| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 1. Itanium ਸਿਸਟਮ ਲਈ ਖਾਸ ਜਾਣਕਾਰੀ | ਅੱਗੇ |
Red Hat Enterprise Linux ਨੂੰ ਇੱਕ Itanium ਤੇ ਇੰਸਟਾਲ ਕਰਨ ਤੋਂ ਪਹਿਲਾਂ, ਤੁਹਾਨੂੰ EFI ਸ਼ੈੱਲ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ, ਕਿ ਇਹ ਕੀ ਕਰਦੀ ਹੈ ਅਤੇ ਇਹ ਕਿਹੜੀ ਜਾਣਕਾਰੀ ਪ੍ਰਾਪਤ ਕਰਦੀ ਹੈ।
EFI ਸ਼ੈੱਲ ਇੱਕ ਕੋਂਨਸੋਲ ਇੰਟਰਫੇਸ ਹੈ, ਜੋ ਕਿ ਕਾਰਜ (ਜਿਵੇਂ ਕਿ Red Hat Enterprise Linux ਇੰਸਟਾਲੇਸ਼ਨ ਕਾਰਜ ਆਦਿ) ਸ਼ੁਰੂ ਕਰਨ, EFI ਪ੍ਰੋਟੋਕੋਲ ਤੇ ਜੰਤਰ ਡਰਾਇਵਰ ਲੋਡ ਕਰਨ ਲਈ ਅਤੇ ਸਧਾਰਨ ਸਕ੍ਰਿਪਟਾਂ ਚਲਾਉਣ ਲਈ ਇਸਤੇਮਾਲ ਕੀਤਾ ਜਾਦਾ ਹੈ। ਇਹ ਇੱਕ DOS ਕੋਂਨਸੋਲ ਵਾਂਗ ਹੀ ਹੈ ਅਤੇ ਸਿਰਫ FAT16 (VFAT) ਫਾਰਮਿਟ ਨਾਲ ਬਣੇ ਮਾਧਿਅਮ ਨੂੰ ਹੀ ਇਸਤੇਮਾਲ ਕਰ ਸਕਦਾ ਹੈ।
EFI ਸ਼ੈੱਲ ਵਿੱਚ ਕੁਝ ਸਹੂਲਤਾਂ ਹਨ, ਜੋ ਕਿ EFI ਸਿਸਟਮ ਭਾਗ ਤੇ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ edit, type, cp, rm, ਅਤੇ mkdir। ਸਹੂਲਤਾਂ ਅਤੇ ਹੋਰ ਕਮਾਂਡਾਂ ਦੀ ਸੂਚੀ ਲਈ EFI ਸ਼ੈੱਲ ਪ੍ਰਾਉਟ ਤੇ help ਲਿਖੋ।
EFI ਸ਼ੈਲ ਇੱਕ ਬੂਟ ਲੋਡਰ ਹੁੰਦਾ ਹੈ, ਜਿਸ ਨੂੰ ELILO ਕਹਿੰਦੇ ਹਨ। EFI ਬਾਰੇ ਵਧੇਰੇ ਜਾਣਕਾਰੀ ਲਈ ਹੇਠ ਲਿਖਿਆ URL ਵੇਖੋ:
http://developer.intel.com/technology/efi/index.htm |
map ਕਮਾਂਡ ਸਾਰੇ ਜੰਤਰ ਅਤੇ ਫਾਇਲ ਸਿਸਟਮਾਂ ਨੂੰ ਸੂਚੀਬੱਧ ਕਰਨ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ, ਜਿਨਾਂ ਨੂੰ EFI ਪਛਾਣ ਸਕਦੀ ਹੈ। ਜਦੋਂ ਤੁਹਾਡਾ Itanium ਸਿਸਟਮ EFI ਸ਼ੈੱਲ ਵਿੱਚ ਬੂਟ ਕਰੇ, ਤਾਂ ਆਪਣੇ ਸਿਸਟਮ ਦੀ ਇਸ ਲੜੀ ਵਿੱਚ ਜਾਂਚ ਕਰੋ:
LS-120 ਡਰਾਇਵ (ਜੇਕਰ ਇਹ ਮਾਧਿਅਮ ਰੱਖਦਾ ਹੈ)
ਮੁੱਢਲੇ IDE ਇੰਟਰਫੇਸ ਤੇ IDE ਹਾਰਡ ਡਰਾਇਵਾਂ
ਸੈਕੰਡਰੀ IDE ਇੰਟਰਫੇਸ ਤੇ IDE ਹਾਰਡ ਡਰਾਇਵਾਂ
SCSI ਇੰਟਰਫੇਸ ਤੇ SCSI ਹਾਰਡ ਡਰਾਇਵਾਂ
IDE ਇੰਟਰਫੇਸ ਤੇ CD-ROM ਡਰਾਇਵ
SCSI ਇੰਟਰਫੇਸ ਤੇ CD-ROM ਡਰਾਇਵ
ਇਸ ਸਿਸਟਮ ਚੋਣ ਦਾ ਨਤੀਜਾ ਵੇਖਣ ਲਈ, EFI ਸ਼ੈੱਲ ਪ੍ਰਾਉਟ ਤੇ ਹੇਠ ਲਿਖੀ ਕਮਾਂਡ ਲਿਖੋ:
map |
ਆਉਟਪੁੱਟ ਇਸਤਰਾਂ ਸੂਚੀਬੱਧ ਹੈ, ਜਿਸ ਤਰਾਂ ਸਿਸਟਮ ਤੇ ਜਾਂਚ ਕੀਤੀ ਗਈ ਹੈ। ਇਸਕਰਕੇ FAT16 ਫਾਇਲ ਸਿਸਟਮ ਪਹਿਲਾਂ ਹੈ, ਤਦ IDE ਹਾਰਡ ਡਿਸਕਾਂ, ਫਿਰ SCSI ਹਾਰਡ ਡਿਸਕਾਂ, ਤਦ IDE CD-ROM ਡਰਾਇਵਾਂ ਅਤੇ ਅੰਤ ਵਿੱਚ SCSI CD-ROM ਡਰਾਇਵਾਂ।
ਉਦਾਹਰਨ ਲਈ, map ਕਮਾਂਡ ਦੀ ਆਉਟਪੁੱਟ ਹੇਠ ਲਿਖੇ ਅਨੁਸਾਰ ਹੋਵੇਗੀ:
Device mapping table fs0 : VenHw(Unknown Device:00)/HD(Part1,Sig00000000) fs1 : VenHw(Unknown Device:80)/HD(Part1,Sig00000000) fs2 : VenHw(Unknown Device:FF)/CDROM(Entry1)/HD(Part1,Sig00000000) blk0 : VenHw(Unknown Device:00) blk1 : VenHw(Unknown Device:00)/HD(Part1,Sig00000000) blk2 : VenHw(Unknown Device:80) blk3 : VenHw(Unknown Device:80)/HD(Part1,Sig00000000) blk4 : VenHw(Unknown Device:80)/HD(Part2,Sig00000000) blk5 : VenHw(Unknown Device:80)/HD(Part3,Sig00000000) blk6 : VenHw(Unknown Device:80)/HD(Part3,Sig00000000)/HD(Part1,Sig725F7772) blk7 : VenHw(Unknown Device:FF) blk8 : VenHw(Unknown Device:FF)/CDROM(Entry1) blk9 : VenHw(Unknown Device:FF)/CDROM(Entry1)/HD(Part1,Sig00000000) |
ਇਸ ਉਦਾਹਰਨ ਵਿੱਚ, LS-120 ਡਰਾਇਵ ਵਿੱਚ ਇੱਕ LS-120 ਡਿਸਕੀਟ ਹੈ ਅਤੇ CD-ROM ਡਰਾਇਵ ਵਿੱਚ CD-ROM ਵੀ ਹੈ। fs ਨਾਲ ਸ਼ੁਰੂ ਹੋਣ ਵਾਲੀਆਂ ਸਾਰੀਆਂ ਸੂਚੀਆਂ FAT16 ਫਾਇਲ ਸਿਸਟਮ ਹਨ, ਜਿਨਾਂ ਨੂੰ EFI ਪੜਦਾ ਹੈ। blk ਨਾਲ ਸ਼ੁਰੂ ਹੋਣ ਵਾਲੀਆਂ ਸਾਰੀਆਂ ਬਲਾੱਕ ਜੰਤਰ ਹਨ, ਜਿਨਾਂ ਨੂੰ EFI ਪਛਾਣਦਾ ਹੈ। ਦੋਵੇਂ ਫਾਇਲ ਸਿਸਟਮ ਤੇ ਬਲਾੱਕ ਜੰਤਰ ਉਸ ਕ੍ਰਮ ਵਿੱਚ ਹਨ, ਜਿਸ ਵਿੱਚ ਖੋਜੇ ਗਏ ਹਨ। ਇਸ ਕਰਕੇ fs0 LS-120 ਤੇ ਸਿਸਟਮ ਭਾਗ ਹੈ, fs1 ਹਾਰਡ ਡਰਾਇਵ ਤੇ ਸਿਸਟਮ ਭਾਗ ਹੈ, ਅਤੇ fs2 CD-ROM ਤੇ ਸਿਸਟਮ ਭਾਗ ਹੈ।
ਜਦੋਂ ਲੀਨਕਸ (Linux) ਲਈ ਤੁਸੀਂ ਆਪਣੀ ਹਾਰਡ ਡਰਾਇਵ ਤੇ ਭਾਗ ਬਣਾ ਰਹੇ ਹੋਵੋ, ਤੁਹਾਡੇ ਕੋਲ FAT16 (VFAT) ਫਾਰਮਿਟ ਨਾਲ ਬਣਿਆ ਹੋਇਆ ਭਾਗ ਲਾਜ਼ਮੀ ਹੈ, ਜਿਸ ਨੂੰ /boot/efi/ ਤੇ ਮਾਊਟ ਕੀਤਾ ਹੋਵੇ। ਇਹ ਭਾਗ ਇੰਸਟਾਲ ਕੀਤਾ ਲੀਨਕਸ (Linux) ਕਰਨਲ ਅਤੇ ELILO ਸੰਰਚਨਾ ਫਾਇਲ ਰੱਖੇਗਾ (elilo.conf)। elilo.conf ਫਾਇਲ, ਉਹਨਾਂ ਕਰਨਲਾਂ ਦੀ ਸੂਚੀ ਰੱਖਦੀ ਹੈ, ਜਿਨ੍ਹਾਂ ਤੋਂ ਤੁਸੀਂ ਆਪਣੇ ਸਿਸਟਮ ਨੂੰ ਸ਼ੁਰੂ (ਬੂਟ) ਕਰ ਸਕਦੇ ਹੋ।