| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਜਾਣ ਪਛਾਣ | ਅੱਗੇ |
ਇਸ ਦਸਤਾਵੇਜ਼ ਇੱਕ CD-ROM - ਆਧਾਰਿਤ ਇੰਸਟਾਲੇਸ਼ਨ ਲਈ ਕੇਂਦਰਿਤ ਹੈ ਅਤੇ ਉਪਭੋਗਤਾ (ਦੋਵੇਂ ਨਵੇਂ ਅਤੇ ਪੁਰਾਣੇ) ਲਈ ਉੱਤਮ ਹੈ, ਜੋ ਕਿ ਤੇਜ਼ ਅਤੇ ਸਧਾਰਨ ਇੰਸਟਾਲੇਸ਼ਨ ਹੱਲ ਚਾਹੁੰਦੇ ਹਨ। ਇਹ ਤੁਹਾਨੂੰ ਆਪਣਾ ਸਿਸਟਮ ਤਿਆਰ ਕਰਨ ਅਤੇ Red Hat Enterprise Linux ਦੀ ਇੰਸਟਾਲੇਸ਼ਨ ਨਾਲ ਜਾਣ ਪਛਾਣ ਕਰਨ ਲਈ ਸਹਾਇਕ ਹੈ।
Red Hat Enterprise Linux ਵਿੱਚ ਕਈ ਇੰਸਟਾਲੇਸ਼ਨ CD-ROM ਸ਼ਾਮਿਲ ਹਨ। ਯਾਦ ਰੱਖੋ ਕਿ ਸਿਰਫ਼ ਪਹਿਲੀ CD-ROM (CD #1) ਹੀ ਬੂਟ ਕਰਨ ਯੋਗ ਹੈ। ਹੋਰ ਇੰਸਟਾਲੇਸ਼ਨ CD-ROM ਵੀ ਚਾਹੀਦੀਆਂ ਹਨ, ਭਾਵੇਂ ਕਿ ਨਿਊਨਤਮ ਇੰਸਟਾਲੇਸ਼ਨ ਹੀ ਕਿਉਂ ਨਾ ਕਰਨੀ ਹੋਵੇ। Red Hat ਅਨਪੂਰਕ CD-ROM, ਜੋ ਕਿ ਸਭ ਪੈਕੇਜਾਂ ਲਈ ਸਰੋਤ RPM ਅਤੇ ਦਸਤਾਵੇਜ਼ ਰੱਖਦੀਆਂ ਹਨ, ਦੇ ਨਾਲ ਨਾਲ ਲੀਨਕਸ ਐਪਲੀਕੇਸ਼ਨ ਸੀਡੀ (LACD) ਵੀ ਉਪਲੱਬਧ ਕਰਵਾਉਂਦਾ ਹੈ।
![]() | ਸੂਚਨਾ | |
|---|---|---|
ਜੇਕਰ ਤੁਸੀਂ ਇਸ ਸਮੇਂ Red Hat Enterprise Linux 2.1 (ਜਾਂ ਨਵੇਂ) ਦਾ ਇਸਤੇਮਾਲ ਇੱਕ x86 ਸਿਸਟਮ ਤੇ ਕਰ ਰਹੇ ਹੋ, ਤਾਂ ਤੁਸੀਂ ਨਵੀਨੀਕਰਨ ਕਰ ਸਕਦੇ ਹੋ। ਹਾਲਾਂਕਿ ਨਵੀਨੀਕਰਨ Red Hat Enterprise Linux ਸਮੂਹ ਰਾਹੀਂ x86 ਪ੍ਰੋਸੈਂਸਰ ਲਈ ਸਹਿਯੋਗੀ ਹੈ, ਪਰ ਤੁਸੀਂ ਆਪਣੇ ਡਾਟੇ ਦਾ ਬੈਕਅੱਪ ਲੈਣ ਉਪਰੰਤ Red Hat Enterprise Linux ਦੇ ਇਸ ਵਰਜਨ ਨੂੰ ਆਪਣੀ ਪੁਰਾਣੀ Red Hat Enterprise Linux ਇੰਸਟਾਲੇਸ਼ਨ ਉੱਪਰ ਇੰਸਟਾਲ ਕਰਨ ਨਾਲ ਤੁਸੀਂ ਵਧੀਆ ਤਜਰਬਾ ਹਾਸਿਲ ਕਰ ਸਕਦੇ ਹੋ। ਇਹ ਸਿਫ਼ਾਰਸ਼ੀ ਮੁੜ-ਇੰਸਟਾਲੇਸ਼ਨ ਢੰਗ ਤੁਹਾਨੂੰ ਸਭ ਤੋਂ ਉੱਤਮ ਸੰਭਵ ਸਿਸਟਮ ਸਥਿਰਤਾ ਉਪਲੱਬਧ ਕਰਵਾਉਣ ਦੀ ਕੋਸ਼ਿਸ ਕਰੇਗਾ। ਨਵੀਨੀਕਰਨ ਕਰਨ ਲਈ, ਬੂਟ ਪ੍ਰਾਉਟ ਤੇ ਹੇਠ ਦਿੱਤੀ ਕਮਾਂਡ ਲਿਖੋ:
ਮੂਲ ਵੇਖਣ ਲਈ ਅਧਿਆਇ 2 ਨੂੰ ਛੱਡ ਦਿਉ, ਤਦ ਅਧਿਆਇ 4 ਨੂੰ ਪੜੋ, ਅਤੇ ਜਾਰੀ ਰਹੋ। ਇੱਕ ਵਾਰ ਤੁਸੀਂ ਇੰਸਟਾਲੇਸ਼ਨ ਕਾਰਜ ਵਿੱਚ ਨਵੀਨੀਕਰਨ ਦੀ ਚੋਣ ਕਰ ਲਈ, ਤਾਂ ਅੰਤਿਕਾ A ਨੂੰ ਵੇਖੋ। |
ਜੇਕਰ ਤੁਸੀਂ ਇੱਕ ਤਜਰਬੇਕਾਰ ਉਪਭੋਗਤਾ ਹੋ ਅਤੇ ਤੁਹਾਨੂੰ ਮੁੱਢਲੀ ਜਾਣਕਾਰੀ ਵੇਖਣ ਦੀ ਲੋੜ ਨਹੀਂ ਹੈ, ਤਾਂ ਤੁਸੀਂ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਲਈ ਅਧਿਆਇ 4 ਤੇ ਜਾ ਸਕਦੇ ਹੋ।
ਜੇਕਰ ਤੁਹਾਨੂੰ Red Hat Enterprise Linux ਇੰਸਟਾਲੇਸ਼ਨ ਗਾਇਡ ਵਿੱਚ ਕੋਈ ਲਿਖਣ ਸੰਬੰਧੀ ਗਲਤੀ ਲੱਭਦੀ ਹੈ ਜਾਂ ਇਸ ਦਸਤਾਵੇਜ਼ ਨੂੰ ਬੇਹਤਰ ਬਣਾਉਣ ਲਈ ਕੋਈ ਸੁਝਾਅ ਹੈ, ਤਾਂ ਅਸੀਂ ਤੁਹਾਡੇ ਕੋਲੋਂ ਸੁਣਨ ਲਈ ਉਤਾਵਲੇ ਰਹਾਂਗੇ। ਬੱਗਜੀਲਾ ਤੇ ਭਾਗ rhel-ig-x8664 ਬਾਰੇ ਇੱਕ ਬੱਗ ਰਿਪਰੋਟ ਦਿਉ:
http://bugzilla.redhat.com/bugzilla/ |
ਬੱਗ ਜਾਣਕਾਰੀ ਦੇਣ ਸਮੇਂ, ਕਿਰਪਾ ਕਰਕੇ ਦਸਤਾਵੇਜ਼ ਦੀ ਇਹ ਪਛਾਣ ਦੇਣੀ ਨਾ ਭੁੱਲਣਾ:
rhel-ig-x8664(EN)-4-HTML-RHI (2004-09-24T13:10) |
ਜੇਕਰ ਤੁਹਾਡੇ ਕੋਲ ਦਸਤਾਵੇਜ਼ ਨੂੰ ਉੱਤਮ ਬਣਾਉਣ ਲਈ ਕੋਈ ਸੁਝਾਅ ਹੈ, ਤਾਂ ਇਸ ਦਾ ਵੇਰਵਾ ਦੇਣ ਸਮੇਂ ਸਪਸ਼ਟ ਜਾਣਕਾਰੀ ਦਿਉ। ਜੇਕਰ ਤੁਹਾਨੂੰ ਕੋਈ ਗਲਤੀ ਲੱਭੀ ਹੈ, ਤਾਂ ਕਿਰਪਾ ਕਰਕੇ ਭਾਗ ਨੰਬਰ ਅਤੇ ਆਲੇ ਦੁਆਲੇ ਦਾ ਪਾਠ ਸ਼ਾਮਿਲ ਕਰੋ, ਤਾਂ ਕਿ ਅਸੀਂ ਸੌਖੀ ਤਰ੍ਹਾਂ ਲੱਭ ਸਕੀਏ।
ਜੇਕਰ ਤੁਹਾਨੂੰ ਇੱਕ ਸਹਿਯੋਗ ਸਵਾਲ (ਉਦਾਹਰਨ ਲਈ, ਜੇਕਰ ਤੁਹਾਨੂੰ X ਸੰਰਚਨਾ ਲਈ ਸਹਾਇਤਾ ਦੀ ਲੋੜ ਹੈ ਜਾਂ ਤੁਸੀਂ ਆਪਣੀ ਹਾਰਡ ਡਿਸਕ ਦੇ ਭਾਗ ਬਣਾਉਣ ਲਈ ਯਕੀਨੀ ਨਹੀਂ ਹੋ), ਤਾਂ ਤੁਸੀਂ ਆਪਣੀ ਮੈਂਬਰਸ਼ਿਪ ਆਨਲਾਇਨ ਸਹਿਯੋਗ ਸਿਸਟਮ ਨਾਲ ਇੱਥੇ ਰਜਿਸਟਰ ਕਰਵਾ ਸਕਦੇ ਹੋ:
http://www.redhat.com/apps/activate/ |