| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੱਗੇ | |
ਇਸ ਅੰਤਿਕਾ ਵਿੱਚ ਕੁਝ ਆਮ ਇੰਸਟਾਲੇਸ਼ਨ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ਼ ਦਿੱਤੇ ਜਾ ਰਹੇ ਹਨ।
ਜੇਕਰ ਤੁਸੀਂ ਇੱਕ ਇੰਸਟਾਲੇਸ਼ਨ ਕੀਤੀ ਹੈ ਅਤੇ ਆਪਣੇ ਸਿਸਟਮ ਨੂੰ ਠੀਕ ਤਰਾਂ ਬੂਟ ਨਹੀਂ ਕਰ ਸਕਦੇ ਹੋ, ਤਾਂ ਤੁਹਾਨੂੰ ਮੁੜ ਇੰਸਟਾਲ ਕਰਨ ਅਤੇ ਆਪਣੇ ਭਾਗ ਵੱਖਰੇ ਤਰੀਕੇ ਨਾਲ ਬਣਾਉਣ ਦੀ ਲੋੜ ਹੈ।
ਕੁਝ BIOS ਰੇਡ (RAID) ਕਾਰਡਾਂ ਤੋਂ ਬੂਟ ਕਰਨ ਲਈ ਸਹਾਇਕ ਨਹੀਂ ਹਨ। ਇੰਸਟਾਲੇਸ਼ਨ ਦੇ ਸਮਾਪਤ ਹੋਣ ਤੇ, ਇੱਕ ਪਾਠ ਆਧਾਰਿਤ ਪਰਦਾ ਬੂਟ ਲੋਡਰ ਪ੍ਰਾਉਟ (ਉਦਾਹਰਨ ਲਈ GRUB:) ਵੇਖਾਏਗਾ ਅਤੇ ਇੱਕ ਝਪਕਦੀ ਕਰਸਰ ਉਪਲੱਬਧ ਹੋ ਸਕਦੀ ਹੈ। ਜੇਕਰ ਇਹ ਹਾਲਾਤ ਹੋਣ ਤਾਂ ਤੁਹਾਨੂੰ ਆਪਣਾ ਸਿਸਟਮ ਮੁੜ ਚਾਲੂ ਕਰਨਾ ਚਾਹੀਦਾ ਹੈ।
ਜਦੋਂ ਤੁਸੀਂ ਸਵੈ-ਚਾਲਿਤ ਜਾਂ ਦਸਤੀ ਵਿਭਾਗੀਕਰਨ ਦੀ ਚੋਣ ਕਰੋ, ਤੁਹਾਨੂੰ ਇੱਕ /boot ਭਾਗ ਰੇਡ (RAID) ਲੜੀ ਤੋਂ ਬਾਹਰ ਇੰਸਟਾਲ ਕਰਨਾ ਚਾਹੀਦਾ ਹੈ, ਉਹ ਵੀ ਇੱਕ ਵੱਖਰੀ ਹਾਰਡ-ਡਰਾਇਵ ਤੇ। ਇੱਕ ਅੰਦਰੂਨੀ ਹਾਰਡ-ਡਰਾਇਵ ਸਮੱਸਿਆ ਦੇਣ ਵਾਲੇ ਰੇਡ (RAID) ਕਾਰਡਾਂ ਨਾਲ ਭਾਗ ਬਣਾਉਣ ਲਈ ਲਾਜ਼ਮੀ ਹੈ।
ਤੁਹਾਨੂੰ RAID ਲੜੀ ਤੋਂ ਬਾਹਰ ਇੱਕ ਡਰਾਇਵ ਦੇ ਇੱਕ ਪਸੰਦੀਦਾ ਬੂਟ ਲੋਡਰ (ਗਰਬ (GRUB) ਜਾਂ ਲੀਲੋ (LILO)) ਨੂੰ MBR ਤੇ ਇੰਸਟਾਲ ਕਰਨਾ ਚਾਹੀਦਾ ਹੈ। ਇਹ ਉਸ ਡਰਾਇਵ ਤੇ ਹੀ ਹੋਣਾ ਚਾਹੀਦਾ ਹੈ, ਜਿਸ ਤੇ /boot/ ਭਾਗ ਮੌਜੂਦ ਹੋਵੇ।
ਇੱਕ ਵਾਰ ਜਦੋਂ ਤਬਦੀਲੀਆਂ ਕਰ ਦਿੱਤੀਆਂ ਜਾਣ ਤਾਂ, ਤੁਸੀਂ ਆਪਣੀ ਇੰਸਟਾਲੇਸ਼ਨ ਨੂੰ ਸਮਾਪਤ ਕਰ ਸਕਦੇ ਹੋ ਅਤੇ ਆਪਣੇ ਸਿਸਟਮ ਨੂੰ ਠੀਕ ਤਰਾਂ ਬੂਟ ਕਰ ਸਕਦੇ ਹੋ।
ਇੱਕ ਸੰਕੇਤ 11 ਗਲਤੀ, ਇਸ ਨੂੰ ਅਕਸਰ segmentation ਗਲਤੀ ਕਹਿੰਦੇ ਹਨ, ਇਸ ਦਾ ਮਤਲਬ ਹੈ ਕਿ ਕਾਰਜ ਉਸ ਮੈਮੋਰੀ ਸਥਿਤੀ ਨੂੰ ਖੋਲ ਰਿਹਾ ਹੈ, ਜਿਹੜੀ ਇਸ ਨੂੰ ਜਾਰੀ ਨਹੀਂ ਕੀਤੀ ਗਈ ਹੈ।
ਜੇਕਰ ਤੁਸੀਂ ਘਾਤਕ ਸੰਕੇਤ 11 ਗਲਤੀ ਇੰਸਟਾਲੇਸ਼ਨ ਦੌਰਾਨ ਪ੍ਰਾਪਤ ਕੀਤੀ ਹੈ ਤਾਂ, ਇਹ ਸੰਭਵ ਤੌਰ ਤੇ ਇੱਕ ਤੁਹਾਡੇ ਸਿਸਟਮ ਦੀ ਬਸ ਤੇ ਮੈਮੋਰੀ ਵਿੱਚ ਇੱਕ ਜੰਤਰ ਗਲਤੀ ਕਰਕੇ ਹੁੰਦਾ ਹੈ। ਮੈਮੋਰੀ ਵਿੱਚ ਇੱਕ ਜੰਤਰ ਗਲਤੀ ਚੱਲਣਯੋਗ ਜਾਂ ਸਿਸਟਮ ਦੇ ਜੰਤਰ ਨਾਲ ਹੋ ਸਕਦੀ ਹੈ। ਹੋਰ ਓਪਰੇਟਿੰਗ ਸਿਸਟਮਾਂ ਵਾਂਗ, Red Hat Enterprise Linux ਤੁਹਾਡੇ ਸਿਸਟਮ ਦੇ ਜੰਤਰਾਂ ਤੇ ਆਪਣੀਆਂ ਮੰਗਾਂ ਰੱਖਦਾ ਹੈ। ਇਹਨਾਂ ਵਿੱਚੋਂ ਕੁਝ ਜੰਤਰ ਉਹਨਾਂ ਮੰਗਾਂ ਨੂੰ ਪੂਰਨ ਨਹੀਂ ਕਰ ਸਕਦੇ ਹਨ, ਭਾਵੇਂ ਕਿ ਉਹ ਹੋਰ ਓਪਰੇਟਿੰਗ ਸਿਸਟਮ ਨਾਲ ਠੀਕ ਕੰਮ ਕਰਦੇ ਹੋਣ।
ਇਹ ਯਕੀਨੀ ਕਰ ਲਵੋ ਕਿ ਤੁਹਾਡੇ ਕੋਲ ਨਵੀਨਤਮ ਇੰਸਟਾਲੇਸ਼ਨ ਅਤੇ Red Hat ਤੋਂ ਪ੍ਰਤੀਬਿੰਬ ਹਨ। ਆਨਲਾਈਨ ਈਰਟਾ(errata) ਨੂੰ ਕਿਸੇ ਨਵੇਂ ਵਰਜਨ ਲਈ ਵੇਖੋ। ਜੇਕਰ ਨਵੇਂ ਪ੍ਰਤੀਬਿੰਬ ਵੀ ਅਸਫਲ ਰਹਿੰਦੇ ਹਨ, ਤਾਂ ਇਹ ਤੁਹਾਡੇ ਜੰਤਰ ਦੀ ਸਮੱਸਿਆ ਹੈ। ਅਕਸਰ ਇਹ ਗਲਤੀਆਂ ਤੁਹਾਡੀ ਮੈਮੋਰੀ ਜਾਂ CPU-ਕੈਂਚੇ ਵਿੱਚ ਹੁੰਦੀਆਂ ਹਨ। ਇਸ ਗਲਤੀ ਦਾ ਸੰਭਵ ਹੱਲ ਹੱਲ ਕਿ ਤੁਸੀਂ ਆਪਣੇ CPU-ਕੈਂਚੇ ਨੂੰ BIOS ਵਿੱਚੋਂ ਬੰਦ ਕਰ ਦਿਓ। ਤੁਹਾਨੂੰ ਆਪਣੇ ਮੁੱਖ-ਬੋਰਡ ਸਲੋਟ ਵਿੱਚ ਮੈਮੋਰੀ ਦੇ ਦੁਆਲੇ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਸਮੱਸਿਆ ਕਿਤੇ ਸਲਾਟ ਜਾਂ ਮੈਮੋਰੀ ਨਾਲ ਸੰਬੰਧਿਤ ਤਾਂ ਨਹੀਂ ਹੈ।
ਤੁਸੀਂ ਇੰਸਟਾਲੇਸ਼ਨ ਨੂੰ ਸਿਰਫ 256 ਮੈਬਾ ਮੈਮੋਰੀ ਨਾਲ ਚਲਾਉਣ ਦੀ ਕੋਸ਼ਿਸ ਕਰ ਸਕਦੇ ਹੋ। ਇਹ ਇੰਸਟਾਲੇਸ਼ਨ ਕਾਰਜ ਨੂੰ ਸਿਰਫ ਬੂਟ ਚੋਣ mem=256M ਨਾਲ ਕੀਤਾ ਜਾ ਸਕਦਾ ਹੈ। ਇਸ ਚੋਣ ਨੂੰ ਇਸਤੇਮਾਲ ਕਰਨ ਲਈ, ਇੰਸਟਾਲੇਸ਼ਨ ਬੂਟ ਪ੍ਰਾਉਟ ਤੇ ਲਿਖੋ:
mem=xxxM |
ਜਿੱਥੇ ਕਿ xxx ਨੂੰ ਮੈਮੋਰੀ (ਮੈਗਾਬਾਈਟ ਵਿੱਚ) ਨਾਲ ਤਬਦੀਲ ਕਰਨਾ ਹੈ।
ਇਹ ਕਮਾਂਡ ਤੁਹਾਨੂੰ ਕਰਨਲ ਦੁਆਰਾ ਮਸ਼ੀਨ ਤੇ ਖੋਜੀ ਗਈ ਮੈਮੋਰੀ ਦੀ ਮਾਤਰਾ ਨੂੰ ਤਬਦੀਲ ਕਰਨ ਲਈ ਸਹਾਈ ਹੈ। ਇਹ ਕੁਝ ਪੁਰਾਣੇ ਸਿਸਟਮਾਂ ਲਈ ਲੋੜੀਦੀ ਹੈ, ਜਿੱਥੇ ਕਿ ਇੰਸਟਾਲੇਸ਼ਨ ਕਾਰਜ ਰਾਹੀਂ ਸਿਰਫ 16ਮੈਬਾ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ (ਪਰ ਤੁਹਾਡੇ ਸਿਸਟਮ ਤੇ ਵਧੇਰੇ RAM ਹੈ), ਅਤੇ ਕੁਝ ਨਵੀਨ ਮਸ਼ੀਨਾਂ ਵਿੱਚ ਵੀ, ਜਿੱਥੇ ਕਿ ਵੀਡਿਓ ਕਾਰਡ ਵੀਡਿਓ ਮੈਮੋਰੀ ਨੂੰ ਮੁੱਖ ਮੈਮੋਰੀ ਨਾਲ ਸਾਂਝੀ ਕਰਦੇ ਹਨ।
ਇੱਕ ਹੋਰ ਚੋਣ ਹੈ, ਉਹ ਹੈ ਤੁਹਾਡੀਆਂ ਇੰਸਟਾਲੇਸ਼ਨ CD-ROM ਦੀ ਮਾਧਿਅਮ ਜਾਂਚ ਕਾਰਵਾਈ। Red Hat Enterprise Linux ਇੰਸਟਾਲੇਸ਼ਨ ਕਾਰਜ ਕੋਲ ਇੰਸਟਾਲੇਸ਼ਨ ਮਾਧਿਅਮ ਦੀ ਇਕਸਾਰਤਾ ਦੀ ਜਾਂਚ ਕਰਨ ਦੀ ਯੋਗਤਾ ਹੈ। ਇਹ CD, DVD, ਹਾਰਡ ਡਰਾਇਵ ISO, ਜਾਂ NFS ISO ਇੰਸਟਾਲੇਸ਼ਨ ਢੰਗਾਂ ਲਈ ਕਿਰਿਆਸ਼ੀਲ ਹੈ। Red Hat ਤੁਹਾਨੂੰ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਕਰਨ ਤੋਂ ਪਹਿਲਾਂ ਸਭ ਇੰਸਟਾਲੇਸ਼ਨ ਮਾਧਿਅਮਾਂ ਦੀ ਜਾਂਚ ਕਰਨ ਦੀ ਸਿਫ਼ਾਰਸ਼ ਕਰਦਾ ਹੈ ਅਤੇ ਇੰਸਟਾਲੇਸ਼ਨ ਨਾਲ ਸੰਬੰਧਿਤ ਬੱਗ ਦੀ ਜਾਣਕਾਰੀ ਪਹਿਲਾਂ ਰਿਪੋਰਟ ਕਰਨ ਦੀ ਅਪੀਲ ਕਰਦਾ ਹੈ (ਅਕਸਰ ਬਹੁਤੇ ਬੱਗ ਤਾਂ ਸਿਰਫ ਗਲਤ CD ਲਿਖਣ ਕਰਕੇ ਹੁੰਦੇ ਹਨ)। ਇਹ ਜਾਂਚ ਕਰਨ ਲਈ, boot: ਪ੍ਰਾਉਟ ਤੇ ਹੇਠ ਲਿਖੀ ਕਮਾਂਡ ਲਿਖੋ (Itanium ਉਪਭੋਗਤਾਵਾਂ ਲਈ elilo ਹੈ।) :
linux mediacheck |
ਸੰਕੇਤ 11 ਗਲਤੀ ਨਾਲ ਸੰਬੰਧਿਤ ਜਾਣਕਾਰੀ ਵਧੇਰੇ ਜਾਣਕਾਰੀ ਲਈ, ਵੇਖੋ:
http://www.bitwizard.nl/sig11/ |