4.23. ਪੈਕੇਜ ਸਮੂਹ ਚੋਣ

ਇਸ ਸਮੇਂ ਤੁਸੀਂ ਆਪਣੀ ਇੰਸਟਾਲੇਸ਼ਨ ਲਈ ਵਧੇਰੇ ਚੋਣ ਕਰ ਲਈ ਹੈ, ਹੁਣ ਤੁਸੀਂ ਆਪਣੇ ਸਿਸਟਮ ਲਈ ਮੂਲ ਪੈਕੇਜ ਚੋਣ ਜਾਂ ਪਸੰਦੀਦਾ ਪੈਕੇਜਾਂ ਦੀ ਪੁਸ਼ਟੀ ਕਰਨ ਲਈ ਤਿਆਰ ਹੋ।

ਪਹਿਲਾਂ, ਮੂਲ ਪੈਕੇਜ ਇੰਸਟਾਲੇਸ਼ਨ ਪਰਦਾ ਆਵੇਗਾ, ਜੋ ਕਿ ਤੁਹਾਡੀ Red Hat Enterprise Linux ਇੰਸਟਾਲੇਸ਼ਨ ਦੌਰਾਨ ਨਿਰਧਾਰਿਤ ਹੈ। ਇਹ ਪਰਦਾ ਤੁਹਾਡੇ Red Hat Enterprise Linux ਵਰਜਨ, ਜੋ ਕਿ ਤੁਸੀਂ ਇੰਸਟਾਲ ਕਰ ਰਹੇ ਹੋ, ਮੁਤਾਬਕ ਵੱਖਰਾ ਹੋ ਸਕਦਾ ਹੈ।

ਜੇਕਰ ਤੁਸੀਂ ਮੌਜੂਦਾ ਪੈਕੇਜ ਸੂਚੀ ਸਵੀਕਾਰ ਕਰ ਚੁੱਕੇ ਹੋ ਤਾਂ ਹਿੱਸਾ 4.24 ਤੇ ਜਾ ਸਕਦੇ ਹੋ।

ਆਪਣੇ ਪੈਕੇਜ ਸਮੂਹ ਨੂੰ ਸੋਧਣ ਲਈ, ਪਰਦੇ ਤੋਂ ਇੰਸਟਾਲ ਕਰਨ ਲਈ ਪੈਕੇਜ ਚੋਣ ਨੂੰ ਚੁਣੋ। ਅੱਗੇ ਨੂੰ ਦਬਾਉਣ ਨਾਲ ਤੁਸੀਂ ਪੈਕੇਜ ਸਮੂਹ ਚੋਣ ਪਰਦੇ ਤੇ ਚਲੇ ਜਾਉਗੇ।

ਤੁਸੀਂ ਪੈਕੇਜ ਸਮੂਹ ਦੀ ਚੋਣ ਕਰ ਸਕਦੇ ਹੋ, ਜੋ ਕਿ ਭਾਗਾਂ ਨੂੰ ਉਹਨਾਂ ਦੀ ਕਾਰਵਾਈ ਅਨੁਸਾਰ, ਵੱਖਰੇ ਪੈਕੇਜ ਜਾਂ ਦੋਵੇਂ ਦੇ ਮਿਸ਼ਰਨ ਅਨੁਸਾਰ (ਉਦਾਹਰਨ ਲਈ X ਝਰੋਖਾ ਸਿਸਟਮ ਅਤੇ ਸੰਪਾਦਕ), ਸਮੂਹਾਂ ਵਿੱਚ ਵੰਡਦਾ ਹੈ।

ਸੂਚਨਾਸੂਚਨਾ
 

AMD64, Intel® EM64T, ਅਤੇ Itanium ਸਿਸਟਮਾਂ ਦੇ ਉਪਭੋਗਤਾ, ਜੋ ਕਿ ਵਿਕਾਸ ਲਈ ਸਹਿਯੋਗ ਜਾਂ 32-ਬਿੱਟ ਕਾਰਜ ਸਹਿਯੋਗ ਚਾਹੁੰਦੇ ਹਨ, ਨੂੰ ਅਨੁਕੂਲ ਆਰਚ ਸਹਿਯੋਗ ਅਤੇ ਅਨੁਕੂਲ ਆਰਚ ਵਿਕਾਸ ਸਹਿਯੋਗ ਪੈਕੇਜ ਆਪਣੇ ਸਿਸਟਮਾਂ ਦੇ ਖਾਸ ਢਾਂਚੇ ਲਈ ਇੰਸਟਾਲ ਕਰਨ ਦੀ ਸਲਾਹ ਦਿੱਤੀ ਜਾਦੀ ਹੈ।

ਇੱਕ ਭਾਗ ਚੁਣਨ ਲਈ, ਅਨੁਸਾਰੀ ਚੋਣ-ਬਕਸੇ ਨੂੰ ਦਬਾਉ (ਵਧੇਰੇ ਜਾਣਕਾਰੀ ਲਈ ਚਿੱਤਰ 4-22 ਵੇਖੋ)

ਚਿੱਤਰ 4-22. ਪੈਕੇਜ ਸਮੂਹ ਚੋਣ

ਹਰ ਭਾਗ, ਜੋ ਕਿ ਤੁਸੀਂ ਇੰਸਟਾਲ ਕਰਨਾ ਚਾਹੁੰਦੇ ਹੋ, ਦੀ ਚੋਣ ਕਰੋ। ਹਰ-ਇਕਾਈ (ਭਾਗ ਸੂਚੀ ਦੇ ਬਿਲਕੁੱਲ ਹੇਠਾਂ) ਨੂੰ ਚੁਣਨ ਨਾਲ Red Hat Enterprise Linux ਉਤਪਾਦ ਵਿੱਚ ਸ਼ਾਮਿਲ ਹਰ ਪੈਕੇਜ ਇੰਸਟਾਲ ਹੋ ਜਾਵੇਗਾ।

ਇੱਕ ਵਾਰ ਪੈਕੇਜ ਸਮੂਹ ਚੁਣ ਲਿਆ ਤਾਂ ਵੇਰਵਾ ਨੂੰ ਮੂਲ ਪੈਕੇਜ ਵੇਖਣ, ਜੋ ਕਿ ਇੰਸਟਾਲ ਹੋਣਗੇ, ਅਤੇ ਇਸ ਸਮੂਹ ਵਿੱਚੋਂ ਚੋਂਣਵੇਂ ਪੈਕੇਜ ਸ਼ਾਮਿਲ ਕਰਨ ਜਾਂ ਹਟਾਉਣ ਲਈ ਦਬਾਉ।

ਚਿੱਤਰ 4-23. ਪੈਕੇਜ ਸਮੂਹ ਵੇਰਵਾ