A.3. ਬੂਟ ਲੋਡਰ ਸੰਰਚਨਾ ਦਾ ਨਵੀਨੀਕਰਨ

ਇੱਕ ਸਾਫਟਵੇਅਰ ਬੂਟ ਲੋਡਰ, ਜੋ ਕਿ Red Hat Enterprise Linux ਨੂੰ ਤੁਹਾਡੇ x86-ਆਧਾਰਿਤ ਸਿਸਟਮ ਤੇ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਇਹ ਹੋਰ ਓਪਰੇਟਿੰਗ ਸਿਸਟਮ, ਜਿਵੇਂ ਕਿ ਵਿੰਡੋ (Windows) ਨੂੰ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਜੇਕਰ ਤੁਸੀਂ Red Hat Enterprise Linux ਸਾਫਟਵੇਅਰ ਬੂਟ ਲੋਡਰ, ਜਿਵੇਂ ਕਿ ਗਰਬ ਇਸਤੇਮਾਲ ਕਰ ਰਹੇ ਹੋ, ਤਾਂ ਇਹ ਸਵੈ-ਚਾਲਿਤ ਹੀ ਖੋਜਿਆ ਜਾਵੇਗਾ।

ਸੂਚਨਾਸੂਚਨਾ
 

ਇੱਥੇ ਦਿੱਤੀ ਗਈ ਬੂਟ ਲੋਡਰ ਸੰਰਚਨਾ Itanium, AMD64, ਜਾਂ EM64T ਸਿਸਟਮਾਂ ਲਈ ਨਹੀਂ ਹੈ।

ਬੂਟ ਲੋਡਰ ਸੰਰਚਨਾ ਪਰਦਾ ਤੇ, ਤੁਹਾਡੇ ਕੋਲ ਚੋਣਾਂ ਹਨ:

ਬੂਟ ਲੋਡਰ ਸੰਰਚਨਾ ਦਾ ਨਵੀਨੀਕਰਨ ਕਰੋ — ਇਸ ਦੀ ਚੋਣ ਕਰੋ, ਜੇਕਰ ਤੁਸੀਂ ਆਪਣਾ ਮੌਜੂਦਾ ਬੂਟ ਲੋਡਰ ਰੱਖਣਾ ਚਾਹੁੰਦੇ ਹੋ (ਗਰਬ ਜਾਂ ਲੀਲੋ, ਜੋ ਕਿ ਤੁਹਾਡੀ ਇੰਸਟਾਲੇਸ਼ਨ ਤੇ ਨਿਰਭਰ ਕਰਦਾ ਹੈ) ਅਤੇ ਇਸ ਦਾ ਨਵੀਨੀਕਰਨ ਕਰਨਾ ਚਾਹੁੰਦੇ ਹੋ।

ਬੂਟ ਲੋਡਰ ਨਵੀਨੀਕਰਨ ਛੱਡੋ — ਇਸ ਨੂੰ ਚੁਣੋ, ਜੇਕਰ ਤੁਸੀਂ ਆਪਣੀ ਮੌਜੂਦਾ ਬੂਟ ਲੋਡਰ ਸੰਰਚਨਾ ਵਿੱਚ ਕੋਈ ਤਬਦੀਲੀ ਨਹੀਂ ਕਰਨੀ ਚਾਹੁੰਦੇ ਹੋ। ਜੇਕਰ ਤੁਸੀਂ ਕੋਈ ਸੁਤੰਤਰ ਧਿਰ ਦਾ ਬੂਟ ਲੋਡਰ ਇਸਤੇਮਾਲ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਬੂਟ ਲੋਡਰ ਦਾ ਨਵੀਨੀਕਰਨ ਨਹੀਂ ਕਰਨਾ ਚਾਹੀਦਾ ਹੈ।

ਨਵੀਂ ਬੂਟ ਲੋਡਰ ਸੰਰਚਨਾ ਬਣਾਉ — ਇਸ ਨੂੰ ਚੁਣੋ, ਜੇਕਰ ਤੁਸੀਂ ਆਪਣੇ ਸਿਸਟਮ ਤੇ ਨਵਾਂ ਬੂਟ ਲੋਡਰ ਬਣਾਉਣਾ ਚਾਹੁੰਦੇ (ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਿੱਸਾ 4.17 ਵੇਖੋ)।

ਇੱਕ ਵਾਰ ਤੁਸੀਂ ਚੋਣ ਕਰ ਲਈ ਤਾਂ ਜਾਰੀ ਰੱਖਣ ਲਈ ਅੱਗੇ ਦਬਾਉ।