ਅਧਿਆਇ 4. Red Hat Enterprise Linux ਇੰਸਟਾਲੇਸ਼ਨ

ਇਸ ਪਾਠ ਵਿੱਚ ਇਹ ਦੱਸਿਆ ਜਾਵੇਗਾ ਕਿ Red Hat Enterprise Linux ਦੀ ਇੰਸਟਾਲੇਸ਼ਨ CD-ROM ਤੋਂ ਗਰਾਫਿਕਲ ਅਤੇ ਮਾਊਸ ਆਧਾਰਿਤ ਇੰਸਟਾਲੇਸ਼ਨ ਕਾਰਜ ਦਾ ਇਸਤੇਮਾਲ ਕਰਕੇ ਕਿਵੇਂ ਕੀਤੀ ਜਾਵੇ। ਹੇਠ ਲਿਖੇ ਵਿਸ਼ੇ ਵਿਚਾਰ ਅਧੀਨ ਹਨ:

4.1. ਗਰਾਫਿਕਲ ਇੰਸਟਾਲੇਸ਼ਨ ਕਾਰਜ ਉਪਭੋਗਤਾ ਇੰਟਰਫੇਸ

ਜੇਕਰ ਤੁਸੀਂ ਇੱਕ ਗਰਾਫਿਕਲ ਉਪਭੋਗਤਾ ਇੰਟਰਫੇਸ (GUI) ਪਹਿਲਾਂ ਇਸਤੇਮਾਲ ਕੀਤਾ ਹੈ, ਤਾਂ ਤੁਸੀਂ ਇਸ ਕਾਰਵਾਈ ਨਾਲ ਵਾਕਿਫ਼ ਹੋਵੇਗੇ, ਪਰਦਿਆਂ ਵਿੱਚ ਅੱਗੇ-ਪਿੱਛੇ ਜਾਣ ਲਈ ਆਪਣਾ ਮਾਊਸ ਇਸਤੇਮਾਲ ਕਰੋ, ਬਟਨ ਦਬਾਉ ਜਾਂ ਪਾਠ ਬਕਸੇ ਵਿੱਚ ਜਾਣਕਾਰੀ ਭਰੋ।

ਤੁਸੀਂ ਇੰਸਟਾਲੇਸ਼ਨ ਵਿੱਚ ਕੀ-ਬੋਰਡ ਨਾਲ ਵੀ ਅੱਗੇ ਪਿੱਛੇ ਜਾ ਸਕਦੇ ਹੋ। [Tab] ਸਵਿੱਚ ਤੁਹਾਨੂੰ ਪਰਦੇ ਵਿੱਚ ਏਧਰ-ਓਧਰ ਜਾਣ ਲਈ ਸਹਾਇਕ ਹੈ, ਉੱਪਰ ਤੇ ਹੇਠਾਂ ਤੀਰ ਸਵਿੱਚਾਂ ਸੂਚੀ ਵਿੱਚ ਵੇਖਣ ਲਈ ਸਹਾਇਕ ਹਨ, [+] ਅਤੇ [-] ਸਵਿੱਚਾਂ ਸੂਚੀ ਨੂੰ ਫੈਲਾ ਤੇ ਇੱਕਠਾ ਕਰ ਸਕਦੀਆਂ ਹਨ, ਜਦੋਂ ਕਿ [Space] ਅਤੇ [Enter] ਉਭਾਰੀ ਇਕਾਈ ਨੂੰ ਚੁਣਨ ਜਾਂ ਚੁਣੀ ਇਕਾਈ ਨੂੰ ਅਣ-ਚੁਣਿਆ ਕਰਨ ਲਈ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਤੁਸੀਂ [Alt]-[X] ਸਵਿੱਚ ਮਿਸ਼ਰਨ ਨੂੰ ਬਟਨ ਦਬਾਉਣ ਜਾਂ ਹੋਰ ਪਰਦਾ ਚੋਣ ਕਰਨ ਲਈ ਇੱਕ ਢੰਗ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ, ਜਿੱਥੇ ਕਿ [X] ਉਸ ਪਰਦੇ ਦੇ ਕਿਸੇ ਹੇਠਾਂ ਰੇਖਾ ਖਿੱਚੇ ਅੱਖਰ ਨਾਲ ਤਬਦੀਲ ਕੀਤਾ ਜਾ ਸਕਦਾ ਹੈ।

ਸੂਚਨਾਸੂਚਨਾ
 

ਜੇਕਰ ਤੁਸੀਂ x86, AMD64, ਜਾਂ Intel® EM64T ਸਿਸਟਮ ਇਸਤੇਮਾਲ ਕਰ ਰਹੇ ਹੋ ਅਤੇ GUI ਇੰਸਟਾਲੇਸ਼ਨ ਕਾਰਜ ਨਹੀਂ ਇਸਤੇਮਾਲ ਚਾਹੁੰਦੇ ਹੋ, ਤਾਂ ਪਾਠ ਇੰਸਟਾਲੇਸ਼ਨ ਕਾਰਜ ਵੀ ਉਪਲੱਬਧ ਹੈ। ਪਾਠ ਢੰਗ ਨਾਲ ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨ ਲਈ, ਹੇਠ ਲਿਖੀ ਕਮਾਂਡ boot: ਪ੍ਰਾਉਟ ਤੇ ਲਿਖੋ:

linux text

ਸੰਖੇਪ ਪਾਠ ਢੰਗ ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 4.2 ਵੇਖੋ।

ਇੰਸਟਾਲੇਸ਼ਨ ਕਾਰਵਾਈ GUI ਰਾਹੀਂ ਹੀ ਕਰਨ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਦੀ ਹੈ। GUI ਇੰਸਟਾਲੇਸ਼ਨ ਤੁਹਾਨੂੰ Red Hat Enterprise Linux ਦੇ ਪੂਰੇ ਫੀਚਰ ਉਪਲੱਬਧ ਕਰਵਾਉਦੀ ਹੈ, ਜਿਸ ਵਿੱਚ LVM ਸੰਰਚਨਾ ਵੀ ਸ਼ਾਮਿਲ ਹੈ, ਜੋ ਕਿ ਪਾਠ ਇੰਸਟਾਲੇਸ਼ਨ ਢੰਗ ਵਿੱਚ ਉਪਲੱਬਧ ਨਹੀਂ ਹੈ।

ਉਪਭੋਗਤਾ, ਜੋ ਕਿ ਪਾਠ ਢੰਗ ਇੰਸਟਾਲੇਸ਼ਨ ਕਾਰਜ ਹੀ ਇਸਤੇਮਾਲ ਕਰਨਾ ਚਾਹੁੰਦੇ ਹਨ, ਵੀ GUI ਹਦਾਇਤਾਂ ਵੇਖ ਸਕਦੇ ਹਨ ਅਤੇ ਸਭ ਲੋੜੀਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਸੂਚਨਾਸੂਚਨਾ
 

ਜੇਕਰ ਤੁਸੀਂ Itanium ਸਿਸਟਮ ਇਸਤੇਮਾਲ ਕਰ ਰਹੇ ਹੋ, ਅਤੇ ਤੁਸੀਂ GUI ਇੰਸਟਾਲੇਸ਼ਨ ਕਾਰਜ ਇਸਤੇਮਾਲ ਨਹੀਂ ਚਾਹੁੰਦੇ ਹੋ, ਤਾਂ ਪਾਠ ਇੰਸਟਾਲੇਸ਼ਨ ਕਾਰਜ ਵੀ ਉਪਲੱਬਧ ਹੈ। ਪਾਠ ਇੰਸਟਾਲੇਸ਼ਨ ਕਾਰਜ ਨੂੰ ਸ਼ੁਰੂ ਕਰਨ ਲਈ, EFI ਸ਼ੈੱਲ ਪ੍ਰਾਉਟ ਤੇ ਹੇਠ ਲਿਖੀ ਕਮਾਂਡ ਲਿਖੋ:

elilo linux text

4.1.1. ਵੁਰਚੁਅਲ ਕੋਂਨਸੋਲ ਬਾਰੇ ਇੱਕ ਸੂਚਨਾ

Red Hat Enterprise Linux ਇੰਸਟਾਲੇਸ਼ਨ ਕਾਰਜ ਇੰਸਟਾਲੇਸ਼ਨ ਕਾਰਜ ਦੇ ਵਾਰਤਾਲਾਪ ਬਕਸਿਆਂ ਬਿਨਾਂ ਹੋਰ ਵੀ ਬਹੁਤ ਕੁਝ ਉਪਲੱਬਧ ਕਰਵਾਉਦਾ ਹੈ। ਕਈ ਕਿਸਮ ਦੇ ਜਾਂਚ ਬਕਸੇ ਤੁਹਾਡੇ ਲਈ ਉਪਲੱਬਧ ਹਨ, ਜੋ ਕਿ ਸ਼ੈੱਲ ਪ੍ਰਾਉਟ ਤੇ ਕਮਾਂਡ ਦੇਣ ਬਿਨਾਂ ਹੋਰ ਢੰਗ ਉਪਲੱਬਧ ਕਰਵਾਉਦੇ ਹਨ। ਇੰਸਟਾਲੇਸ਼ਨ ਕਾਰਜ ਇਹ ਸੁਨੇਹੇ ਪੰਜ ਵੁਰਚੁਲ ਕੋਂਨਸੋਲ ਤੇ ਉਪਲੱਬਧ ਕਰਵਾਉਦਾ ਹੈ, ਜਿਨ੍ਹਾਂ ਵਿੱਚ ਤੁਸੀਂ ਇੱਕ ਸਵਿੱਚ ਦਬਾਉਣ ਨਾਲ ਤਬਦੀਲ ਹੋ ਸਕਦੇ ਹੋ।

ਇੱਕ ਵੁਰਚੁਲ ਕੋਂਨਸੋਲ ਇੱਕ ਸ਼ੈੱਲ ਪ੍ਰਾਉਟ ਹੈ, ਜੋ ਕਿ ਨਾ-ਗਰਾਫਿਕਲ ਵਾਤਾਵਰਣ ਹੈ, ਇੱਕ ਸਥਾਨਿਕ ਮਸ਼ੀਨ ਤੋਂ ਚਲਦਾ ਹੈ, ਰਿਮੋਟ ਤੋਂ ਨਹੀਂ। ਬਹੁ ਵੁਰਚੁਲ ਕੋਂਨਸੋਲ ਨੂੰ ਇੱਕੋ ਸਮੇਂ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ Red Hat Enterprise Linux ਦੀ ਇੰਸਟਾਲੇਸ਼ਨ ਦੌਰਾਨ ਕੋਈ ਸਮੱਸਿਆ ਮਹਿਸੂਸ ਕਰੋ ਤਾਂ ਇਹ ਵੁਰਚੁਲ ਕੋਂਨਸੋਲ ਸਹਾਇਕ ਹੋ ਸਕਦੀ ਹੈ। ਇੰਸਟਾਲੇਸ਼ਨ ਜਾਂ ਸਿਸਟਮ ਕੋਂਨਸੋਲ ਤੇ ਉਪਲੱਬਧ ਸੁਨੇਹੇ ਸਮੱਸਿਆ ਨੂੰ ਸੁਲਝਾਉਣ ਲਈ ਸਹਾਇਕ ਹੋ ਸਕਦੇ ਹਨ। ਵੁਰਚੁਲ ਕੋਂਨਸੋਲ ਦੀ ਸੂਚੀ, ਇਹਨਾਂ ਵਿੱਚ ਤਬਦੀਲ ਕਰਨ ਲਈ ਸਵਿੱਚਾਂ ਅਤੇ ਇਹਨਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਸਾਰਣੀ 4-1 ਵੇਖੋ।

ਸਧਾਰਨ ਤੌਰ ਤੇ, ਜਦੋਂ ਤੱਕ ਕਿ ਤੁਸੀਂ ਤੱਕ ਇੰਸਟਾਲੇਸ਼ਨ ਸਮੱਸਿਆ ਦੀ ਜਾਂਚ ਨਾ ਕਰ ਰਹੇ ਹੋਵੋ ਤਦ ਤੱਕ ਮੂਲ ਕੋਂਨਸੋਲ ਨੂੰ ਛੱਡਣ ਦਾ ਕੋਈ ਕਾਰਨ ਨਹੀਂ ਹੈ, (ਵੁਰਚੁਲ ਕੋਂਨਸੋਲ #7 ਗਰਾਫਿਕਲ ਇੰਸਟਾਲੇਸ਼ਨ ਲਈ ),

ਕੋਂਨਸੋਲ ਸਵਿੱਚ-ਬਟਨ ਸੰਖੇਪ
1 [Ctrl]-[Alt]-[F1] ਇੰਸਟਾਲੇਸ਼ਨ ਵਾਰਤਾਲਾਪ
2 [Ctrl]-[Alt]-[F2] ਸ਼ੈੱਲ ਪ੍ਰਾਉਟ
3 [Ctrl]-[Alt]-[F3] ਇੰਸਟਾਲ ਲਾੱਗ (ਇੰਸਟਾਲੇਸ਼ਨ ਕਾਰਜ ਤੋਂ ਪੈਦਾ ਸੁਨੇਹੇ)
4 [Ctrl]-[Alt]-[F4] ਸਿਸਟਮ-ਸੰਬੰਧੀ ਸੁਨੇਹੇ
5 [Ctrl]-[Alt]-[F5] ਹੋਰ ਸੁਨੇਹੇ
7 [Ctrl]-[Alt]-[F7] X ਗਰਾਫਿਕਲ ਦਰਿਸ਼

ਸਾਰਣੀ 4-1. ਕੋਂਨਸੋਲ, ਸਵਿੱਚ-ਬਟਨ ਅਤੇ ਸੰਖੇਪ