4.14. ਡਿਸਕ ਵਿਭਾਗੀਕਰਨ ਸੰਦ

ਵਿਭਾਗੀਕਰਨ ਤੁਹਾਨੂੰ ਆਪਣੀ ਹਾਰਡ-ਡਰਾਇਵ ਨੂੰ ਵੱਖਰੇ ਭਾਗਾਂ ਵਿੱਚ ਵੰਡਣ ਵਿੱਚ ਸਹਾਇਕ ਹੈ, ਜਿਸ ਨਾਲ ਉਹ ਬਿਲਕੁੱਲ ਵੱਖਰੀ ਡਰਾਇਵ ਦੇ ਤੌਰ ਤੇ ਵਿਵਹਾਰ ਕਰਦੇ ਹਨ। ਜੇਕਰ ਤੁਸੀਂ ਕਈ ਓਪਰੇਟਿੰਗ ਸਿਸਟਮ ਚਲਾ ਰਹੇ ਹੋ ਤਾਂ ਵਿਭਾਗੀਕਰਨ ਖਾਸ ਤੌਰ ਤੇ ਸਹਾਇਕ ਹੈ। ਜੇਕਰ ਤੁਸੀਂ ਆਪਣੇ ਸਿਸਟਮ ਦੇ ਭਾਗਾਂ ਬਾਰੇ ਯਕੀਨੀ ਨਹੀਂ ਹੋ ਤਾਂ ਵਧੇਰੇ ਜਾਣਕਾਰੀ ਲਈ ਅੰਤਿਕਾ D ਵੇਖੋ।

ਇਸ ਪਰਦੇ ਤੇ, ਤੁਸੀਂ ਸਵੈ-ਚਾਲਿਤ ਵਿਭਾਗੀਕਰਨ ਜਾਂ ਦਸਤੀ ਵਿਭਾਗੀਕਰਨ ਦੀ ਚੋਣ Disk Druid ਦੀ ਸਹਾਇਤਾ ਨਾਲ ਕਰ ਸਕਦੇ ਹੋ।

ਸਵੈ-ਚਾਲਿਤ ਵਿਭਾਗੀਕਰਨ ਤੁਹਾਨੂੰ ਇੱਕ ਇੰਸਟਾਲੇਸ਼ਨ ਕਰਨ ਲਈ ਸਹਾਇਕ ਹੈ, ਜਿਸ ਲਈ ਤੁਸੀਂ ਕੋਈ ਭਾਗ ਖੁਦ ਨਹੀਂ ਬਣਾਉਦੇ ਹੋ। ਜੇਕਰ ਤੁਸੀਂ ਆਪਣੇ ਸਿਸਟਮ ਦੇ ਵਿਭਾਗੀਕਰਨ ਬਾਰੇ ਵਧੇਰੇ ਜਾਣਕਾਰੀ ਨਹੀਂ ਰੱਖਦੇ ਹੋ, ਤਾਂ ਇਹ ਸਿਫ਼ਾਰਸ਼ ਕੀਤੀ ਜਾਦੀ ਹੈ ਕਿ ਤੁਸੀ ਦਸਤੀ ਵਿਭਾਗੀਕਰਨ ਨਾ ਚੁਣੋ ਅਤੇ ਇੰਸਟਾਲੇਸ਼ਨ ਨੂੰ ਖੁਦ ਹੀ ਭਾਗ ਬਣਾਉਣ ਦਿਓ।

ਭਾਗ ਦਸਤੀ ਬਣਾਉਣ ਲਈ, Disk Druid ਵਿਭਾਗੀਕਰਨ ਸੰਦ ਇਸਤੇਮਾਲ ਕਰੋ।

ਸਾਵਧਾਨਸਾਵਧਾਨ
 

Red Hat ਨਵੀਨੀਕਰਨ ਏਜੰਟ ਨਵੀਨ ਪੈਕੇਜਾਂ ਨੂੰ /var/spool/up2date/ ਵਿੱਚ ਮੂਲ ਰੂਪ ਵਿੱਚ ਡਾਊਨਲੋਡ ਕਰਦਾ ਹੈ। ਜੇਕਰ ਤੁਸੀਂ ਸਿਸਟਮ ਦੇ ਭਾਗ ਦਸਤੀ ਰੂਪ ਵਿੱਚ ਬਣਾਏ ਅਤੇ ਇੱਕ ਵੱਖਰਾ /var/ ਭਾਗ ਬਣਾਇਆ, ਤਾਂ ਇਹ ਧਿਆਨ ਰੱਖੋ ਕਿ ਪੈਕੇਜ ਡਾਊਨਲੋਡ ਕਰਨ ਲਈ ਇਹ ਭਾਗ ਕਾਫ਼ੀ ਵੱਡਾ (3.0 ਗੈਬਾ ਜਾਂ ਵਧੇਰੇ) ਹੋਵੇ।

ਚਿੱਤਰ 4-9. ਡਿਸਕ ਵਿਭਾਗੀਕਰਨ ਸੰਦ

ਜੇਕਰ ਤੁਸੀਂ Disk Druid ਦਾ ਇਸਤੇਮਾਲ ਕਰਕੇ ਦਸਤੀ ਭਾਗ ਬਣਾਉਣ ਦੀ ਚੋਣ ਕੀਤੀ ਤਾਂ ਵਧੇਰੇ ਜਾਣਕਾਰੀ ਲਈ ਹਿੱਸਾ 4.16 ਵੇਖੋ।

ਸਾਵਧਾਨਸਾਵਧਾਨ
 

ਜੇਕਰ ਤੁਸੀਂ ਇੱਕ ਗਲਤੀ ਡਿਸਕ ਭਾਗ ਨਿਰਧਾਰਨ ਦੇ ਮਗਰੋਂ ਪ੍ਰਾਪਤ ਕੀਤੀ, ਜੋ ਕਿ ਕੁਝ ਇਸਤਰਾਂ ਦੀ ਹੋ ਸਕਦੀ ਹੈ।

ਜੰਤਰ hda ਦੀ ਭਾਗ ਸਾਰਣੀ ਪੜਨਯੋਗ ਨਹੀਂ ਹੈ। ਕੋਈ ਵੀ ਨਵਾਂ ਭਾਗ ਬਣਾਉਣ ਲਈ ਇਸ ਨੂੰ ਸ਼ੁਰੂ ਕਰਨਾ ਲਾਜ਼ਮੀ ਹੈ, ਜਿਸ ਕਾਰਨ ਕਰਕੇ ਇਸ ਡਰਾਇਵ ਉੱਪਰਲਾ *ਸਾਰਾ ਡਾਟਾ* ਖਤਮ ਹੋ ਜਾਵੇਗਾ।

ਤੁਹਾਡੇ ਕੋਲ ਉਸ ਡਰਾਇਵ ਤੇ ਇੱਕ ਭਾਗ ਸਾਰਣੀ ਮੌਜੂਦ ਨਹੀਂ ਹੈ ਜਾਂ ਡਰਾਇਵ ਤੇ ਭਾਗ ਸਾਰਣੀ ਇੰਸਟਾਲੇਸ਼ਨ ਕਾਰਜ ਰਾਹੀਂ ਇਸਤੇਮਾਲ ਕੀਤੇ ਜਾ ਰਹੇ ਵਿਭਾਗੀਕਰਨ ਸਾਫਟਵੇਅਰ ਦੁਆਰਾ ਪਛਾਣਨ ਯੋਗ ਨਹੀਂ ਹੈ।

ਉਪਭੋਗਤਾ, ਜਿਨਾਂ ਨੇ ਕਾਰਜ ਜਿਵੇਂ ਕਿ EZ-BIOS ਆਦਿ ਇਸਤੇਮਾਲ ਕੀਤਾ ਹੈ, ਉਹ ਇਸਤਰਾਂ ਦੀਆਂ ਸਮੱਸਿਆਂ ਦਾ ਸਾਹਮਣਾ ਕਰਨ ਦਾ ਤਜਰਬਾ ਰੱਖਦੇ ਹਨ, ਜਿਸ ਕਰਕੇ ਡਾਟਾ ਨਸ਼ਟ ਹੋ ਜਾਵੇਗਾ (ਇਹ ਮੰਨ ਕੇ ਚੱਲਿਆ ਗਿਆ ਹੈ ਕਿ ਇੰਸਟਾਲੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਬੈਕਅੱਪ ਨਹੀਂ ਸੀ)।

ਇਸ ਦੀ ਪਰਵਾਹ ਕੀਤੇ ਬਿਨਾਂ ਕਿ ਤੁਸੀਂ ਕਿਹੜੀ ਇੰਸਟਾਲੇਸ਼ਨ ਕਰ ਰਹੇ ਹੋ, ਤੁਹਾਨੂੰ ਆਪਣੇ ਸਿਸਟਮ ਦੇ ਮੌਜੂਦ ਡਾਟੇ ਦਾ ਬੈੱਕਅੱਪ ਹਮੇਸ਼ਾ ਲੈਣਾ ਚਾਹੀਦਾ ਹੈ।