| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
Red Hat Enterprise Linux ਪਾਠ ਢੰਗ ਇੰਸਟਾਲੇਸ਼ਨ ਕਾਰਜ ਪਰਦਾ-ਆਧਾਰਿਤ ਇੰਟਰਫੇਸ ਇਸਤੇਮਾਲ ਕਰਦਾ ਹੈ, ਜਿਸ ਵਿੱਚ ਪਰਦੇ ਤੇ ਵਿਦਜਿਟ ਸ਼ਾਮਿਲ ਹਨ, ਜੋ ਕਿ ਅਕਸਰ ਗਰਾਫਿਕਲ ਉਪਭੋਗਤਾ ਇੰਟਰਫੇਸ ਵਿੱਚ ਉਪਲੱਬਧ ਹਨ। ਚਿੱਤਰ 4-1, ਅਤੇ ਚਿੱਤਰ 4-2, ਉਹਨਾਂ ਪਰਦਿਆਂ ਨੂੰ ਦਰਸਾਉਦੇ ਹਨ, ਜੋ ਕਿ ਇੰਸਟਾਲੇਸ਼ਨ ਦੌਰਾਨ ਦਿਖਾਈ ਦੇਣਗੇ।
![]() | ਸੂਚਨਾ |
|---|---|
ਹਾਲਾਂਕਿ ਪਾਠ ਢੰਗ ਇੰਸਟਾਲੇਸ਼ਨ ਲਈ ਕੋਈ ਵੱਖਰਾ ਦਸਤਾਵੇਜ਼ ਨਹੀਂ ਹੈ, ਪਰ ਉਹ, ਜੋ ਕਿ ਪਾਠ ਢੰਗ ਇੰਸਟਾਲੇਸ਼ਨ ਕਾਰਜ ਇਸਤੇਮਾਲ ਕਰ ਰਹੇ ਹਨ, GUI ਇੰਸਟਾਲੇਸ਼ਨ ਕਾਰਜ ਦੀਆਂ ਹਦਾਇਤਾਂ ਵੇਖ ਸਕਦੇ ਹਨ। |
ਕੁਝ ਖਾਸ ਉਪਲੱਬਧ ਵਿਦਜਿਟ ਦੀ ਸੂਚੀ ਚਿੱਤਰ 4-1 ਅਤੇ ਚਿੱਤਰ 4-2 ਵਿੱਚ ਹੈ:
ਝਰੋਖਾ — ਇੰਸਟਾਲੇਸ਼ਨ ਕਾਰਵਾਈ ਦੌਰਾਨ ਤੁਹਾਡੇ ਪਰਦੇ ਤੇ ਕਈ ਝਰੋਖੇ (ਇਸ ਦਸਤਾਵੇਜ਼ ਵਿੱਚ ਅਕਸਰ ਵਾਰਤਾਲਾਪ ਦਰਸਾਇਆ ਗਿਆ ਹੈ) ਉੱਭਰਨਗੇ। ਇੱਕ ਸਮੇਂ, ਇੱਕ ਝਰੋਖਾ, ਦੂਜੇ ਨੂੰ ਢੱਕ ਲਵੇਗਾ, ਉਸ ਸਥਿਤੀ ਵਿੱਚ, ਤੁਸੀਂ ਕੇਵਲ ਉੱਪਰਲੇ ਝਰੋਖੇ ਨਾਲ ਹੀ ਸੰਪਰਕ ਰੱਖ ਸਕਦੇ ਹੋ। ਜਦੋਂ ਤੁਸੀਂ ਉੱਪਰੀ ਝਰੋਖੇ ਵਿੱਚ ਕਾਰਵਾਈ ਸਮਾਪਤ ਕਰ ਲਈ ਤਾਂ ਇਹ ਹਟ ਜਾਵੇਗਾ, ਅਤੇ ਤੁਸੀਂ ਹੇਠਲੇ ਝਰੋਖੇ ਨਾਲ ਕੰਮ ਜਾਰੀ ਰੱਖ ਸਕਦੇ ਹੋ।
ਚੋਣ-ਬਕਸਾ — ਚੋਣ-ਬਕਸਾ ਤੁਹਾਨੂੰ ਫੀਚਰ ਚੁਣਨ ਜਾਂ ਨਾ-ਚੁਣਨ ਲਈ ਸਹਾਇਕ ਹੈ। ਬਕਸਾ ਜਾਂ ਤਾਂ ਤਾਰਾ (ਚੁਣਿਆ) ਜਾਂ ਸਪੇਸ (space) (ਨਾ-ਚੁਣਿਆ) ਵੇਖਾਏਗਾ। ਜਦੋਂ ਕਰਸਰ ਚੋਣ-ਬਕਸੇ ਵਿੱਚ ਹੋਵੇ, ਤਾਂ
ਪਾਠ ਇੰਪੁੱਟ — ਪਾਠ ਇੰਪੁੱਟ ਸਤਰਾਂ, ਉਹ ਖੇਤਰ ਹਨ, ਜਿਹਨਾਂ ਵਿੱਚ ਤੁਸੀਂ ਇੰਸਟਾਲੇਸ਼ਨ ਕਾਰਜ ਰਾਹੀਂ ਲੋੜੀਦੀ ਜਾਣਕਾਰੀ ਭਰ ਸਕਦੇ ਹੋ। ਜਦੋਂ ਕਰਸਰ ਪਾਠ ਇੰਪੁੱਟ ਸਤਰ ਤੇ ਠਹਿਰੇ ਤਾਂ, ਤੁਸੀਂ ਲਿਖ ਸਕਦੇ ਹੋ ਅਤੇ/ਜਾਂ ਉਸ ਸਤਰ ਦੀ ਜਾਣਕਾਰੀ ਸੋਧ ਸਕਦੇ ਹੋ।
ਪਾਠ ਵਿਦਜਿਟ — ਪਾਠ ਵਿਦਜਿਟ ਪਰਦੇ ਦਾ ਉਹ ਖੇਤਰ ਹਨ, ਜੋ ਕਿ ਪਾਠ ਵੇਖਾਉਣ ਲਈ ਇਸਤੇਮਾਲ ਕੀਤੇ ਜਾਦੇ ਹਨ। ਇੱਕ ਸਮੇਂ ਪਾਠ ਵਿਦਜਿਟ ਹੋਰ ਵਿਦਜਿਟ ਵਿੱਚ ਮੌਜੂਦਾ ਹੋ ਸਕਦਾ ਹੈ, ਜਿਵੇਂ ਕਿ ਚੋਣ-ਬਕਸਾ। ਜੇਕਰ ਪਾਠ ਵਿਦਜਿਟ ਉਸ ਦੀ ਉਪਲੱਬਧ ਥਾਂ ਤੋਂ ਵਧੇਰੇ ਜਾਣਕਾਰੀ ਰੱਖਦਾ ਹੈ, ਤਾਂ ਇੱਕ ਸਰਕੋਲ-ਪੱਟੀ ਉਪਲੱਬਧ ਹੋਵੇਗੀ, ਜੇਕਰ ਤੁਹਾਡੀ ਕਰਸਰ ਦੀ ਸਥਿਤੀ ਪਾਠ ਵਿਦਜਿਟ ਵਿੱਚ ਹੈ, ਤਾਂ ਤੁਸੀਂ
ਸਕਰੋਲ-ਪੱਟੀ — ਇੱਕ ਝਰੋਖੇ ਤੇ ਪਾਸੇ ਤੇ ਜਾਂ ਹੇਠਾਂ ਸਕਰੋਲ-ਪੱਟੀ ਉੱਭਰਦੀ ਹੈ, ਜੋ ਕਿ ਝਰੋਖੇ ਦੇ ਫਰੇਮ ਵਿੱਚ ਸੂਚੀ ਜਾਂ ਦਸਤਾਵੇਜ਼ ਦੇ ਕਿਸੇ ਭਾਗ ਵੇਖਾਉਣ ਨੂੰ ਕੰਟਰੋਲ ਕਰਦੀ ਹੈ। ਸਕਰੋਲ-ਪੱਟੀ ਇੱਕ ਫਾਇਲ ਦੇ ਕਿਸੇ ਭਾਗ ਨੂੰ ਏਧਰ-ਓਧਰ ਕਰਨ ਵਿੱਚ ਸਹਾਇਕ ਹੈ।
ਬਟਨ ਵਿਦਜਿਟ — ਬਟਨ ਵਿਦਜਿਟ ਇੰਸਟਾਲੇਸ਼ਨ ਕਾਰਜ ਨਾਲ ਤਾਲਮੇਲ ਰੱਖਣ ਦਾ ਮੁੱਢਲਾ ਢੰਗ ਹੈ। ਤੁਸੀਂ ਝਰੋਖਿਆ ਵਿੱਚ ਇੰਸਟਾਲੇਸ਼ਨ ਕਾਰਜ ਦੇ ਝਰੋਖਿਆਂ ਵਿੱਚ ਇਹਨਾਂ ਬਟਨਾਂ ਰਾਹੀਂ
ਕਰਸਰ — ਹਾਲਾਂਕਿ ਇੱਕ ਵਿਦਜਿਟ ਨਹੀਂ ਹੈ, ਕਰਸਰ ਨੂੰ ਇੱਕ ਖਾਸ ਵਿਦਜਿਟ ਨਾਲ ਚੋਣ (ਜਾਂ ਤਾਲਮੇਲ) ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਜਿਵੇਂ ਹੀ ਕਰਸਰ ਇੱਕ ਵਿਦਜਿਟ ਤੋਂ ਦੂਸਰੇ ਵਿਦਗਿਟ ਤੇ ਜਾਦੀ ਹੈ, ਤਾਂ ਵਿਦਜਿਟ ਦਾ ਰੰਗ ਤਬਦੀਲ ਹੋ ਸਕਦਾ ਹੈ ਜਾਂ ਕਰਸਰ ਦਾ ਖੁਦ ਵਿਦਜਿਟ ਜਾਂ ਅਗਲੇ ਵਿਦਜਿਟ ਵਿੱਚ ਉੱਭਰ ਸਕਦੀ ਹੈ। ਚਿੱਤਰ 4-1 ਵਿੱਚ ਕਰਸਰ OK ਬਟਨ ਤੇ ਖੜੀ ਹੈ। ਚਿੱਤਰ 4-2, ਕਰਸਰ ਨੂੰ Edit ਬਟਨ ਤੇ ਵੇਖਾ ਰਿਹਾ ਹੈ।
ਇੰਸਟਾਲੇਸ਼ਨ ਗੱਲਬਾਤ ਵਿੱਚ ਏਧਰ-ਓਧਰ ਜਾਣ ਲਈ ਤੁਸੀਂ ਸਧਾਰਨ ਸਵਿੱਚ-ਸਮੂਹ ਇਸਤੇਮਾਲ ਕਰ ਸਕਦੇ ਹੋ। ਕਰਸਰ ਨੂੰ ਏਧਰ-ਓਧਰ ਕਰਨ ਲਈ
ਇੱਕ ਬਟਨ "ਦਬਾਉਣ" ਲਈ, ਕਰਸਰ ਦੀ ਸਥਿਤੀ ਬਟਨ ਦੇ ਉੱਪਰ ਲੈ ਕੇ ਜਾਓ (ਉਦਾਹਰਨ ਲਈ
![]() | ਸਾਵਧਾਨ |
|---|---|
ਜਦੋਂ ਤੱਕ ਕਿ ਇੱਕ ਵਾਰਤਾਲਾਪ ਬਕਸਾ ਤੁਹਾਡੀ ਇੰਪੁੱਟ ਦੀ ਉਡੀਕ ਨਾ ਕਰ ਰਿਹਾ ਹੋਵੇ, ਉਸ ਸਮੇਂ ਤੱਕ ਇੰਸਟਾਲੇਸ਼ਨ ਕਾਰਜ ਦੌਰਾਨ ਕੋਈ ਸਵਿੱਚ ਨਾ ਦਬਾਉ (ਇਸਤਰਾਂ ਕਰਨ ਨਾਲ ਗੰਭੀਰ ਸਮੱਸਿਆ ਆ ਸਕਦੀ ਹੈ) |