| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ A. ਤੁਹਾਡੇ ਮੌਜੂਦਾ ਸਿਸਟਮ ਦਾ ਨਵੀਨੀਕਰਨ | ਅੱਗੇ |
ਮੁਬਾਰਕ! ਤੁਹਾਡੇ Red Hat Enterprise Linux4 ਦਾ ਨਵੀਨੀਕਰਨ ਮੁਕੰਮਲ ਹੋ ਗਿਆ ਹੈ!
ਇੰਸਟਾਲੇਸ਼ਨ ਕਾਰਜ ਤੁਹਾਡੇ ਸਿਸਟਮ ਨੂੰ ਮੁੜ-ਚਾਲੂ ਕਰਨ ਲਈ ਤਿਆਰ ਕਰਨ ਬਾਰੇ ਪੁੱਛੇਗਾ। ਮੁੜ-ਚਾਲੂ ਹੋਣ ਉਪਰੰਤ, ਜੇਕਰ ਇੰਸਟਾਲੇਸ਼ਨ ਨੇ ਖੁਦ ਮਾਧਿਅਮ ਬਾਹਰ ਨਹੀਂ ਕੱਢਿਆ ਜਾਦਾ ਹੈ, ਤਾਂ ਇਸ ਨੂੰ ਹਟਾਉਣਾ ਨਾ ਭੁੱਲੋ।
ਜਦੋਂ ਤੁਹਾਡੇ ਕੰਪਿਊਟਰ ਦੀ ਸ਼ੁਰੂਆਤੀ ਊਰਜਾ ਪਗ਼ ਮੁਕੰਮਲ ਹੋਵੇਗਾ, ਤਾਂ ਇੱਕ ਗਰਾਫਿਕਲ ਬੂਟ ਲੋਡਰ ਤੁਹਾਡੇ ਸਾਹਮਣੇ ਹੋਵੇ, ਜਿਸ ਉੱਪਰ ਤੁਸੀਂ ਇਹ ਕਾਰਵਾਈਆਂ ਕਰ ਸਕਦੇ ਹੋ:
ਇੱਕ ਬੂਟ ਲੇਬਲ ਦੀ ਚੋਣ ਕਰੋ, ਤਦ
ਕੁਝ ਨਾ ਕਰਨ ਤੇ — ਬੂਟ ਲੋਡਰ ਦਾ ਸਮਾਂ ਅੰਤਰਾਲ ਸਮਾਪਤ ਹੋਣ ਉਪਰੰਤ (ਜੋ ਕਿ ਪੰਜ ਸਕਿੰਟ ਹੈ) ਬੂਟ ਲੋਡਰ ਸਵੈਚਾਲਿਤ ਹੀ ਮੂਲ ਬੂਟ ਇੰਦਰਾਜ਼ ਨੂੰ ਚਾਲੂ ਕਰ ਦੇਵੇਗਾ।
Red Hat Enterprise Linux ਨੂੰ ਬੂਟ ਕਰਨ ਲਈ, ਜੋ ਵੀ ਲਾਜ਼ਮੀ ਹੈ, ਕਰੋ। ਸੁਨੇਹਿਆਂ ਦੇ ਇੱਕ ਜਾਂ ਵਧੇਰੇ ਪਰਦੇ ਅੱਗੇ ਪਿੱਛੇ ਕਰੋ। ਆਖਰ, login: ਜਾਂ ਇੱਕ ਗਰਾਫਿਕਲ ਲਾੱਗਆਨ ਪਰਦਾ (ਜੇਕਰ ਤੁਸੀਂ X ਝਰੋਖਾ ਸਿਸਟਮ ਇੰਸਟਾਲ ਕੀਤਾ ਹੈ ਅਤੇ X ਸਵੈ-ਚਾਲਿਤ ਚਾਲੂ ਹੋ ਜਾਦਾ ਹੈ) ਖੁੱਲ ਜਾਵੇਗਾ।
ਆਪਣੀ Red Hat Enterprise Linux ਮੈਂਬਰਸ਼ਿਪ ਰਜਿਸਟ੍ਰੇਸ਼ਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਿੱਸਾ 4.27 ਵੇਖੋ।