| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਸਵੈ-ਚਾਲਿਤ ਵਿਭਾਗੀਕਰਨ ਤੁਹਾਨੂੰ ਕੁਝ ਹੱਕ ਦਿੰਦਾ ਹਾਂ ਤਾਂ ਕਿ ਤੁਸੀਂ ਕਿਹੜਾ ਡਾਟਾ ਹਟਾਉਣਾ ਹੈ (ਜੇਕਰ ਕੋਈ ਹੈ)। ਤੁਸੀਂ ਚੁਣ ਸਕਦੇ ਹੋ:
ਆਪਣੇ ਸਿਸਟਮ ਤੇ ਸਭ ਲੀਨਕਸ ਭਾਗ ਹਟਾਓ — ਇਹ ਚੋਣ ਚੁਣੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਸਿਰਫ ਲੀਨਕਸ (Linux) ਭਾਗ ਹੀ (ਜੋ ਕਿ ਕਿਸੇ ਲੀਨਕਸ (Linux) ਇੰਸਟਾਲੇਸ਼ਨ ਦੌਰਾਨ ਬਣੇ ਹਨ) ਹਟਾਏ ਜਾਣ। ਇਹ ਤੁਹਾਡੀ ਹਾਰਡ-ਡਰਾਇਵ ਤੋਂ ਹੋਰ ਭਾਗ ਨੂੰ ਨਹੀਂ ਹਟਾਏਗਾ। (ਜਿਵੇਂ ਕਿ VFAT ਜਾਂ FAT32 ਭਾਗ)
ਇਸ ਸਿਸਟਮ ਦੇ ਸਾਰੇ ਭਾਗ ਹਟਾਓ — ਇਸ ਚੋਣ ਨਾਲ ਤੁਹਾਡੀ ਹਾਰਡ-ਡਿਸਕ ਦੇ ਸਾਰੇ ਭਾਗ ਹਟਾਏ ਜਾਣਗੇ। (ਇਸ ਚੋਣ ਰਾਹੀਂ ਹੋਰ ਕਿਸੇ ਵੀ ਓਪਰੇਟਿੰਗ ਸਿਸਟਮ ਰਾਹੀਂ ਬਣਾਏ ਭਾਗ ਜਿਵੇਂ ਕਿ Windows VFAT ਜਾਂ NTFS ਭਾਗ ਵੀ ਸ਼ਾਮਿਲ ਹਨ।)।
![]() | ਸਾਵਧਾਨ |
|---|---|
ਜੇਕਰ ਤੁਸੀਂ ਇਹ ਚੋਣ ਇਸਤੇਮਾਲ ਕੀਤੀ ਤਾਂ, ਇੰਸਟਾਲੇਸ਼ਨ ਕਾਰਜ ਚੁਣੀ ਹਾਰਡ-ਡਿਸਕ ਤੋਂ ਸਾਰਾ ਡਾਟਾ ਹਟਾ ਦੇਵੇਗਾ। ਜੇਕਰ ਤੁਸੀਂ ਆਪਣੀ ਹਾਰਡ-ਡਿਸਕ, ਜਿਸ ਤੇ ਤੁਸੀਂ Red Hat Enterprise Linux ਇੰਸਟਾਲ ਕਰਨਾ ਚਾਹੁੰਦੇ ਹੋ, ਤੇ ਕੋਈ ਡਾਟਾ ਰੱਖਣਾ ਚਾਹੁੰਦੇ ਹੋ, ਤਾਂ ਇਹ ਚੋਣ ਇਸਤੇਮਾਲ ਨਾ ਕਰੋ। |
ਸਭ ਭਾਗ ਰੱਖੋ ਅਤੇ ਖਾਲੀ ਥਾਂ ਵਰਤੋਂ— ਇਹ ਚੋਣ ਤਾਂ ਇਸਤੇਮਾਲ ਕਰੋ, ਜੇਕਰ ਤੁਸੀਂ ਆਪਣਾ ਮੌਜੂਦਾ ਡਾਟਾ ਅਤੇ ਭਾਗਾਂ ਨੂੰ ਬਚਾਉਣਾ ਚਾਹੁੰਦੇ ਹੋ, ਇਹ ਮੰਨ ਕੇ ਤੁਹਾਡੀ ਹਾਰਡ ਡਰਾਇਵ ਤੇ ਲੋੜੀਦੀ ਖਾਲੀ ਥਾਂ ਉਪਲੱਬਧ ਹੈ।
ਆਪਣੇ ਮਾਊਸ ਦਾ ਇਸਤੇਮਾਲ ਕਰਕੇ, ਹਾਰਡ ਡਿਸਕ ਚੁਣੋ, ਜਿੱਥੇ ਕਿ ਤੁਸੀਂ Red Hat Enterprise Linux ਨੂੰ ਇੰਸਟਾਲ ਕਰਨਾ ਚਾਹੁੰਦੇ ਹੋ। ਜੇਕਰ ਤੁਹਾਡੇ ਕੋਲ ਦੋ ਜਾਂ ਵਧੇਰੇ ਹਾਰਡ ਡਰਾਇਵ ਹਨ ਤਾਂ, ਤੁਸੀਂ ਇਹ ਚੋਣ ਵੀ ਕਰ ਸਕਦੇ ਹੋ ਕਿ ਕਿਹੜੀ ਹਾਰਡ-ਡਿਸਕ ਇਸ ਇੰਸਟਾਲੇਸ਼ਨ ਨੂੰ ਰੱਖੇ। ਕੋਈ ਵੀ ਨਾ ਚੁਣੀ ਹਾਰਡ-ਡਿਸਕ ਅਤੇ ਉਹਨਾਂ ਵਿਚਲੇ ਡਾਟੇ ਨੂੰ ਛੂਹਿਆ ਨਹੀਂ ਜਾਵੇਗਾ।
![]() | ਸੂਚਨਾ |
|---|---|
ਆਪਣੇ ਸਿਸਟਮ ਉੱਪਰਲੇ ਡਾਟੇ ਦਾ ਬੈਕਅੱਪ ਲੈਣਾ ਹਮੇਸ਼ਾ ਇੱਕ ਵਧੀਆ ਚੋਣ ਰਹਿੰਦੀ ਹੈ। ਉਦਾਹਰਨ ਲਈ, ਜੇਕਰ ਤੁਸੀਂ ਇੱਕ ਦੋਹਰੇ ਬੂਟ ਸਿਸਟਮ ਦਾ ਨਵੀਨਕਰਨ ਕਰ ਰਹੇ ਹੋ ਜਾਂ ਬਣਾ ਰਹੇ ਹੋ, ਤਾਂ ਤੁਸੀਂ ਕਿਸੇ ਡਾਟੇ ਨੂੰ ਹਾਰਡ ਡਰਾਇਵ ਤੇ ਸੰਭਾਲਣਾ ਚਾਹੁੰਦੇ ਹੋ। ਕੋਈ ਗਲਤੀ ਹੋ ਸਕਦੀ ਹੈ ਅਤੇ ਨਤੀਜੇ ਵਜੋਂ ਤੁਹਾਡਾ ਸਾਰਾ ਡਾਟਾ ਖਤਮ ਹੋ ਸਕਦਾ ਹੈ। |
![]() | ਸਾਵਧਾਨ |
|---|---|
ਜੇਕਰ ਤੁਹਾਡੇ ਕੋਲ ਰੇਡ (RAID) ਕਾਰਡ ਹੈ, ਤਾਂ ਧਿਆਨ ਰੱਖੋ ਕਿ ਕੁਝ BIOSes ਰੇਡ (RAID) ਤੋਂ ਬੂਟ ਕਰਨ ਲਈ ਸਹਾਇਕ ਨਹੀਂ ਹਨ। ਇਸ ਹਾਲਾਤ ਵਿੱਚ, /boot/ ਭਾਗ ਨੂੰ ਰੇਡ (RAID) ਲੜੀ ਤੋਂ ਬਾਹਰ, ਜਿਵੇਂ ਕਿ ਹੋਰ ਵੱਖਰੀ ਹਾਰਡ-ਡਿਸਕ ਤੇ ਬਣਾਉਣਾ ਲਾਜ਼ਮੀ ਹੈ। ਸਮੱਸਿਆ ਵਾਲੇ ਰੇਡ (RAID) ਕਾਰਡਾਂ ਲਈ ਇੱਕ ਅੰਦਰੂਨੀ ਹਾਰਡ-ਡਰਾਇਵ ਭਾਗ ਬਣਾਉਣ ਲਈ ਲੋੜੀਦੀ ਹੈ। ਸਾਫਟਵੇਅਰ RAID ਸੈੱਟਅੱਪ ਲਈ ਇੱਕ /boot/ ਭਾਗ ਵੀ ਲਾਜ਼ਮੀ ਹੈ। ਜੇਕਰ ਤੁਸੀਂ ਆਪਣੇ ਸਿਸਟਮ ਲਈ ਸਵੈ-ਚਾਲਿਤ ਵਿਭਾਗੀਕਰਨ ਚੋਣ ਕੀਤੀ ਤਾਂ, ਤੁਹਾਨੂੰ ਮੁੜ-ਵਿਚਾਰ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ /boot/ ਭਾਗ ਵਿੱਚ ਦਸਤੀ ਸੋਧ ਕਰਨੀ ਚਾਹੀਦੀ ਹੈ। |
ਸਵੈ-ਚਾਲਿਤ ਵਿਭਾਗੀਕਰਨ ਨਾਲ ਬਣੇ ਭਾਗ ਨੂੰ ਮੁੜ ਵੇਖਣ ਅਤੇ ਲੋੜੀਦੀਆਂ ਤਬਦੀਲੀਆਂ ਕਰਨ ਲਈ, ਮੁੜ-ਵਿਚਾਰ ਚੋਣ ਇਸਤੇਮਾਲ ਕਰੋ। ਮੁੜ-ਵਿਚਾਰ ਚੁਣਨ ਉਪਰੰਤ ਅਤੇ ਅੱਗੇ ਦਬਾਉਣ ਨਾਲ ਅੱਗੇ ਜਾਣ ਤੇ Disk Druid ਨਾਲ ਬਣਾਇਆ ਭਾਗ ਪੇਸ਼ ਹੋਵੇਗਾ। ਤੁਸੀਂ ਇਹਨਾਂ ਨੂੰ ਤਬਦੀਲ ਕਰ ਸਕਦੇ ਹੋ, ਜੇਕਰ ਕੋਈ ਤੁਹਾਡੀ ਜਰੂਰਤ ਮੁਤਾਬਕ ਨਹੀਂ ਹੈ।
ਆਪਣੀ ਚੋਣ ਕਰਨ ਉਪਰੰਤ ਤੁਸੀਂ ਅੱਗੇ ਜਾਰੀ ਰੱਖਣ ਲਈ ਅੱਗੇ ਬਟਨ ਨੂੰ ਦਬਾ ਸਕਦੇ ਹੋ।