| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. Red Hat Enterprise Linux ਇੰਸਟਾਲੇਸ਼ਨ | ਅੱਗੇ |
ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਮੈਂਬਰੀ ਰਾਹੀ ਸੇਵਾ ਤੇ ਸਾਫਟਵੇਅਰ ਪ੍ਰਬੰਧਨ ਜਾਣਕਾਰੀ ਅਤੇ ਸਹਾਇਕ ਦਸਤਾਵੇਜ਼ ਨੂੰ ਇਸਤੇਮਾਲ ਕਰ ਸਕੋ, ਤੁਹਾਨੂੰ ਆਪਣੀ Red Hat ਰਜਿਸਟ੍ਰੇਸ਼ਨ ਇਹ ਸਧਾਰਨ ਪਗ਼ਾਂ ਰਾਹੀਂ ਕਰਵਾਉਣੀ ਪਵੇਗੀ:
ਇੱਕ Red Hat ਲਾੱਗਆਨ ਦੇਣਾ
ਇੱਕ ਮੈਂਬਰਸ਼ਿਪ ਨੰਬਰ ਦੇਣਾ
ਆਪਣਾ ਸਿਸਟਮ ਜੋੜਨਾ
ਪਹਿਲੀਂ ਵਾਰ ਜਦੋਂ ਤੁਸੀਂ Red Hat Enterprise Linux ਦੀ ਇੰਸਟਾਲੇਸ਼ਨ ਨੂੰ ਸ਼ੁਰੂ ਕੀਤਾ ਤਾਂ ਤੁਹਾਨੂੰ Red Hat ਨਾਲ ਸੈੱਟਅੱਪ ਏਜੰਟ ਰਾਹੀਂ ਰਜਿਸਟਰ ਹੋਣ ਬਾਰੇ ਪੁੱਛਿਆ ਜਾਵੇਗਾ। ਜੇਕਰ ਤੁਸੀਂ ਸੈੱਟਅੱਪ ਏਜੰਟ ਦੌਰਾਨ ਜਾਣਕਾਰੀ ਦਿੰਦੇ ਰਹੇ ਤਾਂ ਤੁਸੀਂ ਰਜਿਸਟ੍ਰੇਸ਼ਨ ਪਗ ਮੁਕੰਮਲ ਕਰਨ ਉਪਰੰਤ ਆਪਣੀ ਮੈਂਬਰੀ ਸਰਗਰਮ ਕਰ ਸਕਦੇ ਹੋ।
ਜੇਕਰ ਤੁਸੀਂ ਸੈੱਟਅੱਪ ਏਜੰਟ (ਨੈੱਟਵਰਕ ਪਹੁੰਚ ਲੋੜੀਦੀ ਹੈ) ਰਾਹੀਂ ਰਜਿਸਟ੍ਰੇਸ਼ਨ ਪੂਰੀ ਨਹੀਂ ਕਰਵਾ ਸਕਦੇ ਹੋ ਤਾਂ ਤੁਸੀਂ ਬਦਲਵੇਂ ਰੂਪ ਵਿੱਚ Red Hat ਰਜਿਸਟ੍ਰੇਸ਼ਨ ਕਾਰਵਾਈ ਆੱਨਲਾਈਨ http://www.redhat.com/ register/ ਤੇ ਮੁਕੰਮਲ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਲ ਮੌਜੂਦਾ Red Hat ਲਾੱਗਆਨ ਨਹੀਂ ਹੈ, ਤਾਂ ਤੁਸੀਂ ਸੈੱਟਅੱਪ ਏਜੰਟ ਰਾਹੀ ਜਾਂ ਆੱਨਲਾਈਨ ਬਣਾ ਸਕਦੇ ਹੋ।
https://www.redhat.com/apps/activate/newlogin.html |
ਇੱਕ Red Hat ਲਾੱਗਆਨ ਤੁਹਾਨੂੰ ਉਪਲੱਬਧ ਕਰਵਾਉਦਾ ਹੈ:
Red Hat ਨੈੱਟਵਰਕ ਰਾਹੀਂ ਸਾਫਟਵੇਅਰ ਨਵੀਨੀਕਰਨ, ਈਰਟਾ ਅਤੇ ਸਾਂਭ-ਸੰਭਾਲ
Red Hat ਤਕਨੀਕੀ ਸਹਾਇਤਾ ਸਰੋਤ, ਦਸਤਾਵੇਜ਼ ਅਤੇ ਜਾਣਕਾਰੀ ਆਧਾਰ
ਜੇਕਰ ਤੁਸੀਂ ਆਪਣਾ Red Hat ਲਾੱਗਆਨ ਭੁੱਲ ਗਏ ਹਨ, ਤਾਂ ਤੁਸੀਂ ਇੱਥੇ ਆਨਲਾਇਨ ਆਪਣਾ Red Hat ਲਾੱਗਆਨ ਖੋਜ ਸਕਦੇ ਹੋ:
https://rhn.redhat.com/help/forgot_password.pxt |
ਤੁਹਾਡਾ ਮੈਂਬਰਸ਼ਿਪ ਨੰਬਰ ਉਸ ਪੈਕੇਜ ਉੱਪਰ ਹੈ, ਜੋ ਕਿ ਤੁਹਾਡੇ ਕੋਲ ਆਇਆ ਹੈ। ਜੇਕਰ ਤੁਹਾਡੇ ਪੈਕੇਜ ਵਿੱਚ ਮੈਂਬਰਸ਼ਿਪ ਨੰਬਰ ਸ਼ਾਮਿਲ ਨਹੀਂ ਹੈ, ਤਾਂ ਤੁਹਾਡੀ ਮੈਂਬਰੀ ਸਰਗਰਮ ਕਰ ਦਿੱਤੀ ਗਈ ਹੈ ਅਤੇ ਤੁਸੀਂ ਇਸ ਪਗ਼ ਨੂੰ ਛੱਡ ਸਕਦੇ ਹੋ।
ਤੁਸੀਂ ਆਪਣਾ ਮੈਂਬਰ ਨੰਬਰ ਉਦੋਂ ਇਸਤੇਮਾਲ ਕਰ ਸਕਦੇ ਹੋ, ਜਦੋਂ ਸੈੱਟਅੱਪ ਏਜੰਟ ਪੁੱਛੇ ਜਾਂ ਤੁਸੀਂ ਸਾਇਟ http://www.redhat.com/register/ ਤੇ ਜਾਓ।
Red Hat ਨੈੱਟਵਰਕ ਰਜਿਸਟ੍ਰੇਸ਼ਨ ਕਲਾਂਇਟ ਤੁਹਾਡੇ ਸਿਸਟਮ ਨੂੰ ਜੁੜਨ ਲਈ ਸਹਾਈ ਹੈ ਤਾਂ ਕਿ ਤੁਸੀਂ ਨਵੀਨੀਕਰਨ ਕਰ ਸਕੋ ਅਤੇ ਸਿਸਟਮ ਪ੍ਰਬੰਧਨ ਕਾਰਵਾਈਆਂ ਕਰ ਸਕੋ। ਜੁੜਨ ਲਈ ਤਿੰਨ ਵੱਖ ਵੱਖ ਢੰਗ ਹਨ:
ਸੈੱਟਅੱਪ ਏਜੰਟ ਦੌਰਾਨ — ਹਾਰਡਵੇਅਰ ਜਾਣਕਾਰੀ ਭੇਜੋ ਅਤੇ ਸਿਸਟਮ ਪੈਕੇਜ ਸੂਚੀ ਭੇਜੋ ਚੋਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਸੈੱਟਅੱਪ ਏਜੰਟ ਦੇ ਮੁਕੰਮਲ ਕਰਨ ਉਪਰੰਤ — ਮੁੱਖ ਮੇਨੂ ਰਾਹੀਂ ਸਿਸਟਮ ਸੰਦ ਤੇ ਜਾਓ ਅਤੇ Red Hat ਨੈੱਟਵਰਕ ਚੁਣੋ।
ਸੈੱਟਅੱਪ ਏਜੰਟ ਦੇ ਮੁਕੰਮਲ ਹੋਣ ਉਪਰੰਤ — ਹੁਣ ਹੇਠ ਲਿਖੀ ਕਮਾਂਡ ਪ੍ਰਬੰਧਕ (root) ਉਪਭੋਗਤਾ ਦੇ ਤੌਰ ਤੇ ਦਿਓ:
/usr/bin/up2date --register