4.22. ਪ੍ਰਬੰਧਕ (root) ਗੁਪਤ-ਕੋਡ ਨਿਰਧਾਰਨ

ਆਪਣਾ ਪ੍ਰਬੰਧਕੀ (root) ਖਾਤਾ ਅਤੇ ਗੁਪਤ-ਕੋਡ ਨਿਰਧਾਰਿਤ ਕਰੋ, ਜੋ ਕਿ ਇੰਸਟਾਲੇਸ਼ਨ ਦੌਰਾਨ ਸਭ ਤੋਂ ਮਹੱਤਵਪੂਰਨ ਹੈ। ਤੁਹਾਡਾ ਪ੍ਰਬੰਧਕ(root) ਖਾਤਾ Windows NT ਮਸ਼ੀਨ ਦੇ administrator ਖਾਤੇ ਵਾਂਗ ਹੈ। ਪ੍ਰਬੰਧਕ(root) ਖਾਤਾ ਪੈਕੇਜ ਇੰਸਟਾਲ ਕਰਨ, RPM ਦਾ ਨਵੀਨੀਕਰਨ ਅਤੇ ਸਿਸਟਮ ਪ੍ਰਬੰਧਨ ਲਈ ਇਸਤੇਮਾਲ ਕੀਤਾ ਜਾਦਾ ਹੈ। ਪ੍ਰਬੰਧਕ (root) ਖਾਤੇ ਵਿੱਚ ਲਾਗਆਨ ਕਰਨ ਨਾਲ ਸਿਸਟਮ ਤੇ ਸੰਪੂਰਨ ਕੰਟਰੋਲ ਉਪਲੱਬਧ ਹੋ ਜਾਦਾ ਹੈ।

ਸੂਚਨਾਸੂਚਨਾ
 

ਪ੍ਰਬੰਧਕ (root) ਉਪਭੋਗਤਾ (ਇਸ ਨੂੰ superuser ਵੀ ਕਹਿੰਦੇ ਹਨ) ਦਾ ਪੂਰੇ ਸਿਸਟਮ ਤੇ ਪੂਰਨ ਕੰਟਰੋਲ ਹੁੰਦਾ ਹੈ, ਇਸ ਕਾਰਨ ਕਰਕੇ, ਪ੍ਰਬੰਧਕ (root) ਦਾ ਇਸਤੇਮਾਲ ਸਿਰਫ਼ ਸਿਸਟਮ ਸਾਂਭ-ਸੰਭਾਲ ਜਾਂ ਕੋਈ ਪ੍ਰਬੰਧਕੀ ਕਾਰਵਾਈ ਕਰਨ ਸਮੇਂ ਹੀ ਕਰਨਾ ਚਾਹੀਦਾ ਹੈ।

ਚਿੱਤਰ 4-21. ਪ੍ਰਬੰਧਕ (root) ਗੁਪਤ-ਕੋਡ

ਪ੍ਰਬੰਧਕ (root) ਖਾਤਾ ਸਿਰਫ ਸਿਸਟਮ ਦੇ ਪ੍ਰਬੰਧਨ ਲਈ ਹੀ ਇਸਤੇਮਾਲ ਕਰੋ। ਆਮ ਇਸਤੇਮਾਲ ਕਰਨ ਲਈ ਆਪਣਾ ਸਧਾਰਨ ਖਾਤਾ ਬਣਾਓ ਅਤੇ su - ਨੂੰ ਕੁਝ ਤੇਜ਼ੀ ਨਾਲ ਨਿਰਧਾਰਨ ਕਰਨ ਲਈ ਇਸਤੇਮਾਲ ਕਰੋ। ਇਹ ਮੁੱਢਲੇ ਨਿਯਮ ਹਨ, ਜੋ ਕਿ ਤੁਹਾਡੇ ਸਿਸਟਮ ਨੂੰ ਕਿਸੇ ਗਲਤ ਕਮਾਂਡ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਦਿੰਦੇ ਹਨ।

ਸੰਕੇਤਸੰਕੇਤ
 

ਪ੍ਰਬੰਧਕ ਬਣਨ ਲਈ, ਟਰਮੀਨਲ ਝਰੋਖੇ ਵਿੱਚ ਸ਼ੈੱਲ ਪ੍ਰਾਉਟ ਤੇ su - ਲਿਖੋ ਅਤੇ [Enter] ਦਬਾਓ। ਤਦ ਪ੍ਰਬੰਧਕ (root) ਦਾ ਗੁਪਤ-ਕੋਡ ਭਰੋ ਅਤੇ [Enter] ਦਬਾਓ।

ਇੰਸਟਾਲੇਸ਼ਨ ਕਾਰਵਾਈ ਤੁਹਾਨੂੰ ਤੁਹਾਡੇ ਸਿਸਟਮ ਲਈ ਪ੍ਰਬੰਧਕ (root) ਗੁਪਤ-ਕੋਡ ਨਿਰਧਾਰਿਤ ਕਰਨ ਲਈ ਕਹੇਗੀ। ਇਹ ਪ੍ਰਬੰਧਕ (root) ਗੁਪਤ-ਕੋਡ ਨੂੰ ਭਰੇ ਬਿਨਾਂ ਤੁਸੀਂ ਇੰਸਟਾਲੇਸ਼ਨ ਵਿੱਚ ਅੱਗੇ ਨਹੀਂ ਜਾ ਸਕਦੇ ਹੋ। [1]

ਪ੍ਰਬੰਧਕ (root) ਗੁਪਤ-ਕੋਡ ਘੱਟੋ-ਘੱਟ ਛੇ ਅੱਖਰਾਂ ਦਾ ਹੋਣਾ ਲਾਜ਼ਮੀ ਹੈ। ਗੁਪਤ-ਕੋਡ, ਜੋ ਵੀ ਤੁਸੀਂ ਲਿਖੋਗੇ, ਪਰਦੇ ਦਿਖਾਈ ਨਹੀਂ ਦੇਵੇਗਾ। ਤੁਹਾਨੂੰ ਗੁਪਤ-ਕੋਡ ਦੋ ਵਾਰ ਭਰਨਾ ਪਵੇਗਾ, ਜੇਕਰ ਦੋਵੇਂ ਗੁਪਤ-ਕੋਡ ਆਪਸ ਵਿੱਚ ਨਾ ਮਿਲੇ ਤਾਂ ਇੰਸਟਾਲੇਸ਼ਨ ਕਾਰਵਾਈ ਤੁਹਾਨੂੰ ਇਹ ਮੁੜ ਭਰਨ ਲਈ ਕਹੇਗੀ।

ਤੁਹਾਨੂੰ ਪ੍ਰਬੰਧਕ (root) ਗੁਪਤ ਇਸਤਰਾਂ ਰੱਖਣਾ ਚਾਹੀਦਾ ਹੈ, ਜਿਸ ਨੂੰ ਤੁਸੀਂ ਯਾਦ ਰੱਖ ਸਕੋ, ਪਰ ਇੰਨਾ ਸੌਖਾ ਵੀ ਨਹੀਂ ਹੋਣਾ ਚਾਹੀਦਾ ਹੈ ਕਿ ਹੋਰ ਇਸ ਦਾ ਅਨੁਮਾਨ ਲਗਾ ਲੈਣ। ਤੁਹਾਡਾ ਨਾਂ, ਤੁਹਾਡਾ ਫੋਨ ਨੰਬਰ, qwerty, password, root, 123456, ਅਤੇ anteater ਆਦਿ ਸਭ ਘਟੀਆ ਗੁਪਤ-ਕੋਡ ਹਨ। ਚੰਗੇ ਗੁਪਤ-ਕੋਡ ਅੰਕਾਂ ਦੇ ਨਾਲ ਵੱਡੇ ਅਤੇ ਛੋਟੇ ਅੱਖਰਾਂ ਦੇ ਮਿਲਾਨ ਨਾਲ ਬਣਦੇ ਹਨ ਅਤੇ ਸ਼ਬਦ-ਕੋਸ਼ ਦੇ ਅੱਖਰ ਨਹੀਂ ਹੁੰਦੇ ਹਨ: Aard387vark ਜਾਂ 420BMttNT ਉਦਾਹਰਨ ਲਈ ਹਨ। ਯਾਦ ਰੱਖੋ ਕਿ ਗੁਪਤ-ਕੋਡ ਅੱਖਰ ਆਕਾਰ ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਆਪਣਾ ਗੁਪਤ-ਕੋਡ ਲਿਖ ਕੇ ਰੱਖਣਾ ਹੈ ਤਾਂ ਇਸ ਨੂੰ ਸੁਰੱਖਿਅਤ ਥਾਂ ਤੇ ਰੱਖੋ। ਪਰ, ਕੋਈ ਗੁਪਤ-ਕੋਡ ਜੋ ਤੁਸੀਂ ਬਣਾਇਆ ਹੈ, ਨੂੰ ਲਿਖ ਕੇ ਰੱਖਣ ਦੀ ਸਿਫਾਰਸ਼ ਨਹੀਂ ਕੀਤੀ ਜਾਦੀ ਹੈ।

ਸੂਚਨਾਸੂਚਨਾ
 

ਇਸ ਦਸਤਾਵੇਜ਼ ਵਿੱਚ ਦਿੱਤੇ ਉਦਾਹਰਨ ਗੁਪਤ-ਕੋਡ ਦਾ ਇਸਤੇਮਾਲ ਨਾ ਕਰੋ। ਇਹਨਾਂ ਗੁਪਤ-ਕੋਡਾਂ ਦਾ ਇਸਤੇਮਾਲ ਕਰਨਾ, ਤੁਹਾਡੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦਾ ਹੈ।

ਸੰਕੇਤਸੰਕੇਤ
 

ਇੰਸਟਾਲੇਸ਼ਨ ਮੁਕੰਮਲ ਹੋਣ ਉਪਰੰਤ, ਤੁਸੀਂ ਪ੍ਰਬੰਧਕੀ (root) ਗੁਪਤ-ਕੋਡ ਤਬਦੀਲ ਕਰ ਸਕਦੇ ਹੋ,ਪ੍ਰਬੰਧਕ (root) ਗੁਪਤ-ਕੋਡ ਸੰਦ ਦਾ ਇਸਤੇਮਾਲ ਕਰੋ।

ਪ੍ਰਬੰਧਕ (root) ਗੁਪਤ-ਕੋਡ ਸੰਦ ਕਾਰਜ ਸ਼ੁਰੂ ਕਰਨ ਲਈ ਕਮਾਂਡ ਪ੍ਰਾਉਟ ਤੇ system-config-rootpassword ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀ ਹੋ ਤਾਂ ਤੁਹਾਨੂੰ ਰੱਖਣ ਲਈ ਪ੍ਰਬੰਧਕ (root) ਗੁਪਤ-ਕੋਡ ਦੇਣਾ ਪਵੇਗਾ।

ਸੂਚਨਾ

[1]

ਇੱਕ ਪ੍ਰਬੰਧਕ (root) ਗੁਪਤ-ਕੋਡ ਤੁਹਾਡੇ Red Hat Enterprise Linux ਸਿਸਟਮ ਲਈ ਇੱਕ ਪ੍ਰਬੰਧਕੀ ਗੁਪਤ-ਕੋਡ ਹੈ। ਤੁਸੀਂ ਪ੍ਰਬੰਧਕ (root) ਦੇ ਤੌਰ ਤੇ ਤਾਂ ਹੀ ਲਾਗਆਨ ਕਰੋ, ਜੇਕਰ ਤੁਸੀਂ ਸਿਸਟਮ ਦੀ ਕੋਈ ਸਾਂਭ-ਸੰਭਾਲ ਦੀ ਕਾਰਵਾਈ ਕਰਨੀ ਹੈ। ਪ੍ਰਬੰਧਕ (root) ਖਾਤੇ ਤੇ ਆਮ ਖਾਤੇ ਵਾਂਗ ਕੋਈ ਪਾਬੰਦੀ ਨਹੀਂ ਹੁੰਦੀ ਹੈ, ਇਸਕਰਕੇ ਪ੍ਰਬੰਧਕ (root) ਨਾਲ ਕੀਤੀਆਂ ਤਬਦੀਲੀਆਂ ਸਾਰੇ ਸਿਸਟਮ ਨੂੰ ਪ੍ਰਭਾਵਿਤ ਕਰਨਗੀਆਂ।