4.16. ਤੁਹਾਡੇ ਸਿਸਟਮ ਦਾ ਵਿਭਾਗੀਕਰਨ

ਜੇਕਰ ਤੁਸੀਂ ਸਵੈ-ਚਾਲਿਤ ਵਿਭਾਗੀਕਰਨ ਕਰਨਾ ਚੁਣਿਆ ਅਤੇ ਮੁੜ-ਵਿਚਾਰ ਨਹੀਂ ਚੁਣਿਆ ਤਾਂ, ਤੁਸੀਂ ਸਿੱਧੇ ਹਿੱਸਾ 4.18 ਤੇ ਜਾ ਸਕਦੇ ਹੋ।

ਜੇਕਰ ਤੁਸੀਂ ਸਵੈ-ਚਾਲਿਤ ਵਿਭਾਗੀਕਰਨ ਕਰਨਾ ਚੁਣਿਆ ਅਤੇ ਮੁੜ-ਵਿਚਾਰ ਚੁਣਿਆ ਹੈ ਤਾਂ, ਤੁਸੀਂ ਜਾਂ ਮੌਜੂਦਾ ਭਾਗ ਵਿਵਸਥਾ ਸਵੀਕਾਰ ਕਰ ਸਕਦੇ ਹੋ (ਅੱਗੇ ਬਟਨ ਦਬਾਕੇ) ਜਾਂ ਵਿਵਸਥਾ ਨੂੰ Disk Druid, ਦਸਤੀ ਵਿਭਾਗੀਕਰਨ ਸੰਦ, ਦਬਾ ਕੇ ਮੁੜ ਤਬਦੀਲ ਕਰ ਸਕਦੇ ਹੋ।

ਜੇਕਰ ਤੁਸੀਂ ਭਾਗ ਦਸਤੀ ਰੂਪ ਵਿੱਚ ਚੁਣੇ ਹਨ ਤਾਂ ਤੁਹਾਨੂੰ ਇੰਸਟਾਲੇਸ਼ਨ ਕਾਰਜ ਨੂੰ ਇਹ ਦੱਸਣਾ ਚਾਹੀਦਾ ਹੈ ਕਿ Red Hat Enterprise Linux ਕਿੱਥੇ ਇੰਸਟਾਲ ਕਰਨਾ ਹੈ। ਇਹ ਇੱਕ ਜਾਂ ਵਧੇਰੇ ਡਿਸਕ ਭਾਗ ਮਾਊਟ ਸਥਿਤੀਆਂ ਪ੍ਰਭਾਸ਼ਿਤ ਕਰਕੇ ਕਿ ਕਿੱਥੇ Red Hat Enterprise Linux ਇੰਸਟਾਲ ਕਰਨਾ ਹੈ, ਕੀਤਾ ਜਾ ਸਕਦਾ ਹੈ। ਤੁਹਾਨੂੰ ਇਸ ਸਮੇਂ ਭਾਗਾਂ ਨੂੰ ਹਟਾਉਣ/ਸ਼ਾਮਿਲ ਕਰਨਾ ਵੀ ਪੈ ਸਕਦਾ ਹੈ।

ਸੂਚਨਾਸੂਚਨਾ
 

ਜੇਕਰ ਕਰ ਤੁਸੀਂ ਅਜੇ ਤੱਕ ਨਿਰਧਾਰਿਤ ਨਹੀਂ ਕੀਤਾ ਹੈ ਕਿ ਵਿਭਾਗੀਕਰਨ ਕਿਵੇਂ ਕਰਨਾ ਹੈ, ਤਾਂ ਤੁਸੀਂ ਅੰਤਿਕਾ D ਅਤੇ ਹਿੱਸਾ 4.16.4ਵੇਖ ਸਕਦੇ ਹੋ। ਘੱਟੋ-ਘੱਟ, ਤੁਹਾਨੂੰ ਲੋੜੀਦੇ ਆਕਾਰ ਦਾ ਇੱਕ ਰੂਟ (root) ਭਾਗ ਅਤੇ ਸਵੈਪ ਭਾਗ, ਜਿਸ ਦਾ ਆਕਾਰ ਤੁਹਾਡੀ ਰੈਮ (RAM) ਤੋਂ ਦੋ-ਗੁਣਾ ਹੋਵੇ, ਚਾਹੀਦਾ ਹੈ। Itanium ਸਿਸਟਮ ਉਪਭੋਗਤਾਵਾਂ ਨੂੰ ਇੱਕ /boot/efi/ ਭਾਗ, ਜੋ ਕਿ ਲੱਗਭਗ 100 ਮੈਬਾ ਦਾ ਹੋਵੇ ਤੇ ਇਸ ਦੀ ਕਿਸਮ FAT (VFAT) ਹੋਵੇ, ਸਵੈਪ ਭਾਗ, ਜਿਸ ਦਾ ਆਕਾਰ 512 ਮੈਬਾ ਅਤੇ ਲੋੜੀਦੇ ਆਕਾਰ ਸਮੇਤ ਰੂਟ (/) ਭਾਗ ਚਾਹੀਦਾ ਹੈ।

ਚਿੱਤਰ 4-11. Disk Druid ਨਾਲ x86, AMD64, ਅਤੇ Intel® EM64T ਸਿਸਟਮਾਂ ਤੇ ਵਿਭਾਗੀਕਰਨ

ਚਿੱਤਰ 4-12. Disk Druid ਨਾਲ Itanium ਸਿਸਟਮਾਂ ਤੇ ਵਿਭਾਗੀਕਰਨ

ਵਿਭਾਗੀਕਰਨ ਸੰਦ, ਜੋ ਕਿ ਇੰਸਟਾਲੇਸ਼ਨ ਕਾਰਜ ਰਾਹੀਂ ਇਸਤੇਮਾਲ ਕੀਤਾ ਜਾਦਾ ਹੈ, Disk Druid ਹੈ। ਕੁਝ ਖਾਸ ਲੁਕਵੀਆਂ ਸਥਿਤੀਆਂ ਦੇ ਅਪਵਾਦ ਤੋਂ ਬਿਨਾਂ Disk Druid ਇੱਕ ਖਾਸ ਇੰਸਟਾਲੇਸ਼ਨ ਦੀਆਂ ਸਾਰੀਆਂ ਵਿਭਾਗੀਕਰਨ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।

4.16.1. ਹਾਰਡ-ਡਰਾਇਵ ਦਾ ਗਰਾਫਿਕਲ ਦਰਿਸ਼

Disk Druid ਤੁਹਾਡੇ ਹਾਰਡ-ਡਰਾਇਵ ਦਾ ਗਰਾਫਿਕਲ ਦਰਿਸ਼ ਦਿੰਦਾ ਹੈ।

ਆਪਣੇ ਮਾਊਸ ਨਾਲ, ਕੋਈ ਖਾਸ ਖੇਤਰ ਉਭਾਰਨ ਲਈ ਤੁਸੀਂ ਗਰਾਫਿਕਲ ਦਰਿਸ਼ ਤੇ ਇੱਕ ਵਾਰ ਕਲਿੱਕ ਕਰੋ। ਮੌਜੂਦਾ ਭਾਗ ਨੂੰ ਸੋਧਣ ਲਈ ਦੋ-ਵਾਰ ਕਲਿੱਕ ਕਰੋ ਜਾਂ ਭਾਗ ਬਣਾਉਣ ਲਈ ਉਪਲੱਬਧ ਖਾਲੀ ਥਾਂ ਇਸਤੇਮਾਲ ਕਰੋ।

ਉੱਪਰੀ ਦਰਿਸ਼ ਵਿੱਚ, ਤੁਸੀਂ ਇੰਸਟਾਲੇਸ਼ਨ ਕਾਰਜ ਦੌਰਾਨ ਖੋਜੀਆਂ ਹਾਰਡ ਡਿਸਕਾਂ ਦੇ ਡਰਾਇਵ ਨਾਂ (ਜਿਵੇਂ ਕਿ /dev/hda ), Geom (ਜੋ ਕਿ ਹਾਰਡ ਡਿਸਕ ਦਾ ਢਾਂਚਾ ਵੇਖਾਉਦਾ ਹੈ ਅਤੇ ਹਾਰਡ ਡਿਸਕ ਤਿੰਨ ਲੜੀ ਨੰਬਰ ਸਿਲੰਡਰ, ਹੈੱਡ ਅਤੇ ਸੈਕਟਰ ਵੀ ਸ਼ਾਮਿਲ ਰੱਖਦਾ ਹੈ) ਅਤੇ ਮਾਡਲ ਵਿੱਚ ਸੋਧ ਕਰ ਸਕਦੇ ਹੋ।

4.16.2. Disk Druid ਦੇ ਬਟਨ

ਇਹ ਬਟਨ Disk Druid ਤੇ ਕੰਟਰੋਲ ਰੱਖਦੇ ਹਨ। ਇਹ ਇੱਕ ਭਾਗ ਦੇ ਗੁਣ (ਉਦਾਹਰਨ ਲਈ ਇੱਕ ਫਾਇਲ-ਸਿਸਟਮ ਕਿਸਮ ਤੇ ਮਾਊਸ ਸਥਿਤੀ ਆਦਿ) ਤਬਦੀਲ ਕਰਨ ਅਤੇ ਰੇਡ (RAID) ਜੰਤਰ ਬਣਾਉਣ ਦੇ ਕੰਮ ਆਉਦੇ ਹਨ। ਇਸ ਪਰਦੇ ਦੇ ਬਟਨ ਉਹਨਾਂ ਤਬਦੀਲੀਆਂ ਨੂੰ ਸੰਭਾਲਣ ਦੇ ਕੰਮ ਵੀ ਆਉਦੇ ਹਨ, ਜੋ ਕਿ ਤੁਸੀਂ ਕੀਤੀਆਂ ਹਨ ਜਾਂ Disk Druid ਕਾਰਜ ਨੂੰ ਬੰਦ ਕਰਨ ਇਸਤੇਮਾਲ ਕੀਤੇ ਜਾਦੇ ਹਨ।

4.16.3. ਭਾਗ ਖੇਤਰ

ਭਾਗ ਲੜੀ ਦੇ ਉੱਪਰ ਲੇਬਲ ਹਨ, ਜੋ ਕਿ ਭਾਗ, ਜਿਸ ਨੂੰ ਤੁਸੀਂ ਬਣਾਉਣ ਜਾ ਰਹੇ, ਦੇ ਬਾਰੇ ਜਾਣਕਾਰੀ ਦੇ ਰਿਹਾ ਹੈ। ਲੇਬਲ ਹੇਠਾਂ ਪ੍ਰਭਾਸ਼ਿਤ ਕੀਤੇ ਜਾ ਰਹੇ ਹਨ:

ਰੇਡ (RAID) ਜੰਤਰ/LVM ਵਾਲੀਅਮ ਸਮੂਹ ਮੈਂਬਰ ਓਹਲੇ: ਇਹ ਚੋਣ ਕਰੋ, ਜੇਕਰ ਤੁਸੀਂ ਕੋਈ ਰੇਡ (RAID) ਜੰਤਰ ਜਾਂ LVM ਵਾਲੀਅਮ ਸਮੂਹ ਮੈਂਬਰ, ਜੋ ਕਿ ਬਣਾਇਆ ਗਿਆ ਹੈ, ਨੂੰ ਵੇਖਣਾ ਨਹੀਂ ਚਾਹੁੰਦੇ ਹੋ।

4.16.4. ਸਿਫਾਰਸ਼ੀ ਵਿਭਾਗੀਕਰਨ ਢੰਗ

ਜਦੋਂ ਤੱਕ ਕਿ ਤੁਹਾਡੇ ਕੋਲ ਕੋਈ ਠੋਸ ਕਾਰਨ ਨਾ ਹੋਵੇ, ਤਦ ਤੱਕ ਅਸੀਂ ਤੁਹਾਨੂੰ Itanium ਸਿਸਟਮਾਂ ਲਈ ਹੇਠ ਲਿਖੇ ਭਾਗ ਬਣਾਉਣ ਦੀ ਸਿਫਾਰਸ਼ ਕਰਦੇ ਹਾਂ:

ਜਦੋਂ ਤੱਕ ਕਿ ਤੁਹਾਡੇ ਕੋਲ ਕੋਈ ਠੋਸ ਕਾਰਨ ਨਾ ਹੋਵੇ, ਤਦ ਤੱਕ ਅਸੀਂ ਤੁਹਾਨੂੰ x86 , AMD64, ਅਤੇ Intel® EM64T ਸਿਸਟਮਾਂ ਲਈ ਹੇਠ ਲਿਖੇ ਭਾਗ ਬਣਾਉਣ ਦੀ ਸਿਫਾਰਸ਼ ਕਰਦੇ ਹਾਂ :

4.16.5. ਭਾਗ ਸ਼ਾਮਿਲ

ਨਵਾਂ ਭਾਗ ਸ਼ਾਮਿਲ ਕਰਨ ਲਈ, ਨਵਾਂ ਬਟਨ ਚੁਣੋ। ਇੱਕ ਵਾਰਤਾਲਾਪ ਬਕਸਾ ਆਵੇਗਾ (ਚਿੱਤਰ 4-13 ਵੇਖੋ)।

ਸੂਚਨਾਸੂਚਨਾ
 

ਤੁਹਾਨੂੰ ਘੱਟੋ-ਘੱਟ ਭਾਗ ਇੱਕ ਭਾਗ ਇਸ ਇੰਸਟਾਲੇਸ਼ਨ ਲਈ ਅਤੇ ਬਾਕੀ ਚੋਣਵੇਂ ਹਨ। ਵਧੇਰੇ ਜਾਣਕਾਰੀ ਲਈ ਅੰਤਿਕਾ D ਵੇਖੋ।

ਚਿੱਤਰ 4-13. ਇੱਕ ਨਵਾਂ ਭਾਗ ਬਣਾਉਣਾ

4.16.5.1. ਫਾਇਲ ਸਿਸਟਮ ਕਿਸਮ

Red Hat Enterprise Linux ਤੁਹਾਨੂੰ ਵੱਖਰੇ ਕਿਸਮ ਦੇ ਭਾਗ ਬਣਾਉਣ ਲਈ ਸਹਾਇਕ ਹੈ, ਜੋ ਕਿ ਉਹਨਾਂ ਦੇ ਵਰਤਣ ਵਾਲੇ ਫਾਇਲ ਸਿਸਟਮ ਤੇ ਆਧਾਰਿਤ ਹੈ। ਹੇਠਾਂ ਕੁਝ ਵੱਖਰੇ ਉਪਲੱਬਧ ਫਾਇਲ ਸਿਸਟਮਾਂ ਦਾ ਕੁਝ ਵੇਰਵਾ ਅਤੇ ਉਹਨਾਂ ਵਿੱਚ ਸ਼ਾਮਿਲ ਸਹੂਲਤਾਂ ਦਿੱਤੀਆਂ ਗਈਆਂ ਹਨ।

  • ext2 — ਇੱਕ ext2 ਫਾਇਲ ਸਿਸਟਮ Unix ਫਾਇਲ ਕਿਸਮਾਂ (ਨਿਯਮਿਤ ਫਾਇਲਾਂ, ਡਾਇਰੈਕਟਰੀਆਂ, ਸੰਬੰਧਿਤ ਸੰਬੰਧ, ਆਦਿ) ਲਈ ਸਹਾਇਕ ਹੈ। ਇਹ ਲੰਮੇ ਫਾਇਲ ਨਾਂ (255 ਅੱਖਰਾਂ ਤੱਕ) ਉਪਲੱਬਧ ਕਰਵਾਉਦਾ ਹੈ।

  • ext3 — ext3 ਫਾਇਲ ਸਿਸਟਮ ext2 ਫਾਇਲ ਸਿਸਟਮ ਤੇ ਆਧਾਰਿਤ ਹੈ ਅਤੇ ਇਸ ਦਾ ਖਾਸ ਲਾਭ ਹੈ — ਜਰਨਲਿੰਗ (journaling)। ਇਸ ਜਰਨਲਿੰਗ ਫਾਇਲ ਸਿਸਟਮ ਦਾ ਇਸਤੇਮਾਲ ਕਰਨ ਨਾਲ ਸਿਸਟਮ ਕਰੈਂਸ਼ ਹੋਣ ਉਪਰੰਤ ਫਾਇਲ ਪ੍ਰਾਪਤੀ ਲਈ ਸਮਾਂ ਘਟਾ ਦਿੰਦਾ ਹੈ, ਕਿਉਕਿ ਫਾਇਲ ਸਿਸਟਮ ਨੂੰ fsck ਦੀ ਲੋੜ ਨਹੀਂ ਹੈ। ਇਹ ext3 ਫਾਇਲ ਸਿਸਟਮ ਹੁਣ ਮੂਲ ਹੈ ਅਤੇ ਇਸ ਦੀ ਹੀ ਸਿਫ਼ਾਰਸ਼ ਕੀਤੀ ਜਾਦੀ ਹੈ।[1]

  • ਭੌਤਿਕ ਵਾਲੀਅਮ (LVM)— ਇੱਕ ਜਾਂ ਵਧੇਰੇ ਭੌਤਿਕ ਵਾਲੀਅਮ (LVM) ਤੁਹਾਨੂੰ ਇੱਕ LVM ਲਾਜ਼ੀਕਲ ਵਾਲੀਅਮ ਬਣਾਉਣ ਲਈ ਸਹਾਇਕ ਹਨ। LVM ਭੌਤਿਕ ਡਿਸਕ ਦੇ ਇਸਤੇਮਾਲ ਨਾਲ ਕਾਰਜਕੁਸ਼ਤਾ ਵਧਾ ਸਕਦਾ ਹੈ। LVM ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux System Administration Guide ਵੇਖੋ।

  • ਸਾਫਟਵੇਅਰ ਰੇਡ (RAID)— ਇੱਕ ਜਾਂ ਵਧੇਰੇ ਸਾਫਟਵੇਅਰ ਰੇਡ (RAID) ਭਾਗ ਬਣਾਉਣਾ ਤੁਹਾਨੂੰ ਇੱਕ ਰੇਡ (RAID) ਜੰਤਰ ਬਣਾਉਣ ਵਿੱਚ ਸਹਾਇਕ ਹੈ। RAID ਬਾਰੇ ਵਧੇਰੇ ਜਾਣਕਾਰੀ ਲੈਣ ਲਈ, Red Hat Enterprise Linux System Administration Guide ਵਿੱਚ ਅਧਿਆਇ RAID (ਰੀਟੱਨਡੈਂਟ ਅਰੇ ਆਫ ਇਡਿਪੈਂਡਟ ਡਿਸਕ) ਵੇਖੋ।

  • ਸਵੈਪ (swap)— ਸਵੈਪ ਭਾਗ ਵੈਰਚੁਅਲ (ਆਰਜ਼ੀ) ਮੈਮੋਰੀ ਨੂੰ ਸਹਾਇਤਾ ਦੇਣ ਲਈ ਇਸਤੇਮਾਲ ਕੀਤਾ ਜਾਦਾ ਹੈ। ਹੋਰ ਸ਼ਬਦਾਂ ਵਿੱਚ, ਜਦੋਂ ਤੁਹਾਡੇ ਸਿਸਟਮ ਕੋਲ ਕਾਰਵਾਈ ਅਧੀਨ ਡਾਟੇ ਨੂੰ ਸੰਭਾਲਣ ਲਈ ਲੋੜੀਦੀ ਥਾਂ RAM ਵਿੱਚ ਨਹੀਂ ਹੁੰਦੀ ਤਾਂ ਇਸ ਨੂੰ ਸਵੈਪ ਵਿੱਚ ਹੀ ਸੰਭਾਲਿਆ ਜਾਦਾ ਹੈ। ਵਧੇਰੇ ਜਾਣਕਾਰੀ ਲਈ Red Hat Enterprise Linux System Administration Guide ਵੇਖੋ।

  • ਵੀ-ਫੈਟ (vfat)— ਇਹ VFAT ਫਾਇਲ ਸਿਸਟਮ ਇੱਕ ਲੀਨਕਸ (Linux) ਫਾਇਲ ਸਿਸਟਮ ਹੈ, ਜੋ ਕਿ FAT ਫਾਇਲ ਸਿਸਟਮ ਤੇ Microsoft Windows ਲੰਮਾ ਫਾਇਲ-ਨਾਂ ਦੇ ਅਨੁਕੂਲ ਹੈ। ਇਹ ਫਾਇਲ ਸਿਸਟਮ Itanuim ਸਿਸਟਮ ਤੇ /boot/efi/ ਭਾਗ ਲਈ ਵਰਤਣਾ ਲਾਜ਼ਮੀ ਹੈ।]]

4.16.6. ਭਾਗ ਸੋਧ

ਇੱਕ ਭਾਗ ਵਿੱਚ ਸੋਧ ਕਰਨ ਲਈ, ਸੋਧ ਬਟਨ ਚੁਣੋ ਜਾਂ ਮੌਜੂਦਾ ਭਾਗ ਨੂੰ ਦੋ ਵਾਰ ਦਬਾਓ।

ਸੂਚਨਾਸੂਚਨਾ
 

ਜੇਕਰ ਭਾਗ ਤੁਹਾਡੀ ਹਾਰਡ-ਡਿਸਕ ਤੇ ਪਹਿਲਾਂ ਹੀ ਮੌਜੂਦ ਹੋਇਆ ਤਾਂ ਤੁਸੀਂ ਭਾਗ ਦੀ ਮਾਊਟ ਸਥਿਤੀ ਹੀ ਤਬਦੀਲ ਕਰ ਸਕਦੇ ਹੋ। ਕਿਸੇ ਵੀ ਤਰਾਂ ਦੀ ਤਬਦੀਲੀ ਕਰਨ ਲਈ ਤੁਹਾਨੂੰ ਭਾਗ ਨੂੰ ਹਟਾ ਕੇ ਮੁੜ ਬਣਾਉਣਾ ਪਵੇਗਾ।

4.16.7. ਇੱਕ ਭਾਗ ਹਟਾਉਣਾ

ਭਾਗ ਨੂੰ ਹਟਾਉਣ ਲਈ, ਭਾਗ ਰਾਹੀਂ ਇਸ ਨੂੰ ਉਭਾਰੋ ਅਤੇ ਬਟਨ ਹਟਾਓ ਦਬਾਓ। ਹਟਾਉਣ ਦੀ ਪੁਸ਼ਟੀ ਕਰਵਾਈ ਜਾਵੇਗੀ।

x86, AMD64, ਅਤੇ Intel® EM64T ਸਿਸਟਮਾਂ ਲਈ ਹੋਰ ਇੰਸਟਾਲੇਸ਼ਨ ਹਦਾਇਤਾਂ ਲਈ, ਹਿੱਸਾ 4.17 ਨੂੰ ਛੱਡ ਦਿਓ।

Itanium ਸਿਸਟਮ ਲਈ ਹੋਰ ਇੰਸਟਾਲੇਸ਼ਨ ਹਦਾਇਤਾਂ ਲਈ, ਹਿੱਸਾ 4.18 ਨੂੰ ਛੱਡ ਦਿਓ।

ਸੂਚਨਾ

[1]

fsck ਕਾਰਜ ਫਾਇਲ ਸਿਸਟਮ ਤੇ ਸਿਸਟਮ ਡਾਟੇ ਦੀ ਇਕਸਾਰਤਾ ਅਤੇ ਚੋਣਵੇਂ ਰੂਪ ਵਿੱਚ ਲੀਨਕਸ (Linux) ਫਾਇਲ ਸਿਸਟਮ ਜਾਂ ਹੋਰ ਲਈ ਮੁਰੰਮਤ ਵੀ ਕਰ ਸਕਦਾ ਹੈ।