| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ C. ਆਪਣੀ Red Hat Enterprise Linux ਇੰਸਟਾਲੇਸ਼ਨ ਦਾ ਸਮੱਸਿਆ-ਨਿਪਟਾਰਾ | ਅੱਗੇ |
ਜੇਕਰ ਮਾਊਸ ਪਛਾਣਿਆ ਨਹੀਂ ਪਰਦਾ (ਵੇਖੋ ਚਿੱਤਰ C-1 ਆਵੇ ਤਾਂ, ਇੰਸਟਾਲ ਕਾਰਜ ਤੁਹਾਡੇ ਮਾਊਸ ਨੂੰ ਠੀਕ ਤਰਾਂ ਪਛਾਣ ਕਰਨ ਵਿੱਚ ਅਸਫਲ ਰਿਹਾ ਹੈ।
ਤੁਸੀਂ GUI ਇੰਸਟਾਲੇਸ਼ਨ ਨਾਲ ਜਾਰੀ ਰਹਿ ਸਕਦੇ ਹੋ ਜਾਂ ਪਾਠ ਢੰਗ ਨਾਲ ਵੀ ਇੰਸਟਾਲੇਸ਼ਨ ਜਾਰੀ ਰੱਖ ਸਕਦੇ ਹੋ, ਜਿਸ ਲਈ ਮਾਊਸ ਦੀ ਲੋੜ ਨਹੀਂ ਹੈ। ਜੇਕਰ ਤੁਸੀਂ GUI ਇੰਸਟਾਲੇਸ਼ਨ ਨਾਲ ਜਾਰੀ ਰੱਖਿਆ ਤਾਂ, ਤੁਹਾਨੂੰ ਮਾਊਸ ਸੰਰਚਨਾ ਜਾਣਕਾਰੀ ਲਈ ਪੁੱਛਿਆ ਜਾਵੇਗਾ।
ਕੁਝ ਵੀਡਿਓ ਕਾਰਡ ਅਜਿਹੇ ਹਨ, ਜੋ ਕਿ ਗਰਾਫਿਕਲ ਇੰਸਟਾਲੇਸ਼ਨ ਕਾਰਜ ਨਾਲ ਸ਼ੁਰੂ (ਬੂਟ) ਕਰਨ ਲਈ ਸਮੱਸਿਆ ਪੈਦਾ ਕਰਦੇ ਹਨ। ਜੇਕਰ ਤੁਹਾਡਾ ਇੰਸਟਾਲੇਸ਼ਨ ਕਾਰਜ ਇਸ ਦੀ ਮੂਲ ਵਿਵਸਥਾ ਨਾਲ ਚਾਲੂ ਹੋਣ ਵਿੱਚ ਅਸਫਲ ਹੈ ਤਾਂ ਤੁਸੀਂ ਥੋੜਾ ਰੈਜ਼ੋਲੇਸ਼ਨ ਢੰਗ ਇਸਤੇਮਾਲ ਕਰੋ। ਜੇਕਰ ਅਜੇ ਵੀ ਅਸਫਲ ਰਹਿੰਦਾ ਹੈ, ਇੰਸਟਾਲੇਸ਼ਨ ਕਾਰਜ ਪਾਠ ਢੰਗ ਨਾਲ ਚੱਲਣ ਦਾ ਜਤਨ ਕਰੇਗਾ।
ਇਸ ਦਾ ਇੱਕ ਸੰਭਵ ਹੱਲ਼ ਹੈ ਕਿ ਬੂਟ ਚੋਣ resolution= ਇਸਤੇਮਾਲ ਕਰੋ। ਇਹ ਚੋਣ ਲੈਪਟਾਪ ਉਪਭੋਗਤਾਵਾਂ ਲਈ ਬਹੁਤ ਸਹਾਇਕ ਹੈ। ਵਧੇਰੇ ਜਾਣਕਾਰੀ ਲਈ ਅੰਤਿਕਾ F ਵੇਖੋ।
![]() | ਸੂਚਨਾ |
|---|---|
ਫਰੇਮ-ਬਫਰ ਸਹਿਯੋਗ ਅਯੋਗ ਕਰਨ ਅਤੇ ਇੰਸਟਾਲੇਸ਼ਨ ਕਾਰਜ ਨੂੰ ਪਾਠ ਢੰਗ ਨਾਲ ਜਾਰੀ ਰੱਖਣ ਲਈ ਬੂਟ ਚੋਣ nofb ਨਾਲ ਕੋਸ਼ਿਸ ਕਰੋ। ਇਹ ਕਮਾਂਡ ਕੁਝ ਪਰਦੇ ਪੜਨ ਜੰਤਰਾਂ ਦੇ ਸਹਿਯੋਗ ਲਈ ਲਾਜ਼ਮੀ ਹੈ। |