C.4. ਇੰਸਟਾਲੇਸ਼ਨ ਉਪਰੰਤ ਸਮੱਸਿਆਵਾਂ

C.4.1. x86 ਆਧਾਰਿਤ ਸਿਸਟਮ ਤੇ ਗਰਾਫ਼ਿਕਲ GRUB ਪਰਦੇ ਨਾਲ ਸੱਮਸਿਆ ਹੈ?

ਜੇਕਰ ਤੁਹਾਨੂੰ ਗਰਬ (GRUB) ਨਾਲ ਕੋਈ ਸਮੱਸਿਆ ਹੈ ਤਾਂ, ਤੁਸੀਂ ਗਰਾਫ਼ਿਕਲ ਬੂਟ ਪਰਦੇ ਨੂੰ ਅਯੋਗ ਕਰ ਸਕਦੇ ਹੋ। ਇਹ ਕਰਨ ਲਈ ਤੁਹਾਨੂੰ ਪ੍ਰਬੰਧਕ (root) ਉਪਭੋਗਤਾ ਬਣਨਾ ਪਵੇਗਾ ਅਤੇ /boot/grub/grub.conf ਫਾਇਲ ਵਿੱਚ ਸੋਧ ਕਰਨੀ ਪਵੇਗੀ।

grub.conf ਫਾਇਲ ਵਿੱਚ, ਸਤਰਾਂ ਜੋ ਕਿ splashimage ਨਾਲ ਸ਼ੁਰੂ ਹੁੰਦੀਆਂ ਹਨ, ਦੇ ਅੱਗੇ # ਅੱਖਰ ਲਿਖ ਕੇ ਅਯੋਗ ਕਰ ਸਕਦੇ ਹੋ।

ਸੰਪਾਦਨ ਢੰਗ ਵਿੱਚ ਬਾਹਰ ਆਉਣ ਲਈ [Enter] ਦਬਾਉ।

ਇੱਕ ਵਾਰ ਜਦੋਂ ਬੂਟ ਲੋਡਰ ਪਰਦਾ ਵਾਪਿਸ ਆਵੇ ਤਾਂ, ਸਿਸਟਮ ਨੂੰ ਮੁੜ ਬੂਟ ਕਰਨ ਲਈ b ਲਿਖੋ

ਇੱਕ ਵਾਰ ਮੁੜ-ਚਾਲੂ ਕਰਨ ਉਪਰੰਤ, grub.conf ਫਾਇਲ ਮੁੜ ਵੇਖੀ ਜਾਵੇਗੀ ਅਤੇ ਤੁਹਾਡੀ ਤਬਦੀਲੀ ਲਾਗੂ ਹੋ ਜਾਵੇਗੀ।

ਤੁਸੀਂ ਗਰਾਫ਼ਿਕਲ ਬੂਟ ਪਰਦੇ ਨੂੰ ਮੁੜ-ਯੋਗ ਕਰ ਸਕਦੇ ਹੋ, ਸਿਰਫ grub.conf ਫਾਇਲ ਵਿੱਚ ਮੁੜ ਸਤਰਾਂ ਚਾਲੂ ਜਾਂ ਸ਼ਾਮਿਲ ਕਰਕੇ ਕਰ ਸਕਦੇ ਹੋ।

C.4.2. ਗਰਾਫਿਕਲ ਵਾਤਾਵਰਣ ਵਿੱਚ ਬੂਟ ਕਰਨ ਲਈ

ਜੇਕਰ ਤੁਸੀਂ X ਝਰੋਖਾ ਸਿਸਟਮ ਇੰਸਟਾਲ ਕੀਤਾ ਹੈ, ਪਰ ਤੁਸੀਂ ਇੱਕ ਵਾਰ ਆਪਣੇ Red Hat Enterprise Linux ਸਿਸਟਮ ਤੇ ਲਾਗਆਨ ਕਰਨ ਉਪਰੰਤ ਗਰਾਫਿਕਲ ਵਿਹੜਾ ਵਾਤਾਵਰਣ ਨਹੀਂ ਵੇਖ ਰਹੇ ਹੋ, ਤਾਂ ਤੁਸੀਂ ਗਰਾਫਿਕਲ ਵਾਤਾਵਾਰਨ startx ਕਮਾਂਡ ਚਲਾ ਕੇ ਸ਼ੁਰੂ ਕਰ ਸਕਦੇ ਹੋ।

ਇੱਕ ਵਾਰ ਕਮਾਂਡ ਭਰਨ ਉਪਰੰਤ [Enter] ਦਬਾਉ, ਇਸ ਨਾਲ ਤੁਸੀਂ ਗਰਾਫਿਕਲ ਵਾਤਾਵਰਣ ਵੇਖ ਸਕਦੇ ਹੋ।

ਸੂਚਨਾ, ਇਹ ਸਿਰਫ ਇੱਕ ਵਾਰ ਲਈ ਹੱਲ਼ ਹੈ ਅਤੇ ਇਹ ਤਬਦੀਲੀ ਕਾਰਵਾਈ ਲਾਗ ਨੂੰ ਅਗਲੇ ਲਾਗ ਵਿੱਚ ਨਹੀਂ ਹੋਵੇਗੀ।

ਆਪਣੇ ਸਿਸਟਮ ਨੂੰ ਨਿਰਧਾਰਿਤ ਕਰਨ ਲਈ ਤਾਂ ਕਿ ਤੁਸੀਂ ਗਰਾਫਿਕਲ ਲਾੱਗਆਨ ਕਰ ਸਕੋ, ਤੁਹਾਨੂੰ ਇੱਕ ਫਾਇਲ, /etc/inittab ਵਿੱਚ ਸਿਰਫ਼ ਰਨਲੈਵਲ ਤਬਦੀਲ ਕਰਨ ਦੀ ਲੋੜ ਹੈ। ਜਦੋਂ ਤੁਸੀਂ ਸਮਾਪਤ ਕਰੋ, ਤਾਂ ਆਪਣਾ ਸਿਸਟਮ ਮੁੜ ਚਾਲੂ ਕਰੋ। ਅਗਲੇ ਵਾਰ ਲਾਗਆਨ ਕਰਨ ਸਮੇਂ ਇੱਕ ਗਰਾਫਿਕਲ ਪਰਦਾ ਸਾਹਮਣੇ ਆਵੇਗਾ।

ਸ਼ੈੱਲ ਪ੍ਰਾਉਟ ਖੋਲੋ। ਜੇਕਰ ਤੁਸੀਂ ਆਪਣਾ ਉਪਭੋਗਤਾ ਖਾਤਾ ਇਸਤੇਮਾਲ ਕਰ ਰਹੇ ਹੋ, ਤਾਂ ਕਮਾਂਡ su ਲਿਖ ਕੇ ਪ੍ਰਬੰਧਕ (root) ਬਣੋ।

ਹੁਣ, gedit ਨਾਲ ਫਾਇਲ gedit /etc/inittab ਵਿੱਚ ਸੋਧ ਕਰਨ ਲਈ ਲਈ ਲਿਖੋ। ਫਾਇਲ /etc/inittab ਖੁੱਲੇਗੀ। ਪਹਿਲੇ ਪਰਦੇ ਤੇ, ਫਾਇਲ ਦਾ ਇੱਕ ਭਾਗ ਕੁਝ ਇਸ ਤਰਾਂ ਦਾ ਜਾਪੇਗਾ:

# Default runlevel. The runlevels used by RHS are:
#   0 - halt (Do NOT set initdefault to this)
#   1 - Single user mode
#   2 - Multiuser, without NFS (The same as 3, if you do not have networking)
#   3 - Full multiuser mode
#   4 - unused
#   5 - X11
#   6 - reboot (Do NOT set initdefault to this)
# 
id:3:initdefault:

ਕੋਂਨਸੋਲ ਤੋਂ ਗਰਾਫਿਕਲ ਲਾੱਗਆਨ ਕਰਨ ਲਈ, ਤੁਸੀਂ ਸਤਰ id:3:initdefault: ਵਿੱਚ 3 ਤੋਂ 5 ਤਬਦੀਲ ਕਰ ਦਿਓ।

ਸਾਵਧਾਨਚੇਤਾਵਨੀ
 

ਮੂਲ ਰਨਲੈਵਲ (runlevel) ਤੋਂ ਅੰਕ ਸਿਰਫ 3 ਤੋਂ 5 ਹੀ ਤਬਦੀਲ ਕਰੋ।

ਤੁਹਾਡੀ ਤਬਦੀਲ ਕੀਤੀ ਸਤਰ ਇਸਤਰਾਂ ਦੀ ਜਾਪੇਗੀ:

id:5:initdefault:

ਜਦੋਂ ਤੁਸੀਂ ਆਪਣੀ ਤਬਦੀਲੀਆਂ ਨਾਲ ਸਹਿਮਤ ਹੋ ਜਾਵੋ ਤਾਂ ਸੰਭਾਲੋ ਅਤੇ ਫਾਇਲ ਨੂੰ [Ctrl]-[Q] ਸਵਿੱਚਾਂ ਨਾਲ ਬੰਦ ਕਰੋ। ਇੱਕ ਝਰੋਖਾ ਖੁੱਲੇਗਾ ਅਤੇ ਜੇਕਰ ਤੁਸੀਂ ਤਬਦੀਲੀਆਂ ਸੰਭਾਲਣ ਲਈ ਪੁੱਛੇਗਾ। ਸੰਭਾਲੋ ਨੂੰ ਦਬਾਉ।

ਅਗਲੀ ਵਾਰ ਤੁਹਾਡੇ ਸਿਸਟਮ ਨੂੰ ਮੁੜ ਚਾਲੂ ਕਰਨ ਉਪਰੰਤ ਇਹ ਤੁਹਾਨੂੰ ਇੱਕ ਗਰਾਫਿਕਲ ਲਾਗ ਪਰਦਾ ਵੇਖਾਏਗਾ।

C.4.3. X ਝਰੋਖਾ ਸਿਸਟਮ (GUI) ਨਾਲ ਸਮੱਸਿਆਵਾਂ ਹਨ

ਜੇਕਰ ਤੁਹਾਨੂੰ X (X ਝਰੋਖਾ ਸਿਸਟਮ) ਸ਼ੁਰੂ ਕਰਨ ਵਿੱਚ ਸਮੱਸਿਆ ਹੈ, ਇਹ ਵੀ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਇੰਸਟਾਲੇਸ਼ਨ ਦੌਰਾਨ ਇੰਸਟਾਲ ਹੀ ਨਾ ਕੀਤਾ ਹੋਵੇ।

ਜੇਕਰ ਤੁਸੀਂ X ਚਾਹੁੰਦੇ ਹੋ, ਜਾਂ ਤਾਂ ਤੁਸੀਂ Red Hat Enterprise Linux CD-ROM ਤੋਂ ਪੈਕੇਜ ਇੰਸਟਾਲ ਕਰ ਸਕਦੇ ਹੋ ਜਾਂ ਨਵੀਨੀਕਰਨ ਕਰਨ ਸਕਦੇ ਹੋ।

ਜੇਕਰ ਤੁਸੀਂ ਨਵੀਕਰਨ ਕਰਨਾ ਹੈ, ਤਾਂ X ਝਰੋਖਾ ਸਿਸਟਮ ਪੈਕੇਜ ਅਤੇ ਗਨੋਮ, ਕੇਡੀਈ ਜਾਂ ਦੋਵੇਂ ਹੀ, ਪੈਕੇਜ ਨਵੀਨੀਕਰਨ ਚੋਣ ਕਾਰਵਾਈ ਦੌਰਾਨ ਚੁਣੋ।

C.4.4. X ਸਰਵਰ ਅਸਫਲ (ਕਰੈਸ਼ਿੰਗ) ਅਤੇ ਨਾ-ਪ੍ਰਬੰਧਕੀ (root) ਉਪਭੋਗਤਾ ਸਮੱਸਿਆ

ਜੇਕਰ ਤੁਹਾਨੂੰ X ਸਰਵਰ ਕਰੈਂਸ਼ ਹੋਣ ਕਰਕੇ ਸਮੱਸਿਆ ਹੈ, ਜਦੋਂ ਕਿ ਪ੍ਰਬੰਧਕ (root) ਤੋਂ ਬਿਨਾਂ ਕੋਈ ਵੀ ਲਾੱਗਆਨ ਕਰਦਾ ਹੈ, ਤਾਂ ਤੁਹਾਡਾ ਫਾਇਲ ਸਿਸਟਮ ਭਰਿਆ ਹੋ ਸਕਦਾ ਹੈ (ਜਾਂ, ਹਾਰਡ-ਡਿਸਕ ਤੇ ਖਾਲੀ ਥਾਂ ਦੀ ਕਮੀ ਹੋ ਸਕਦੀ ਹੈ)।

ਇਹ ਜਾਂਚ ਕਰਨ ਲਈ ਕਿ ਤੁਸੀਂ ਕਿਹੜੀ ਸਮੱਸਿਆ ਨਾਲ ਜੂਝ ਰਹੇ ਹੋ, ਹੇਠ ਲਿਖੀ ਕਮਾਂਡ ਚਲਾਉ:

     
df -h

ਕਮਾਂਡ df ਨੂੰ ਤੁਸੀਂ ਇਹ ਜਾਂਚ ਕਰਨ ਲਈ ਇਸਤੇਮਾਲ ਕਰ ਸਕਦੇ ਹੋ ਕਿ ਕਿਹੜਾ ਭਾਗ ਭਰ ਗਿਆ ਹੈ। df ਬਾਰੇ ਵਧੇਰੇ ਜਾਣਕਾਰੀ ਲਈ ਅਤੇ ਉਪਲੱਬਧ ਚੋਣਾਂ (ਜਿਵੇਂ ਕਿ -h ਚੋਣ ਇਸ ਉਦਾਹਰਨ ਵਿੱਚ ਇਸਤੇਮਾਲ ਕੀਤੀ ਗਈ ਹੈ) ਬਾਰੇ ਵੇਰਵੇ ਸਹਿਤ ਵੇਖਣ ਲਈ df man ਸਫਾ ਵੇਖਣ ਲਈ man df ਸ਼ੈੱਲ ਪ੍ਰਾਉਟ ਤੇ ਲਿਖੋ।

ਇੱਕ ਸਵਿੱਚ ਸੰਕੇਤਕ ਇੱਕ ਭਾਗ ਤੇ 100% ਪੂਰਾ ਜਾਂ 90% ਜਾਂ 95% ਤੋਂ ਵਧੇਰੇ ਪ੍ਰਤੀਸ਼ਤ ਵੇਖਾਏਗਾ। /home/ ਅਤੇ /tmp/ ਭਾਗ ਅਕਸਰ ਉਪਭੋਗਤਾ ਫਾਇਲਾਂ ਦਾ ਇਸਤੇਮਾਲ ਕਰਕੇ ਛੇਤੀ ਭਰ ਜਾਦੇ ਹਨ। ਤੁਸੀਂ ਇਹਨਾਂ ਭਾਗਾਂ ਵਿੱਚ ਕੁਝ ਪੁਰਾਣੀਆਂ ਫਾਇਲਾਂ ਹਟਾ ਕੇ ਕੁਝ ਥਾਂ ਖਾਲੀ ਕਰ ਸਕਦੇ ਹੋ। ਜਦੋਂ ਤੁਸੀਂ ਕੁਝ ਥਾਂ ਖਾਲੀ ਕਰ ਲਵੋ, ਤਾਂ X ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ ਕਰੋ, ਜੋ ਕਿ ਪਹਿਲਾਂ ਅਸਫਲ ਰਿਹਾ ਹੈ।

C.4.5. ਸਮੱਸਿਆ ਉਦੋਂ ਆਈ, ਜਦੋਂ ਲਾੱਗਆਨ ਕਰਨ ਦੀ ਕੋਸ਼ਿਸ ਕੀਤੀ

ਜੇਕਰ ਤੁਸੀਂ ਸੈੱਟਅੱਪ ਏਜੰਟ ਵਿੱਚ ਇੱਕ ਉਪਭੋਗਤਾ ਖਾਤਾ ਨਹੀਂ ਬਣਾਇਆ ਹੈ, ਤਾਂ ਪ੍ਰਬੰਧਕ (root) ਦੇ ਤੌਰ ਤੇ ਲਾਗਆਨ ਕਰੋ ਅਤੇ ਪ੍ਰਬੰਧਕ (root) ਨੂੰ ਦਿੱਤਾ ਗੁਪਤ-ਕੋਡ ਇਸਤੇਮਾਲ ਕਰੋ।

ਜੇਕਰ ਤੁਹਾਨੂੰ ਆਪਣਾ ਪ੍ਰਬੰਧਕ (root) ਦਾ ਗੁਪਤ-ਕੋਡ ਯਾਦ ਨਹੀਂ ਹੈ, ਆਪਣੇ ਸਿਸਟਮ ਨੂੰ linux single ਦੇ ਤੌਰ ਤੇ ਬੂਟ ਕਰੋ।

Itanium ਉਪਭੋਗਤਾਵਾਂ ਨੂੰ elilo ਨਾਲ ਬੂਟ ਕਮਾਂਡ ਵੀ ਸ਼ੁਰੂ ਵੇਲੇ ਦੇਣੀਆਂ ਪੈਣਗੀਆਂ।

ਜੇਕਰ ਤੁਸੀਂ ਇੱਕ x86-ਆਧਾਰਿਤ ਸਿਸਟਮ ਇਸਤੇਮਾਲ ਰਹੇ ਹੋ ਅਤੇ ਗਰਬ (GRUB) ਬੂਟ ਲੋਡਰ ਤੁਹਾਡਾ ਲੋਡਰ ਹੈ ਤਾਂ ਆਪਣੇ ਗਰਬ (GRUB) ਬੂਟ ਪਰਦੇ ਨੂੰ ਲੋਡ ਹੋਣ ਉਪਰੰਤ e ਨੂੰ ਤਬਦੀਲ ਕਰਨ ਲਈ ਇਸਤੇਮਾਲ ਕਰੋ। ਜੋ ਬੂਟ ਲੇਬਲ ਤੁਸੀਂ ਚੁਣਿਆ ਹੈ, ਉਸ ਦੀ ਸੰਰਚਨਾ ਫਾਇਲ ਵਿਚਲੀਆਂ ਇਕਾਈਆਂ ਦੀ ਸੂਚੀ ਤੁਹਾਨੂੰ ਵੇਖਾਈ ਜਾਵੇਗੀ।

kernel ਨਾਲ ਸ਼ੁਰੂ ਹੋਣ ਵਾਲੀ ਸਤਰ ਚੁਣੋ ਅਤੇ ਇਸ ਬੂਟ ਇੰਦਰਾਜ਼ ਵਿੱਚ ਸੋਧ ਕਰਨ ਲਈ e ਲਿਖੋ।

kernel ਸਤਰ ਦੇ ਅੰਤ ਵਿੱਚ ਸ਼ਾਮਿਲ ਕਰੋ:

single

ਸੋਧ ਢੰਗ ਵਿੱਚੋਂ ਬਾਹਰ ਜਾਣ ਲਈ [Enter] ਦਬਾਓ।

ਇੱਕ ਵਾਰ ਬੂਟ ਲੋਡਰ ਪਰਦਾ ਵਾਪਿਸ ਆਉਣ ਉਪਰੰਤ b ਨੂੰ ਸਿਸਟਮ ਬੂਟ ਕਰਨ ਲਈ ਲਿਖੋ।

ਇੱਕ ਵਾਰ ਜਦੋਂ ਤੁਸੀਂ ਇੱਕ ਉਪਭੋਗਤਾ ਢੰਗ ਵਿੱਚ ਦਾਖਿਲ ਹੋ ਗਏ ਅਤੇ # ਪ੍ਰਾਉਟ ਤੇ ਪੁੱਜ ਗਏ, ਤਾਂ ਤੁਹਾਨੂੰ passwd root ਲਿਖਣਾ ਚਾਹੀਦਾ ਹੈ, ਜੋ ਕਿ ਤੁਹਾਨੂੰ ਇੱਕ ਨਵਾਂ ਪ੍ਰਬੰਧਕ (root) ਗੁਪਤ ਕੋਡ ਦੇਣ ਲਈ ਸਹਾਈ ਹੈ। ਇਸ ਸਮੇਂ ਤੇ ਤੁਸੀਂ ਕਮਾਂਡ shutdown -r now ਲਿਖ ਸਕਦੇ ਹੋ, ਤਾਂ ਤੁਸੀਂ ਨਵੇਂ ਪ੍ਰਬੰਧਕ (root) ਦੇ ਗੁਪਤ-ਕੋਡ ਨਾਲ ਸਿਸਟਮ ਮੁੜ ਚਾਲੂ ਕਰ ਸਕੋ।

ਜੇਕਰ ਤੁਹਾਨੂੰ ਆਪਣੇ ਉਪਭੋਗਤਾ ਖਾਤੇ ਦਾ ਗੁਪਤ-ਕੋਡ ਯਾਦ ਨਹੀਂ ਹੈ, ਤਾਂ ਤੁਹਾਨੂੰ ਪ੍ਰਬੰਧਕ (root) ਬਣ ਜਾਣਾ ਚਾਹੀਦਾ ਹੈ। ਪ੍ਰਬੰਧਕ (root) ਬਣਨ ਲਈ su - ਲਿਖੋ ਅਤੇ ਆਪਣਾ ਪ੍ਰਬੰਧਕ (root) ਗੁਪਤ ਕੋਡ ਪੁੱਛਣ ਤੇ ਭਰੋ। ਤਦ passwd <username> ਲਿਖੋ। ਇਹ ਤੁਹਾਨੂੰ ਇੱਕ ਖਾਸ ਉਪਭੋਗਤਾ ਖਾਤੇ ਲਈ ਨਵਾਂ ਗੁਪਤ-ਕੋਡ ਬਣਾਉਣ ਲਈ ਸਹਾਇਕ ਹੈ।

ਜੇਕਰ ਗਰਾਫਿਕਲ ਲਾੱਗਆਨ ਉਪਲੱਬਧ ਨਾ ਹੋਵੇ, ਆਪਣੇ ਹਾਰਡਵੇਅਰ ਅਨੁਕੂਲਤਾ ਦੀ ਜਾਂਚ ਕਰੋ। ਹਾਰਡਵੇਅਰ ਅਨੁਕੂਲਤਾ ਸੂਚੀ ਨੂੰ ਇੱਥੇ ਵੇਖਿਆ ਜਾ ਸਕਦਾ ਹੈ:

http://hardware.redhat.com/hcl/

C.4.6. ਕੀ ਤੁਹਾਡੀ RAM ਦੀ ਪਛਾਣ ਨਹੀਂ ਕੀਤੀ ਗਈ ਹੈ?

ਕੁਝ ਵਾਰ, ਕਰਨਲ ਤੁਹਾਡੀ ਮੈਮੋਰੀ (ਰੈਮ) ਨੂੰ ਪਛਾਣਦਾ ਨਹੀਂ ਹੈ। ਤੁਸੀਂ cat /proc/meminfo ਕਮਾਂਡ ਨਾਲ ਇਸ ਦੀ ਜਾਂਚ ਕਰ ਸਕਦੇ ਹੋ।

ਇਸ ਦੀ ਜਾਂਚ ਕਰੋ ਕਿ ਦਿਖਾਈ ਦੇ ਰਹੀ ਰੈਮ (RAM) ਦੀ ਮਾਤਰਾ ਉੱਨੀ ਹੀ ਹੈ, ਜਿੰਨੀ ਕਿ ਤੁਹਾਡੇ ਸਿਸਟਮ ਤੇ ਇੰਸਟਾਲ ਹੈ। ਜੇਕਰ ਇਹ ਉੱਨੀ ਨਹੀਂ ਹੈ ਤਾਂ /boot/grub/grub.conf ਵਿੱਚ ਹੇਠ ਲਿਖੀ ਸਤਰ ਸ਼ਾਮਿਲ ਕਰੋ:

mem=xxM

xx ਨੂੰ ਆਪਣੀ ਰੈਮ (RAM) ਮੈਗਾਬਾਈਟ ਵਿੱਚ, ਨਾਲ ਤਬਦੀਲ ਕਰੋ।

/boot/grub/grub.conf ਵਿੱਚ, ਉੱਪਰਲੀ ਉਦਾਹਰਨ ਇਸ ਤਰਾਂ ਦੀ ਜਾਪਦੀ ਹੈ:

#NOTICE: You have a /boot partition. This means that
#        all kernel paths are relative to /boot/
default=0
timeout=30
splashimage=(hd0,0)/grub/splash.xpm.gz
title Red Hat Enterprise Linux (2.4.21-1.1931.2.399.ent)
root (hd0,0)
kernel /vmlinuz-2.4.21-1.1931.2.399.ent ro root=/dev/hda3 mem=128M

ਇੱਕ ਵਾਰ ਮੁੜ-ਚਾਲੂ ਕਰਨ ਉਪਰੰਤ, grub.conf ਵਿੱਚ ਕੀਤੀਆਂ ਤਬਦੀਲੀਆਂ ਤੁਹਾਡੇ ਸਿਸਟਮ ਤੇ ਉਪਲੱਬਧ ਹੋਣਗੀਆਂ।

ਇੱਕ ਵਾਰ ਤੁਸੀਂ ਗਰਬ (GRUB) ਬੂਟ ਪਰਦੇ ਨੂੰ ਲੋਡ ਕਰਨ ਉਪਰੰਤ ਸੋਧ ਕਰਨ ਲਈ e ਲਿਖੋ। ਇਸ ਨਾਲ ਜੋ ਬੂਟ ਲੇਬਲ ਤੁਸੀਂ ਚੁਣਿਆ ਹੈ, ਵਿੱਚ ਸੰਰਚਿਤ ਕਰਨ ਲਈ ਇਕਾਈਆਂ ਦੀ ਸੂਚੀ ਆ ਜਾਵੇਗੀ।

ਸਤਰ, ਜੋ ਕਿ kernel ਨਾਲ ਸ਼ੁਰੂ ਹੁੰਦੀ ਹੈ, ਚੁਣੋ ਅਤੇ ਇਸ ਬੂਟ ਇੰਦਰਾਜ਼ ਨੂੰ ਸੋਧਣ ਲਈ e ਲਿਖੋ।

kernel ਸਤਰ ਦੇ ਅੰਤ ਤੇ ਸ਼ਾਮਿਲ ਕਰੋ

mem=xxM

ਜਿੱਥੇ ਕਿ xx ਨੂੰ ਆਪਣੇ ਸਿਸਟ ਦੀ ਰੈਮ (RAM) ਨਾਲ ਤਬਦੀਲ ਕਰੋ।

ਸੰਪਾਦਕ ਢੰਗ ਵਿੱਚੋਂ ਬਾਹਰ ਜਾਣ ਲਈ [Enter] ਇਸਤੇਮਾਲ ਕਰੋ।

ਇੱਕ ਵਾਰ ਬੂਟ ਲੋਡਰ ਪਰਦਾ ਵਾਪਿਸ ਆਉਣ ਤੇ ਸਿਸਟਮ ਨੂੰ ਬੂਟ ਕਰਵਾਉਣ ਲਈ b ਕਮਾਂਡ ਲਿਖੋ।

Itanium ਉਪਭੋਗਤਾਵਾਂ ਨੂੰ ਬੂਟ ਕਮਾਂਡ ਦੇ ਨਾਲ elilo ਕਮਾਂਡ ਵੀ ਲਿਖਣੀ ਪਵੇਗੀ।

xx ਨੂੰ ਆਪਣੇ ਸਿਸਟਮ ਦੀ ਰੈਮ (RAM) ਨਾਲ ਤਬਦੀਲ ਕਰਨਾ ਹਮੇਸ਼ਾ ਯਾਦ ਰੱਖੋ। ਬੂਟ ਕਰਨ ਲਈ [Enter] ਦਬਾਉ।

C.4.7. ਤੁਹਾਡਾ ਪ੍ਰਿੰਟਰ ਕੰਮ ਨਹੀਂ ਕਰਦਾ ਹੈ

ਜੇਕਰ ਤੁਹਾਨੂੰ ਇਹ ਯਕੀਨੀ ਨਹੀਂ ਹੈ ਕਿ ਆਪਣਾ ਪ੍ਰਿੰਟਰ ਕਿਵੇਂ ਨਿਰਧਾਰਿਤ ਕਰਨਾ ਹੈ ਜਾਂ ਇਸ ਦੇ ਠੀਕ ਤਰਾਂ ਕਰਨ ਦੌਰਾਨ ਕੋਈ ਸਮੱਸਿਆ ਹੈ, ਤਾਂ ਪ੍ਰਿੰਟਰ ਸੰਰਚਨਾ ਸੰਦ ਦੇ ਨਾਲ ਕੋਸ਼ਿਸ ਕਰੋ।

ਪ੍ਰਿੰਟਰ ਸੰਰਚਨਾ ਸੰਦ ਨੂੰ ਸ਼ੁਰੂ ਕਰਨ ਲਈ ਸ਼ੈਲ ਪ੍ਰਾਉਟ ਤੇ system-config-printer ਕਮਾਂਡ ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ ਜਾਰੀ ਰੱਖਣ ਲਈ ਪ੍ਰਬੰਧਕ (root) ਦਾ ਗੁਪਤ-ਕੋਡ ਦਿਉ।

C.4.8. ਧੁਨੀ ਸੰਰਚਨਾ ਨਾਲ ਸਮੱਸਿਆ

ਜੇਕਰ, ਕਿਸੇ ਕਾਰਨ ਕਰਕੇ, ਤੁਸੀਂ ਆਵਾਜ਼ ਨਹੀਂ ਸੁਣੀ ਹੈ ਅਤੇ ਇਹ ਜਾਣਦੇ ਹੋ ਕਿ ਧੁਨੀਂ ਕਾਰਡ ਠੀਕ ਤਰਾਂ ਇੰਸਟਾਲ ਹੈ, ਤਾਂ ਤੁਸੀਂ ਧੁਨੀ ਕਾਰਡ ਸੰਰਚਨਾ ਸੰਦ ਸਹੂਲਤ (system-config-soundcard) ਚਲਾਉ।

ਧੁਨੀ ਕਾਰਡ ਸੰਰਚਨਾ ਸੰਦ ਚਲਾਉਣ ਲਈ, ਮੁੱਖ ਮੇਨੂ => ਸਿਸਟਮ ਵਿਵਸਥਾ => ਧੁਨੀ ਜਾਂਚ ਚੁਣੋ। ਇੱਕ ਛੋਟਾ ਪਾਠ ਬਕਸਾ ਖੁੱਲੇਗਾ, ਜੋ ਕਿ ਤੁਹਾਡਾ ਪ੍ਰਬੰਧਕ (root) ਗੁਪਤ-ਕੋਡ ਪੁੱਛੇਗਾ।

ਤੁਸੀਂ ਸ਼ੈੱਲ ਪ੍ਰਾਉਟ ਤੇ system-config-soundcard ਕਮਾਂਡ ਲਿਖਣ ਤੇ ਤੁਸੀਂ ਧੁਨੀ ਕਾਰਡ ਸੰਰਚਨਾ ਸੰਦ ਚਲਾ ਸਕਦੇ ਹੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ, ਤਾਂ ਜਾਰੀ ਰਹਿਣ ਲਈ ਪ੍ਰਬੰਧਕ (root) ਗੁਪਤ-ਕੋਡ ਦੇਣਾ ਪਵੇਗਾ।

ਪਾਠ ਆਧਾਰਿਤ ਸੰਰਚਨਾ ਸੰਦ ਚਲਾਉਣ ਲਈ, ਪ੍ਰਬੰਧਕ (root) ਦੇ ਤੌਰ ਤੇ, ਟਰਮੀਨਲ ਝਰੋਖੇ ਵਿੱਚ sndconfig ਲਿਖੋ। ਸੂਚਨਾ, sndconfig ਕਾਰਜ ਮੂਲ ਰੂਪ ਵਿੱਚ ਤੁਹਾਡੇ ਸਿਸਟਮ ਤੇ ਇੰਸਟਾਲ ਨਹੀਂ ਹੁੰਦਾ ਹੈ, ਪਰ ਤੁਸੀਂ ਇਸ ਨੂੰ Red Hat Enterprise Linux ਦੀਆਂ ਸੀਡੀਆਂ ਤੇ ਲੱਭ ਸਕਦੇ ਹੋ।

ਜੇਕਰ ਧੁਨੀ ਕਾਰਡ ਸੰਰਚਨਾ ਸੰਦ ਕੰਮ ਨਹੀਂ ਕਰਦਾ ਹੈ (ਜੇਕਰ ਨਮੂਨਾ ਆਵਾਜ਼ ਨਹੀਂ ਆਈ ਅਤੇ ਤੁਹਾਡੇ ਕੋਲ ਅਜੇ ਵੀ ਆਵਾਜ਼ ਨਹੀਂ ਹੈ), ਤਾਂ ਬਦਲ ਮੌਜੂਦ ਹਨ, ਹਾਂਲਾਕਿ ਉਹ ਚਲਾਉਣੇ ਇੰਨੇ ਆਸਾਨ ਨਹੀਂ ਹਨ, ਜਿੰਨੇ ਕਿ ਧੁਨੀ ਕਾਰਡ ਸੰਰਚਨਾ ਸੰਦ। ਤੁਸੀਂ ਆਪਣੀ modules.conf ਨੂੰ ਸੋਧ ਵੀ ਸਕਦੇ ਹੋ (ਇਹ ਕੰਮ ਨਵੇਂ ਉਪਭੋਗਤਾਵਾਂ ਲਈ ਸਿਫਾਰਸ਼ੀ ਨਹੀਂ ਹੈ) ਜਾਂ ਆਪਣੇ ਧੁਨੀ ਕਾਰਡ ਨਾਲ ਆਏ ਦਸਤਾਵੇਜ਼ ਵਧੇਰੇ ਜਾਣਕਾਰੀ ਲਈ ਵੇਖੋ।

C.4.9. ਆਪਾਂਚੇ ਆਧਾਰਿਤ httpd ਸੇਵਾ/Sendmail ਸ਼ੁਰੂ ਦੌਰਾਨ ਅਟਕ ਜਾਂਦੀ ਹੈ

ਜੇਕਰ ਤੁਹਾਨੂੰ ਆਪਾਂਚੇ ਆਧਾਰਿਤ httpd ਸੇਵਾ/Sendmail ਸ਼ੁਰੂ ਦੌਰਾਨ ਅਟਕਣ ਦੀ ਸਮੱਸਿਆ ਹੈ, ਤਾਂ ਇਹ ਯਕੀਨੀ ਬਣਾਉ ਕਿ /etc/hosts ਫਾਇਲ ਵਿੱਚ ਇਹ ਸਤਰ ਹੈ:

127.0.0.1  localhost.localdomain  localhost

C.4.10. NVIDIA ਚਿਪਸੈੱਟ ਨਾਲ ਸਮੱਸਿਆ

ਜੇਕਰ ਤੁਹਾਨੂੰ NVIDIA ਚਿਪਸੈੱਟ ਨਾਲ ਸਮੱਸਿਆ ਹੈ ਅਤੇ ਤੁਸੀਂ ਸਿਰਫ ਆਪਣੇ ਕਰਨਲ ਦਾ ਨਵੀਨੀਕਰਨ ਕੀਤਾ ਹੈ, ਤਾਂ ਤੁਸੀਂ ਵੀਡਿਓ ਕਾਰਡ ਨਾਲ ਸੰਬੰਧਿਤ ਸਮੱਸਿਆ ਦਾ ਸਾਹਮਣਾ ਕਰ ਸਕਦੇ ਹੋ, ਜਿਵੇਂ ਕਿ ਕੋਈ ਵੀਡਿਓ ਆਉਟਪੁੱਟ ਨਹੀਂ ਹੈ।

ਜੇਕਰ ਤੁਸੀਂ ਇਸ ਤਰਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤੁਹਾਨੂੰ ਆਪਣੇ NVIDIA ਚਿਪਸੈੱਟ ਲਈ ਨਵਾਂ ਕਰਨਲ ਵਰਜਨ ਡਾਊਨਲੋਡ ਕਰਨਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਵੇਖੋ:

http://www.nvidia.com/view.asp?IO=linux_display_1.0-3123