5sum ਕਾਰਜ (ਵੱਖੋ-ਵੱਖ ਓਪਰੇਟਿੰਗ ਸਿਸਟਮਾਂ ਲਈ ਕਈ md5sum ਕਾਰਜ ਉਪਲੱਬਧ ਹਨ) ਇਸਤੇਮਾਲ ਕਰੋ। ਇੱਕ md5sum ਕਾਰਜ ਉਸੇ ਹੀ ਸਰਵਰ ਤੇ ਉਪਲੱਬਧ ਹੋਣਾ ਚਾਹੀਦਾ ਹੈ, ਜਿੱਥੇ ਕਿ ISO ਪ੍ਰਤੀਬਿੰਬ ਉਪਲੱਬਧ ਹਨ।

ਵੱਖਰੇ ਤੌਰ ਤੇ, ਜੇਕਰ ਇੱਕ ਫਾਇਲ RedHat/base/updates.img ਉਸ ਡਾਇਰੈਕਟਰੀ ਵਿੱਚ ਮੌਜੂਦ ਹੋਵੇ, ਜਿਸ ਤੋਂ ਤੁਸੀਂ ਇੰਸਟਾਲ ਕੀਤਾ ਹੈ, ਇਹ ਇੰਸਟਾਲੇਸ਼ਨ ਕਾਰਜ ਦੇ ਨਵੀਨੀਕਰਨ ਲਈ ਇਸਤੇਮਾਲ ਕੀਤੀ ਜਾਵੇਗੀ ਹੈ। Red Hat Enterprise Linux ਦੇ ਵੱਖ-ਵੱਖ ਇੰਸਟਾਲੇਸ਼ਨ ਢੰਗਾਂ ਬਾਰੇ ਵਧੇਰੇ ਜਾਣਕਾਰੀ ਲੈਣ ਅਤੇ ਇਹਨਾਂ ਨੂੰ ਇੰਸਟਾਲੇਸ਼ਨ ਕਾਰਜ ਦੇ ਨਵੀਨੀਕਰਨ ਲਈ ਕਿਵੇਂ ਇਸਤੇਮਾਲ ਕਰਨਾ ਹੈ, ਦੇ ਲਈ anaconda RPM ਪੈਕੇਜ ਵਿੱਚ install-methods.txt ਫਾਇਲ ਨੂੰ ਵੇਖੋ।

ਸੂਚਨਾਸੂਚਨਾ
 

ਤੁਹਾਡੇ ਕੋਲ ਡਾਇਰੈਕਟਰੀ ਵਿੱਚ ਇੱਕ ਜਾਰੀ (release) ਅਤੇ ਇੱਕ Red Hat Enterprise Linux ਦੇ ਬਦਲ ਦੇ ISO ਪ੍ਰਤੀਬਿੰਬ ਹੋ ਸਕਦੇ ਹਨ।