D.3. ਇੰਸਟਾਲੇਸ਼ਨ ਉਪਰੰਤ ਸਮੱਸਿਆਵਾਂ

D.3.1. ਰਿਮੋਟ ਗਰਾਫਿਕਲ ਵਿਹੜੇ ਅਤੇ XDMCP

ਜੇਕਰ ਤੁਹਾਡੇ ਕੋਲ X ਝਰੋਖਾ ਸਿਸਟਮ ਇੰਸਟਾਲ ਹੈ ਅਤੇ ਤੁਸੀਂ ਆਪਣੇ Red Hat Enterprise Linux ਸਿਸਟਮ ਵਿੱਚ ਇੱਕ ਗਰਾਫਿਕਲ ਲਾੱਗਆਨ ਪ੍ਰਬੰਧਕ ਰਾਹੀਂ ਲਾੱਗਆਨ ਕਰਨਾ ਚਾਹੁੰਦੇ ਹੋ ਤਾਂ, X ਦਰਿਸ਼ ਪ੍ਰਬੰਧਕ ਕੰਟਰੋਲ ਪ੍ਰੋਟੋਕੋਲ(XDMC) ਨੂੰ ਯੋਗ ਕਰੋ। ਇਹ ਪ੍ਰੋਟੋਕੋਲ ਤੁਹਾਨੂੰ ਕਿਸੇ ਵੀ X ਝਰੋਖਾ ਸਿਸਟਮ ਅਨੁਕੂਲ ਕਲਾਂਇਟ (ਜਿਵੇਂ ਕਿ ਨੈੱਟਵਰਕ ਵਰਕਸਟੇਸ਼ਨ ਜਾਂ X-ਟਰਮੀਨਲ) ਤੋਂ ਵਿਹੜਾ ਵਾਤਾਵਰਣ ਵਿੱਚ ਰਿਮੋਟ ਲਾੱਗਆਨ ਲਈ ਸਹਾਈ ਹੈ। XDMCP ਰਾਹੀ ਰਿਮੋਟ ਲਾੱਗਆਨ ਯੋਗ ਕਰਨ ਲਈ, Red Hat Enterprise Linux ਸਿਸਟਮ ਤੇ ਪਾਠ ਸੰਪਾਦਕ ਜਿਵੇਂ ਕਿ vi ਜਾਂ nano ਰਾਹੀਂ /etc/X11/gdm/gdm-config ਫਾਇਲ ਵਿੱਚ ਸਤਰ ਸ਼ਾਮਿਲ ਕਰੋ:

[xdmcp]

Enable=false

Enable=true ਪੜਨ ਲਈ ਸਤਰ ਵਿੱਚ ਸੋਧ ਕਰੋ, ਫਾਇਲ ਸੰਭਾਲੋ ਅਤੇ ਪਾਠ ਸੰਪਾਦਕ ਬੰਦ ਕਰੋ। X ਸਰਵਰ ਸ਼ੁਰੂ ਕਰਨ ਲਈ ਰਨਲੈਵਲ 5 ਤਬਦੀਲ ਕਰੋ।

/sbin/init 5

ਕਲਾਂਈਟ ਮਸ਼ੀਨ ਲਈ, ਰਿਮੋਟ ਅਜਲਾਸ X ਦੀ ਵਰਤੋਂ ਨਾਲ ਸ਼ੁਰੂ ਕਰੋ। ਉਦਾਹਰਨ ਲਈ:

X :1 -query s390vm.example.com

ਕਮਾਂਡ ਰਿਮੋਟ X ਸਰਵਰ ਨਾਲ XDMCP ਰਾਹੀਂ (s390vm.example.com ਨੂੰ ਰਿਮੋਟ X ਸਰਵਰ ਦੇ ਮੇਜ਼ਬਾਨ ਨਾਂ ਨਾਲ ਤਬਦੀਲ ਕਰੋ) ਜੋੜਦੀ ਹੈ ਅਤੇ ਕਲਾਂਇਟ ਸਿਸਟਮ ਦੇ ਦਰਿਸ਼ :1 ਰਿਮੋਟ ਗਰਾਫਿਕਲ ਲਾੱਗਆਨ ਦਰਿਸ਼ ਆਏਗਾ (ਅਕਸਰ [Ctrl]-[ Alt]-[F8] ਸਵਿੱਚਾਂ ਦਬਾਉਣ ਨਾਲ ਉਪਲੱਬਧ ਹੁੰਦਾ ਹੈ)।

ਤੁਸੀਂ ਇੱਕ nested X ਸਰਵਰ ਦਾ ਇਸਤੇਮਾਲ ਕਰਕੇ ਰਿਮੋਟ ਵਿਹੜਾ ਅਜਲਾਸ ਇਸਤੇਮਾਲ ਸਕਦੇ ਹੋ, ਜੋ ਕਿ ਤੁਹਾਡੇ ਮੌਜੂਦਾ X ਅਜਲਾਸ ਵਿੱਚ ਰਿਮੋਟ ਵਿਹੜੇ ਨੂੰ ਇੱਕ ਝਰੋਖੇ ਵਾਂਗ ਖੋਲੇਗਾ। Xnest ਉਪਭੋਗਤਾ ਨੂੰ ਇੱਕ ਰਿਮੋਟ ਵਿਹੜਾ ਆਪਣੇ ਸਥਾਨਿਕ X ਅਜਲਾਸ ਵਿੱਚ ਹੀ ਖੋਲਣ ਲ਼ਈ ਸਹਾਇਕ ਹੈ। ਉਦਾਹਰਨ ਲਈ Xnest ਨੂੰ ਹੇਠ ਲਿਖੀ ਕਮਾਂਡ ਚਲਾਉ, ਜਿੱਥੇ ਕਿ s390vm.example.com ਨੂੰ ਰਿਮੋਟ X ਸਰਵਰ ਦੇ ਮੇਜ਼ਬਾਨ ਨਾਂ ਨਾਲ ਤਬਦੀਲ ਕਰਨਾ ਹੈ।

Xnest :1 -query s390vm.example.com

D.3.2. ਸਮੱਸਿਆ ਉਦੋਂ ਆਈ, ਜਦੋਂ ਲਾੱਗਆਨ ਕਰਨ ਦੀ ਕੋਸ਼ਿਸ ਕੀਤੀ

ਜੇਕਰ ਤੁਸੀਂ ਸੈੱਟਅੱਪ ਏਜੰਟ ਵਿੱਚ ਇੱਕ ਉਪਭੋਗਤਾ ਖਾਤਾ ਨਹੀਂ ਬਣਾਇਆ ਹੈ, ਤਾਂ ਪ੍ਰਬੰਧਕ (root) ਦੇ ਤੌਰ ਤੇ ਲਾਗਆਨ ਕਰੋ ਅਤੇ ਪ੍ਰਬੰਧਕ (root) ਨੂੰ ਦਿੱਤਾ ਗੁਪਤ-ਕੋਡ ਇਸਤੇਮਾਲ ਕਰੋ।

ਜੇਕਰ ਤੁਹਾਨੂੰ ਆਪਣਾ ਪ੍ਰਬੰਧਕ (root) ਦਾ ਗੁਪਤ-ਕੋਡ ਯਾਦ ਨਹੀਂ ਹੈ, ਆਪਣੇ ਸਿਸਟਮ ਨੂੰ linux single ਦੇ ਤੌਰ ਤੇ ਬੂਟ ਕਰੋ।

ਇੱਕ ਵਾਰ ਜਦੋਂ ਤੁਸੀਂ ਇੱਕ ਉਪਭੋਗਤਾ ਢੰਗ ਵਿੱਚ ਦਾਖਿਲ ਹੋ ਗਏ ਅਤੇ # ਪ੍ਰਾਉਟ ਤੇ ਪੁੱਜ ਗਏ, ਤਾਂ ਤੁਹਾਨੂੰ passwd root ਲਿਖਣਾ ਚਾਹੀਦਾ ਹੈ, ਜੋ ਕਿ ਤੁਹਾਨੂੰ ਇੱਕ ਨਵਾਂ ਪ੍ਰਬੰਧਕ (root) ਗੁਪਤ ਕੋਡ ਦੇਣ ਲਈ ਸਹਾਈ ਹੈ। ਇਸ ਸਮੇਂ ਤੇ ਤੁਸੀਂ ਕਮਾਂਡ shutdown -r now ਲਿਖ ਸਕਦੇ ਹੋ, ਤਾਂ ਤੁਸੀਂ ਨਵੇਂ ਪ੍ਰਬੰਧਕ (root) ਦੇ ਗੁਪਤ-ਕੋਡ ਨਾਲ ਸਿਸਟਮ ਮੁੜ ਚਾਲੂ ਕਰ ਸਕੋ।

ਜੇਕਰ ਤੁਹਾਨੂੰ ਆਪਣੇ ਉਪਭੋਗਤਾ ਖਾਤੇ ਦਾ ਗੁਪਤ-ਕੋਡ ਯਾਦ ਨਹੀਂ ਹੈ, ਤਾਂ ਤੁਹਾਨੂੰ ਪ੍ਰਬੰਧਕ (root) ਬਣ ਜਾਣਾ ਚਾਹੀਦਾ ਹੈ। ਪ੍ਰਬੰਧਕ (root) ਬਣਨ ਲਈ su - ਲਿਖੋ ਅਤੇ ਆਪਣਾ ਪ੍ਰਬੰਧਕ (root) ਗੁਪਤ ਕੋਡ ਪੁੱਛਣ ਤੇ ਭਰੋ। ਤਦ passwd <username> ਲਿਖੋ। ਇਹ ਤੁਹਾਨੂੰ ਇੱਕ ਖਾਸ ਉਪਭੋਗਤਾ ਖਾਤੇ ਲਈ ਨਵਾਂ ਗੁਪਤ-ਕੋਡ ਬਣਾਉਣ ਲਈ ਸਹਾਇਕ ਹੈ।

ਜੇਕਰ ਗਰਾਫਿਕਲ ਲਾੱਗਆਨ ਉਪਲੱਬਧ ਨਾ ਹੋਵੇ, ਆਪਣੇ ਹਾਰਡਵੇਅਰ ਅਨੁਕੂਲਤਾ ਦੀ ਜਾਂਚ ਕਰੋ। ਹਾਰਡਵੇਅਰ ਅਨੁਕੂਲਤਾ ਸੂਚੀ ਨੂੰ ਇੱਥੇ ਵੇਖਿਆ ਜਾ ਸਕਦਾ ਹੈ:

http://hardware.redhat.com/hcl/

D.3.3. ਤੁਹਾਡਾ ਪ੍ਰਿੰਟਰ ਕੰਮ ਨਹੀਂ ਕਰਦਾ ਹੈ

ਜੇਕਰ ਤੁਹਾਨੂੰ ਇਹ ਯਕੀਨੀ ਨਹੀਂ ਹੈ ਕਿ ਆਪਣਾ ਪ੍ਰਿੰਟਰ ਕਿਵੇਂ ਨਿਰਧਾਰਿਤ ਕਰਨਾ ਹੈ ਜਾਂ ਇਸ ਦੇ ਠੀਕ ਤਰਾਂ ਕਰਨ ਦੌਰਾਨ ਕੋਈ ਸਮੱਸਿਆ ਹੈ, ਤਾਂ ਪ੍ਰਿੰਟਰ ਸੰਰਚਨਾ ਸੰਦ ਦੇ ਨਾਲ ਕੋਸ਼ਿਸ ਕਰੋ।

ਪ੍ਰਿੰਟਰ ਸੰਰਚਨਾ ਸੰਦ ਨੂੰ ਸ਼ੁਰੂ ਕਰਨ ਲਈ ਸ਼ੈਲ ਪ੍ਰਾਉਟ ਤੇ system-config-printer ਕਮਾਂਡ ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ ਜਾਰੀ ਰੱਖਣ ਲਈ ਪ੍ਰਬੰਧਕ (root) ਦਾ ਗੁਪਤ-ਕੋਡ ਦਿਉ।

D.3.4. ਆਪਾਂਚੇ ਆਧਾਰਿਤ httpd ਸੇਵਾ/Sendmail ਸ਼ੁਰੂ ਦੌਰਾਨ ਅਟਕ ਜਾਂਦੀ ਹੈ

ਜੇਕਰ ਤੁਹਾਨੂੰ ਆਪਾਂਚੇ ਆਧਾਰਿਤ httpd ਸੇਵਾ/Sendmail ਸ਼ੁਰੂ ਦੌਰਾਨ ਅਟਕਣ ਦੀ ਸਮੱਸਿਆ ਹੈ, ਤਾਂ ਇਹ ਯਕੀਨੀ ਬਣਾਉ ਕਿ /etc/hosts ਫਾਇਲ ਵਿੱਚ ਇਹ ਸਤਰ ਹੈ:

127.0.0.1  localhost.localdomain  localhost