| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਭਾਗ ਚੁਣੋ ਪਰਦਾ ਤਾਂ ਹੀ ਲਾਗੂ ਹੁੰਦਾ ਹੈ, ਜੇਕਰ ਤੁਸੀਂ ਕਿਸੇ ਹਾਰਡ ਡਿਸਕ ਭਾਗ (ਅਰਥ ਕਿ ਜੇਕਰ ਤੁਸੀਂ ਹਾਰਡ ਡਰਾਇਵ ਦੀ ਚੋਣ ਇੰਸਟਾਲੇਸ਼ਨ ਢੰਗ ਵਾਰਤਾਲਾਪ ਦੌਰਾਨ ਕੀਤੀ ਹੈ।) ਤੋਂ ਇੰਸਟਾਲੇਸ਼ਨ ਕਰ ਰਹੇ ਹੋ। ਇਸ ਚੋਣ ਦੌਰਾਨ ਤੁਸੀਂ Red Hat Enterprise Linux ਨੂੰ ਇੰਸਟਾਲ ਕਰਨ ਲਈ ਡਿਸਕ ਭਾਗ ਅਤੇ ਡਾਇਰੈਕਟਰੀ ਨਿਰਧਾਰਿਤ ਕਰ ਸਕਦੇ ਹੋ।
ਭਾਗ ਦਾ ਜੰਤਰ ਨਾਂ ਦਿਓ, ਜਿਸ ਉੱਪਰ Red Hat Enterprise Linux ਦਾ ISO ਪ੍ਰਤੀਬਿੰਬ ਹੈ। ਇੱਥੇ ਨਿਸ਼ਾਨਬੱਧ ਖੇਤਰ Directory holding images ਵੀ ਸ਼ਾਮਿਲ ਹੈ।
ਜੇਕਰ ISO ਪ੍ਰਤੀਬਿੰਬ ਉਸ ਭਾਗ ਰੂਟ (ਉੱਪਰੀ ਪੱਧਰ) ਡਾਇਰੈਕਟਰੀ ਵਿੱਚ ਹੈ ਤਾਂ, / ਦਿਉ। ਜੇਕਰ ISO ਪ੍ਰਤੀਬਿੰਬ ਮਾਊਟ ਕੀਤੇ ਭਾਗ ਵਿੱਚ ਅੱਗੇ ਡਾਇਰੈਕਟਰੀ ਹੈ, ਤਾਂ ਡਾਇਰੈਕਟਰੀ ਵਿੱਚ ISO ਪ੍ਰਤੀਬਿੰਬ ਵਾਲੀ ਡਾਇਰੈਕਟਰੀ ਦਾ ਨਾਂ ਦਿਓ। ਉਦਾਹਰਨ ਲਈ, ਜੇਕਰ ISO ਪ੍ਰਤੀਬਿੰਬ ਆਮ ਭਾਗ ਦੇ /home/ ਵਿੱਚ ਮਾਊਟ ਕੀਤਾ ਜਾਦਾ ਹੈ ਅਤੇ ਪ੍ਰਤੀਬਿੰਬ /home/new/ ਵਿੱਚ ਹੈ ਤਾਂ ਤੁਸੀਂ /new/ ਇੱਥੇ ਲਿਖ ਸਕਦੇ ਹੋ।
ਤੁਹਾਡੇ ਰਾਹੀਂ ਡਿਸਕ ਭਾਗਾਂ ਦੀ ਪਛਾਣ ਕਰਨ ਉਪਰੰਤ, ਜੀ ਆਇਆਂ ਨੂੰ ਵਾਰਤਾਲਾਪ ਆਵੇਗਾ।