2.4. ਕੀ ਤੁਸੀਂ CD-ROM ਦਾ ਇਸਤੇਮਾਲ ਕਰਕੇ ਇੰਸਟਾਲ ਕਰ ਸਕਦੇ ਹੋ?

ਕਈ ਢੰਗ Red Hat Enterprise Linux ਨੂੰ ਇੰਸਟਾਲ ਕਰਨ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ।

CD-ROM ਤੋਂ ਇੰਸਟਾਲ ਕਰਨ ਲਈ ਤੁਹਾਨੂੰ ਇੱਕ Red Hat Enterprise Linux 4 ਉਤਪਾਦ ਖਰੀਦਣਾ ਪਵੇਗਾ, ਜਾਂ ਇੱਕ Red Hat Enterprise Linux CD-ROM ਹੋਣੀ ਚਾਹੀਦੀ ਹੈ ਅਤੇ ਇੱਕ CD-ROM ਡਰਾਇਵ ਵੀ ਹੋਣੀ ਚਾਹੀਦੀ ਹੈ। ਲੱਗਭਗ ਨਵੇਂ ਸਭ ਕੰਪਿਊਟਰ CD-ROM ਤੋਂ ਬੂਟ ਕਰਨ ਲਈ ਸਹਾਇਕ ਹਨ। ਜੇਕਰ ਤੁਹਾਡਾ ਸਿਸਟਮ CD-ROM ਤੋਂ ਬੂਟ ਕਰਨ ਸਹਾਇਕ ਹੈ, ਤਾਂ ਸਥਾਨਿਕ CD-ROM ਇੰਸਟਾਲੇਸ਼ਨ ਸ਼ੁਰੂ ਕਰਨ ਲਈ ਇਹ ਆਸਾਨ ਢੰਗ ਹੈ।

ਤੁਹਾਡੇ CD-ROM ਤੋਂ ਬੂਟ ਕਰਨ ਲਈ ਤੁਹਾਡੇ BIOS ਨੂੰ ਤਬਦੀਲ ਕਰਨ ਦੀ ਲੋੜ ਪੈ ਸਕਦੀ ਹੈ। ਆਪਣੇ BIOS ਬਾਰੇ ਵਧੇਰੇ ਜਾਣਕਾਰੀ ਲੈਣ ਲਈ, ਹਿੱਸਾ 4.3.1 ਵੇਖੋ।

2.4.1. ਬਦਲਵਾਂ ਬੂਟ ਢੰਗ

CD-ROM ਬੂਟ

ਜੇਕਰ ਤੁਸੀਂ CD-ROM ਡਰਾਇਵ ਤੋਂ ਬੂਟ ਕਰ ਰਹੇ ਹੋ, ਤਾਂ ਤੁਸੀਂ ਇੰਸਟਾਲੇਸ਼ਨ ਕਾਰਜ ਬੂਟ ਕਰਨ ਲਈ CD-ROM ਬਣਾ ਸਕਦੇ ਹੋ। ਇਹ ਲਾਭਦਾਇਕ ਹੋ ਸਕਦਾ ਹੈ, ਉਦਾਹਰਨ ਲਈ, ਜੇਕਰ ਤੁਸੀਂ ਇੱਕ ਨੈੱਟਵਰਕ ਜਾਂ ਇੱਕ ਹਾਰਡ ਡਿਸਕ ਤੋਂ ਇੰਸਟਾਲ ਕਰ ਰਹੇ ਹੋ। ਵਧੇਰੇ ਹਦਾਇਤਾਂ ਲਈ ਹਿੱਸਾ 2.4.2 ਵੇਖੋ।

USB ਪੈੱਨ ਡਰਾਇਵ

ਜੇਕਰ ਤੁਸੀਂ CD-ROM ਡਰਾਇਵ ਤੋਂ ਬੂਟ ਨਹੀਂ ਕਰ ਰਹੇ ਹੋ, ਪਰ ਤੁਸੀਂ USB ਜੰਤਰ, ਜਿਵੇਂ ਕਿ ਇੱਕ USB ਪੈੱਨ ਡਰਾਇਵ ਤੋਂ ਬੂਟ ਕਰ ਰਹੇ ਹੋ, ਹੇਠ ਲਿਖੇ ਬਦਲਵੇਂ ਬੂਟ ਢੰਗ ਉਪਲੱਬਧ ਹਨ:

ਜੇਕਰ ਤੁਸੀਂ ਇੱਕ USB ਪੈੱਨ ਜੰਤਰ ਨਾਲ ਬੂਟ ਕਰ ਰਹੇ ਹੋ, CD-ROM 1 ਤੋਂ /images/ ਡਾਇਰੈਕਟਰੀ ਵਿੱਚੋਂ ਪ੍ਰਤੀਬਿੰਬ ਫਾਇਲ diskboot.img ਨੂੰ ਨਕਲ ਕਰਨ ਲਈ dd ਕਮਾਂਡ ਇਸਤੇਮਾਲ ਕਰੋ।

dd if=diskboot.img of=/dev/sda   

ਇਸ ਢੰਗ ਦੇ ਕੰਮ ਕਰਨ ਲਈ ਇਹ ਲਾਜ਼ਮੀ ਹੈ ਕਿ ਤੁਹਾਡਾ BIOS ਇੱਕ USB ਜੰਤਰ ਤੋਂ ਬੂਟ ਕਰਨ ਲਈ ਸਹਾਇਕ ਹੋਵੇ।

2.4.2. ਇੰਸਟਾਲੇਸ਼ਨ ਬੂਟ CD-ROM ਨਿਰਮਾਣ

ਕਮਾਂਡ isolinux (Itanium ਸਿਸਟਮਾਂ ਲਈ ਉਪਲੱਬਧ ਨਹੀਂ ਹੈ) Red Hat Enterprise Linux ਇੰਸਟਾਲੇਸ਼ਨ CD ਤੋਂ ਬੂਟ ਕਰਨ ਲਈ ਇਸਤੇਮਾਲ ਕੀਤੀ ਜਾਦੀ ਹੈ। ਇੰਸਟਾਲੇਸ਼ਨ ਕਾਰਜ ਬੂਟ ਕਰਨ ਲਈ ਆਪਣੀ CD-ROM ਬਣਾਉਣ ਲਈ ਹੇਠ ਲਿਖੀਆਂ ਹਦਾਇਤਾਂ ਹਨ:

Red Hat Enterprise Linux CD #1 ਤੋਂ ਡਾਇਰੈਕਟਰੀ ਵਿੱਚੋਂ isolinux/ ਦੀ ਇੱਕ ਆਰਜ਼ੀ ਡਾਇਰੈਕਟਰੀ (ਜੋ ਕਿ ਇੱਥੇ <path-to-workspace> ਦੇ ਤੌਰ ਤੇ ਵੇਖਾਈ ਹੈ) ਵਿੱਚ ਦਿੱਤੀ ਕਮਾਂਡ ਨਾਲ ਨਕਲ ਕਰੋ:

cp -r <path-to-cd>/isolinux/ <path-to-workspace>

ਡਾਇਰੈਕਟਰੀਆਂ ਨੂੰ <path-to-workspace>, ਜੋ ਤੁਸੀਂ ਬਣਾਈ ਹੈ, ਨਾਲ ਤਬਦੀਲ ਕਰੋ:

cd <path-to-workspace>

ਇਹ ਯਾਦ ਰੱਖੋ ਕਿ ਜੋ ਫਾਇਲਾਂ, ਤੁਸੀਂ ਨਕਲ ਕੀਤੀਆਂ ਹਨ, ਤੇ ਲੋੜੀਦੇ ਅਧਿਕਾਰ ਉਪਲੱਬਧ ਹਨ:

chmod u+w isolinux/*

ਅੰਤ ਵਿੱਚ, ISO ਪ੍ਰਤੀਬਿੰਬ ਫਾਇਲ ਬਣਾਉਣ ਲਈ ਹੇਠ ਲਿਖੀ ਕਮਾਂਡ ਦਿਓ:

mkisofs -o file.iso -b isolinux.bin -c boot.cat -no-emul-boot \ 
-boot-load-size 4 -boot-info-table -R -J -v -T isolinux/

ਸੂਚਨਾਸੂਚਨਾ
 

ਉਪੱਰਲੀ ਕਮਾਂਡ ਸਿਰਫ ਛਾਪਣ ਲਈ ਹੀ ਦੋ ਭਾਂਗਾਂ ਵਿੱਚ ਵੰਡੀ ਗਈ ਹੈ। ਜਦੋਂ ਤੁਸੀਂ ਇਸ ਕਮਾਂਡ ਨੂੰ ਚਲਾਉ ਤਾਂ ਇਹ ਯਾਦ ਰੱਖੋ ਕਿ ਇਸ ਨੂੰ ਇੱਕ ਇਕਹੇਰੀ ਕਮਾਂਡ ਵਾਂਗ ਲਿਖਣਾ ਹੈ, ਸਭ ਕੁਝ ਇੱਕ ਹੀ ਸਤਰ ਵਿੱਚ।

ਤਿਆਰ ISO ਪ੍ਰਤੀਬਿੰਬ (ਨਾਂ file.iso ਅਤੇ ਸਥਿਤੀ < path-to-workspace> ਹੈ) ਨੂੰ CD-ROM ਤੇ ਲਿਖਣ ਲਈ ਤੁਸੀਂ ਸਧਾਰਨ ਢੰਗ ਇਸਤੇਮਾਲ ਕਰ ਸਕਦੇ ਹੋ।