D.2. ਇੰਸਟਾਲੇਸ਼ਨ ਦੌਰਾਨ ਸਮੱਸਿਆ

D.2.1. Red Hat Enterprise Linux ਇੰਸਟਾਲ ਕਰਨ ਲਈ ਕੋਈ ਜੰਤਰ ਨਹੀਂ ਲੱਭਾ ਗਲਤੀ ਸੁਨੇਹਾ

ਜੇਕਰ ਤੁਸੀਂ ਇੱਕ ਗਲਤੀ ਸੁਨੇਹਾ ਪ੍ਰਾਪਤ ਕੀਤਾ ਹੈ, ਜੋ ਕਿ ਇਸਤਰਾਂ ਦਾ ਹੈ Red Hat Enterprise Linux ਇੰਸਟਾਲ ਕਰਨ ਲਈ ਕੋਈ ਜੰਤਰ ਨਹੀਂ ਲੱਭਾ ਹੈ, ਤਾਂ ਸੰਭਵ ਹੈ ਇਹ ਤੁਹਾਡੇ DASD ਜੰਤਰ ਨਾਲ ਸੰਬੰਧਿਤ ਨਾਲ ਵਿਸ਼ਾ ਹੋਵੇ। ਜੇਕਰ ਤੁਹਾਡੇ ਕੋਲ ਇਹ ਸਮੱਸਿਆ ਆਈ ਹੈ, ਤਾਂ ਆਪਣੀ ਫਾਇਲ parm ਵਿੱਚ DASD=<disks> ਪੈਰਾਮੀਟਰ ਸ਼ਾਮਿਲ ਕਰ ਦਿਉ (ਜਿੱਥੇ ਕਿ disks ਨੂੰ ਇੰਸਟਾਲੇਸ਼ਨ ਲਈ DASD ਸੀਮਾ ਨਾਲ ਤਬਦੀਲ ਕਰ ਦਿਉ), ਅਤੇ ਇੰਸਟਾਲੇਸ਼ਨ ਮੁੜ ਆਰੰਭ ਕਰੋ।

ਹੋਰ, ਇਹ ਧਿਆਨ ਰੱਖੋ ਕਿ ਤੁਸੀਂ ਇੱਕ ਲੀਨਕਸ (Linux) ਰੂਟ (root) ਸ਼ੈੱਲ ਵਿੱਚ DASD ਨੂੰ dasdfmt ਕਮਾਂਡ ਨਾਲ ਫਾਰਮਿਟ ਕੀਤਾ ਹੋਵੇ, ਨਾ ਕਿ DASD ਨੂੰ CMS ਨਾਲ ਫਾਰਮਿਟ ਕੀਤਾ ਹੋਵੇ।

D.2.2. ਵਿਭਾਗ ਸਾਰਣੀ ਨਾਲ ਸਮੱਸਿਆ

ਜੇਕਰ ਤੁਸੀਂ ਇੰਸਟਾਲੇਸ਼ਨ ਦੇ ਡਿਸਕ ਵਿਭਾਗੀਕਰਨ ਵਿਵਸਥਾ ਭਾਗ (ਹਿੱਸਾ 2.11) ਦੌਰਾਨ ਕੋਈ ਗਲਤੀ ਸੁਨੇਹਾ ਪ੍ਰਾਪਤ ਕੀਤਾ ਹੈ ਤਾਂ ਕੁਝ ਇਸ ਤਰਾਂ ਦਾ

ਜੰਤਰ hda ਤੇ ਭਾਗ ਸਾਰਣੀ ਪੜਨਯੋਗ ਨਹੀਂ ਹੈ। ਇੱਕ ਨਵਾਂ ਭਾਗ ਬਣਾਉਣ ਦੌਰਾਨ, ਇਸ ਨੂੰ ਸ਼ੁਰੂ ਕਰਨਾ ਲਾਜ਼ਮੀ ਹੈ, ਇਸ ਨਾਲ ਡਰਾਇਵ ਤੇ ਮੌਜੂਦ *ਸਾਰਾ ਡਾਟਾ* ਖਤਮ ਹੋ ਜਾਵੇਗਾ।

ਤੁਹਾਡੇ ਕੋਲ ਉਸ ਡਰਾਇਵ ਤੇ ਇੱਕ ਭਾਗ ਸਾਰਣੀ ਨਹੀਂ ਹੋਵੇਗੀ ਜਾਂ ਡਰਾਇਵ ਤੇ ਭਾਗ ਸਾਰਣੀ ਇੰਸਟਾਲੇਸ਼ਨ ਕਾਰਜ ਵਿੱਚ ਵਿਭਾਗੀਕਰਨ ਸਾਫਟਵੇਅਰ ਦੁਆਰਾ ਪਛਾਣਨਯੋਗ ਨਹੀਂ ਹੋਵੇਗੀ।

ਇਸ ਗੱਲ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਤੁਸੀਂ ਕਿਹੜੀ ਕਿਸਮ ਦੀ ਇੰਸਟਾਲੇਸ਼ਨ ਕਰ ਰਹੇ ਹੋ, ਮੌਜੂਦਾ ਡਾਟੇ ਦਾ ਬੈਕਅੱਪ ਤਾਂ ਹਰ ਹਾਲਾਤ ਵਿੱਚ ਲੈਣਾ ਹੀ ਚਾਹੀਦਾ ਹੈ।

D.2.3. ਹੋਰ ਵਿਭਾਗੀਕਰਨ ਸਮੱਸਿਆਵਾਂ

ਜੇਕਰ ਤੁਸੀਂ Disk Druid ਨੂੰ ਭਾਗ ਸੋਧਣ ਲਈ ਇਸਤੇਮਾਲ ਕਰ ਰਹੇ ਹੋ, ਪਰ ਅਗਲੇ ਪਰਦੇ ਤੇ ਨਹੀਂ ਜਾ ਰਹੇ ਹੋ, ਤਾਂ ਸੰਭਵ ਹੈ ਕਿ ਤੁਸੀਂ Disk Druid ਦੀ ਨਿਰਭਰਤਾ ਪੂਰਨ ਲਈ ਲੋੜੀਦੇ ਭਾਗ ਬਣਾਏ ਨਹੀਂ ਹਨ।

ਤੁਹਾਨੂੰ ਇਹ ਤਾਂ ਘੱਟੋ-ਘੱਟ ਭਾਗ ਹਰ ਹਾਲਾਤ ਵਿੱਚ ਬਣਾਉਣੇ ਹੀ ਚਾਹੀਦੇ ਹਨ:

ਸੰਕੇਤਸੂਚਨਾ
 

ਜਦੋਂ ਤੁਸੀਂ ਇੱਕ ਭਾਗ ਦੀ ਕਿਸਮ ਸਵੈਪ (swap) ਨਿਰਧਾਰਿਤ ਕਰੋ, ਤਾਂ ਇਸ ਨੂੰ ਇੱਕ ਮਾਊਟ ਸਥਿਤੀ ਨਾ ਦਿਓ। Disk Druid ਸਵੈ-ਚਾਲਿਤ ਹੀ ਤੁਹਾਡੇ ਲਈ ਇੱਕ ਮਾਊਟ ਸਥਿਤੀ ਪ੍ਰਭਾਸ਼ਿਤ ਕਰ ਦੇਵੇਗਾ।

D.2.4. ਕੀ ਤੁਸੀਂ ਪਾਈਥਾਨ(Python) ਗਲਤੀ ਵੇਖ ਰਹੇ ਹੋ?

Red Hat Enterprise Linux ਦੇ ਨਵੀਨਕਰਨ ਜਾਂ ਇੰਸਟਾਲ ਕਰਨ ਦੌਰਾਨ, ਇੰਸਟਾਲ ਕਾਰਜ (ਐਨਾਕਾਂਡਾ (ananconda) ਵੀ ਕਹਿੰਦੇ ਹਨ) ਇੱਕ ਪਾਈਥਨ ਜਾਂ ਟਰੈਕਬੈਕ ਗਲਤੀ ਕਰਕੇ ਅਸਫਲ ਹੋ ਸਕਦਾ ਹੈ। ਇਹ ਗਲਤੀ ਤਾਂ ਆ ਸਕਦੀ ਹੈ, ਜਦੋਂ ਤੁਸੀਂ ਵੱਖਰੇ ਵੱਖਰੇ ਪੈਕੇਜਾਂ ਦੀ ਚੋਣ ਕੀਤੀ ਹੈ ਜਾਂ ਨਵੀਨੀਕਰਨ ਲਾੱਗ ਨੂੰ ਤੁਸੀਂ /tmp/ ਡਾਇਰੈਕਟਰੀ ਵਿੱਚ ਸੰਭਾਲਣ ਦੀ ਕੋਸ਼ਿਸ ਕੀਤੀ ਹੈ। ਇਹ ਗਲਤੀ ਕੁਝ ਇਸਤਰਾਂ ਦੀ ਜਾਪਦੀ ਹੈ:

Traceback (innermost last):
File "/var/tmp/anaconda-7.1//usr/lib/anaconda/iw/progress_gui.py",
line 20, in run
rc = self.todo.doInstall ()
File "/var/tmp/anaconda-7.1//usr/lib/anaconda/todo.py", line 1468, in
doInstall
self.fstab.savePartitions ()
File "fstab.py", line 221, in savePartitions
sys.exit(0)
SystemExit: 0

Local variables in innermost frame:
self: <fstab.GuiFstab instance at 8446fe0>
sys: <module 'sys' (built-in)>
ToDo object:
(itodo
ToDo
p1
(dp2
S'method'
p3
(iimage
CdromInstallMethod
p4
(dp5
S'progressWindow'
p6

<failed>

ਇਹ ਸਮੱਸਿਆ ਕੁਝ ਸਿਸਟਮਾਂ ਵਿੱਚ ਆ ਸਕਦੀ ਹੈ, ਜਿੱਥੇ ਕਿ /tmp/ ਨਾਲ ਸੰਬੰਧ ਨਿਸ਼ਾਨ ਹੋਰ ਸਥਿਤੀ ਤੇ ਹਨ ਜਾਂ ਬਣਾਉਣ ਉਪਰੰਤ ਸਥਿਤੀ ਤਬਦੀਲ ਹੋ ਗਈ ਹੈ। ਇਹ ਨਿਸ਼ਾਨ ਜਾਂ ਤਬਦੀਲ ਸੰਬੰਧ ਇੰਸਟਾਲੇਸ਼ਨ ਕਾਰਵਾਈ ਦੌਰਾਨ ਗਲਤ ਹਨ, ਇਸ ਕਰਕੇ ਇੰਸਟਾਲੇਸ਼ਨ ਕਾਰਜ ਜਾਣਕਾਰੀ ਨੂੰ ਲਿਖ ਨਹੀਂ ਸਕਦਾ ਹੈ ਅਤੇ ਅਸਫਲ ਹੋ ਜਾਦਾ ਹੈ।

ਜੇਕਰ ਤੁਹਾਡੇ ਕੋਲ ਇਸ ਗਲਤੀ ਬਾਰੇ ਤਜਰਬਾ ਹੈ, ਤਾਂ anaconda ਲਈ ਉਪਲੱਬਧ ਈਰਾਟਾ (errata) ਡਾਊਨਲੋਡ ਕਰਨ ਦੀ ਕੋਸ਼ਿਸ ਕਰੋ। ਈਰਾਟਾ (errata) ਇੱਥੇ ਉਪਲੱਬਧ ਹੈ:

http://www.redhat.com/support/errata/

ਐਨਾਕਾਂਡਾ (anaconda) ਵੈੱਬ ਸਾਈਟ ਵੀ ਵਧੇਰੇ ਜਾਣਕਾਰੀ ਲਈ ਲਾਭਦਾਇਕ ਹੈ ਅਤੇ ਇਹ ਉਪਲੱਬਧ ਹੈ:

http://rhlinux.redhat.com/anaconda/

ਤੁਸੀਂ ਇਸ ਸਮੱਸਿਆ ਨਾਲ ਸੰਬੰਧਿਤ ਬੱਗ ਜਾਣਕਾਰੀ ਵੀ ਲੱਭ ਸਕਦੇ ਹੋ। Red Hat ਦੇ ਬੱਗ ਖੋਜ ਸਿਸਟਮ ਤੇ ਖੋਜ ਕਰਨ ਲਈ ਜਾਓ:

http://bugzilla.redhat.com/bugzilla/

ਅੰਤ ਵਿੱਚ, ਜੇਕਰ ਤੁਸੀਂ ਅਜੇ ਵੀ ਇਹ ਗਲਤੀ ਨਾਲ ਸੰਬੰਧਿਤ ਸਮੱਸਿਆ ਮਹਿਸੂਸ ਕਰ ਰਹੇ ਹੋ, ਤਾਂ ਆਪਣਾ ਉਤਪਾਦ ਰਜਿਸਟਰ ਕਰਵਾਉ ਅਤੇ ਸਾਡੀ ਸਹਾਇਤਾ ਟੀਮ ਨਾਲ ਸੰਪਰਕ ਕਰੋ। ਆਪਣਾ ਉਤਪਾਦ ਰਜਿਸਟਰ ਕਰਵਾਉਣ ਲਈ ਜਾਓ:

http://www.redhat.com/apps/activate/